ਨਾ ਤੂੰ ਗਿਣਤੀ ਕਰ ਤੇ ਨਾ ਘਾਟਾ ਪਾਵੀਂ।
ਤੈਨੂੰ ਕੀ ਗਿਣਤੀ ਪਈ ਹੋਈ ਹੈ ? ਆਪੇ ਸਾਰਾ ਪ੍ਰਬੰਧ ਹੋ ਜਾਏਗਾ।
ਬਚਨੀ ਲਈ ਰੂਪ ਨੂੰ ਮਿਲਣ ਦੀ ਵਿਹਲ ਮਸੀਂ ਹੱਥ ਲੱਗੀ ਸੀ। ਉਸ ਰੂਪ ਦੀ ਗਵਾਂਢਣ ਰਾਜੀ ਮਿਰਾਸਣ ਨਾਲ ਚੰਗੀ ਸਾਂਝ ਗੰਢ ਲਈ ਸੀ । ਬਚਨੀ ਨੇ ਰੂਪ ਨਾਲ ਮੁਹੱਬਤ ਪਾਉਣ ਲਈ ਪਹਿਲੋਂ ਰਾਜੀ ਨਾਲ ਗੱਲ ਗਿਣੀ ਮਿੱਥੀ ਸੀ ; ਪਰ ਮਿਰਾਸਣ ਰੂਪ ਨੂੰ ਹਾਲੇ ਨਰਮ ਜਾਣ ਕੇ ਡਰਦੀ ਕੁਝ ਨਹੀਂ ਸੀ ਆਖ ਸਕੀ।
ਤੁਸੀਂ ਹਰ ਇੱਕ ਨੂੰ ਜੋ ਕਾਬੂ ਕਰ ਲੈਂਦੇ ਹੋ, ਤੁਹਾਡੇ ਹੱਥ ਕੋਈ ਜਾਦੂ ਜਾਂ ਕੋਈ ਗਿੱਦੜ ਸਿੰਙੀ ਹੋਣੀ ਏ।
ਗੁਰੂ ਗੋਬਿੰਦ ਸਿੰਘ ਜੀ ਦੇ ਅੰਮ੍ਰਿਤ ਨਾਲ ਗਿੱਦੜ ਸ਼ੇਰ ਬਣ ਗਏ।
ਉਹ ਕਿਸੇ ਦੀ ਜੇਬ ਕੱਟਦਾ ਫੜਿਆ ਗਿਆ। ਲੋਕਾਂ ਨੇ ਉਸ ਨੂੰ ਗਿੱਦੜ ਕੁੱਟ ਦਿੱਤੀ ਤੇ ਮਗਰੋਂ ਪੁਲਿਸ ਨੇ ਵੀ ਗਤ ਬਣਾਈ।
ਤੂੰ ਐਵੇਂ ਨਾ ਦਬਕੇ ਮਾਰਦਾ ਰਿਹਾ ਕਰ। ਮੈਂ ਤੇਰੀਆਂ ਗਿੱਦੜ ਭਬਕੀਆਂ ਤੋਂ ਡਰਨ ਵਾਲਾ ਨਹੀਂ। ਵੰਗਾਰ ਕੇ ਕਹਿੰਦਾ ਹਾਂ ਕਿ ਜਾਹ ਜੋ ਮਰਜ਼ੀ ਮੇਰਾ ਵਿਗਾੜ ਲੈ।
ਦੂਜੇ ਦੇ ਐਬ ਫੋਲਣ ਤੋਂ ਪਹਿਲਾਂ, ਜ਼ਰਾ ਆਪਣੇ ਗਿਰੀਬਾਨ ਵਿੱਚ ਮੂੰਹ ਪਾ ਕੇ ਵੇਖਿਆ ਕਰੋ।
ਇਹ ਕੰਮ ਚੰਗਾ ਭਲਾ ਬਣਿਆ ਪਿਆ ਸੀ। ਤੁਸਾਂ ਇਹ ਖਰ੍ਹਵੇ ਸ਼ਬਦ ਬੋਲ ਕੇ ਗਿੱਲ ਗਾਲ ਦਿੱਤੀ। ਉਹ ਨਾਰਾਜ਼ ਹੋ ਗਿਆ ਤੇ ਕੰਮ ਵਿਗੜ ਗਿਆ।
ਚੱਲ ਚੰਚਲ! ਤੂੰ ਆਹ ਕੀ ਗਿੱਲਾ ਪੀਹਣ ਪਾ ਕੇ ਬਹਿ ਗਈ ਹੈਂ?
ਕੰਵਲਜੀਤ ਗਿੱਲੇ ਗੋਹੇ ਵਾਂਗ ਧੁਖਦੀ ਰਹਿੰਦੀ ਹੈ, ਪਰ ਦੁੱਖ ਕਿਸੇ ਨੂੰ ਨਹੀਂ ਦੱਸਦੀ।
ਮੇਰੀ ਨਾੜ ਨਾੜ ਵਿੱਚ ਖੁਸ਼ੀ ਦੀ ਬਿਜਲੀ ਫਿਰ ਗਈ ਤੇ ਮੋਹਿਨੀ, ਤੂੰ ਵੱਡੀ ਭੈਣ ਹੈਂ, ਤੈਥੋਂ ਕੀ ਲੁਕਾਵਾਂ, ਉਸ ਦੇ ਪਿਆਰ ਵਿੱਚ ਮੈਂ ਸਾਰੀ ਦੀ ਸਾਰੀ ਗੁਆਚ ਗਈ।