ਚੋ ਦੇ ਕੰਢੇ ਤੇ ਇੱਕ ਟਾਹਲੀ ਹੈ, ਜਿਸ ਦੀ ਛਾਵੇਂ ਤੀਹ ਕੁ ਸਾਲ ਦੀ ਇਕ ਇਸਤਰੀ ਬੈਠੀ ਏਂ, ਜੁੱਤੀ ਕੋਲ ਪਈ ਹੈ, ਉਹਦੇ ਗਲ ਲੀਰਾਂ ਲਮਕਦੀਆਂ ਨੇ, ਬੜੀ ਉਦਾਸ ਏ।
ਇਹ ਮੌਕਾ ਨਹੀਂ ਕਿ ਇਸ ਗੱਲ ਨੂੰ ਵਧਾਇਆ ਜਾਏ। ਹੁਣ ਮੈਨੂੰ ਸੌ ਕੰਮ ਨੇ, ਮੈਂ ਤੁਹਾਡੇ ਝਗੜਿਆਂ ਦੇ ਫੈਸਲੇ ਕਰਨ ਤਾਂ ਨਹੀਂ ਬੈਠ ਸਕਦਾ।
ਹੋਰ ਹੋਰ ਫੇਰ ਪਾ ਕੇ ਉਹ ਅੰਤ ਇਸ ਗੱਲ ਤੇ ਆਇਆ ਤੇ ਉਸ ਨੇ ਮੇਰਾ ਮਨ ਲੈਣਾ ਚਾਹਿਆ ਪਰ ਮੈਂ ਗੱਲ ਵਲਾ ਛੱਡੀ । ਇਸ ਲਈ ਉਸ ਦੇ ਪੱਲੇ ਕੁਝ ਨਾ ਪਿਆ।
ਆਖ ਦਮੋਦਰ ਗਲ ਵਿੱਚ ਪਲੂ ਚੂਚਕ ਖਾਨ ਤਦ ਪਾਇਆ।
ਚੰਗਾ ਭਲਾ ਫੈਸਲਾ ਹੋ ਗਿਆ ਸੀ ਪਰ ਕੁਝ ਨਾਸਤਕਾਂ ਨੇ ਫਿਰ ਫੁੱਟ ਪਵਾ ਦਿੱਤਾ । ਬਣੀ ਬਣਾਈ ਗੱਲ ਵਿੱਚ ਲੱਤ ਮਾਰ ਦਿੱਤੀ।
ਆਪਣੇ ਬੱਚਿਆਂ ਨੂੰ ਤਰੱਕੀ ਕਰਦੇ ਵੇਖ ਮਾਪਿਆਂ ਦਾ ਗਲ਼ਾ ਭਰ ਆਇਆ।
ਇੱਕ ਦੇ ਮੂੰਹ ਨਿਕਲ ਕੇ ਦੂਜੇ ਦੇ ਕੰਨੀ ਪਹੁੰਚੀ, ਤੀਜੇ ਦੇ ਮੂੰਹੋਂ ਕਹਾਣੀ ਬਣ ਕੇ ਪ੍ਰਭਾ ਤੇ ਡਾਕਟਰ ਦੀਆਂ ਗੱਲਾਂ ਉੱਡਣ ਲੱਗ ਪਈਆਂ।
ਜਿਊਣੇ ਨੂੰ ਪਤਾ ਸੀ ਇਹ ਸਾਰੀ ਗੱਲ ਬਚਨੋਂ ਦੇ ਪੈਰੋਂ ਵਿਗੜੀ ਹੈ। ਇਸ ਲਈ ਬਚਨੋ ਉਸ ਦੇ ਅੱਖ-ਤਿਣ ਹੋ ਗਈ। ਉਸ ਆਪਣੀ ਬਚਨੋਂ ਨਾਲ ਯਾਰੀ ਸਬੰਧੀ ਝੂਠੀਆਂ ਸੱਚੀਆਂ ਗੱਲਾਂ, ਫਲ੍ਹੇ ਵਿੱਚ, ਜੋੜਨੀਆਂ ਸ਼ੁਰੂ ਕਰ ਦਿੱਤੀਆਂ ਅਤੇ ਉਸ ਨੂੰ ਬਦਨਾਮ ਕਰਨਾ ਸ਼ੁਰੂ ਕਰ ਦਿੱਤਾ।
ਬਸ ਉਹ ਜ਼ਬਾਨ ਚਲਾਣੀ ਹੀ ਜਾਣਦਾ ਹੈ, ਗੱਲਾਂ ਦਾ ਘਰ ਹੈ ਨਿਰਾ। ਪਰ ਜੇ ਹੱਥੀਂ ਕੁਝ ਕਰਨਾ ਪੈ ਜਾਏ ਤਾਂ ਮੌਤ ਪੈ ਜਾਂਦੀ ਏ।
ਤੈਨੂੰ ਮੈਂ ਕੀ ਕਿਹਾ ਉੱਠ ਅੱਗੋਂ ਚਪੜ ਚਪੜ ਗੱਲਾਂ ਬਣਾਉਂਦੀ ਜਾਨੀ ਏਂ ; ਆਖੇ ਨਹੀਂ ਲੱਗਦੀ। ਉਠ ਖਾਂ ਤੇਰਾ ਸਿਰ ਸਾੜਾਂ।
ਐਵੈਂ ਸਾਰਾ ਦਿਨ ਗਲੀਆਂ ਕੱਛਦਾ ਫਿਰਦਾ ਹੈਂ ; ਘਰ ਬੈਠ ਕੇ ਸਕੂਲ ਦਾ ਕੰਮ ਹੀ ਕਰ ਲਿਆ ਕਰ । ਪਤਾ ਨਹੀਂ ਫਿਰਨ ਦਾ ਤੈਨੂੰ ਕੀ ਚਸਕਾ ਪੈ ਗਿਆ ਹੈ।
ਲੋਕ ਆਖਦੇ, ਹੁਣ ਨਵਾਬ ਖਾਨ ਦੀ ਆਕੜ ਭੱਜ ਗਈ ਏ ਤੇ ਅੱਜ ਉਸ ਨੂੰ ਕੁੱਤੇ ਬੀ ਨਹੀਂ ਜਾਣਦੇ; ਅੱਜ ਨਵਾਬ ਖਾਨ ਗਲੀਆਂ ਦੇ ਕੱਖਾਂ ਨਾਲੋਂ ਹੌਲਾ ਹੋ ਗਿਆ ਏ।