ਕੱਲ੍ਹ ਜਿਸ ਵੇਲੇ ਮੈਂ ਤੇਰਾ ਰੰਗ ਢੰਗ ਕੁਝ ਹੋਰ ਤਰ੍ਹਾਂ ਵੇਖਿਆਂ ਤਾਂ ਮੈਨੂੰ ਪੱਕਾ ਵਿਸ਼ਵਾਸ਼ ਹੋ ਗਿਆ ਕਿ ਤੂੰ ਜ਼ਰਾ ਜਿੰਨੀ ਗੱਲ ਵੀ ਦਿਲ ਵਿੱਚ ਨਹੀਂ ਪਚਾ ਸਕਦਾ।
ਸ਼ਾਇਦ ਵਿੰਗ ਵਲ ਪਾ ਕੇ ਜੇ ਪ੍ਰਮਿੰਨੀ ਪੁੱਛਦੀ ਤਦ ਉਹ ਦੱਸ ਹੀ ਦੇਂਦੀ ਪਰ ਇਸ ਤਰ੍ਹਾਂ ਨਾਲ ਪੁੱਛੀ ਗੱਲ ਸੁਣ ਕੇ ਦੌੜ ਵੱਟ ਗਈ। ਉਹ ਪ੍ਰਸਿੰਨੀ ਨੂੰ ਟਾਲ ਦੇਣਾ ਚਾਹੁੰਦੀ ਸੀ ਪਰ ਪ੍ਰਸਿੰਨੀ ਗੱਲ ਨਿਤਾਰਣ ਤੇ ਤੁਲੀ ਹੋਈ ਸੀ । ਉਸ ਦਾ ਸ਼ੱਕ ਨੰਦੇ ਦਾ ਚਿਹਰਾ ਅਤੇ ਥਿੜਕਦੇ ਬੋਲ ਤਾੜ ਕੇ ਵਿਸ਼ਵਾਸ਼ ਵਿੱਚ ਬਦਲ ਗਿਆ ।
ਜਿਸ ਨੇ ਆਪਣੇ ਵੱਡਿਆਂ ਦੀ ਗੱਲ ਨੂੰ ਪੱਲੇ ਬੰਨ੍ਹ ਲਿਆ, ਉਹ ਜਿੰਦਗੀ ਵਿੱਚ ਕਦੇ ਮਾਰ ਨਹੀਂ ਖਾ ਸਕਦਾ।
ਬਾਕੀ ਰਹੀ ਵਿਆਹ ਸ਼ਾਦੀ ਦੀ ਗੱਲ, ਸੋ ਇਸ ਬਖੇੜੇ ਨੂੰ ਹਾਲੇ ਗਲ ਪਵਾਣ ਦੇ ਉਹ ਇਸ ਲਈ ਹੱਕ ਵਿੱਚ ਨਹੀਂ ਸੀ ਕਿ ਇਸ ਤਰ੍ਹਾਂ ਉਸ ਦੀ ਆਜ਼ਾਦੀ ਮਾਰੀ ਜਾਣ ਦਾ ਅੰਦੇਸ਼ਾ ਸੀ।
ਕਈ ਲੋਕਾਂ ਨੂੰ ਗਲ ਪਿਆ ਢੋਲ ਵਜਾਉਣਾ ਹੀ ਪੈਂਦਾ ਹੈ।
ਮੈਂ ਸਾਰੀਆਂ ਗੱਲਾਂ ਖਾਮੋਸ਼ ਪੀ ਲਈਆਂ। ਇਕ ਕੰਵਾਰੀ ਪੰਜਾਬਣ ਅਜਿਹੇ ਮੌਕੇ ਹੋਰ ਕਰ ਹੀ ਕੀ ਸਕਦੀ ਹੈ।
ਰਮੇਸ਼ ਤੇ ਰੋਹਨ ਇੱਕ ਦੂਜੇ ਦੇ ਗਲ ਹੀ ਪੈ ਗਏ ਸਨ।
ਸ਼ਾਮਿਆਂ ! ਤੂੰ ਇਤਬਾਰੀ ਆਦਮੀ ਹੈ ; ਪਰ ਫੇਰ ਵੀ ਤੂੰ ਗੁਰੂ ਦਾ ਬਚਨ ਦੇਹ ਕਿ ਇਹ ਗੱਲ ਕਦਾਚਿਤ ਨਹੀਂ ਬਾਹਰ ਨਿਕਲੇਗੀ।
ਅਮਰੀਕਾ ਦੇ ਲੋਕ ਕੁਝ ਐਸੇ ਤਰੀਕਿਆਂ ਨਾਲ ਪਰਚਾਰ ਕਰਦੇ ਨੇ ਕਿ ਗੱਲ ਆਪ-ਮੁਹਾਰੀ ਤੁਹਾਡੇ ਮਨ ਵਿੱਚ ਉੱਤਰ ਜਾਂਦੀ ਏ। ਸਾਡੇ ਮੁਲਕ ਦੇ ਲੋਕ ਇਸ ਵਿੱਚ ਰਤਾ ਪਿੱਛੇ ਨੇ।
ਚੰਗਾ ਅਸੀਂ ਠੇਕੇਦਾਰ ਦੇ ਪੁੱਤਰ ਨੂੰ ਹੀ ਜਵਾਈ ਬਣਾ ਲੈਂਦੇ ਹਾਂ ਪਰ ਉਸ ਨੂੰ ਵਲਾਇਤ ਜ਼ਰੂਰ ਭੇਜਣਾ ਏ । ਬਸ ਜੇ ਤੁਹਾਨੂੰ ਇਹ ਮਨਜੂਰ ਏ ਤਾਂ ਗੱਲ ਮੁੱਕ ਗਈ।
ਪਿੰਡ ਦੇ ਪਤਵੰਤੇ ਉਸ ਦੇ ਘਰ ਤੁਰ ਕੇ ਗਏ ਅਤੇ ਉਸ ਨੂੰ ਹਰਨਾਮ ਸਿੰਘ ਵਿਰੁੱਧ ਕਚਹਿਰੀ ਚੜ੍ਹਣ ਤੋਂ ਵਰਜਿਆ। ਉਸ ਨੇ ਮੰਨ ਲਿਆ ਤੇ ਪੰਚਾਂ ਦੀ ਗੱਲ ਰੱਖ ਲਈ।
ਇਹ ਧੁਖਣਾ ਤੇ ਸੜਨਾ ਪੁੱਤਰ ਦੇ ਵਿਛੋੜੇ ਕਰ ਕੇ ਹੀ ਹੈ, ਉਹ ਆਵੇਗਾ, ਮੇਰੇ ਗਲ ਲੱਗੇਗਾ, ਮੇਰੇ ਰੋਮ ਰੋਮ ਚੋਂ ਜੀਵਨ ਅਨੰਦ ਆਵੇਗਾ।