Logo
ਪੰਜਾਬੀ
  • ENGLISH
  • شاہ مکھی
  • ਕਵਿਤਾਵਾਂ
  • ਕਿਤਾਬਾਂ
  • ਸ਼ਬਦਕੋਸ਼
  • ਖ਼ਬਰਾਂ
  • ਹੋਰ
    • ਸੱਭਿਆਚਾਰ
      • ਬੋਲੀਆਂ
      • ਮੁਹਾਵਰੇ
      • ਅਖਾਣ
      • ਬੱਚਿਆਂ ਦੇ ਨਾਮ
    • ਸਾਹਿਤ
      • ਲੇਖਕ
      • ਆਡੀਓ ਕਿਤਾਬਾਂ
    • ਬੱਚਿਆਂ ਦਾ ਸੈਕਸ਼ਨ
      • ਖੇਡਾਂ
      • ਬੱਚਿਆਂ ਲਈ ਕਵਿਤਾਵਾਂ
      • ਕਹਾਣੀਆਂ
      • ਲੇਖ
    • ਮਨੋਰੰਜਨ
      • ਰੇਡੀਓ
      • ਚੁਟਕਲੇ
      • ਗੀਤਾਂ ਦੇ ਬੋਲ
    • ਹੋਰ
      • ਸਟੇਟਸ
      • ਅਨਮੋਲ ਵਿਚਾਰ
      • ਮੁਬਾਰਕਾਂ
      • ਰੈਸਿਪੀ
      • ਕੁਇਜ਼
      • ਕੈਲੰਡਰ
  • ਪੰਜਾਬੀ
    • ENGLISH
    • شاہ مکھی
  • Profile
੨੪ ਵੈਸਾਖ ੫੫੮
  • ਖ਼ਬਰਾਂ
  • ਸੱਭਿਆਚਾਰ
    • ਬੋਲੀਆਂ
    • ਮੁਹਾਵਰੇ
    • ਅਖਾਣ
    • ਬੱਚਿਆਂ ਦੇ ਨਾਮ
  • ਸਾਹਿਤ
    • ਕਵਿਤਾਵਾਂ
    • ਕਿਤਾਬਾਂ
    • ਲੇਖਕ
    • ਆਡੀਓ ਕਿਤਾਬਾਂ
  • ਬੱਚਿਆਂ ਦਾ ਸੈਕਸ਼ਨ
    • ਖੇਡਾਂ
    • ਬੱਚਿਆਂ ਲਈ ਕਵਿਤਾਵਾਂ
    • ਕਹਾਣੀਆਂ
    • ਲੇਖ
  • ਮਨੋਰੰਜਨ
    • ਰੇਡੀਓ
    • ਚੁਟਕਲੇ
    • ਗੀਤਾਂ ਦੇ ਬੋਲ
  • ਹੋਰ
    • ਸਟੇਟਸ
    • ਅਨਮੋਲ ਵਿਚਾਰ
    • ਮੁਬਾਰਕਾਂ
    • ਰੈਸਿਪੀ
    • ਸ਼ਬਦਕੋਸ਼
    • ਕੁਇਜ਼

ਵਰਣਮਾਲਾ ਦੁਆਰਾ ਅਖਾਣ ਲੱਭੋ

ਸਭ ੳ ਅ ੲ ਸ ਹ ਕ ਖ ਗ ਘ ਚ ਛ ਜ ਝ ਟ ਠ ਡ ਢ ਤ ਥ ਦ ਧ ਨ ਪ ਫ ਬ ਭ ਮ ਯ ਰ ਲ ਵ

ਨਣ ਦੂਜੇ ਦੇ ਪੈਰ ਧੋਣਾ ਹੀ ਜਾਣਦੀ ਹੈ-ਜਦ ਕੋਈ ਆਪਣਾ ਕੁਝ ਨਾ ਸਵਾਰ ਸਕੇ

'ਨੈਣ ਦੂਜੇ ਦੇ ਪੈਰ ਧੋਣਾ ਹੀ ਜਾਣਦੀ ਹੈ' ਕੁਝ ਆਪਣੇ ਲਈ ਵੀ ਕਰਦੇ ਤਾਂ ਵੇਖਦੇ।

ਨਦਾਨ ਬਾਤ ਕਰੇ ਸਿਆਣਾ ਕਿਆਸ ਕਰੇ-ਮੂਰਖ ਤਾਂ ਜੋ ਜੀ ਆਵੇ ਆਖ ਛਡਦੇ ਹਨ, ਪਰ ਸਿਆਣੇ ਵਿਚਾਰ ਮਗਰੋਂ ਹਰ ਗੱਲ ਕਰਦੇ ਹਨ

ਉਸਦੀ ਸਲਾਹ ਤੂੰ ਐਵੇਂ ਨਾ ਸਮਝ, ਉਸ ਨੇ ਹੁਣ ਦੁਨੀਆਂ ਦੇਖੀ ਹੈ, ਨਾਲੇ ਸਿਆਣਿਆਂ ਵੀ ਆਖਿਆ ਹੈ, 'ਨਦਾਨ ਬਾਤ ਕਰੇ ਸਿਆਣਾ ਕਿਆਸ ਕਰੇ।'

ਨਦੀ ਕਿਨਾਰੇ ਰੁਖੜਾ-ਨਦੀ ਦੇ ਕਿਨਾਰੇ ਲੱਗੇ ਰੁੱਖ ਵਾਂਗ ਬੁੱਢੇ ਉਮਰ ਵਾਲੇ ਦੀ ਮੌਤ ਦਾ ਪਤਾ ਨਹੀਂ ਹੁੰਦਾ ਕਿਸ ਵੇਲੇ ਆ ਜਾਵੇ

ਬਾਬਾ ਜੀ ਹੁਣ ਖੇਚਲ ਕਰਨੀ ਛੱਡ ਦਿਉ । ਹੁਣ ਤਾਂ ਸਰੀਰ ‘ਨਦੀ ਕਿਨਾਰੇ ਰੁਖੜਾ' ਵਾਲਾ ਹੀ ਲੇਖਾ ਹੈ। ਪਤਾ ਨਹੀਂ ਕਿਸ ਵੇਲੇ ਰੁੜ੍ਹ ਜਾਵੇ ।

ਨਦੀ ਵਿਹੰਦੜੀ ਡੁਬ ਮਰ ਸਾਕਤ ਸੰਗ ਨਾ ਗਹੁ-ਭਾਵੇਂ ਕੁਝ ਵੀ ਔਕੜ ਸਹਿਣੀ ਪਵੇ ਸਾਕਤ ਦਾ ਸੰਗ ਨਾ ਕਰੋ

ਮਿਸਰ ਜੀ- ਮੈਂ ਤੁਹਾਨੂੰ ਕਦ ਆਖਿਆ, ਸਾਕਤ ਕੇ ਸੰਗ ਬਹੁ । ‘ਨਦੀ ਵਿਹੰਦੜੀ ਡੁਬ ਮਰ ਸਾਕਤ ਸੰਗ ਨਾ ਗਹੁ' ਪੱਟਿਆ ਇਸੇ ਸੰਗਤ ਨੇ !

ਨਮਾਜ਼ ਛੁਡਾਣ ਗਏ, ਰੋਜ਼ੇ ਗਲੇ ਪਏ-ਜਦ ਕੋਈ ਕਿਸੇ ਇਕ ਔਕੜ ਵਿੱਚੋਂ ਨਿਕਲਣ ਲਈ ਜਤਨ ਕਰੇ ਤਾਂ ਉਲਟੀ ਹੋਰ ਬਿਪਤਾ ਗਲ ਪੁਆ ਲਵੇ

ਮੀਆਂ - ਖਾਨ ਜੀ ! ਅਸੀਂ ਗਏ ਤਾਂ ਸੀ ਕਿ ਰਾਮ ਨੂੰ ਬਚਾ ਲੈ ਆਈਏ, ਪਰ ਉਲਟਾ ਉਸਨੂੰ ਹੋਰ ਸਜ਼ਾ ਮਿਲ ਗਈ । ਸਾਡੇ ਨਾਲ ਤਾਂ ਇਹ ਗੱਲ ਬਣੀ ਹੈ ਅਖੇ 'ਨਮਾਜ਼ ਛੁਡਾਨ ਗਏ, ਤੇ ਰੋਜ਼ੇ ਗਲੇ ਪਏ ।

ਨਮਾਜ਼ੀ ਕਾਫਰਾਂ ਦਾ ਖੂਨ ਸ਼ਹੀਦਾਂ ਤੇ ਟਪਕਦਾ ਹੈ-ਜੋ ਅੰਦਰੋਂ ਹੋਰ ਤੇ ਬਾਹਰੋਂ ਹੋਰ ਹੁੰਦੇ ਹਨ ਉਹ ਸ਼੍ਰੇਸ਼ਟ ਪੁਰਸ਼ਾਂ ਦੇ ਮਰਵਾਣ ਦਾ ਕਾਰਨ ਬਣਦੇ ਹਨ

ਅਸਲ ਵਿਚ ਤਾਂ ਮੁੱਲਾਂ, ਪੰਡਤ ਭਾਈ ਤੇ ਪਾਦਰੀ ਆਦਿ ਹੀ ਸ਼ਹੀਦਾਂ ਦੇ ਮਰਵਾਣ ਦਾ ਕਾਰਨ ਹਨ, ਕਿਸੇ ਸਿਆਣੇ ਨੇ ਸੱਚ ਕਿਹਾ ਹੈ ਕਿ 'ਨਮਾਜ਼ੀ ਕਾਫਰਾਂ ਦਾ ਖੂਨ ਸ਼ਹੀਦਾਂ ਤੇ ਟਪਕਦਾ ਹੈ।'

ਨਰਦ ਦੇ ਥਾਂ ਕੋਲਾ-ਝੱਟ ਟਪਾਣ ਲਈ ਜਦ ਚੰਗੀ ਚੀਜ਼ ਦੀ ਥਾਂ ਮਾੜੀ ਵਰਤ ਲਈ ਜਾਵੇ

ਤੁਸੀਂ ਬੜੀ ਕਾਹਲੀ ਕੀਤੀ, ਥੋੜਾ ਹੋਰ ਉਡੀਕਦੇ ਤਾਂ ਬੜਾ ਸੁਆਦ ਆਉਂਦਾ, ਤੁਸੀਂ ਤਾਂ 'ਨਰਦ ਦੇ ਥਾਂ ਕੋਲਾ' ਲੈ ਲਿਆ।

ਨਰੋਈ ਗੰਢੇ ਅੱਕ ਨਹੀਂ ਚੋਈਦਾ-ਪੱਕੀ ਤੇ ਰਸੀ ਹੋਈ ਚੀਜ਼ ਦਾ ਹੀ ਲਾਭ ਹੁੰਦਾ ਹੈ, ਕੱਚੀ ਦਾ ਨਹੀਂ

ਬਾਬਾ, ਨਰੋਈ ਗੰਢੇ ਅੱਕ ਨਹੀਂ ਚੋਈਦਾ ! ਕੁਝ ਸਮਾਂ ਹੋਰ ਜੇਰਾ ਕਰ । ਆਪੇ ਸਭ ਠੀਕ ਹੋ ਜਾਏਗਾ।

ਨਵਾਂ ਨੌਂ ਦਿਨ ਪੁਰਾਣਾ ਸੌ ਦਿਨ-ਕੁਝ ਸਮੇਂ ਲਈ ਹੀ ਫਾਇਦਾ ਜਾਂ ਖੁਸ਼ੀ ਮਿਲਣਾ

ਅਭਿਤੋਜ ਪੁਰਾਣੀ ਕਾਰ ਵੇਚ ਕੇ ਨਵੀਂ ਕਾਰ ਲੈਣ ਦੀ ਜ਼ਿਦ ਕਰ ਰਿਹਾ ਸੀ ਤਾਂ ਉਸ ਦੇ ਪਿਤਾ ਜੀ ਨੇ ਕਿਹਾ ਕਿ ਨਵੀਂ ਕਾਰ ਨੇ ਵੀ ਤਾਂ ਕਦੇ ਪੁਰਾਣੀ ਹੋ ਜਾਣਾ ਹੈ। ਅਜੇ ਆਪਣੀ ਪੁਰਾਣੀ ਕਾਰ ਵਧੀਆ ਕੰਮ ਸਾਰ ਰਹੀ ਹੈ, ਤੈਨੂੰ ਪਤਾ ਹੋਣਾ ਚਾਹੀਦਾ ਹੈ- ਨਵਾਂ ਨੌਂ ਦਿਨ ਪੁਰਾਣਾ ਸੌ ਦਿਨ।

ਨਵੀਆਂ ਗੁੱਡੀਆਂ ਤੇ ਨਵੇਂ ਹੀ ਪਟੋਲੇ-ਨਵਾਂ ਰਾਜ ਤੇ ਨਵੇਂ ਹੀ ਰਿਵਾਜ

ਰਾਜ ਬਦਲਿਆ ਨਾਲ ਸਭ ਕੁਝ ਬਦਲਿਆ । 'ਨਵੀਆਂ ਗੁੱਡੀਆਂ ਤੇ ਨਵੇਂ ਪਟੋਲੇ' ਪ੍ਰਚਲਤ ਹੋ ਗਏ।

ਨਵੀਂ ਨਣ ਵੰਝ ਦਾ ਨਹੇਰਨਾ-ਜਦ ਨਵਾਂ ਆਦਮੀ ਆਪਣੇ ਕੰਮ ਵਿੱਚ ਸਿਆਣਾ ਨਾ ਜਾਪੇ

ਆਦਮੀ ਦੀ ਤਾਂ ਲੋੜ ਹੈ ਪਰ ਤੁਸੀਂ ਤਾਂ ਇਸ ਕੰਮ ਵਿਚ ਅਖੇ 'ਨਵੀਂ ਨਣ ਵੰਝ ਦਾ ਨਹੇਰਨਾ' ਵਾਲਾ ਲੇਖਾ ਹੀ ਜਾਪਦੇ ਹੋ।

ਨਵੀਂ ਫਕੀਰੀ ਦੋਪਹਿਰੀ ਧੂੰਆ-ਜਦ ਨਵਾਂ ਸਿਖਾਂਦਰੂ ਕੋਈ ਅਸਾਧਾਰਨ ਗੱਲ ਕਰੇ

ਵਾਹਕ-ਤੁਸੀਂ ਨਵੇਂ ਹੀ ਆਏ ਜਾਪਦੇ ਹੋ, ਇਸੇ ਲਈ 'ਨਵੀਂ ਫ਼ਕੀਰੀ ਦੋਪਹਿਰੀ ਧੂੰਆਂ' ਵਾਲਾ ਲੇਖਾ ਮਚਾ ਰਹੇ ਹੋ । ਹੌਲੀ ਹੌਲੀ ਨਿੱਠ ਕੇ ਬਹਿ ਜਾਓਗੇ।

  • «
  • 185
  • 186
  • 187
  • 188
  • 189
  • »