ਉਹ ਵਿਧਵਾ ਲੋਕ-ਲਾਜ ਦੀ ਬੱਧੀ ਮੂੰਹੋਂ ਕੁਝ ਨਹੀਂ ਉਭਾਸਰਦੀ, ਪਰ ਅੰਦਰੋਂ ਆਵੇ ਦੀ ਅੱਗ ਵਾਂਗ ਤਪ ਰਹੀ ਹੈ। ਅੱਖਾਂ ਭਾਵੇਂ ਸੁੱਕੀਆਂ ਹਨ, ਪਰ ਬਹੂਰਾਣੀਆਂ ਤੇ ਹੈਰਾਨੀ ਵਿੱਚ ਪਰੇਸ਼ਾਨ ਹਨ, ਮਾਨੋਂ, ਚਿੰਤਾ ਤੇ ਸੋਚ ਦੀ ਮੂਰਤ ਬਣ ਰਹੀ ਹੈ।
ਪਰਮੇ ਦੇ ਅੱਥਰੂ ਥੰਮ੍ਹ ਗਏ ਸਨ। ਪੁੰਨਿਆ ਫੇਰ ਵੀ ਉਸ ਪਾਸੋਂ ਕੁਝ ਨਹੀਂ ਪੁੱਛ ਸਕੀ। ਉਹ ਕਿਸੇ ਡੂੰਘੀ ਸੋਚ ਵਿੱਚ ਉੱਤਰ ਗਈ।
ਰਾਏ ਸਾਹਬ ਫੇਰ ਚੋਖਾ ਚਿਰ ਕਿਸੇ ਡੂੰਘੀ ਸੋਚ ਵਿੱਚ ਡੁੱਬੇ ਰਹੇ। ਅਖੀਰ ਕਿਸੇ ਸਿੱਟੇ ਤੇ ਅੱਪੜ ਕੇ ਬੋਲੇ, “ਮੇਰਾ ਖ਼ਿਆਲ ਏ, ਸ਼ੰਕਰ ਜ਼ਰੂਰ ਕੋਈ ਨਾ ਕੋਈ ਫਿਤਨਾ ਬਰਪਾ ਕਰੇਗਾ।"
"ਕਰਜ਼ੇ ਵਾਲਾ ਬਹੁਤ ਤੰਗ ਕਰ ਰਿਹਾ ਹੈ, ਜੇ ਛੇਤੀ ਨਾ ਆਉਗੇ, ਤਾਂ ਦਾਵਾ ਹੋ ਜਾਵੇਗਾ।" ਇਸ ਚਿੰਤਾ ਨੇ ਮੋਹਨ ਦੇ ਸੋਤਰ ਸੁਕਾ ਦਿੱਤੇ।
"ਤੇਰੇ ਤੇ ਢਿੱਡ ਵਿੱਚ ਖੌਰੇ ਡੈਣ ਵੜ ਗਈ ਏ । ਤਰਕਾਲਾਂ ਨਾਲ ਹੀ ਸੋਤਾ ਪੈ ਗਿਆ ਏ ਤੇਰੇ ਭਾ ਦਾ। ਮੁਨ੍ਹੇਰੇ ਪਹਿਲਾਂ ਚਾਹ ਦਾ ਕਟੋਰਾ ਤੇ ਦੋ ਮੰਨੀਆਂ ਖਾਧੀਆਂ ਈਂ, ਦੁਪਹਿਰੇ ਫੇਰ ਤੋਸਾ ਬੀੜ ਚੁੱਕੀ ਏਂ।
ਉਸ ਦੀ ਪੜਚੋਲ-ਨਜ਼ਰ ਕੁੜੀ ਨੂੰ ਜਿਸ ਪਾਸਿਉਂ ਫੋਲ ਕੇ ਵੇਖਦੀ, ਉਹ ਬਾਰ੍ਹਾਂ ਵੰਨੀ ਦਾ ਸੋਨਾ ਸਾਬਤ ਹੋ ਰਹੀ ਸੀ ।
ਉਸ ਦੀ ਕਵਿਤਾ ਤਾਂ ਉਂਞ ਹੀ ਵਧੀਆ ਸੀ, ਪਰੰਤੂ ਉਸ ਦੀ ਸੁਰੀਲੀ ਅਵਾਜ਼ ਨੇ ਸੋਨੇ 'ਤੇ ਸੁਹਾਗੇ ਦਾ ਕੰਮ ਕੀਤਾ ।
ਦਿੱਲੀ ਵਿੱਚ ਪ੍ਰੈੱਸ ਕੌਣ ਵੇਚਦਾ ਏ ? ਪ੍ਰੈੱਸ ਤਾਂ ਸੋਨੇ ਦੀ ਖਾਣ ਏ।
ਉਸ ਨੇ ਕਮਾਈ ਕਰ ਕੇ ਘਰ ਨੂੰ ਸੋਨੇ ਦੀ ਲੰਕਾ ਬਣਾ ਦਿੱਤਾ।
ਭਾਗ ਭਰੀ ਨੇ ਜ਼ਿਮੀਂਦਾਰ ਦੀਆਂ ਮਿੰਨਤਾਂ ਸ਼ੁਰੂ ਕਰ ਦਿੱਤੀਆਂ ਕਿ ਇੱਕ ਵਾਰ ਬਸ ਫੁਰਮਾਨ ਨਾਲ ਉਹਨੂੰ ਮਿਲਾ ਦੇਵੇ। ਇੱਕ ਵਾਰ ਮੈਂ ਆਪਣੇ ਪੁੱਤਰ ਨੂੰ ਸੀਨੇ ਨਾਲ ਘੁੱਟ ਲਵਾਂ। ਅੱਜ ਪੰਜ ਦਿਨ ਹੋ ਗਏ ਹਨ ਉਹਦੀ ਕੋਈ ਸੋ ਬੋ ਨਹੀਂ ਸੀ।
ਕੱਪੜੇ ਦਾ ਵਪਾਰ ਨਿਰਾ ਸੋਭਾ ਦੀ ਸੂਲੀ ਹੈ। ਬਾਹਰੋਂ ਬੜਾ ਮੁਨਾਫ਼ੇ ਵਾਲਾ ਨਜ਼ਰ ਆਂਦਾ ਹੈ, ਵਿੱਚੋਂ ਸੱਖਣੇ ਦਾ ਸੱਖਣਾ ਹੈ।
ਮੁਕਦੀ ਗੱਲ ਕਿ ਮੈਂ ਸਹੁਰੇ ਘਰ ਪਹੁੰਚੀ, ਸਗਨ ਸ਼ੁਗਨ ਹੋਏ, ਚਾਅ ਮਲ੍ਹਾਰ ਹੋਏ, ਤੇ ਫਿਰ ਆਈ ਸੁਹਾਗ ਰਾਤ। ਪਤੀ ਦੇਵ ਦੇ ਪਹਿਲੇ ਦਰਸ਼ਨਾਂ ਨੇ ਮੇਰੀਆਂ ਅੱਖਾਂ ਚੁੰਧਿਆ ਦਿੱਤੀਆਂ। ਉਸ ਵੇਲੇ ਮੈਂ ਸੋਲਾਂ ਆਨੇ ਆਪਣੇ ਆਪ ਨੂੰ 'ਉਰਵਸ਼ੀ' ਤੇ ਉਸ ਨੂੰ ‘ਪਰੂਰਵਲ' ਦੇ ਰੂਪ ਵਿੱਚ ਵੇਖਿਆ।