ਕੈਨੇਡਾ ਨੇ ਵਿਦੇਸ਼ੀ ਨਾਗਰਿਕਾਂ ਨੂੰ ਪੀ.ਆਰ. ਦੇ ਵੀਜ਼ਾ ਲਈ ਅਰਜ਼ੀ ਦੇਣ ਲਈ ਭੇਜਿਆ ਸੱਦਾ

canada offers pr

ਕੈਨੇਡਾ ਨੇ ਐਕਸਪ੍ਰੈਸ ਐਂਟਰੀ ਸਿਸਟਮ ਦੀ ਸਿਹਤ ਸੰਭਾਲ ਅਤੇ ਸਮਾਜਿਕ ਸੇਵਾਵਾਂ ਕਿੱਤਿਆਂ ਦੀ ਸ਼੍ਰੇਣੀ(Healthcare and social services occupations category) ਦੇ ਤਹਿਤ ਚੁਣੇ ਗਏ ਵਿਦੇਸ਼ੀਆਂ ਨੂੰ ਸਥਾਈ ਨਿਵਾਸ ਵੀਜ਼ਾ ਲਈ ਅਰਜ਼ੀ ਦੇਣ ਲਈ ਸੱਦੇ ਭੇਜੇ ਹਨ।

ਇਹ 'ਸਿਹਤ ਸੰਭਾਲ ਅਤੇ ਸਮਾਜਿਕ ਸੇਵਾਵਾਂ ਕਿੱਤਿਆਂ ਦੀ ਸ਼੍ਰੇਣੀ' ਲਈ ਦੂਜਾ ਡਰਾਅ ਹੈ ਜੋ 4 ਜੂਨ ਨੂੰ ਆਯੋਜਿਤ ਕੀਤਾ ਗਿਆ ਸੀ, ਜਦੋਂ ਕਿ ਪਹਿਲਾ ਡਰਾਅ 2 ਮਈ ਨੂੰ ਆਯੋਜਿਤ ਕੀਤਾ ਗਿਆ ਸੀ।

ਇੰਮੀਗ੍ਰੇਸ਼ਨ, ਸ਼ਰਨਾਰਥੀ ਅਤੇ ਨਾਗਰਿਕਤਾ(Refugees, and Citizenship) ਕੈਨੇਡਾ ਨੇ 4 ਜੂਨ, 2025 ਨੂੰ ਸਿਹਤ ਸੰਭਾਲ ਅਤੇ ਸਮਾਜਿਕ ਸੇਵਾਵਾਂ ਕਿੱਤਿਆਂ ਦੀ ਸ਼੍ਰੇਣੀ ਲਈ ਐਕਸਪ੍ਰੈਸ ਐਂਟਰੀ ਵਾਲੀ ਲਾਟਰੀ ਦੇ ਨਤੀਜੇ ਜਾਰੀ ਕੀਤੇ।

ਐਕਸਪ੍ਰੈਸ ਐਂਟਰੀ ਸਿਸਟਮ ਡਰਾਅ ਨੰਬਰ 349 ਦੇ ਤਹਿਤ 4 ਜੂਨ ਨੂੰ 500 ਯੋਗ ਵਿਦੇਸ਼ੀ ਨਾਗਰਿਕਾਂ ਨੂੰ ਐਕਸਪ੍ਰੈਸ ਐਂਟਰੀ ਲਈ ਸੱਦੇ ਜਾਰੀ ਕੀਤੇ ਗਏ ਸਨ। ਸਭ ਤੋਂ ਘੱਟ ਰੈਂਕ ਵਾਲੇ ਉਮੀਦਵਾਰ ਨੂੰ 504 ਦਾ ਸੀ.ਆਰ.ਐਸ(CRS) ਸਕੋਰ ਮਿਲਿਆ। ਇਸਦਾ ਮਤਲਬ ਹੈ ਕਿ ਪੀ.ਆਰ. ਲਈ ਅਰਜ਼ੀ ਦੇਣ ਲਈ ਉਮੀਦਵਾਰਾਂ ਦਾ ਘੱਟੋ-ਘੱਟ ਰੈਂਕ 500 ਜਾਂ ਇਸ ਤੋਂ ਵੱਧ ਹੋਵੇਗਾ।

ਸਿਹਤ ਸੰਭਾਲ ਅਤੇ ਸਮਾਜਿਕ ਸੇਵਾਵਾਂ ਕਿੱਤਿਆਂ ਦੀ ਸ਼੍ਰੇਣੀ ਲਈ ਪਿਛਲੀ ਲਾਟਰੀ ਦੇ ਨਤੀਜੇ 2 ਮਈ, 2025 ਨੂੰ ਕੱਢੇ ਗਏ ਸੀ, ਜਦੋਂ 500 ਯੋਗ ਵਿਦੇਸ਼ੀ ਨਾਗਰਿਕਾਂ ਨੂੰ ਐਕਸਪ੍ਰੈਸ ਐਂਟਰੀ ਲਈ ਸੱਦੇ ਜਾਰੀ ਕੀਤੇ ਗਏ ਸਨ। ਉਸ ਸਮੇਂ ਸਭ ਤੋਂ ਘੱਟ ਰੈਂਕ ਵਾਲੇ ਉਮੀਦਵਾਰ ਨੂੰ 510 ਦਾ ਸੀ.ਆਰ.ਐਸ(CRS) ਸਕੋਰ ਮਿਲਿਆ।

ਸਿਹਤ ਸੰਭਾਲ ਅਤੇ ਸਮਾਜਿਕ ਸੇਵਾਵਾਂ ਦੀ ਸ਼੍ਰੇਣੀ ਵਿੱਚ ਸੀ.ਆਰ.ਐਸ(CRS) ਸਕੋਰ 510 ਤੋਂ ਘਟ ਕੇ 504 ਹੋ ਗਿਆ ਹੈ।

ਵਿਆਪਕ ਰੈਂਕਿੰਗ ਸਿਸਟਮ (CRS) ਇੱਕ ਅੰਕ-ਅਧਾਰਤ ਪ੍ਰਣਾਲੀ ਹੈ ਜਿਸਦੀ ਵਰਤੋਂ ਵਿਅਕਤੀ ਦੇ ਪ੍ਰੋਫਾਈਲ ਦਾ ਮੁਲਾਂਕਣ ਕਰਨ, ਸਕੋਰ ਦੇਣ ਅਤੇ ਇਸਨੂੰ ਐਕਸਪ੍ਰੈਸ ਐਂਟਰੀ ਪੂਲ ਵਿੱਚ ਦਰਜਾ ਦੇਣ ਲਈ ਹੁੰਦੀ ਹੈ।

ਜੇਕਰ ਇੱਕ ਤੋਂ ਵੱਧ ਉਮੀਦਵਾਰਾਂ ਦਾ ਸਭ ਤੋਂ ਘੱਟ ਸਕੋਰ ਹੈ, ਤਾਂ ਕੱਟ-ਆਫ ਉਸ ਮਿਤੀ ਅਤੇ ਸਮੇਂ 'ਤੇ ਅਧਾਰਿਤ ਹੁੰਦਾ ਹੈ ਜਦੋਂ ਉਹਨਾਂ ਨੇ ਆਪਣੇ ਐਕਸਪ੍ਰੈਸ ਐਂਟਰੀ ਪ੍ਰੋਫਾਈਲ ਜਮ੍ਹਾਂ ਕੀਤੇ ਸਨ।

ਕੈਨੇਡਾ ਦਾ ਐਕਸਪ੍ਰੈਸ ਐਂਟਰੀ ਪ੍ਰੋਗਰਾਮ, ਦੇਸ਼ ਵਿੱਚ ਰੁਜ਼ਗਾਰ ਅਤੇ ਸਥਾਈ ਨਿਵਾਸ ਦੀ ਮੰਗ ਕਰਨ ਵਾਲੇ ਵਿਦੇਸ਼ੀਆਂ ਲਈ ਇੱਕ ਪ੍ਰਸਿੱਧ ਇਮੀਗ੍ਰੇਸ਼ਨ ਮਾਰਗ ਹੈ ਜੋ ਫਰਵਰੀ 2025 ਵਿੱਚ ਸੋਧਿਆ ਗਿਆ ਸੀ।

ਇਸ ਵਿੱਚ ਇੱਕ ਨਵੀਂ 'ਸਿੱਖਿਆ ਕਿੱਤਿਆਂ ਦੀ ਸ਼੍ਰੇਣੀ'(education occupation category) ਪੇਸ਼ ਕੀਤੀ ਗਈ ਸੀ, ਜਿਸ ਵਿੱਚ ਕੈਨੇਡਾ ਵਿੱਚ ਕੰਮ ਦਾ ਤਜਰਬਾ ਰੱਖਣ ਵਾਲੇ ਉਮੀਦਵਾਰਾਂ ਨੂੰ ਤਰਜੀਹ ਦਿੱਤੀ ਗਈ ਸੀ।

ਇੱਕ ਯੋਗ ਵਿਦੇਸ਼ੀ ਨਾਗਰਿਕ, ਸਿਹਤ ਸੰਭਾਲ ਅਤੇ ਸਮਾਜਿਕ ਸੇਵਾਵਾਂ ਦੇ ਕਿੱਤਿਆਂ ਦੀ ਸ਼੍ਰੇਣੀ ਦਾ ਮੈਂਬਰ ਹੁੰਦਾ ਹੈ ਜੇਕਰ ਉਹ ਹੇਠ ਲਿਖੀਆਂ ਜ਼ਰੂਰਤਾਂ ਨੂੰ ਪੂਰਾ ਕਰਦੇ ਹਨ:

ਹੇਠਾਂ ਦਿੱਤੀ ਸਾਰਣੀ ਵਿੱਚ ਦੱਸੇ ਗਏ ਕਿੱਤਿਆਂ ਵਿੱਚੋਂ ਇੱਕ ਵਿੱਚ ਘੱਟੋ-ਘੱਟ ਛੇ ਮਹੀਨਿਆਂ ਦਾ ਕੰਮ ਦਾ ਤਜਰਬਾ, ਜਾਂ ਪਾਰਟ-ਟਾਈਮ ਕੰਮ। ਇਹ ਤਜਰਬਾ ਉਸ ਦਿਨ ਤੋਂ ਪਹਿਲਾਂ ਦੇ ਤਿੰਨ ਸਾਲਾਂ ਦੇ ਅੰਦਰ ਪ੍ਰਾਪਤ ਕੀਤਾ ਜਾਣਾ ਚਾਹੀਦਾ ਹੈ ਜਿਸ ਦਿਨ ਇਹ ਸ਼੍ਰੇਣੀ ਸਥਾਪਿਤ ਕੀਤੀ ਗਈ ਸੀ।

ਕੰਮ ਦੇ ਤਜਰਬੇ ਦੀ ਉਸ ਮਿਆਦ ਦੇ ਦੌਰਾਨ, ਉਨ੍ਹਾਂ ਨੇ ਰਾਸ਼ਟਰੀ ਕਿੱਤਾਮੁਖੀ ਵਰਗੀਕਰਨ ਦੇ ਵਿੱਚ ਦੱਸੇ ਗਏ ਸਾਰੇ ਕਾਰਜ ਅਤੇ ਆਪਣੇ ਸਾਰੇ ਫਰਜ਼ਾਂ ਨੂੰ ਨਿਭਾਉਣਾ ਸ਼ਾਮਲ ਹੈ।

25 ਮਾਰਚ 2025 ਨੂੰ ਕੈਨੇਡਾ ਨੇ ਐਕਸਪ੍ਰੈਸ ਐਂਟਰੀ ਪੂਲ ਵਿੱਚ ਵਿਆਪਕ ਰੈਂਕਿੰਗ ਸਿਸਟਮ (CRS) ਤੋਂ 'ਜੌਬ ਆੱਫਰ ਪੌਇੰਟਸ' ਨੂੰ ਹਟਾ ਦਿੱਤਾ। ਇਹ ਮੌਜੂਦਾ ਅਤੇ ਭਵਿੱਖ ਦੇ ਉਮੀਦਵਾਰਾਂ ਦੋਵਾਂ 'ਤੇ ਲਾਗੂ ਹੋਵੇਗਾ। ਵਿਆਪਕ ਰੈਂਕਿੰਗ ਸਿਸਟਮ ਤੋਂ 'ਜੌਬ ਆੱਫਰ ਪੌਇੰਟਸ' ਨੂੰ ਹਟਾਉਣਾ ਸਾਰੀਆਂ ਸ਼੍ਰੇਣੀਆਂ 'ਤੇ ਲਾਗੂ ਨਹੀਂ ਹੋਵੇਗਾ, ਪਰ ਸਿਰਫ ਉਨ੍ਹਾਂ 'ਤੇ ਲਾਗੂ ਹੋਵੇਗਾ ਜੋ ਰਾਸ਼ਟਰੀ ਕਿੱਤਾ ਵਰਗੀਕਰਣ ਦੇ ਮੇਜਰ ਗਰੁੱਪ 00 (ਉਦਾਹਰਣ ਵਜੋਂ, ਸੀਨੀਅਰ ਪ੍ਰਬੰਧਨ ਅਹੁਦੇ) (200 ਅੰਕ) ਅਤੇ ਕਿਸੇ ਹੋਰ ਹੁਨਰਮੰਦ ਕਿੱਤੇ (50 ਅੰਕ) ਦੇ ਅਧੀਨ ਸ਼੍ਰੇਣੀਬੱਧ ਹਨ।

Gurpreet | 06/06/25

ਸੰਬੰਧਿਤ ਖ਼ਬਰਾਂ

ਤੁਹਾਨੂੰ ਇਹ ਪਸੰਦ ਹੋ ਸਕਦਾ ਹੈ