Logo
ਪੰਜਾਬੀ
  • ENGLISH
  • شاہ مکھی
  • ਕਵਿਤਾਵਾਂ
  • ਕਿਤਾਬਾਂ
  • ਸ਼ਬਦਕੋਸ਼
  • ਖ਼ਬਰਾਂ
  • ਹੋਰ
    • ਸੱਭਿਆਚਾਰ
      • ਬੋਲੀਆਂ
      • ਮੁਹਾਵਰੇ
      • ਅਖਾਣ
      • ਬੱਚਿਆਂ ਦੇ ਨਾਮ
    • ਸਾਹਿਤ
      • ਲੇਖਕ
      • ਆਡੀਓ ਕਿਤਾਬਾਂ
    • ਬੱਚਿਆਂ ਦਾ ਸੈਕਸ਼ਨ
      • ਖੇਡਾਂ
      • ਬੱਚਿਆਂ ਲਈ ਕਵਿਤਾਵਾਂ
      • ਕਹਾਣੀਆਂ
      • ਲੇਖ
    • ਮਨੋਰੰਜਨ
      • ਰੇਡੀਓ
      • ਚੁਟਕਲੇ
      • ਗੀਤਾਂ ਦੇ ਬੋਲ
    • ਹੋਰ
      • ਸਟੇਟਸ
      • ਅਨਮੋਲ ਵਿਚਾਰ
      • ਮੁਬਾਰਕਾਂ
      • ਰੈਸਿਪੀ
      • ਕੁਇਜ਼
      • ਕੈਲੰਡਰ
  • ਪੰਜਾਬੀ
    • ENGLISH
    • شاہ مکھی
  • Profile
੧੮ ਮਾਘ ੫੫੭
  • ਖ਼ਬਰਾਂ
  • ਸੱਭਿਆਚਾਰ
    • ਬੋਲੀਆਂ
    • ਮੁਹਾਵਰੇ
    • ਅਖਾਣ
    • ਬੱਚਿਆਂ ਦੇ ਨਾਮ
  • ਸਾਹਿਤ
    • ਕਵਿਤਾਵਾਂ
    • ਕਿਤਾਬਾਂ
    • ਲੇਖਕ
    • ਆਡੀਓ ਕਿਤਾਬਾਂ
  • ਬੱਚਿਆਂ ਦਾ ਸੈਕਸ਼ਨ
    • ਖੇਡਾਂ
    • ਬੱਚਿਆਂ ਲਈ ਕਵਿਤਾਵਾਂ
    • ਕਹਾਣੀਆਂ
    • ਲੇਖ
  • ਮਨੋਰੰਜਨ
    • ਰੇਡੀਓ
    • ਚੁਟਕਲੇ
    • ਗੀਤਾਂ ਦੇ ਬੋਲ
  • ਹੋਰ
    • ਸਟੇਟਸ
    • ਅਨਮੋਲ ਵਿਚਾਰ
    • ਮੁਬਾਰਕਾਂ
    • ਰੈਸਿਪੀ
    • ਸ਼ਬਦਕੋਸ਼
    • ਕੁਇਜ਼

ਵਰਣਮਾਲਾ ਦੁਆਰਾ ਅਖਾਣ ਲੱਭੋ

ਸਭ ੳ ਅ ੲ ਸ ਹ ਕ ਖ ਗ ਘ ਚ ਛ ਜ ਝ ਟ ਠ ਡ ਢ ਤ ਥ ਦ ਧ ਨ ਪ ਫ ਬ ਭ ਮ ਯ ਰ ਲ ਵ

ਧਰਿਆ ਭੁਲ ਜਾਏ, ਲਿਖਿਆ ਨਾ ਭੁਲੇ-ਲਿਖਤ ਯਾਦ ਨਾਲੋਂ ਚੰਗੀ ਹੁੰਦੀ ਹੈ

ਸਰਦਾਰ - ਸ਼ਾਹ ਜੀ, ਲਿਖਤ ਕਟਵਾ ਲਵੋ । ਸਿਆਣਿਆਂ ਦਾ ਕਿਹਾ ਹੈ ਕਿ 'ਧਰਿਆ ਭੁਲ ਜਾਏ ਪਰ ਲਿਖਿਆ ਨਾ ਭੁਲੇ'।

ਧੜ ਤੂਤ ਦਾ ਤੇ ਲੱਤਾਂ ਧ੍ਰੇਕ ਦੀਆਂ-ਮਿਲਗੋਭਾ ਜਿਹਾ ਜਿਸਦਾ ਕੋਈ ਪਤਾ ਨਾ ਲੱਗੇ, ਕਿ ਉਹ ਅਸਲ ਵਿੱਚ ਕੀ ਹੈ

ਸਿਰੋਂ ਸਿੱਖ, ਗਲੋਂ ਬ੍ਰਾਹਮਣ ਤੇ ਤੇੜੋਂ ਮੁਸਲਮਾਨ ‘ਧੜ ਤੂਤ ਦਾ ਤੇ ਲੱਤਾਂ ਧ੍ਰੇਕ ਦੀਆਂ'।

ਧਾਈਆਂ ਨਾਲ ਤੀਲੇ ਵੀ ਪਿਸ ਜਾਂਦੇ ਹਨ-ਤਕੜਿਆਂ ਦੇ ਭੇੜ ਵਿੱਚ ਮਾੜਾ ਵੀ ਦੁੱਖ ਪਾਂਦਾ ਹੈ

ਡਾਢਿਆਂ ਦੇ ਬੋਲ ਵਿੱਚ ਮਾੜਿਆਂ ਨੂੰ ਦੁਖੀ ਨਹੀਂ ਕਰਨਾ ਚਾਹੀਦਾ ਨਹੀਂ ਤਾਂ 'ਧਾਈਆਂ ਨਾਲ ਤੀਲੇ ਵੀ ਪਿਸ ਜਾਂਦੇ ਹਨ'।

ਧਾਈਆਂ ਵਾਲਾ ਪਿੰਡ, ਪਰਾਲੀਓਂ ਦਿਸ ਪੈਂਦਾ ਹੈ-ਕਿਸੇ ਦੇ ਚਿਹਰੇ ਤੋਂ ਹੀ ਉਸਦੀ ਅੰਦਰਲੀ ਹਾਲਤ ਦਾ ਪਤਾ ਲੱਗ ਜਾਂਦਾ ਹੈ

ਤੂੰ ਕੁੱਝ ਪਿਆ ਆਖ। ਅਸੀਂ ਤੇਰੇ ਦਿਲ ਦਾ ਦੁੱਖ ਤੇਰੇ ਚਿਹਰੇ ਤੋਂ ਪੜ੍ਹ ਲਿਆ ਹੈ। 'ਧਾਈਆਂ ਵਾਲਾ ਪਿੰਡ ਪਰਾਲੀਓਂ ਦਿਸ ਪੈਂਦਾ ਹੈ'।

ਧਾਗਾ ਲੰਮਾ ਚਾਹੀਦਾ ਏ, ਤਾਂ ਕੋਈ ਡਰ ਨਹੀਂ-ਵਧੀ ਹੋਈ ਉਮਰ ਨੂੰ ਕੋਈ ਡਰ ਨਹੀਂ

ਹਰ ਬਿਮਾਰੀ ਟਲ ਜਾਂਦੀ ਹੈ 'ਧਾਗਾ ਲੰਮਾ ਏ ਤਾਂ ਕੋਈ ਡਰ ਨਹੀਂ।'

ਧਾਗਾ ਲੰਮਾ, ਨਹੀਂ ਗੰਮਾ-ਵਧੀ ਹੋਈ ਉਮਰ ਨੂੰ ਕੋਈ ਡਰ ਨਹੀਂ, ਜਾਂ ਧਨ ਪਾਤਰ ਨੂੰ ਕਿਸੇ ਗੱਲ ਦਾ ਡਰ ਨਹੀਂ

ਸਰਦਾਰ ਜੀ, ਵਾਹਿਗੁਰੂ ਭਲੀ ਕਰੇਗਾ, ਘਬਰਾਉਣ ਦੀ ਲੋੜ ਨਹੀਂ 'ਧਾਗਾ ਲੰਮਾ ਨਹੀਂ ਗੰਮਾ । ਹੌਸਲਾ ਰੱਖੋ।

ਧਾਨਾ ਵਾਲਾ ਪਿੰਡ ਪਰਾਲੀ ਤੋਂ ਹੀ ਦਿਸ ਪੈਂਦਾ ਹੈ-ਕਿਸੇ ਚੀਜ਼ ਦੀ ਹੋਂਦ ਦਾ ਪਤਾ ਬਾਹਰਲੀ ਦਿੱਖ ਤੋਂ ਹੀ ਲਗ ਜਾਂਦਾ ਹੈ

ਅਮੀਰੀ- ਗਰੀਬੀ ਛੁਪਾਇਆਂ ਨਹੀਂ ਛੁਪਦੀ। ‘ਧਾਨਾਂ ਵਾਲਾ ਪਿੰਡ ਪਰਾਲੀ ਤੋਂ ਹੀ ਦਿਸ ਪੈਂਦਾ ਹੈ'।

ਧਾਨਾਂ ਦੇ ਆਸਰੇ ਪਰਾਲੀ ਨੂੰ ਭੀ ਪਾਣੀ ਮਿਲ ਜਾਂਦਾ ਹੈ-ਚੰਗਿਆਂ, ਵੱਡਿਆਂ ਦੇ ਆਸਰੇ ਮਾੜੇ ਵੀ ਤਰ ਜਾਂਦੇ ਹਨ

ਭਰਾਵੋ ਕਈ ਵਾਰੀ ਧਾਨਾਂ ਦੇ ਆਸਰੇ ਪਰਾਲੀ ਨੂੰ ਵੀ ਪਾਣੀ ਮਿਲ ਜਾਂਦਾ ਹੈ। ਟੇਕ ਵੱਡਿਆਂ ਦੀ ਫੜੋ ਤਾਂ ਲਾਹਾ ਹੀ ਲਾਹਾ ਹੈ।

ਧਿਰ ਧਿਰ ਦਾ ਦੇਣਾ ਤੇ ਨਾਂ ਲਹਿਣਾ ਸਿੰਘ-ਗ਼ਰੀਬੀ ਕਰਕੇ ਅਤਿ ਕਰਜ਼ਾਈ ਹੋਵੇ ਪਰ ਦੱਸੇ ਕਿ ਮੈਂ ਵੱਡਾ ਸ਼ਾਹੂਕਾਰ ਹਾਂ

ਸੁਰਸਤੀ- ਕਮਲੀਆਂ ਗੱਲਾਂ ਨਾ ਕਰ, ਵਾਲ ਵਾਲ ਤਾਂ ਉਸਦਾ ਕਰਜ਼ੇ ਨਾਲ ਜਕੜਿਆ ਪਿਆ ਹੈ ਤੇ ਆਖਦੀ ਹੈ ਕਿ ਉਹ ਵੱਡਾ ਸ਼ਾਹੂਕਾਰ ਹੈ। 'ਧਿਰ ਧਿਰ ਦਾ ਦੇਣਾ ਤੇ ਨਾਂ ਲਹਿਣਾ ਸਿੰਘ।'

ਧੀਆਂ ਢਿੱਡੀ ਤਾਂ ਸਮਾਉਂਦੀਆਂ ਹਨ, ਪਰ ਤਾਉਣੀ ਨਹੀਂ ਸਮਾਉਂਦੀਆਂ-ਧੀਆਂ ਬਿਗਾਨਾ ਧਨ ਹਨ, ਪਰ ਜਵਾਨ ਹੋਣ ਤੇ ਦੂਜੇ ਘਰ ਦੇਣੀਆਂ ਹੀ ਪੈਂਦੀਆਂ ਹਨ

ਪਹਿਲਾਂ- ਧੀਆਂ ਢਿੱਡੀ ਤਾਂ ਸਮਾਉਂਦੀਆਂ ਹਨ, ਪਰ ਤਾਉਣੀ ਨਹੀਂ ਸਮਾਂਉਂਦੀਆਂ'। ਜਿਸ ਵੇਲੇ ਕੰਮੀ ਵੱਲ ਵੇਖਨੇ ਹਾਂ ਉਸ ਵੇਲੇ ਜੀ ਭਰ ਆਉਂਦਾ ਹੈ। ਪੇਸ਼ ਕੁਝ ਜਾਂਦੀ ਨਹੀਂ, ਲੇਖਾ ਸੰਜੋਗਾਂ ਦੇ ਵਸ ਹੈ।

ਧੀਆਂ ਦਾ ਜਿਸ ਦਿਨ ਜਨਮ ਹੁੰਦਾ ਏ, ਸਵਾ ਹੱਥ ਧਰਤੀ ਕੰਬਦੀ ਏ-ਜਦ ਧੀ ਦੇ ਜੰਮਣ ਦੀ ਨਿਖੇਧੀ ਕਰਨੀ ਹੋਵੇ

ਕੀ ਤੈਨੂੰ ਦੱਸਾਂ ਬੇਬੇ, ਗੱਲ ਤੇ ਕੁਝ ਨਹੀਂ ਪਰ ਸਿਆਣੇ ਆਂਹਦੇ ਨੇ- ਧੀ ਦਾ ਜਿਸ ਦਿਨ ਜਨਮ ਹੁੰਦਾ ਏ, ਸਵਾ ਹੱਥ ਧਰਤੀ ਕੰਬਦੀ ਏ।

ਧੀਆਂ ਦੀ ਮਾਂ ਰਾਣੀ ਬੁਢੇਪੇ ਭਰਦੀ ਪਾਣੀ-ਧੀਆਂ ਦੀ ਮਾਂ ਨੂੰ ਬੁਢੇਪੇ ਵਿੱਚ ਵੀ ਸੁੱਖ ਨਹੀਂ ਮਿਲਦਾ

ਵਰਿਆਮੀ- ਭੈਣ ਕਾਹਦਾ ਸੁੱਖ ਏ, ਇਹ ਪਰਾਇਆ ਧਨ ਕਿੰਨਾ ਕੁ ਚਿਰ ਬੈਠਾ ਰਹਿਣਾ। ‘ਧੀਆਂ ਦੀ ਮਾਂ ਰਾਣੀ ਬੁਢੇਪੇ ਭਰਦੀ ਪਾਣੀ' (ਅੱਖਾਂ ਭਰਕੇ) ਕੋਈ ਮੁੰਡਾ ਹੁੰਦਾ ਤਾਂ ਕਿਸੇ ਨੂੰਹ ਦੇ ਆਉਣ ਦੀ ਆਸ ਹੁੰਦੀ।

  • «
  • 181
  • 182
  • 183
  • 184
  • 185
  • »