"ਓ ਬੇਅਕਲ, ਤੂੰ ਅਜੇ ਕੱਲ੍ਹ ਦਾ ਬੱਚਾ ਏਂ ਤੈਨੂੰ ਨਹੀਂ ਪਤਾ, ਇਹ ਲੋਕ ਜੁੱਤੀਆਂ ਨਾਲ ਈ ਕਾਬੂ ਆਉਂਦੇ ਨੇ।
ਲੋਕੀ ਜਮ੍ਹਾਂ ਹੋ ਗਏ । ਤਮਾਸ਼ਾ ਸ਼ੁਰੂ ਹੋ ਗਿਆ। ਬਾਵੀ ਬਾਂਦਰਾਂ ਦੇ ਤਮਾਸ਼ੇ ਤੇ ਉਹ ਬਹੁਤ ਖੁਸ਼ ਹੋਈ। ਜਦ ਬਾਂਦਰੀ ਰੁੱਸ ਬੈਠੀ ਤਾਂ ਬਾਵੀ ਦੇ ਹਾਸੇ ਦਾ ਕੜ ਟੁੱਟ ਪਿਆ।
ਇਹ ਗੱਲ ਸੁਣਕੇ ਉਹ ਕੜਿਆਲੇ ਚੱਬਣ ਲੱਗਾ ਜਿਵੇਂ ਕਿ ਹੁਣੇ ਹੀ ਮੈਨੂੰ ਖਾ ਜਾਏਗਾ।
ਤੂੰ ਕਿਉਂ ਬੋਲੀ ਜਾਂਦੀ ਏਂ ਬੇ-ਫਾਇਦਾ, ਪਾਗਲ ਹੋ ਜਾਏਂਗੀ, ਕਾਇਆਂ ਨੂੰ ਰੋਗ ਲਾ ਬੈਠੇਂਗੀ।
ਦੌਲਤ ਕੋਈ ਖੋਹਣ ਨਾ ਖੋਂਹਦੀ ਹੈ, ਦਾਰੂ ਕੋਈ ਕਾਟ ਨਾ ਕਰਦਾ ਹੈ । ਪੁੱਤਰਾਂ ਦੀ ਪੇਸ਼ ਨਾ ਜਾਂਦੀ ਹੈ, ਤੀਵੀਂ ਤੋਂ ਕੁਝ ਨਾ ਸਰਦਾ ਹੈ।
ਕਿੱਥੇ ਨੱਸਸੀ ਹੁਣ ਤੂੰ ਮੈਥੋਂ । ਵੱਸ ਕਾਠ ਕੁਹਾੜੇ ਆਇਆ।
ਕਾਠ ਦਾ ਬੁੱਤ ਜਿਹਾ ਬਣਿਆ ਉਹ ਉਸੇ ਤਰ੍ਹਾਂ ਖੜਾ ਰਿਹਾ, ਇਥੋਂ ਤੱਕ ਕਿ ਪ੍ਰਕਾਸ਼ ਦੇ ਉੱਤਰ ਵਿੱਚ ਉਸਨੂੰ ਰਿਵਾਜੀ ਤੌਰ ਤੇ ਜੋ ਕੁਝ ਕਹਿਣਾ ਬਣਦਾ ਸੀ । ਇਸ ਦਾ ਵੀ ਉਸ ਨੂੰ ਚੇਤਾ ਭੁੱਲ ਗਿਆ।
ਭਾਵੇਂ ਵੇਖਣ ਨੂੰ ਮਹਾਬਤ ਖਾਂ ਦਾ ਜ਼ੋਰ ਮੌਜੂਦ ਸੀ ਪਰ ਅਸਲ ਵਿੱਚ ਇਹ ਕਾਠ ਦੀ ਹਾਂਡੀ ਸੜ ਚੁੱਕੀ ਸੀ। ਉਸ ਦੇ ਵਫ਼ਾਦਾਰ ਗਿਣਤੀ ਦੇ ਹੀ ਰਹਿ ਗਏ ਸਨ।
ਧਨ ਨੂੰ ਕਾਠ ਮਾਰ ਕੇ ਹੀ ਰੱਖੀਏ ਤਾਂ ਰਹਿੰਦਾ ਏ, ਨਹੀਂ ਤਾਂ ਗਿੱਲੇ ਸਾਬਣ ਵਾਂਗ ਘਟਦਿਆਂ ਘਟਦਿਆਂ ਹੱਥੋਂ ਨਿਕਲ ਜਾਂਦਾ ਏ।
ਅੱਜ ਕੱਲ੍ਹ ਕੰਮ ਜ਼ੋਰ ਧੱਕੇ ਨਾਲ ਹੀ ਬਣਦਾ ਹੈ, ਉੱਥੇ ਤਾਂ ਸਾਰੇ ਲੋਕ ਕਾਠੀ ਪਾ ਲੈਂਦੇ ਹਨ ਤੇ ਸਾਹ ਨਹੀਂ ਲੈਣ ਦਿੰਦੇ।
ਅਚਲਾ ਝੱਟ ਪਟ ਉਸ ਦੀ ਗੱਲ ਦਾ ਕੋਈ ਉੱਤਰ ਨਾ ਦੇ ਸਕੀ ਤੇ ਉਹ ਚੁੱਪ ਕਰ ਗਈ। ਸੁਰੇਸ਼ ਲਈ ਏਥੇ ਖੜੇ ਰਹਿਣਾ ਇਕ ਤਰ੍ਹਾਂ ਨਾਲ ਅਸੰਭਵ ਹੀ ਹੋ ਗਿਆ ਸੀ। ਅਚਲਾ ਦੇ ਸਫੈਦ ਚਿਹਰੇ ਵੱਲ ਕਾਣੀ ਅੱਖੀਂ ਵੇਖ ਕੇ ਉਹ ਉਸਦੀ ਵੇਦਨਾ ਨੂੰ ਸਮਝ ਗਿਆ।
ਸਟੇਸ਼ਨ ਮਾਸਟਰ ਨੇ ਮੁਸਾਫਿਰ ਨੂੰ ਕਿਹਾ- ਤੂੰ ਬਿਨਾ ਟਿਕਟ ਗੱਡੀ ਚੜ੍ਹਿਆ ਏਂ । ਲਿਆ ਸੱਤ ਰੁਪਏ ਚੌਦਾਂ ਆਨੇ ਤੇ ਜਾ ਜਿੱਧਰ ਮਰਜ਼ੀ ਈ। ਮੁਸਾਫਿਰ ਨੇ ਕਿਹਾ- ਮੇਰੇ ਕੋਲ ਤਾਂ ਕਾਣੀ ਕੌਡੀ ਵੀ ਨਹੀਂ, ਸੱਤ ਰੁਪਏ ਚੌਦਾਂ ਆਨੇ ਕਿੱਥੋਂ ਕੱਢਾਂ।