ਵੇਲਾ ਸੰਝਾਂ ਦਾ ਆਇਆ । ਸੰਬੰਧੀ ਮੋਏ ਪ੍ਰਾਣੀ ਨੂੰ ਸੰਸਕਾਰ ਕੇ ਉਸ ਦੀ ਦੇਹ ਨੂੰ ਵਿਦਾ ਕਰ ਆਏ। ਘਰ ਵਿੱਚ ਹੁਣ ਇਸਤ੍ਰੀਆਂ ਦੀ ਕਾਵਾਂ-ਰੌਲੀ ਤਾਂ ਮੱਠੀ ਪੈ ਰਹੀ ਹੈ, ਪਰ ਪਹਿਲੀ ਰਾਤ ਕਰਕੇ ਖਬਰੇ ਹੰਝੂ ਕੇਰਨੋਂ ਕਿਸੇ ਨੂੰ ਵਿਹਲ ਮਿਲੇ ਕਿ ਨਾ ਮਿਲੇ।
ਜਦੋਂ ਸਾਡੇ ਘਰ ਵਿਆਹ ਦੀਆਂ ਖ਼ੁਸ਼ੀਆਂ ਮਨਾਈਆਂ ਜਾ ਰਹੀਆਂ ਸਨ, ਤਾਂ ਉੱਥੇ ਜਾਇਦਾਦ ਦੇ ਝਗੜੇ ਦੀ ਗੱਲ ਛੇੜ ਕੇ ਕਿਉਂ ਕਾਂਜੀ ਘੋਲੀ ?
ਸਭਾ ਦੀ ਮੀਟਿੰਗ ਵਿੱਚ ਕੋਈ ਕਿਸੇ ਦੀ ਗੱਲ ਹੀ ਨਹੀਂ ਸੀ ਸੁਣ ਰਿਹਾ, ਬੱਸ ਕਾਂਵਾਂ ਰੌਲ਼ੀ ਹੀ ਪਈ ਹੋਈ ਸੀ।
ਜੁਗਾਂ ਤੋਂ ਪ੍ਰਸ਼ਨ ਤੇਰਾ ਠੇਡੇ ਪਿਆ ਖਾਂਦਾ ਹੈ, ਹੋਣ ਤੇ ਹੱਲ ਪਰ ਅਜੇ ਤੀਕ ਨਹੀਂ ਆਂਦਾ ਹੈ, ਹਰ ਕੋਈ ਘੋੜੇ ਕਿਆਸੀ ਰਿਹਾ ਦੌੜਾਂਦਾ ਹੈ, ਅੰਤ ਪਰ ਲੀਲਾ ਤੇਰੀ ਦਾ ਨਾ ਲਿਆ ਜਾਂਦਾ ਹੈ, ਤੂੰ ਰਿਹੋਂ ਮੌਨ, ਤੇ ਸਰਬਗ ਨ ਆਇਆ ਕੋਈ, ਆਸ ਦੀ ਟੁੱਟੀ ਕਮਰ, ਆਗੂ ਨ ਪਾਇਆ ਕੋਈ।
ਉੱਠ, ਹੰਭਲਾ ਮਾਰ, ਬਲਬੀਰ ਸ਼ੇਰਾ ! ਦੁਨੀਆਂ ਵੇਖ ਕੀਕਰ ਛਾਲਾਂ ਮਾਰ ਰਹੀ ਏ ! ਪੜ੍ਹ ਪੜ੍ਹ ਵਿੱਦਿਆ, ਟੋਲ ਕੇ ਇੱਟ ਚੂਨਾ, ਕਿਸਮਤ ਆਪਣੀ ਆਪੇ ਉਸਾਰ ਰਹੀ ਏ।
"ਸੁਣਾ ਮੈਂ ਸੁਣਦੀ ਹਾਂ”, ਮਾਂ ਨੇ ਫੇਰ ਪ੍ਰਭਾ ਦੇ ਸਰੀਰ ਨੂੰ ਡੂੰਘੀ ਨਜ਼ਰ ਨਾਲ ਤੱਕ ਕੇ ਆਖਿਆ, 'ਪਰ ਜਾਪਦਾ ਏ ਸਾਡੇ ਸਾਰਿਆਂ ਦੀ ਕਿਸਮਤ ਸੜ ਗਈ ਏ।"
ਕਿੱਥੇ ਬਹਿ ਰਿਹੋਂ ਜਾ ਕੇ ? ਕਿਸਮਤ ਸੌਂ ਗਈ ਮੇਰੀ, ਜਿਉਂ ਜਿਉਂ ਚਿਰਕ ਲਗਾਵੇਂ, ਹੋਵੇ ਤਾਂਘ ਲਮੇਰੀ, ਚਾਤ੍ਰਿਕ ਵਾਂਗ, ਅਕਾਸ਼ੇ ਕਰ ਮੂੰਹ ਕੁਰਲਾਵਾਂ, ਦਿਲਬਰ ! ਦਸ ਛਡ ਤੈਨੂੰ ਕਿਹੜੀ ਵਸਥੀ ਰਿਝਾਵਾਂ ?
ਸਾਡੇ ਸਾਹਮਣੇ ਉਹਦਾ ਲੱਖਾਂ ਰੁਪਿਆਂ ਦਾ ਕੰਮ ਖ਼ਤਮ ਹੋ ਗਿਆ, ਹੁਣ ਹਾਲਤ ਇੱਥੋਂ ਤੀਕ ਹੋ ਗਈ ਹੈ ਕਿ ਉਸ ਕਿਸਮਤ ਦੇ ਮਾਰੇ ਨੂੰ ਕੋਈ ਪਾਣੀ ਤੀਕ ਨਹੀਂ ਪੁੱਛਦਾ, ਜਦੋਂ ਕੰਮ ਸੀ, ਹਰ ਪਾਸਿਓਂ ਸ਼ਾਹ ਜੀ, ਸ਼ਾਹ ਜੀ ਹੁੰਦੀ ਸੀ।
ਵਾਹ ਕਿਸਮਤ ਦਿਆ ਬਲੀਆ ; ਚਾੜ੍ਹੀ ਖੀਰ ਤੇ ਹੋ ਗਿਆ ਦਲੀਆ ।
(ਮੇਰੇ ਨਾਲ) ਰਾਤ ਦਿਨ ਕੁੱਤੇ ਦੀ ਦੁਰਦਸ਼ਾ ਹੁੰਦੀ ਏ । ਆਪਣੀ ਕਿਸਮਤ ਨੂੰ ਝੂਰਨੀ ਆਂ, ਜਦ ਕਦੀ ਜੀ ਨੂੰ ਉਬਾਲ ਆਉਂਦਾ ਏ, ਰੋ ਲੈਂਦੀ ਹਾਂ।
ਧੀਆਂ ਪੁੱਤਾਂ ਆਪਣੀ ਕਿਸਮਤ ਲੈਣੀ ਹੁੰਦੀ ਏ । ਇਸ ਦਾ ਰਲਿਆ ਸੀ, ਇਸ ਨਖੇੜ ਲਿਆ। ਵਿਆਹ ਚੰਗਾ ਹੋ ਗਿਆ।
ਜਹਾਨੇ ਅਹਿਲਕਾਰ ਦੀ ਤ੍ਰੀਮਤ ਫਾਜੋਂ ਭਾਗਭਰੀ ਦੇ ਬੀਮਾਰ ਪੁੱਤਰ ਨੂੰ ਵੇਖਣ ਆਈ। ਉਹ ਮੁੰਡੇ ਨਾਲ ਨਿੱਕੀਆਂ ਨਿੱਕੀਆਂ ਗੱਲਾਂ ਕਰਦੀ ਰਹੀ ਤੇ ਹਰ ਗੱਲ ਦਾ ਪਟਾਖ ਪਟਾਖ ਜਵਾਬ ਲੈ ਕੇ ਹੈਰਾਨ ਹੁੰਦੀ। "ਨੀ ਮਿੜੇ ਇਹ ਤੇਰਾ ਪੁੱਤਰ ਕਿਸ ਉੱਤੇ ਗਿਆ ਐ ?" ਫਾਜੋਂ ਭਾਗਭਰੀ ਤੋਂ ਮੁੜ ਮੁੜ ਪੁਛਦੀ । ਤੇ ਭਾਗਭਰੀ ਹੱਸ ਛਡਦੀ, ਕਦੀ ਹੋਰ ਕੋਈ ਕਿੱਸਾ ਛੋਹ ਦਿੰਦੀ।