Logo
ਪੰਜਾਬੀ
  • ENGLISH
  • شاہ مکھی
  • ਕਵਿਤਾਵਾਂ
  • ਕਿਤਾਬਾਂ
  • ਸ਼ਬਦਕੋਸ਼
  • ਖ਼ਬਰਾਂ
  • ਹੋਰ
    • ਸੱਭਿਆਚਾਰ
      • ਬੋਲੀਆਂ
      • ਮੁਹਾਵਰੇ
      • ਅਖਾਣ
      • ਬੱਚਿਆਂ ਦੇ ਨਾਮ
    • ਸਾਹਿਤ
      • ਲੇਖਕ
      • ਆਡੀਓ ਕਿਤਾਬਾਂ
    • ਬੱਚਿਆਂ ਦਾ ਸੈਕਸ਼ਨ
      • ਖੇਡਾਂ
      • ਬੱਚਿਆਂ ਲਈ ਕਵਿਤਾਵਾਂ
      • ਕਹਾਣੀਆਂ
      • ਲੇਖ
    • ਮਨੋਰੰਜਨ
      • ਰੇਡੀਓ
      • ਚੁਟਕਲੇ
      • ਗੀਤਾਂ ਦੇ ਬੋਲ
    • ਹੋਰ
      • ਸਟੇਟਸ
      • ਅਨਮੋਲ ਵਿਚਾਰ
      • ਮੁਬਾਰਕਾਂ
      • ਰੈਸਿਪੀ
      • ਕੁਇਜ਼
      • ਕੈਲੰਡਰ
  • ਪੰਜਾਬੀ
    • ENGLISH
    • شاہ مکھی
  • Profile
੧੨ ਅੱਸੂ ੫੫੮
  • ਖ਼ਬਰਾਂ
  • ਸੱਭਿਆਚਾਰ
    • ਬੋਲੀਆਂ
    • ਮੁਹਾਵਰੇ
    • ਅਖਾਣ
    • ਬੱਚਿਆਂ ਦੇ ਨਾਮ
  • ਸਾਹਿਤ
    • ਕਵਿਤਾਵਾਂ
    • ਕਿਤਾਬਾਂ
    • ਲੇਖਕ
    • ਆਡੀਓ ਕਿਤਾਬਾਂ
  • ਬੱਚਿਆਂ ਦਾ ਸੈਕਸ਼ਨ
    • ਖੇਡਾਂ
    • ਬੱਚਿਆਂ ਲਈ ਕਵਿਤਾਵਾਂ
    • ਕਹਾਣੀਆਂ
    • ਲੇਖ
  • ਮਨੋਰੰਜਨ
    • ਰੇਡੀਓ
    • ਚੁਟਕਲੇ
    • ਗੀਤਾਂ ਦੇ ਬੋਲ
  • ਹੋਰ
    • ਸਟੇਟਸ
    • ਅਨਮੋਲ ਵਿਚਾਰ
    • ਮੁਬਾਰਕਾਂ
    • ਰੈਸਿਪੀ
    • ਸ਼ਬਦਕੋਸ਼
    • ਕੁਇਜ਼

ਵਰਣਮਾਲਾ ਦੁਆਰਾ ਅਖਾਣ ਲੱਭੋ

ਸਭ ੳ ਅ ੲ ਸ ਹ ਕ ਖ ਗ ਘ ਚ ਛ ਜ ਝ ਟ ਠ ਡ ਢ ਤ ਥ ਦ ਧ ਨ ਪ ਫ ਬ ਭ ਮ ਯ ਰ ਲ ਵ

ਧੀਆਂ ਦੇ ਦੁੱਖ ਬੁਰੇ-ਜੇ ਧੀਆਂ ਦੁਖੀ ਹੋਣ, ਤਦ ਬੜਾ ਕਲੇਸ਼ ਹੁੰਦਾ ਹੈ

ਸ਼ਾਂਤੀ- (ਰੋਂਦੀ ਹੋਈ) ਮੈਂ ਕਿਉਂ ਰਹਿ ਗਈ, ਇਹ ਦੁੱਖ ਦੇਖਣ ਨੂੰ। ‘ਧੀਆਂ ਦੇ ਦੁੱਖ ਬੁਰੇ' । ਹੇ ਪਰਮਾਤਮਾ, ਮੈਨੂੰ ਚੁੱਕ ਲੈ।

ਧੀਆਂ ਧਨ ਬਿਗਾਨੜਾ, ਧੀਆਂ ਬਿਗਾਨਾ ਮਾਲ ਏ, ਧੀਆਂ ਧਨ ਨਿਮਾਣਾ-ਵਿਆਹ ਕੇ ਧੀਆਂ ਦੂਜੇ ਘਰ ਤੋਰ ਦਿੱਤੀਆਂ ਜਾਂਦੀਆਂ ਹਨ। ਇਸੇ ਲਈ ਇਹ ਬਿਗਾਨਾ ਧਨ ਸਮਝੀਆਂ ਜਾਂਦੀਆਂ ਹਨ

ਪ੍ਰੇਮੀ- ਵੀਰਾਂ ਤੋਰਨ ਨੂੰ ਜੀ ਨਹੀਂ ਕਰਦਾ, ਪਰ ਧੀਆਂ ਬਿਗਾਨੜਾ ਮਾਲ ਏ, ਇਹਨਾਂ ਨੂੰ ਘਰ ਵੀ ਨਹੀਂ ਰੱਖ ਸਕੀਦਾ।

ਧੀਆਂ ਪੂਤ ਸਭ ਹਰਕੇ ਕੀਏ-ਧੀਆਂ ਤੇ ਪੁੱਤਰ ਦੋਵੇਂ ਰੱਬ ਦੀ ਦਾਤ ਹਨ

ਉਹ ਸਿਰਜਨਹਾਰ ਦਾ ਅਸਲੀ ਮੰਦਰ ਮਨੁੱਖੀ ਹਿਰਦਾ ਦੱਸਦੇ ਹਨ। ਉਹ ਸਮਝਦੇ ਹਨ ਕਿ 'ਧੀਆਂ ਪੂਤ ਸਭ ਹਰ ਕੇ ਕੀਏ' ਅਤੇ ਇਸੇ ਆਦਰਸ਼ ਨੂੰ ਮੁੱਖ ਰਖ, ਉਹ ਇਸਤ੍ਰੀ ਤੇ ਪੁਰਸ਼ ਨੂੰ ਇੱਕੋ ਜਿਹੇ ਹੱਕ ਦੇਣ ਦੀ ਸਿੱਖਿਆ ਸਿਖਾਂਦੇ ਹਨ।

ਧੀਏ ਤੂੰ ਗੱਲ ਸੁਣ ਨੂੰਹੇ ਤੂੰ ਕੰਨ ਧਰ-ਜਦ ਸਮਝਾਇਆ ਕਿਸੇ ਹੋਰ ਨੂੰ ਜਾਵੇ, ਤੇ ਗੱਲ ਕਿਸੇ ਨਾਲ ਕੀਤੀ ਜਾਵੇ

ਸਮਝਾਇਆ ਕਿਉਂ ਨਹੀਂ ? ਸੌ ਵੇਰ ਇਸ਼ਾਰੇ ਸੁਣੇ ਹਨ । ਹੋਰ ਕੋਈ ਸੋਟਾ ਫੜਕੇ ਮਾਰਦੀ ? ਅਖੇ 'ਧੀਏ ਤੂੰ ਗੱਲ ਸੁਣ, ਨੂੰਹੇਂ ਤੂੰ ਕੰਨ ਧਰ' ਤਰੀਕੇ ਨਾਲ ਹੀ ਸਮਝਾਉਣਾ ਸੀ।

ਧੀ ਜੰਮੇ ਤਾਂ ਕਰਾਂ ਵਡਿਆਈਆਂ, ਪੁੱਤ ਜੰਮੇ ਤਾਂ ਸਰ ਨਾ ਆਈਆਂ-ਫੜਾਂ ਤਾਂ ਬੜੀਆਂ ਮਾਰੇ ਪਰ ਵੇਲੇ ਸਿਰ ਕੁਝ ਵੀ ਨਾ ਕਰ ਸਕੇ

ਝੂਠੇ ਮਿੱਤਰਾਂ ਤੇ ਕੋਈ ਕੀ ਆਸ ਰੱਖੇ ? ਫੜਾਂ ਬਹੁਤੀਆਂ ਤੇ ਕੰਮ ਥੋੜਾ। 'ਧੀ ਜੰਮੇ ਤਾਂ ਕਰਾਂ ਵਡਿਆਈਆਂ, ਪੁੱਤ ਜੰਮੇ ਤਾਂ ਸਰ ਨਾ ਆਈਆਂ'।

ਧੀ ਨੂੰ ਨੁਹਾਂਦਿਆਂ ਤੇ ਪੁੱਤਰ ਨੂੰ ਖਾਂਦਿਆਂ ਕੋਈ ਨਾ ਵੇਖੋ-ਮਾਂ ਧੀ-ਪੁੱਤ ਦੀ ਬੜੀ ਖਿੱਚ ਕਰਦੀ ਹੈ ਤੇ ਉਨ੍ਹਾਂ ਨੂੰ ਲੋਕਾਂ ਦੀ ਨਜ਼ਰ ਤੋਂ ਬਚਾਂਦੀ ਹੈ

ਸਾਰੀਆਂ ਮਾਵਾਂ ਪੁੱਤਰਾਂ ਨੂੰ ਖੁਆਕੇ ਖੁਸ਼ ਹੁੰਦੀਆਂ ਹਨ । ਪਰ 'ਧੀ ਨੂੰ ਨੁਹਾਂਦਿਆਂ ਤੇ ਪੁੱਤਰ ਨੂੰ ਖਾਂਦਿਆਂ ਕੋਈ ਨਾ ਵੇਖੇ।'

ਧੀਰਾ ਸੋ ਗੰਭੀਰਾ-ਧੀਰਜ ਤੇ ਹੌਸਲੇ ਵਾਲਾ ਮਨੁੱਖ ਸਦਾ ਗੰਭੀਰ ਹੁੰਦਾ ਹੈ

ਕਿੰਨਾ ਨੁਕਸਾਨ ਹੋਇਆ, ਪਰ ਮਜਾਲ ਹੈ ਜੋ ਬੋਲਿਆ ਹੀ ਹੋਵੇ। ਸੱਚ ਹੈ 'ਧੀਰਾ, ਸੋ ਗੰਭੀਰਾ'।

ਧੁਖਦੀ ਅੱਗ ਕਿਸੇ ਨਾ ਕਿਸੇ ਦਿਨ ਜ਼ਰੂਰ ਭੜਕ ਪੈਂਦੀ ਹੈ-ਦੱਬੀ ਹੋਈ ਸੱਧਰ ਕਿਸੇ ਦਿਨ ਉੱਭਰ ਆਉਂਦੀ ਹੈ

ਇਹ 'ਧੁਖਦੀ ਅੱਗ ਕਿਸੇ ਨਾ ਕਿਸੇ ਦਿਨ ਜ਼ਰੂਰ ਭੜਕ ਪੈਂਦੀ ਹੈ'। ਲੋਕਾਂ ਦਾ ਸਬਰ ਟੁੱਟਣ ਹੀ ਵਾਲਾ ਹੈ।

ਧੁਰ ਦਰਗਾਹੋਂ ਲਿਖਿਆ ਰੋਟੀ ਉਤੇ ਥੂਮ-ਜਦ ਕਈ ਹੀਲੇ ਕਰਨ ਤੇ ਵੀ ਕਿਸੇ ਦੀ ਮਾਇਕ ਹਾਲਤ ਚੰਗੀ ਨਾ ਹੋਵੇ

ਆਪਾਂ ਤਾਂ ਕੁਝ ਨਾ ਬਣਾਇਆ ...ਟੱਕਰਾਂ ਮਾਰਦੇ ਰਹੇ ਤੇ ਛੇਕੜ ਸਾਡਾ ਤਾਂ ਉਹੀ ਹਾਲ ਰਿਹਾ। ਅਖੇ 'ਧੁਰ ਦਰਗਾਹੋਂ ਲਿਖਿਆ ਰੋਟੀ ਉਤੇ ਥੂਮ । ਅਸੀਂ ਕੀ ਜਾਣੀਏ ਲੋਕੀ ਕਿਕਣ ਥੈਲੀਆਂ ਭਰ ਲਿਆਂਦੇ ਨੇ।

ਧੁਰ ਦੀ ਲਿਖੀ ਨੂੰ ਕੌਣ ਮੇਟੇ-ਜਿਹੜੀ ਗੱਲ ਭਾਗਾਂ ਵਿੱਚ ਰੱਬ ਵੱਲੋਂ ਲਿਖੀ ਹੋਵੇ ਉਸਨੂੰ ਕੋਈ ਨਹੀਂ ਮਿਟਾ ਸਕਦਾ

ਜਦ ਸੱਸੀ ਜਵਾਨ ਹੁੰਦੀ ਹੈ, ਧੋਬੀ ਵਰ ਦੀ ਟੋਲ ਕਰਦੇ ਹਨ। ਸੱਸੀ ਜੋਤਸ਼ੀਆਂ ਤੋਂ ਪੁੱਛਦੀ ਹੈ। ਉਹ ਉਸਦਾ ਜੋਗ ਪੁੰਨੂੰ ਨਾਲ ਦੱਸਦੇ ਹਨ । ਬਸ ਪੁਨੂੰ ਦਾ ਪ੍ਰੇਮ ਹੋ ਜਾਂਦਾ ਹੈ । 'ਧੁਰ ਦੀ ਲਿਖੀ ਕੌਣ ਮੇਟੇ' ਤੇ ਭਰੋਸਾ ਕਰ ਬੈਠਦੀ ਹੈ।

ਧੇਲੇ ਦੀ ਬੁੱਢੀ ਟਕਾ ਸਿਰ ਮੁਨਾਈ-ਜਦ ਕੋਈ ਚੀਜ਼ ਬੜੀ ਘੱਟ ਕੀਮਤ ਦੀ ਹੋਵੇ, ਪਰ ਉਸ ਉਪਰ ਖ਼ਰਚ ਬੜਾ ਜ਼ਿਆਦਾ ਆ ਜਾਵੇ

ਤਿੰਨ ਰੁਪਏ ਦੀ ਮੇਜ਼, ਪਰ ਰੋਗਨ ਉੱਪਰ ਪੰਜ ਰੁਪਏ ਦਾ। ‘ਧੇਲੇ ਦੀ ਬੁੱਢੀ, ਟਕਾ ਸਿਰ ਮੁਨਾਈ। ਮੈਂ ਨਹੀਂ ਦੇਣੇ ਏਨੇ ਪੈਸੇ ।

ਧੇਲੇ ਦੀ ਬੁੱਢੀ ਟਕਾ ਸਿਰ ਮੁਨਾਈ-ਜਦ ਕਿਸੇ ਨਿਕੰਮੀ ਚੀਜ਼ ਉੱਤੇ ਬਹੁਤਾ ਖਰਚ ਹੋਵੇ

ਧੰਨਾ ਜੱਟ- ਸ਼ਾਹ ਜੀ ਵਿਆਜ ਤਾਂ ਬਹੁਤਾ ਏ, ਦਾੜ੍ਹੀ ਨਾਲੋਂ ਮੁੱਛਾਂ ਵਧ ਗਈਆਂ, ‘ਧੇਲੇ ਦੀ ਬੁੱਢੀ ਟਕਾ ਸਿਰ ਮੁਨਾਈ'।

  • «
  • 182
  • 183
  • 184
  • 185
  • 186
  • »