Logo
ਪੰਜਾਬੀ
  • ENGLISH
  • شاہ مکھی
  • ਕਵਿਤਾਵਾਂ
  • ਕਿਤਾਬਾਂ
  • ਸ਼ਬਦਕੋਸ਼
  • ਖ਼ਬਰਾਂ
  • ਹੋਰ
    • ਸੱਭਿਆਚਾਰ
      • ਬੋਲੀਆਂ
      • ਮੁਹਾਵਰੇ
      • ਅਖਾਣ
      • ਬੱਚਿਆਂ ਦੇ ਨਾਮ
    • ਸਾਹਿਤ
      • ਲੇਖਕ
      • ਆਡੀਓ ਕਿਤਾਬਾਂ
    • ਬੱਚਿਆਂ ਦਾ ਸੈਕਸ਼ਨ
      • ਖੇਡਾਂ
      • ਬੱਚਿਆਂ ਲਈ ਕਵਿਤਾਵਾਂ
      • ਕਹਾਣੀਆਂ
      • ਲੇਖ
    • ਮਨੋਰੰਜਨ
      • ਰੇਡੀਓ
      • ਚੁਟਕਲੇ
      • ਗੀਤਾਂ ਦੇ ਬੋਲ
    • ਹੋਰ
      • ਸਟੇਟਸ
      • ਅਨਮੋਲ ਵਿਚਾਰ
      • ਮੁਬਾਰਕਾਂ
      • ਰੈਸਿਪੀ
      • ਕੁਇਜ਼
      • ਕੈਲੰਡਰ
  • ਪੰਜਾਬੀ
    • ENGLISH
    • شاہ مکھی
  • Profile
੩੦ ਕੱਤਕ ੫੫੮
  • ਖ਼ਬਰਾਂ
  • ਸੱਭਿਆਚਾਰ
    • ਬੋਲੀਆਂ
    • ਮੁਹਾਵਰੇ
    • ਅਖਾਣ
    • ਬੱਚਿਆਂ ਦੇ ਨਾਮ
  • ਸਾਹਿਤ
    • ਕਵਿਤਾਵਾਂ
    • ਕਿਤਾਬਾਂ
    • ਲੇਖਕ
    • ਆਡੀਓ ਕਿਤਾਬਾਂ
  • ਬੱਚਿਆਂ ਦਾ ਸੈਕਸ਼ਨ
    • ਖੇਡਾਂ
    • ਬੱਚਿਆਂ ਲਈ ਕਵਿਤਾਵਾਂ
    • ਕਹਾਣੀਆਂ
    • ਲੇਖ
  • ਮਨੋਰੰਜਨ
    • ਰੇਡੀਓ
    • ਚੁਟਕਲੇ
    • ਗੀਤਾਂ ਦੇ ਬੋਲ
  • ਹੋਰ
    • ਸਟੇਟਸ
    • ਅਨਮੋਲ ਵਿਚਾਰ
    • ਮੁਬਾਰਕਾਂ
    • ਰੈਸਿਪੀ
    • ਸ਼ਬਦਕੋਸ਼
    • ਕੁਇਜ਼

ਵਰਣਮਾਲਾ ਦੁਆਰਾ ਮੁਹਾਵਰੇ ਲੱਭੋ

ਸਭ ੳ ਅ ੲ ਸ ਹ ਕ ਖ ਗ ਘ ਚ ਛ ਜ ਝ ਟ ਠ ਡ ਢ ਤ ਥ ਦ ਧ ਨ ਪ ਫ ਬ ਭ ਮ ਯ ਰ ਲ ਵ

ਲਲੇਟ ਹੋਣਾ-ਹੱਸ ਹੱਸ ਕੇ ਵੱਖੀ ਪੀੜਾਂ ਪੈਣੀਆਂ

ਉਸ ਦੀਆਂ ਗੱਲਾਂ ਸੁਣ ਕੇ ਆਦਮੀ ਲਲੇਟ ਹੋ ਜਾਂਦਾ ਹੈ, ਬੜਾ ਹੀ ਮਖੌਲੀ ਹੈ।

ਲੜ ਗੰਢਣਾ-ਵਿਆਹ ਕਰਨਾ

ਪਰਮਾਤਮਾ ਨੇ ਇੰਨ੍ਹੀ ਵੱਡੀ ਦੁਨੀਆਂ ਵਿੱਚ ਕਰੂਪ ਸਿਰਫ ਮੇਰੇ ਲਈ ਹੀ ਖਾਸ ਸਾਂਭ ਕੇ ਰੱਖਿਆ ! ਮੈਂ ਕੀ ਏਨਾ ਵੱਡਾ ਔਗੁਣ ਕੀਤਾ ਸੀ ਕਿ ਮੇਰੇ ਵਿੱਚ ਸੁਹੱਪਣ ਦਾ ਇੱਕ ਚਿੰਨ੍ਹ ਭੀ ਨਹੀਂ । ਸੱਚ ਹੀ ਮੇਰੇ ਨਾਲ ਕੌਣ ਵਿਆਹ ਕਰਾਏਗਾ । ਕੋਈ ਦੇਵਤਾ ਹੀ ਹੋਵੇਗਾ ਜੇਹੜਾ ਮੇਰੇ ਨਾਲ ਆਪਣਾ ਲੜ ਗੰਢੇਗਾ।

ਲੜ ਫੜਨਾ-ਆਸਰਾ ਲੈਣਾ

ਮੈਂ ਤੇ ਤੁਹਾਡਾ ਲੜ ਫੜਿਆ ਹੈ, ਡੋਬ ਦਿਉ ਭਾਵੇਂ ਤਾਰ ਦਿਉ।

ਲੜ ਫੜਾ ਦੇਣਾ-ਵਿਆਹ ਦੇਣਾ

ਕੁੜੀ ਸਾਰੀ ਉਮਰ ਸੁਖੀ ਰਹੇਗੀ- ਭਰਾ ਬੋਲਿਆ । ਰੱਤੋ ਸਮਝ ਗਈ ਕਿ ਇਹਨਾਂ ਨੇ ਜ਼ਰੂਰ ਮੇਰੇ ਲਈ ਕੋਈ ਬੰਦਾ ਟੋਲ ਲਿਆ ਹੈ। ਇਹ ਵਕੀਲ ਤਾਂ ਜੁਆਨ ਹੋਣ ਤੋਂ ਪਹਿਲਾ ਹੀ ਬੁੱਢੇ ਹੋ ਜਾਂਦੇ ਹਨ । ਰੱਤੋ ਦਾ ਗਲੀ ਭਰਾ ਬੋਲਿਆ । ਉਏ ਮੂਰਖਾ ! ਹੋਰ ਕਿਤੇ ਕੁੜੀ ਨੂੰ ਕਿਸੇ ਅਨਪੜ ਡੰਗਰ ਦਾ ਲੜ ਫੜਾ ਦੇਈਏ ? ਜੇ ਰੱਤੋ ਬੇ-ਜ਼ਬਾਨ ਹੈ, ਤਾਂ ਇਸ ਨੂੰ ਅੰਨ੍ਹੇ ਖੂਹ ਵਿੱਚ ਧੱਕਾ ਦੇ ਦੇਈਏ।

ਲੜ ਲੱਗਣਾ-ਇਸਤ੍ਰੀ ਦਾ ਕਿਸੇ ਪੁਰਸ਼ ਨਾਲ ਵਿਆਹੇ ਜਾਣਾ

ਹੇ ਸੁਆਮੀ, ਮੈਂ ਤੁਹਾਡੇ ਲੜ ਲੱਗੀ ਹਾਂ, ਹੁਣ ਕਿੱਧਰ ਜਾ ਸਕਦੀ ਹਾਂ। ਤੁਸੀਂ ਮਾਲਕ ਹੋ, ਜੋ ਮਰਜ਼ੀ ਏ, ਕਹਿ ਲਉ।

ਲੜ ਲਾਉਣਾ-ਕੁੜੀ ਨੂੰ ਕਿਸੇ ਨਾਲ ਵਿਆਹ ਦੇਣਾ

ਨਹੀਂ, ਜੋਰਾਵਰੀ ਨਾ ਕਰ, ਮੈਂ ਧੀ ਨੂੰ ਕੰਗਾਲ ਦੇ ਲੜ ਨਹੀਂ ਲਾਉਣਾ, ਅਖੇ 'ਘਰ ਨਾ ਖਾਣਕਾ ਤੇ ਕੁੱਤੇ ਦਾ ਨਾਂ ਮਾਣਕਾ,'' ਮੇਰੀ ਧੀ ਦਾ ਸੁਭਾ ਅਮੀਰ ਏ ਤੇ ਉਸ ਘਰ ਉਸ ਦੀ ਨਹੀਂ ਨਿਭਣੀ।

ਲੜਾਈ ਦਾ ਘਰ ਹੋਣਾ-ਲੜਾਕਾ

ਉਸ ਮਾਈ ਦਾ ਕਿਰਾਏਦਾਰ ਨਾ ਬਣੀ, ਨਿਰਾ ਲੜਾਈ ਦਾ ਘਰ ਈ । ਤੁਹਾਨੂੰ ਬਹੁਤ ਤੰਗ ਕਰੇਗੀ।

ਲੜੇ ਚੜ੍ਹਨਾ-ਵਹਿਣ ਵਿੱਚ ਵਹਿ ਜਾਣਾ

ਤੂੰ ਤੇ ਕੁੱਛੜ ਬਹਿ ਕੇ ਸਾਡੀ ਦਾਹੜੀ ਖੋਹਣ ਲੱਗ ਪਿਆ ਏ । ਅਸੀਂ ਤੇਰੀ ਉਸਤਤ ਕਰਦੇ ਨਹੀਂ ਥੱਕਦੇ ਤੇ ਤੂੰ ਕਿਸ ਲੜੇ ਚੜ੍ਹਿਆ ਹੋਇਆ ਏਂ ?

ਲਾਈ ਲੱਗ ਹੋਣਾ-ਕਿਸੇ ਦੇ ਇਸ਼ਾਰੇ ਤੇ ਨੱਚਣ ਵਾਲਾ ਹੋਣਾ

ਉਸਦਾ ਬਿਲਕੁਲ ਇਤਬਾਰ ਨਾ ਕਰੀਂ ; ਉਹ ਤੇ ਪੂਰਾ ਲਾਈ ਲੱਗ ਹੈ। ਬਸ; ਗੰਗਾ ਗਏ ਤੇ ਗੰਗਾ ਰਾਮ ਤੇ ਜਮਨਾ ਗਏ ਤੇ ਜਮਨਾ ਦਾਸ।

ਲਾਹ ਪਾਹ ਕਰਨੀ-ਝਾੜ ਝੰਬ ਕਰਨੀ, ਝਗੜਾ ਹੋਣਾ

ਸ਼ਾਮੋ ਨੇ ਦਿਆਲੇ ਦੇ ਡਾਕੇ ਦੀ ਗੱਲ ਸੁਣਾਈ। ਰੂਪ ਦਿਆਲੇ ਦੀ ਕਰਤੂਤ ਸੁਣ ਕੇ ਲੋਹਾ ਲਾਖਾ ਹੋ ਗਿਆ। ਉਸ ਸਮਝਿਆ, ਏਸੇ ਲਈ ਦਿਆਲਾ ਐਨੇ ਚਿਰ ਦਾ ਏਥੇ ਨਹੀਂ ਆਇਆ। ਖੈਰ ਉਸ ਦੀ ਲਾਹ ਪਾਹ ਕਰਾਂਗਾ, ਆਏ ਦੀ।

ਲਾਹ-ਪਾਹ ਕਰਨੀ-ਬੇਇੱਜ਼ਤੀ ਕਰਨੀ

ਅੱਜ ਮੈਂ ਉਸ ਦੀ ਚੰਗੀ ਲਾਹ-ਪਾਹ ਕੀਤੀ ਹੈ । ਜੇਕਰ ਸ਼ਰਮ ਹੋਵੇਗੀ, ਤਾਂ ਮੁੜ ਸ਼ਰਾਬ ਨਹੀਂ ਪੀਵੇਗਾ ।

ਲਾਹ-ਪਾ ਕੇ ਟੁਰ ਪੈਣਾ-ਸੋਚ ਵਿਚਾਰ ਕੇ

ਕੰਦਲਾ ਕਿਸੇ ਮੁੰਡੇ ਨਾਲ ਪਿਆਰ ਕਰਦੀ ਸੀ ਪਰ ਉਸਦੇ ਮਾਪੇ ਇਹ ਨਹੀਂ ਸਨ ਚਾਹੁੰਦੇ ਕਿ ਮੁੰਡੇ ਨਾਲ ਉਹਦਾ ਵਿਆਹ ਕਰ ਦਿੱਤਾ ਜਾਏ । ਇਸ ਨੇ ਲੱਖ ਵਾਰ ਸਮਝਾਇਆ, ਰੋਈ, ਖਫ਼ਾ ਹੋਈ, ਪਰ ਕਿਸੇ ਨੇ ਇਹਦੀ ਨਾ ਸੁਣੀ। ਅਖੀਰ ਵਿਆਹ ਦੀਆਂ ਧਮਕੀਆਂ ਜਦੋਂ ਦਿੱਤੀਆਂ ਜਾਣ ਲੱਗੀਆਂ ਤਾਂ ਕੰਦਲਾ ਇੱਕ ਸ਼ਾਮ ਲਾਹ-ਪਾ ਕੇ ਘਰੋਂ ਟੁਰ ਆਈ।

  • «
  • 298
  • 299
  • 300
  • 301
  • 302
  • »