Logo
ਪੰਜਾਬੀ
  • ENGLISH
  • شاہ مکھی
  • ਕਵਿਤਾਵਾਂ
  • ਕਿਤਾਬਾਂ
  • ਸ਼ਬਦਕੋਸ਼
  • ਖ਼ਬਰਾਂ
  • ਹੋਰ
    • ਸੱਭਿਆਚਾਰ
      • ਬੋਲੀਆਂ
      • ਮੁਹਾਵਰੇ
      • ਅਖਾਣ
      • ਬੱਚਿਆਂ ਦੇ ਨਾਮ
    • ਸਾਹਿਤ
      • ਲੇਖਕ
      • ਆਡੀਓ ਕਿਤਾਬਾਂ
    • ਬੱਚਿਆਂ ਦਾ ਸੈਕਸ਼ਨ
      • ਖੇਡਾਂ
      • ਬੱਚਿਆਂ ਲਈ ਕਵਿਤਾਵਾਂ
      • ਕਹਾਣੀਆਂ
      • ਲੇਖ
    • ਮਨੋਰੰਜਨ
      • ਰੇਡੀਓ
      • ਚੁਟਕਲੇ
      • ਗੀਤਾਂ ਦੇ ਬੋਲ
    • ਹੋਰ
      • ਸਟੇਟਸ
      • ਅਨਮੋਲ ਵਿਚਾਰ
      • ਮੁਬਾਰਕਾਂ
      • ਰੈਸਿਪੀ
      • ਕੁਇਜ਼
      • ਕੈਲੰਡਰ
  • ਪੰਜਾਬੀ
    • ENGLISH
    • شاہ مکھی
  • Profile
੧੨ ਅੱਸੂ ੫੫੮
  • ਖ਼ਬਰਾਂ
  • ਸੱਭਿਆਚਾਰ
    • ਬੋਲੀਆਂ
    • ਮੁਹਾਵਰੇ
    • ਅਖਾਣ
    • ਬੱਚਿਆਂ ਦੇ ਨਾਮ
  • ਸਾਹਿਤ
    • ਕਵਿਤਾਵਾਂ
    • ਕਿਤਾਬਾਂ
    • ਲੇਖਕ
    • ਆਡੀਓ ਕਿਤਾਬਾਂ
  • ਬੱਚਿਆਂ ਦਾ ਸੈਕਸ਼ਨ
    • ਖੇਡਾਂ
    • ਬੱਚਿਆਂ ਲਈ ਕਵਿਤਾਵਾਂ
    • ਕਹਾਣੀਆਂ
    • ਲੇਖ
  • ਮਨੋਰੰਜਨ
    • ਰੇਡੀਓ
    • ਚੁਟਕਲੇ
    • ਗੀਤਾਂ ਦੇ ਬੋਲ
  • ਹੋਰ
    • ਸਟੇਟਸ
    • ਅਨਮੋਲ ਵਿਚਾਰ
    • ਮੁਬਾਰਕਾਂ
    • ਰੈਸਿਪੀ
    • ਸ਼ਬਦਕੋਸ਼
    • ਕੁਇਜ਼

ਵਰਣਮਾਲਾ ਦੁਆਰਾ ਅਖਾਣ ਲੱਭੋ

ਸਭ ੳ ਅ ੲ ਸ ਹ ਕ ਖ ਗ ਘ ਚ ਛ ਜ ਝ ਟ ਠ ਡ ਢ ਤ ਥ ਦ ਧ ਨ ਪ ਫ ਬ ਭ ਮ ਯ ਰ ਲ ਵ

ਨਕ ਕਪਿਆਂ ਮੂੰਹ ਖੁਲ੍ਹਦਾ ਹੈ-ਮਾੜੇ ਬੰਦੇ ਦਾ ਜਦ ਟੋਕਾ ਟੋਕੀ ਕਰਨ ਨਾਲ ਝਾਕਾ ਲਹਿ ਜਾਵੇ

ਬਾਬਾ- ਸਜਨ ਜੀ ! ਮਾੜੇ ਨੂੰ ਚੰਗਾ ਬਣਾਉਣ ਲਈ ਟੋਕਾ ਟੋਕੀ ਨਹੀਂ ਕਰਨੀ ਚਾਹੀਦੀ । ਇਉਂ ਕਰਨ ਨਾਲ ਤਾਂ ਸਗੋਂ ਵਿਗਾੜ ਹੁੰਦਾ ਹੈ। ਨਕ ਕਪਿਆਂ ਤਾਂ ਸਗੋਂ ਮੂੰਹ ਖੁਲ੍ਹਦਾ ਹੈ।

ਨਕਦ ਅੱਜ, ਉਧਾਰ ਕੱਲ੍ਹ-ਉਧਾਰੀ ਚੀਜ਼ ਨਹੀਂ ਮਿਲੇਗੀ

ਅੱਜ ਕੱਲ੍ਹ ਉਧਾਰ ਕੌਣ ਦੇਂਦਾ ਹੈ ਕਿਸੇ ਨੂੰ ? ਹਰ ਹੱਟੀ ਉੱਤੇ ਲਿਖਿਆ ਹੁੰਦਾ ਹੈ, 'ਨਕਦ ਅੱਜ ਉਧਾਰ ਕੱਲ੍ਹ।'

ਨੱਕ ਦੀ ਸੇਧੇ ਜਾਹ, ਦਾਲ ਰੋਟੀ ਖਾਹ-ਸਿੱਧਾ ਤੇ ਸਾਦਾ ਜੀਵਨ ਬਤੀਤ ਕਰੋ ਤੇ ਸੁਖੀ ਰਹੋ

ਕੁਲਵੰਤ ਕੌਰ-ਵੀਰ ਜੀ ! ਵਿੱਤ ਅਨੁਸਾਰ ਖਰਚ ਕਰੋ, ਫਿਰ ਕੋਈ ਦੁੱਖ ਨਹੀਂ। ਸਿਆਣਿਆਂ ਦਾ ਕਹਿਣਾ ਹੈ 'ਨੱਕ ਦੀ ਸੇਧੇ ਜਾਹ ਤੇ ਦਾਲ ਰੋਟੀ ਖਾਹ।'

ਨਕ ਨਾ ਹੋਵੇ ਵਾਲ, ਤਿਨ ਕਰੇ ਪਤਾਲ-ਜਦ ਕਿਸੇ ਉੱਪਰ ਦਬਾ ਨਾ ਹੋਵੇ ਤਾਂ ਉਹ ਜੋ ਚਾਹੇ ਕਰਦਾ ਹੈ

'ਨਕ ਨਾ ਹੋਏ ਵਾਲ ਤਿਨ ਕਰੇ ਪਤਾਲ' ਸਿਰ ਤੇ ਕੋਈ ਕੁੰਡਾ ਨਹੀਂ ਸੀ, ਜਿੱਧਰ ਜੀ ਆਇਆ ਭੱਜ ਗਈ।

ਨਕ ਵਢਾਇਆ ਜੇਬੇ ਪਾਇਆ, ਤੇ ਨਾਂ ਰਖਿਆ ਸ਼ਰਮਿੰਦੀ-ਜਦ ਕਿਸੇ ਨੂੰ ਬਹੁਤ ਨਮੋਸ਼ੀ ਝੱਲਣੀ ਪਵੇ

ਆਦਮੀ- ਕਰਨਾ ਕੀ ਊ, ਡੁੱਬ ਮਰ ! ਹੋਰ ਕੀ ਕਰਨਾ ਏ। ਸਚ-ਮੁੱਚ ਓਹਾ ਗੱਲ ਕੀਤੀ ਜੇ ਅਖੇ 'ਨਕ ਵਢਾਇਆ ਜੇਬੇ ਪਾਇਆ ਨਾਂ ਸ਼ਰਮਿੰਦੀ। ਮੂਰਖਾ, ਤੂੰ ਭੀ ਤਾਂ ਚੌਧਰੀ ਦਾ ਮਾਂ ਪਿਉ ਜਾਇਆ ਸਕਾ ਭਰਾ ਏਂ ਤੇਰੀ ਭੀ ਤਾਂ ਓਹੀ ਸਕੀ ਭਤਰੀ ਲਗਦੀ ਏ । ਤੇਰੀ ਤੇ ਚੌਧਰੀ ਦੀ ਇਕ ਦਾੜ੍ਹੀ, ਇਕ ਪੱਗ, ਅਜੇ ਵੀ ਆਖਣਾ ਏਂ ਕੀ ਕਰਾਂ ?

ਨਕ ਵਾਲੇ ਨੂੰ ਹੀ ਸੁਗੰਧੀ ਦੀ ਸਾਰ ਹੁੰਦੀ ਹੈ-ਸਮਝ ਵਾਲੇ ਨੂੰ ਹੀ ਗੁਣਵਾਨ ਦੀ ਕਦਰ ਹੁੰਦੀ ਹੈ

ਇੱਕ ਦਿਨ ਏਵੇਂ ਗੱਲਾਂ ਕਰਦਿਆਂ ਕਾਣੇ ਦੇ ਮੂੰਹੋਂ ਨਿਕਲ ਗਿਆ- 'ਨਕ ਵਾਲੇ ਨੂੰ ਹੀ ਸੁਗੰਧੀ ਦੀ ਸਾਰ ਹੁੰਦੀ ਹੈ' ਦੂਜੇ ਨੂੰ ਕੀ, ਜਿਸ ਨੂੰ ਬੋ ਹੀ ਨਹੀਂ ।

ਨੱਕੋਂ ਕੱਢਣਾ, ਗੱਲ੍ਹੀਂ ਲਾਉਣਾ-ਜਦ ਕੋਈ ਇੱਕ ਭੈੜ ਨੂੰ ਢਕਦਾ ਸਗੋਂ ਹੋਰ ਵੱਡਾ ਭੈੜ ਸਹੇੜ ਲਵੇ

ਕਰਤਾਰ ਕੌਰ--ਚੰਗੀ ਸਫਾਈ ਕੀਤੀ ਜੇ । ਕਮਰੇ ਵਿਚੋਂ ਗੰਦ ਕੱਢਕੇ ਬਰਾਂਡੇ ਵਿੱਚ ਸੁੱਟ ਦਿਤਾ। ਤੁਸੀਂ ਤਾਂ ਨੱਕੋਂ ਕਢਕੇ ਗੱਲ੍ਹੀਂ ਲਾਉਣ ਵਾਲੀ ਗੱਲ ਕੀਤੀ ਹੈ।

ਨਗਾਰ ਖਾਨੇ ਵਿੱਚ ਤੂਤੀ ਦੀ ਕੌਣ ਸੁਣਦਾ ਹੈ-ਵੱਡਿਆਂ ਜਾਂ ਰਸੂਖ ਵਾਲਿਆਂ ਵਿੱਚ ਜਦ ਲਿੱਸੇ ਜਾਂ ਗਰੀਬ ਦੀ ਕੋਈ ਗੱਲ ਨਾ ਸੁਣੇ

ਚਲੋ ਯਾਰ, ਇਥੋਂ ਚੱਲੀਏ। ਇਸ 'ਨਗਾਰਖਾਨੇ ਵਿਚ ਤੂਤੀ ਦੀ ਕੌਣ ਸੁਣਦਾ ਹੈ।' ਇਸ ਅਮੀਰ-ਸਭਾ ਵਿੱਚ ਸਾਡੀ ਗਰੀਬਾਂ ਦੀ ਕੀ ਪੁੱਛ ਹੋਣੀ ਹੈ ?

ਨੱਚਣ ਲਗੀ ਤਾਂ ਘੁੰਗਟ ਕਿਹਾ-ਜਦ ਕੋਈ ਗੱਲ (ਮੰਦੀ ਜਾਂ ਚੰਗੀ) ਕਰਨੀ ਪਵੇ, ਤਾਂ ਨਿਸੰਗ ਹੋਕੇ ਕਰਨੀ ਚਾਹੀਦੀ ਹੈ

ਪੁਤਰ-ਮਾਂ ਜੀ ! ਤੁਹਾਡੀਆਂ ਮੱਤਾਂ ਬੜੀਆਂ ਉੱਤਮ ਹਨ ਪਰ 'ਲਾਗੀ ਪ੍ਰੀਤਿ ਸੁਜਾਨ ਸਿਉ ਬਰਜੈ ਲੋਗ ਅਜਾਨ। ਤਾਂ ਸਿਉਂ ਤੂਟੀ ਹਕਿਉਂ ਬਨੇ ਜਾਕੈ ਜੀਆ ਪ੍ਰਾਨ' । 'ਨੱਚਣ ਲਗੀ ਤਾਂ ਘੁੰਗਟ ਕਿਹਾ' ?

ਨੱਚ ਨਾ ਜਾਣੇ ਵਿਹੜਾ ਡਿੰਗਾ-ਜਦ ਕੋਈ ਕੰਮ ਕਰਨਾ ਜਾਣਦਾ ਨਾ ਹੋਵੇ ਤੇ ਦੋਸ਼ ਹੋਰਨਾਂ ਸਿਰ ਲਾਵੇ

ਸੋਸ਼ੀਲਾ- ਮੇਰੇ ਦਿਮਾਗ ਵਿੱਚ ਤੂੜੀ ਭਰੀ ਹੋਈ ਏ ਕਿ ਤੇਰੇ ਦਿਮਾਗ ਵਿੱਚ? ਸਿੱਖਣ ਦਾ ਚੱਜ ਆਪ ਨੂੰ ਨਹੀਂ ਤੇ ਭਾਂਡਾ ਭੰਨਦਾ ਏ ਮੇਰੇ ਸਿਰ, ਅਖੇ 'ਨੱਚ ਨਾ ਜਾਣੇ ਵਿਹੜਾ ਡਿੰਗਾ।'

ਨਜ਼ਰ ਕਹਿੰਦੇ ਨੇ ਪੱਥਰ ਪਾੜ ਦਿੰਦੀ ਹੈ-ਨਜ਼ਰ ਲੱਗ ਜਾਣੀ ਬੜੀ ਮਾੜੀ ਹੁੰਦੀ ਹੈ। ਮੰਦੀ ਨਜ਼ਰ ਤਬਾਹ ਕਰ ਦਿੰਦੀ ਹੈ

ਖੌਰੇ ਤਾਂ ਉਹਦੀ ਨਜ਼ਰ ਲੱਗ ਗਈ 'ਨਜ਼ਰ ਕਹਿੰਦੇ ਨੇ ਪੱਥਰ ਪਾੜ ਦਿੰਦੀ ਹੈ।'

ਨਠਦੇ ਚੋਰ ਦੀ ਲੰਗੋਟੀ ਹੀ ਸਹੀ-ਜਦ ਕੋਈ ਬਹੁਤੀ ਚੀਜ਼ ਹੱਥੋਂ ਜਾਂਦੀ ਦਿਸੇ, ਤਦ ਜੋ ਹੱਥ ਆ ਸਕੇ ਓਨਾ ਹੀ ਲਾਭਵੰਦ ਹੈ

ਚਲੋ, ਜੋ ਮਿਲਿਆ ਸੋ ਲਾਹੇ ਦਾ। 'ਨਠਦੇ ਚੋਰ ਦੀ ਲੰਗੋਟੀ ਹੀ ਸਹੀ ।' ਇਹ ਵੀ ਕਿਹੜਾ ਥੋੜ੍ਹਾ ਏ।

  • «
  • 184
  • 185
  • 186
  • 187
  • 188
  • »