ਟਰੰਪ ਅਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ 'ਨੇੜਲੇ ਭਵਿੱਖ' ਵਿੱਚ ਮਿਲਣੀ ਲਈ ਹੋਏ ਸਹਿਮਤ

trump and mark carney meet

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਦੇਸ਼ ਦੀਆਂ ਚੋਣਾਂ ਵਿੱਚੋਂ ਉਨ੍ਹਾਂ ਦੀ ਜਿੱਤ 'ਤੇ ਵਧਾਈ ਦੇਣ ਲਈ ਫ਼ੋਨ ਕੀਤਾ ਅਤੇ ਦੋਵੇਂ ਨੇੜਲੇ ਭਵਿੱਖ ਵਿੱਚ ਮਿਲਣ ਲਈ ਸਹਿਮਤ ਹੋਏ ਹਨ।

ਸੋਮਵਾਰ ਦੀ ਵੋਟਿੰਗ ਤੋਂ ਬਾਅਦ ਦੋਵਾਂ ਦੇਸ਼ਾਂ ਵੱਲੋਂ ਇੱਕ ਨਵੇਂ ਆਰਥਿਕ ਅਤੇ ਸੁਰੱਖਿਆ ਸਬੰਧਾਂ ਬਾਰੇ ਗੱਲਬਾਤ ਸ਼ੁਰੂ ਹੋਣ ਦੀ ਉਮੀਦ ਸੀ।

ਜਨਤਕ ਪ੍ਰਸਾਰਕ ਸੀਬੀਸੀ ਦੇ ਅਨੁਸਾਰ, ਟਰੰਪ ਦੇ ਵਪਾਰਕ ਟੈਰਿਫਾਂ ਅਤੇ ਕੈਨੇਡਾ ਦੀ ਪ੍ਰਭੂਸੱਤਾ ਨੂੰ ਕਮਜ਼ੋਰ ਕਰਨ ਵਾਲੀਆਂ  ਟਿੱਪਣੀਆਂ ਦਾ ਅੰਤ ਕਾਰਨੀ ਦੀ ਘੱਟ ਗਿਣਤੀ ਸਰਕਾਰ ਦੇ ਬਣਨ ਨਾਲ ਹੋਇਆ।

ਮੰਗਲਵਾਰ ਨੂੰ ਚੋਣਾਂ ਤੋਂ ਬਾਅਦ ਟਰੰਪ ਨੇ ਮਾਰਕ ਕਾਰਨੀ ਨੂੰ ਉਨ੍ਹਾਂ ਦੀ ਜਿੱਤ 'ਤੇ ਵਧਾਈ ਦਿੱਤੀ ਹੈ। ਦਫ਼ਤਰ ਵੱਲੋਂ ਇਹ ਵੀ ਦੱਸਿਆ ਗਿਆ ਕਿ ਦੋਵੇਂ ਨੇਤਾ "ਕੈਨੇਡਾ ਅਤੇ ਸੰਯੁਕਤ ਰਾਜ ਅਮਰੀਕਾ ਦੀ ਆਪਸੀ ਬਿਹਤਰੀ ਲਈ - ਸੁਤੰਤਰ, ਪ੍ਰਭੂਸੱਤਾ ਸੰਪੰਨ ਦੇਸ਼ਾਂ ਵਜੋਂ ਇਕੱਠੇ ਕੰਮ ਕਰਨ ਲਈ ਸਹਿਮਤ ਹੋਏ ਹਨ।"

ਕਿਉਂਕਿ ਕਾਰਨੀ ਨੇ ਸਪੱਸ਼ਟ ਬਹੁਮਤ ਨਾਲ ਸਰਕਾਰ ਨਹੀਂ ਬਣਾਈ ਤਾਂ ਕਰਕੇ ਉਸਦੇ ਅਮਰੀਕੀ ਹਮਰੁਤਬਾ ਨਾਲ ਗੱਲਬਾਤ ਕਰਨ ਅਤੇ ਘਰੇਲੂ ਮੁੱਦਿਆਂ ਦੀ ਇੱਕ ਸ਼੍ਰੇਣੀ ਨਾਲ ਨਜਿੱਠਣਾ ਕਾਰਨੀ ਲਈ ਇੱਕ ਚੁਣੌਤੀ ਹੋਵੇਗਾ ਕਿਉਂਕਿ ਉਸਨੂੰ ਹੋਰ ਰਾਜਨੀਤਿਕ ਪਾਰਟੀਆਂ ਤੋਂ ਸਮਰਥਨ ਪ੍ਰਾਪਤ ਕਰਨ ਦੀ ਜ਼ਰੂਰਤ ਹੋਏਗੀ।

ਲਿਬਰਲਾਂ ਨੂੰ ਹਾਊਸ ਆਫ਼ ਕਾਮਨਜ਼ ਵਿੱਚੋਂ ਕਾਨੂੰਨ ਪਾਸ ਕਰਨ ਲਈ ਹੋਰਾਂ ਪਾਰਟੀਆਂ ਦੇ ਸਮਰਥਨ 'ਤੇ ਭਰੋਸਾ ਕਰਨ ਦੀ ਜ਼ਰੂਰਤ ਹੋਏਗੀ। ਲਿਬਰਲਾਂ ਨੂੰ ਘੱਟ ਰਹੇ ਖੱਬੇ-ਪੱਖੀ ਨਿਊ ਡੈਮੋਕਰੇਟਸ, ਜਿਨ੍ਹਾਂ ਨੇ ਪਹਿਲਾਂ ਲਿਬਰਲਾਂ ਦਾ ਸਮਰਥਨ ਕੀਤਾ ਹੈ ਅਤੇ ਬਲਾਕ ਕਿਊਬੇਕੋਇਸ ਨਾਲ ਇੱਛੁਕ ਸਾਥੀ ਮਿਲਣ ਦੀ ਸੰਭਾਵਨਾ ਹੈ।

ਲਿਬਰਲਾਂ ਦੇ 169 ਸੀਟਾਂ ਜਿੱਤਣ ਦਾ ਅਨੁਮਾਨ ਹੈ, ਜੋ ਕਿ ਕੈਨੇਡਾ ਦੇ ਹਾਊਸ ਆਫ਼ ਕਾਮਨਜ਼ ਵਿੱਚ ਬਹੁਮਤ ਲਈ ਲੋੜੀਂਦੀਆਂ 172 ਸੀਟਾਂ ਵਿੱਚੋਂ ਤਿੰਨ ਘੱਟ ਹਨ। ਇਹਨਾਂ ਵੋਟਾਂ ਵਿੱਚ ਇਸ ਪਾਰਟੀ ਨੇ ਸ਼ਾਨਦਾਰ ਵਾਪਸੀ ਕੀਤੀ ਹੈ ਜੋ ਕੁਝ ਮਹੀਨੇ ਪਹਿਲਾਂ ਬਿਲਕੁਲ ਖਤਮ ਹੋਣ ਦੇ ਰਾਹ 'ਤੇ ਜਾਪਦੀ ਸੀ।

Gurpreet | 30/04/25

ਸੰਬੰਧਿਤ ਖ਼ਬਰਾਂ

ਤੁਹਾਨੂੰ ਇਹ ਪਸੰਦ ਹੋ ਸਕਦਾ ਹੈ