ਜੋਗੀ ਹੋਣਾ ਸਖਤ ਹੈ, ਸਮਝ ਨਾ ਹੋ ਮਗ਼ਰੂਰ, ਸੂਲੀ ਉੱਤੇ ਖੇਡਣਾ ਜੈਸੇ ਸ਼ਾਹ ਮਨਸੂਰ।
ਨਾਨਕ ਸਿੰਘ ਨਾਵਲਿਸਟ ਨੂੰ ਸ਼ੂੰ ਸ਼ਾਂ ਤਾਂ ਉੱਕੀ ਹੀ ਭਾਉਂਦੀ ਨਹੀਂ। ਇਹਨਾਂ "ਮੇਰੀ ਦੁਨੀਆਂ" ਦੇ "ਹਮਾਮ" ਵਿੱਚ ਸਾਦਗੀ ਦੇ ਵਿਰੋਧੀਆਂ ਨੂੰ ਪਿਆਰ ਨਾਲ ਸਮਝਾਇਆ ਤੇ ਰਾਹ ਵਿਖਾਇਆ ਹੈ।
ਜੰਗ ਭਾਵੇਂ ਸਰਹੱਦਾਂ ਉੱਪਰ ਹੁੰਦੀ ਹੈ, ਪਰ ਇਸ ਦਾ ਸੇਕ ਸਾਰੇ ਦੇਸ਼-ਵਾਸੀਆਂ ਨੂੰ ਜਾਂਦਾ ਹੈ ।
ਇੱਕ ਦਿਨ ਜਦ ਉਸ ਨੂੰ ਮਾਸਟਰ ਪਾਸੋਂ ਖੜਕੀਆਂ ਤੇ ਘਰ ਜਾ ਕੇ ਬੁਸਕਿਆ ਤਦ ਮਾਂ ਨੇ ਅੱਗੋਂ ਹੋਰ ਸੇਕਾ ਚਾੜ੍ਹਿਆ। ਬ੍ਰਿਜ ਹੋਰਾਂ ਨੂੰ ਤੈਸ਼ ਆ ਗਿਆ ਤੇ ਰਾਤੋ ਰਾਤ ਘਰ 'ਚੋਂ ਜੋ ਕੁਝ ਲੱਭਾ, ਲੈ ਕੇ ਕਿਤੇ ਪੱਤਰਾ ਵਾਚ ਗਏ।
“ਓ ਛੱਡਿਆ ਵੀ ਕਰ ਸ਼ੇਖ ਚਿਲੀਆਂ ਵਾਲੀਆਂ ਗੱਲਾਂ, ਪ੍ਰਕਾਸ਼ ਨੇ ਗੱਲ ਟੋਕੀ ਤੇਰੀ ਜ਼ਿੰਦਗੀ ਦੀਆਂ ਚੂਲਾਂ ਤਾਂ ਢਿੱਲੀ ਮੰਜੀ ਵਾਂਗ ਉੱਖੜੀਆਂ ਹੀ ਰਹਿੰਦੀਆਂ ਨੇ ਹਮੇਸ਼ਾ। ਰੋਜ਼ ਕੋਈ ਨਾ ਕੋਈ ਨਵਾਂ ਪਖੰਡ ਖੜਾ ਕਰ ਬਹੇਂਗਾ।
ਤੁਹਾਨੂੰ ਵਿਹਲੇ ਬੈਠ ਕੇ ਸ਼ੇਖ਼ ਚਿਲੀ ਦੇ ਪੁਲਾਉ ਪਕਾਉਣ ਨਾਲੋਂ ਅਮਲੀ ਤੌਰ ਤੇ ਕੁਝ ਕਰਨਾ ਚਾਹੀਦਾ ਹੈ।
ਜਦੋਂ ਉਸ ਦੇ ਘਰ ਵਿੱਚ ਚੋਰ ਆ ਵੜੇ, ਤਾਂ ਉਹ ਘਬਰਾ ਗਿਆ, ਪਰੰਤੂ ਜਦੋਂ ਉਸ ਨੇ ਗੁਆਂਢੀਆਂ ਨੂੰ ਆਪਣੀ ਮਦਦ ਲਈ ਆਉਂਦਿਆਂ ਦੇਖਿਆ, ਤਾਂ ਉਹ ਚੋਰਾਂ ਨੂੰ ਫੜਨ ਲਈ ਸ਼ੇਰ ਹੋ ਗਿਆ ।
ਪਾਕਿਸਤਾਨ ਨੇ ਭਾਰਤ ਉੱਪਰ ਹਮਲਾ ਤਾਂ ਕਰ ਦਿੱਤਾ, ਪਰ ਉਸ ਨੂੰ ਪਤਾ ਨਹੀਂ ਸੀ ਕਿ ਸ਼ੇਰ ਦੀ ਮੁੱਛ ਨੂੰ ਫੜਨਾ ਉਸ ਨੂੰ ਮਹਿੰਗਾ ਪਵੇਗਾ ।
'ਚਾਤ੍ਰਿਕ' ਸੋਨੇ ਦਾ ਭਾਂਡਾ ਤਿਆਰ ਕਰਕੇ, ਦੁੱਧ ਸ਼ੇਰਨੀ ਦਾ ਫਿਰ ਚੁਆ ਲਵਾਂਗੇ।
ਗੱਲਾਂ ਗੱਲਾਂ ਵਿੱਚ ਆਪ ਸ਼ੈਤਾਨ ਦੇ ਕੰਨ ਕੁਤਰਦੇ ਹਨ, ਤੇ ਜਦ ਕਿਸੇ ਵਿਰੋਧੀ ਭਾਵ ਵਿੱਚ ਲਿਖਣਾ ਸ਼ੁਰੂ ਕਰਨਗੇ ਤਾਂ ਹੇਠਲੀ ਉੱਤੇ ਲੈ ਆਉਣਗੇ।
ਮੇਰੇ ਹੱਥੋਂ ਖਰੀਆਂ-ਖਰੀਆਂ ਸੁਣ ਕੇ ਉਹ ਬੋਲੀ ਨਹੀਂ, ਬੱਸ ਸੈਲ ਪੱਥਰ ਹੋ ਗਈ ।
ਉਸ ਨਾਲ ਗੱਲ ਕਰਨੀ ਵੀ ਜੁਰਮ ਹੈ; ਕੀ ਪਤਾ ਕਿਸ ਵੇਲੇ ਉਸ ਨੂੰ ਤੈਸ਼ ਆ ਜਾਏ ਤੇ ਸੋਹਲੇ ਸੁਨਾਉਣ ਲੱਗ ਪਏ।