ਬ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਖਿੰਡੇ. ਫੈਲੇ. ਵਿਸ੍‍ਤ੍ਰਤ ਹੋਏ. ਦੇਖੋ, ਬਿਥਰਨਾ. "ਮਾਰਗਿ ਮੋਤੀ ਬੀਥਰੇ." (ਸ. ਕਬੀਰ)


ਸੰ. ਵੀਥਿ- ਵੀਥਿਕਾ- ਵੀਥੀ. ਸੰਗ੍ਯਾ- ਗਲੀ। ੨. ਸੜਕ. "ਨਾਮ ਤੇਰੇ ਕੀ ਮੁਕਤੇ ਬੀਥੀ." (ਆਸਾ ਮਃ ੫) ਖੁਲ੍ਹੀ ਸੜਕ.


ਸੰ. विद्घ- ਵਿੱਧ. ਵਿ- ਵਿੰਨ੍ਹਿਆ ਹੋਇਆ। ੨. ਪਰੋਇਆ. ਸੀੱਤਾ. "ਮਨ ਨਾਨਕ ਤਿਸੁ ਸੰਗਿ ਬੀਧ." (ਮਾਰੂ ਮਃ ੫)


ਕ੍ਰਿ- ਵੇਧਨ ਕਰਨਾ. ਵਿੰਨ੍ਹਣਾ. ਛੇਦ


ਵਿ- ਵਿੱਧ ਹੋਇਆ. ਵਿੰਨ੍ਹਿਆ. "ਬੀਧਾ ਪੰਚ ਬਟਵਾਰਈ." (ਬਿਲਾ ਮਃ ੫)


ਵਿੱਧ ਹੋਏ. ਵਿੰਨ੍ਹੇ ਹੋਏ. "ਬੀਧੇ ਬਾਂਧੇ ਕਮਲ ਮਹਿ ਭਵਰ ਰਹੇ ਲਪਟਾਇ." (ਚਉਬੋਲੇ ਮਃ ੫) ਕੇਤਕੀ ਦੇ ਫੁੱਲ ਕਰਕੇ ਵਿੱਧ, ਅਰ ਕਮਲ ਵਿੱਚ ਬੱਧੇ। ੨. ਸੀੱਤੇ ਹੋਏ. ਪਰੋਤੇ. ਪ੍ਰੋਤ. "ਰਸਗੀਧੇ, ਹਰਿ ਸਿਉ ਬੀਧੇ." (ਗਉ ਥਿਤੀ ਮਃ ੫)


ਦੇਖੋ, ਬਿਨਾ. "ਸਭਿ ਦੂਖਸਖਾਈ ਗੁਣਹਬੀਨ." (ਬਸੰ ਅਃ ਮਃ ੧) ੨. ਸੰਗ੍ਯਾ- ਵੀਣਾ. ਤੰਤੀ. ਦੇਖੋ, ਵੀਣਾ। ੩. ਇੱਕ ਫੂਕ ਦਾ ਵਾਜਾ, ਦੋ ਸਪੈਲੇ ਜੋਗੀ ਵਜਾਉਂਦੇ ਹਨ। ੪. ਦੇਖੋ, ਬੀਨਨਾ. "ਬੀਨ ਬੀਨ ਬਿਘਨਨ ਹਨਹੁ." (ਗੁਪ੍ਰਸੂ) ੫. ਸੰ. ਵਰ੍‍ਣਨ. ਕਥਨ. "ਬੀਨ ਸਕੈ ਬਿਧਨਾ ਨਹਿ ਤਉਨੈ." (ਰਾਮਾਵ) ੬. ਦੇਖੋ, ਬੀਂ.


ਫ਼ਾ. [بیِند] ਦੇਖਦਾ ਹੈ. ਦੇਖੋ, ਦੇਖੇਗਾ.