Logo
ਪੰਜਾਬੀ
  • ENGLISH
  • شاہ مکھی
  • ਕਵਿਤਾਵਾਂ
  • ਕਿਤਾਬਾਂ
  • ਸ਼ਬਦਕੋਸ਼
  • ਖ਼ਬਰਾਂ
  • ਹੋਰ
    • ਸੱਭਿਆਚਾਰ
      • ਬੋਲੀਆਂ
      • ਮੁਹਾਵਰੇ
      • ਅਖਾਣ
      • ਬੱਚਿਆਂ ਦੇ ਨਾਮ
    • ਸਾਹਿਤ
      • ਲੇਖਕ
      • ਆਡੀਓ ਕਿਤਾਬਾਂ
    • ਬੱਚਿਆਂ ਦਾ ਸੈਕਸ਼ਨ
      • ਖੇਡਾਂ
      • ਬੱਚਿਆਂ ਲਈ ਕਵਿਤਾਵਾਂ
      • ਕਹਾਣੀਆਂ
      • ਲੇਖ
    • ਮਨੋਰੰਜਨ
      • ਰੇਡੀਓ
      • ਚੁਟਕਲੇ
      • ਗੀਤਾਂ ਦੇ ਬੋਲ
    • ਹੋਰ
      • ਸਟੇਟਸ
      • ਅਨਮੋਲ ਵਿਚਾਰ
      • ਮੁਬਾਰਕਾਂ
      • ਰੈਸਿਪੀ
      • ਕੁਇਜ਼
      • ਕੈਲੰਡਰ
  • ਪੰਜਾਬੀ
    • ENGLISH
    • شاہ مکھی
  • Profile
੧੯ ਮਾਘ ੫੫੭
  • ਖ਼ਬਰਾਂ
  • ਸੱਭਿਆਚਾਰ
    • ਬੋਲੀਆਂ
    • ਮੁਹਾਵਰੇ
    • ਅਖਾਣ
    • ਬੱਚਿਆਂ ਦੇ ਨਾਮ
  • ਸਾਹਿਤ
    • ਕਵਿਤਾਵਾਂ
    • ਕਿਤਾਬਾਂ
    • ਲੇਖਕ
    • ਆਡੀਓ ਕਿਤਾਬਾਂ
  • ਬੱਚਿਆਂ ਦਾ ਸੈਕਸ਼ਨ
    • ਖੇਡਾਂ
    • ਬੱਚਿਆਂ ਲਈ ਕਵਿਤਾਵਾਂ
    • ਕਹਾਣੀਆਂ
    • ਲੇਖ
  • ਮਨੋਰੰਜਨ
    • ਰੇਡੀਓ
    • ਚੁਟਕਲੇ
    • ਗੀਤਾਂ ਦੇ ਬੋਲ
  • ਹੋਰ
    • ਸਟੇਟਸ
    • ਅਨਮੋਲ ਵਿਚਾਰ
    • ਮੁਬਾਰਕਾਂ
    • ਰੈਸਿਪੀ
    • ਸ਼ਬਦਕੋਸ਼
    • ਕੁਇਜ਼

ਵਰਣਮਾਲਾ ਦੁਆਰਾ ਮੁਹਾਵਰੇ ਲੱਭੋ

ਸਭ ੳ ਅ ੲ ਸ ਹ ਕ ਖ ਗ ਘ ਚ ਛ ਜ ਝ ਟ ਠ ਡ ਢ ਤ ਥ ਦ ਧ ਨ ਪ ਫ ਬ ਭ ਮ ਯ ਰ ਲ ਵ

ਲਾਗ ਬਾਜੀ ਕਰਨਾ-ਜ਼ਿੱਦ ਰੱਖਣੀ, ਦੁਸ਼ਮਨੀ ਹੋਣੀ

ਇੱਕ ਕੈਦੀ ਨੇ ਦੂਜੇ ਨੂੰ ਪੁੱਛਿਆ-ਜਦ ਤੇਰੀ ਕਿਸੇ ਨਾਲ ਲਾਗ-ਬਾਜੀ ਹੀ ਨਹੀਂ ਸੀ ਤਾਂ ਫੇਰ ਕਿਸੇ ਨੇ ਤੈਨੂੰ ਕਤਲ ਦੇ ਮੁਕਦਮੇ ਵਿੱਚ ਕਿਉਂ ਫਸਾ ਦਿੱਤਾ ?

ਲਾਗ ਲੱਗਣੀ-ਅਸਰ ਹੋ ਜਾਣਾ

ਹੁਣ ਜਦੋਂ ਅਮ੍ਰੀਕਾ ਨੂੰ ਦਿੱਸ ਪਿਆ ਕਿ ਇਕ ਵਰ੍ਹੇ ਦੇ ਅੰਦਰ ਹਫੀਮੀ ਚੀਨ ਵਾਂਗ ਪੋਸਤੀ ਤਿੱਬਤ ਨੇ ਭੀ ਨਵਿਆਂ ਨਕੋਰ ਹੋ ਜਾਣਾ ਹੈ, ਤਾਂ ਨੇਪਾਲ ਨੂੰ ਉਸ ਦੀ ਲਾਗ ਲੱਗਣ ਦੀ ਚਿੰਤਾ ਅਮ੍ਰੀਕਾ ਨੂੰ ਹੋ ਗਈ ਹੈ, ਤੇ ਜੇ ਕਦੇ ਭਾਰਤ ਐਂਗਲੋ ਅਮ੍ਰੀਕਨ ਬਲਾਕ ਚੋਂ ਨਿਕਲ ਜਾਏ ਤਾਂ ਏਸ ਪਾਸਿਉਂ ਚੀਨ ਉੱਤੇ ਹਮਲਾ ਕਰਨ ਲਈ ਅਮ੍ਰੀਕਾ ਲਈ ਕੋਈ ਅੱਡਾ ਨਹੀਂ ਰਹੇਗਾ।

ਲਾਜ ਦਾ ਬੱਧਾ ਹੋਣਾ-ਲੋਕਾਂ ਤੋਂ ਸ਼ਰਮ ਖਾਣਾ

ਉਹ ਵਿਧਵਾ ਲੋਕ-ਲਾਜ ਦੀ ਬੱਧੀ ਮੂੰਹੋਂ ਕੁਝ ਨਹੀਂ ਉਭਾਸਰਦੀ, ਪਰ ਅੰਦਰੋਂ ਆਵੇ ਦੀ ਅੱਗ ਵਾਂਗ ਤਪ ਰਹੀ ਹੈ, ਅੱਖਾਂ ਭਾਵੇਂ ਸੁੱਕੀਆਂ ਹਨ, ਪਰ ਬਉਰਾਨੀਆਂ ਤੇ ਹੈਰਾਨੀ ਵਿੱਚ ਪਰੇਸ਼ਾਨ ਹਨ। ਮਾਨੋ ਚਿੰਤਾ ਤੇ ਸੱਚ ਦੀ ਮੂਰਤ ਬਣ ਰਹੀ ਹੈ।

ਲਾਜਵੰਤੀ ਦਾ ਬੂਟਾ-ਡਰਾਕਲ

ਤੁਸਾਂ ਲੋਕ ਏਹੋ ਜੇਹੀਆਂ ਗੱਲਾਂ ਦਾ ਪ੍ਰਚਾਰ ਕਰਕੇ ਭਾਰਤ ਦੀ ਇਸਤ੍ਰੀ ਨੂੰ ਬਿਲਕੁਲ ਕੱਚ ਦੀ ਵੰਗ ਜਾਂ ਲਾਜਵੰਤੀ ਦਾ ਬੂਟਾ ਬਣਾ ਦਿੱਤਾ ਹੈ ਕਿ ਜ਼ਰਾ ਕੁ ਜਿੰਨੀ ਛੂਹ ਜਾਂ ਹਵਾ ਦੇ ਬੁੱਲ੍ਹੇ ਨਾਲ ਹੀ ਉਸਦਾ ਨਾਰੀ-ਪੁਣਾ ਟੁੱਟ ਕੇ ਚੀਨੀ ਚੀਨੀ ਹੋ ਜਾਂਦਾ ਹੈ।

ਲਾਮ ਲੱਗ ਜਾਣੀ-ਫੌਜੀ ਭਰਤੀ ਸ਼ੁਰੂ ਹੋ ਜਾਣੀ, ਲੜਾਈ ਲੱਗ ਜਾਣੀ

ਇਕ ਦਿਨ ਉਸ ਅਚਾਨਕ ਖ਼ਬਰ ਪੜ੍ਹਦਿਆਂ ਲੋਕਾਂ ਨੂੰ ਸੁਣਾਇਆ ਕਿ ਜੰਗ ਸ਼ੁਰੂ ਹੋ ਗਈ। ਸਾਰੇ ਅਗਵਾੜ ਅਤੇ ਫਿਰ ਪਿੰਡ ਵਿੱਚ ਘੁੰਮ ਗਈ ਕਿ ਲਾਮ ਲੱਗ ਗਈ।

ਲਾਲ ਪੀਲਾ ਹੋਣਾ-ਗੁੱਸੇ ਹੋਣਾ

ਮੇਰਾ ਅਫ਼ਸਰ ਬਹੁਤ ਲਾਲ ਪੀਲਾ ਹੋਇਆ, ਬਹੁਤ ਉੱਚਾ ਨੀਵਾਂ ਬੋਲਿਆ ਪਰ ਮੈਂ ਚੁੱਪ ਰਿਹਾ। ਛੇਕੜ ਉਸ ਮੇਰੀ ਫ਼ਾਈਲ ਜ਼ੋਰ ਦੀ ਫਰਸ਼ ਤੇ ਵਗਾ ਮਾਰੀ ਤੇ ਮੇਰੀ ਤਰੱਕੀ ਬੰਦ ਕਰ ਦਿੱਤੀ।

ਲਾਲਾਂ ਚੱਟਣੀਆਂ-ਤਰਲੇ ਕਰਨੇ

ਰਾਵਣ ਵਾਂਗ ਮੈਂ ਕਾਲ ਨੂੰ ਬੰਨ੍ਹਦਾ ਨਹੀਂ, ਤੇ ਸੱਦਾਦ ਵਰਗੇ ਬਾਗ਼ ਲਾਉਂਦਾ ਨਹੀਂ, ਲਾਲਾਂ ਚੱਟਦਾ ਨਹੀਂ, ਜਿੰਦ ਰੋਲਦਾ ਨਹੀਂ, ਟੱਬਰ ਵਾਸਤੇ ਬੀਮੇਂ ਕਰਾਉਂਦਾ ਨਹੀਂ।

ਲਾਲਾਂ ਵਗਾਉਣੀਆਂ-ਲਲਚਾਉਣਾ

ਪ੍ਰਕਾਸ਼ ਕੋਲ ਜੇ ਕੋਈ ਚੀਜ਼ ਉਸ ਨੂੰ ਦਿਖਾਈ ਦਿੱਤੀ ਤਾਂ ਕੇਵਲ ਇੱਕ ਹੀ— ਵਾਸ਼ਨਾ, ਤੇ ਕੇਵਲ ਵਾਸ਼ਨਾ; ਜਿਵੇਂ ਪ੍ਰਕਾਸ਼ ਉਸ ਨੂੰ ਮਠਿਆਈ ਦੀ ਡਲੀ ਸਮਝ ਕੇ ਖਾ ਜਾਣ ਲਈ ਲਾਲਾਂ ਵਗਾ ਰਿਹਾ ਹੋਵੇ।

ਲਾਲੀ ਰਹਿਣੀ-ਪਿਆਰ ਬਣਿਆ ਰਹਿਣਾ

ਰਿਸ਼ਤਿਆਂ ਵਿੱਚੋਂ ਰਿਸ਼ਤਾ ਕਰਨ ਨਾਲ ਲਾਲੀ ਬਣੀ ਰਹਿੰਦੀ ਹੈ, ਨਹੀਂ ਤੇ ਸਾਕ ਦੂਰ ਹੋਇਆ ਤੇ ਪਿਆਰ ਮੁੱਕਿਆ।

ਲਾਵਾਂ ਫੇਰੇ ਲੈਣੇ-ਵਿਆਹ ਕਰਨਾ

ਮੇਰੀ ਚੋਣ ਦਾ ਦਾਇਰਾ ਜੇ ਅਮੀਰੀ ਤੱਕ ਹੀ ਮਹਿਦੂਦ ਹੁੰਦਾ ਤਾਂ ਮੈਂ ਅੱਜ ਤੋਂ ਪੰਜ ਵਰ੍ਹੇ ਪਹਿਲਾਂ ਹੀ ਕਿਸੇ ਅਮੀਰ ਨਾਲ ਲਾਵਾਂ ਫੇਰੇ ਲੈ ਚੁੱਕੀ ਹੁੰਦੀ।

ਲਾਂਘਾ ਲੰਘਣਾ-ਗੁਜ਼ਾਰਾ ਹੋਣਾ

ਥੋੜ੍ਹੀ ਤਨਖ਼ਾਹ ਨਾਲ ਸਾਂਝੇ ਟੱਬਰ ਦਾ ਲਾਂਘਾ ਲੰਘਣਾ ਔਖਾ ਹੈ ।

ਲਾਂਭੇ ਢਾਂਡੜੀ-ਵੱਖਰਾ ਹੋ ਬਹਿਣਾ

ਤੇਰੀ ਵੇਖ ਕੇ ਕਰਤੂਤ, ਜੇ ਕਰ ਖ਼ਾਰ ਖਾ ਬੈਠਾ, ਲਾਂਭੇ ਢਾਂਡਰੀ ਜਾ ਬਾਲ, ਕੋਈ ਰੰਗ ਲਾ ਬੈਠਾ, ਇਹ ਫੁੱਲ ਬਣ ਕੇ ਖ਼ਾਰ, ਜੇ ਤਲਵਾਰ ਚਾ ਬੈਠਾ, ਉਜੜ ਜਾਇਗਾ ਇਹ ਬਾਗ਼, ਮਾਲੀ ਮੂੰਹ ਭੁਆ ਬੈਠਾ।

  • «
  • 299
  • 300
  • 301
  • 302
  • 303
  • »