ਅ਼. [میراش] ਮੀਰਾਸ. ਸੰਗ੍ਯਾ- ਵਿਰਾਸਤ. ਪ੍ਰਸ਼ੈ੍ਤਨੀ ਜਾਯਦਾਦ. ਵਿਰਸੇ ਵਿੱਚ ਆਈ ਵਸ੍ਤੁ.
ਵਿ- ਮੀਰਾਸ ਸਾਂਭਣ ਵਾਲਾ। ੨. ਸੰਗ੍ਯਾ- ਇੱਕ ਮੁਸਲਮਾਨ ਜਾਤਿ, ਜੋ ਭੱਟਾਂ ਤੁੱਲ ਹੈ ਅਰ ਆਪਣੇ ਜਜਮਾਨਾਂ ਦੀ ਵੰਸ਼ਾਵਲੀ (ਮੂਰਿਸਾਂ ਦੀ ਪੀੜ੍ਹੀਆਂ) ਪੜ੍ਹਦੀ ਹੈ ਅਰ ਉਨ੍ਹਾਂ ਤੋਂ ਮੁਕ਼ੱਰਿਰ ਆਮਦਨ ਨੂੰ ਆਪਣੀ ਮੀਰਾਸ ਜਾਣਦੀ ਹੈ. ਭਾਈ ਮਰਦਾਨਾ ਇਸੇ ਜਾਤਿ ਤੋਂ ਸ਼੍ਰੀ ਗੁਰੂ ਨਾਨਕਦੇਵ ਦਾ ਸਿੱਖ ਹੋਇਆ. "ਭਲਾ ਰਬਾਬ ਵਜਾਇੰਦਾ ਮਜਲਿਸ ਮਰਦਾਨਾ ਮੀਰਾਸੀ." (ਭਾਗੁ)
ਫ਼ਾ. [میرآخور] ਆਖ਼ੁਰ (ਤਬੇਲੇ) ਦਾ ਮੀਰ (ਦਾਰੋਗਾ) ਅਸ਼੍ਵਸ਼ਾਲਾ (ਅਸ੍ਤਬਲ) ਦਾ ਪ੍ਰਬੰਧ ਕਰਤਾ. "ਮੀਰਾਖੋਰ ਸਈਸ ਵਹੀਰਾਂ." (ਭਾਗੁ)
ਵਿ- ਅਮੀਰਾਂ ਦਾ ਸਰਦਾਰ। ੨. ਸ਼ਹਨਸ਼ਾਹ.
ਫ਼ਾ. ਮੀਰੇਮੀਰਾਨ ਦਾ ਸੰਖੇਪ. ਸਰਦਾਰਾਂ ਦਾ ਸਰਦਾਰ. ਬਜ਼ੁਰਗਾਂ ਦਾ ਬਜ਼ੁਰਗ। ੨. ਬਾਦਸ਼ਾਹਾਂ ਦਾ ਬਾਦਸ਼ਾਹ। ੩. ਇੱਕ ਸੰਤ, ਜਿਸ ਦੀ ਕਬਰ ਅਮਰੋਹੇ (ਜਿਲਾ ਮੁਰਾਦਾਬਾਦ ਯੂ. ਪੀ. ਵਿੱਚ) ਹੈ। ੪. ਮਲੇਰਕੋਟਲੇ ਦਾ ਇੱਕ ਪੀਰ, ਜਿਸ ਦੀ ਕਬਰ ਤੇ ਬਹੁਤ ਇਸਤ੍ਰੀਆਂ ਜਾਕੇ ਚੌਕੀ ਭਰਦੀਆਂ ਹਨ. ਕਈ ਆਪਣੇ ਵਿੱਚ ਮੀਰਾਂ ਪ੍ਰਵੇਸ਼ ਹੋਇਆ ਦੱਸਕੇ ਸਿਰ ਹਲਾਕੇ ਖੇਡਦੀਆਂ ਅਤੇ ਪ੍ਰਸ਼ਨਾਂ ਦਾ ਉੱਤਰ ਦਿੰਦੀਆਂ ਹਨ. "ਖੇਲਤ ਤੂ ਪਰਤ੍ਰਿਯਨ ਮੇ ਢੋਲ ਬਜਾਇ ਸ੍ਵਛੰਦ। ਫਿਰ ਬੈਠਤ ਪੀਰਾਨ ਮੇ ਰੇ ਮੀਰਾਂ! ਮਤਿਮੰਦ." (ਬਸੰਤ ਸਤਸਈ) ੫. ਮੀਰਾਂਬਾਈ ਦਾ ਸੰਖੇਪ ਨਾਉਂ.#"ਮੀਰਾਂ ਕੋ ਪ੍ਰਭੁ ਗਿਰਿਧਰ ਸ੍ਵਾਮੀ." ਦੇਖੋ, ਮੀਰਾਂਬਾਈ.
ਦੇਖੋ, ਮਤਾਬਸਿੰਘ.
ਇਹ ਰਾਜਾ ਰਤਨਸਿੰਘ ਰਾਠੌਰ ਮਰਤਾ¹ ਪਤਿ ਦੀ ਪੁਤ੍ਰੀ ਸੀ. ਇਸ ਦਾ ਜਨਮ ਸੰਮਤ ੧੫੪੮ ਵਿੱਚ ਹੋਇਆ ਅਰ ਮੇਵਾਰ ਦੇ ਰਾਜਕੁਮਾਰ ਭੋਵ ਰਾਜ ਨਾਲ, ਜੋ ਚਤੌੜਪਤਿ ਰਾਨਾਸਾਂਗਾ ਦਾ ਪੁਤ੍ਰ ਸੀ, ਸੰਮਤ ੧੫੭੩ ਵਿੱਚ ਸ਼ਾਦੀ ਹੋਈ. ਮੀਰਾਂਬਾਈ ਦਾ ਗ੍ਰਿਹਸ੍ਥ ਜੀਵਨ ਸੁਖ ਪੂਰਵਕ ਹੀ ਵੀਤਿਆ, ਕਿਉਂਕਿ ਰਾਨਾ ਦੁਰਗਾਭਗਤ ਸੀ ਅਤੇ ਇਹ ਕ੍ਰਿਸ਼ਨ ਉਪਾਸਿਕਾ ਸੀ.#ਪਤਿ ਦੇ ਮਰਣ ਪਿੱਛੋਂ ਮੀਰਾਂਬਾਈ ਘਰ ਬਾਰ ਤਿਆਗਕੇ ਵ੍ਰਿੰਦਾਵਨ ਆਦਿ ਤੀਰਥਾਂ ਦੀ ਯਾਤ੍ਰਾ ਕਰਦੀ ਹੋਈ ਸੰਮਤ ੧੬੦੩ ਵਿੱਚ ਦ੍ਵਾਰਿਕਾ ਦੇਹ ਤਿਆਗਕੇ ਜੀਵਨਯਾਤ੍ਰਾ ਸਮਾਪਤ ਕਰ ਗਈ. ਇਸ ਦਾ ਸ਼ਬਦ ਭਾਈ ਬੰਨੋ ਦੀ ਬੀੜ ਵਿੱਚ ਮਾਰੂ ਰਾਗ ਦਾ ਇਹ ਹੈ-#"ਮਨੁ ਹਮਾਰਾ ਬਾਧਿਓ, ਮਾਈ! ਕਵਲਨੈਨ ਆਪਨੇ ਗੁਨ,#ਤੀਖਣ ਤੀਰ ਬੇਧ ਸਰੀਰ ਦੂਰਿ ਗਯੋਮਾਈ,#ਲਾਗਿਓ ਤਬ ਜਾਨਿਓ ਨਹੀ, ਅਬ ਨ ਸਹਿਓ ਜਾਈ, ਰੀ ਮਾਈ।#ਤੰਤ ਮੰਤ ਅਉਖਦ ਕਰਉ ਤਊ ਪੀਰ ਨ ਜਾਈ,#ਹੈ ਕੋਊ ਉਪਕਾਰ ਕਰੈ? ਕਠਿਨ ਦਰਦੁ ਰੀ ਮਾਈ!#ਨਿਕਟਿ ਹਉ ਤੁਮ ਦੂਰਿ ਨਹੀ, ਬੇਗਿ ਮਿਲਹੁ ਆਈ,#ਮੀਰਾਂ ਗਿਰਧਰ ਸੁਆਮੀ ਦਇਆਲ ਤਨ ਕੀ ਤਪਤਿ ਬੁਝਾਈ, ਰੀ ਮਾਈ!#ਕਵਲ ਨੈਨ ਆਪਨੇ ਗੁਨ ਬਾਧਿਓ ਮਾਈ."
ਵਿ- ਅਮੀਰਾਂ ਦਾ ਅਮੀਰ। ੨. ਬਾਦਸ਼ਾਹਾਂ ਦਾ ਮੁਖੀਆ. ਸ਼ਹਨਸ਼ਾਹ. "ਜੋ ਮੀਰਾਂ- ਮਰਿੰਨ ਸਿਰ." (ਮਃ ੫. ਵਾਰ ਮਾਰੂ ੨)
ਸੰਗ੍ਯਾ- ਅਮੀਰੀ. ਸਰਦਾਰੀ। ੨. ਬਾਦਸ਼ਾਹਤ.
ਬਾਬਾ ਕਾਨ੍ਹਸਿੰਘ ਤੇਹਣ ਦਾ ਬੇਟਾ ਅਤੇ ਬਿਨੋਦਸਿੰਘ ਦਾ ਪੋੱਤਾ. ਇਸ ਨੇ ਆਪਣੇ ਪਿਤਾ ਅਤੇ ਦਾਦੇ ਦੀ ਤਰਾਂ ਪੰਥ ਦੀ ਭਾਰੀ ਸੇਵਾ ਕੀਤੀ ਅਰ ਅਨੇਕ ਜੰਗਾਂ ਵਿੱਚ ਬਹਾਦੁਰੀ ਨਾਲ ਲੜਿਆ.
nan