ਤੇਰੇ ਘਰ ਕਿੰਨਾਂ ਹੀ ਲੁੱਟ ਦਾ ਸਮਾਨ ਅਸਾਂ ਪਾਇਆ ਸੀ, ਤੂੰ ਸਾਰਾ ਅੱਲਮ ਗੱਲਮ ਹੀ ਕਰ ਗਿਆ ਹੈਂ।
ਹੁਣ ਉਸ ਤੇ ਕਿਸੇ ਦੇ ਕਹਿਣ ਸਮਝਾਉਣ ਦਾ ਕੋਈ ਅਸਰ ਨਹੀਂ, ਉਹ ਤੇ ਅਲਫ਼ ਨੰਗਾ ਹੋ ਗਿਆ ਹੈ। ਵੱਡੇ ਨਿੱਕੇ ਦੀ ਸ਼ਰਮ ਉਸ ਲਾਹ ਸੁੱਟੀ ਹੈ।
ਗਰੀਬ ਸ਼ਾਮੂ ਨੇ ਬੜੇ ਚਾਵਾਂ ਨਾਲ ਤਿੱਲੇ ਵਾਲੀ ਜੁੱਤੀ ਲਈ ਸੀ। ਪੈਰੀਂ ਪਾ ਕੇ ਟੱਪਦਾ ਨੱਚਦਾ ਘਰ ਨੂੰ ਆ ਰਿਹਾ ਸੀ ਕਿ ਉਸ ਦਾ ਪੈਰ ਗੰਦੀ ਨਾਲੀ ਵਿੱਚ ਪੈ ਗਿਆ। ਜੁੱਤੀ ਦੀ ਅਲਖ ਲਹਿ ਗਈ, ਤਿੱਲੇ ਦੀ ਸਾਰੀ ਚਮਕ ਮਾਰੀ ਗਈ।
ਜੁੱਮਾ ਕਿਸੇ ਦੇ ਹੱਥ ਨਾ ਆਉਂਦਾ। ਇਕ ਦਿਨ ਪੰਜ ਸੱਤ ਕੁੜੀਆਂ ਨੇ ਮਤਾ ਪਕਾਇਆ ਤੇ ਜਦੋਂ ਦੁਪਹਿਰੀਂ ਜੁੰਮਾਂ ਉਹਨਾਂ ਦੀ ਡਿਉਢੀ ਦੇ ਅੱਗੋਂ ਲੰਘ ਰਿਹਾ ਸੀ, ਉਹਨੂੰ ਘੇਰ ਕੇ ਜ਼ੋਰੀ ਜ਼ੋਰੀ ਖਿੱਚ ਕੇ ਲੈ ਆਈਆਂ ਤੇ ਅੰਦਰੋਂ ਉਨ੍ਹਾਂ ਨੇ ਕੁੰਡੀ ਮਾਰ ਲਈ। ਜੁੰਮੇ ਨੇ ਬਥੇਰੇ ਹੱਥ ਪੈਰ ਮਾਰੇ ਪਰ ਦੋ ਕੁੜੀਆਂ ਨੇ ਉਹਦੇ ਮੂੰਹ ਤੇ ਫੰਬਾ ਦਿੱਤੀ ਰੱਖਿਆ ਤੇ ਬਾਕੀਆਂ ਨੇ ਜੀਅ ਭਰ ਕੇ ਅਰਮਾਨ ਲਾਹੇ ਤੇ ਰਾਜਪੂਤਾਂ ਦੀਆਂ ਕੁੜੀਆਂ ਦੇ ਉਹਨੂੰ ਤਾਹਨੇ ਦਿੱਤੇ।
ਸ਼ਿਮਲੇ ਵੀ ਰੱਜ ਕੇ ਰਹਿ ਲਿਆ ਹੈ ਤੇ ਹਰ ਮੌਜ ਵੇਖ ਲਈ ਹੈ। ਕੋਈ ਅਰਮਾਨ ਨਹੀਂ ਰਹਿ ਗਿਆ। ਹੁਣ ਜਦੋਂ ਮਰਜ਼ੀ ਲੈ ਚਲੋ।
ਉਸ ਦੀ ਕਾਮਯਾਬੀ ਨੇ ਉਸ ਨੂੰ ਅਰਸ਼ ਦੇ ਕਿੰਗਰੇ ਚੜ੍ਹਾ ਦਿੱਤਾ।
ਚੋਰੀ ਦੇ ਇਲਜ਼ਾਮ ਨਾਲ ਉਸ ਦੀ ਅਬਰੋ ਦਾ ਖੂਨ ਹੋ ਗਿਆ।
ਅੱਗੇ ਜਾ ਕੇ ਉਮਰੇ ਨੇ ਦੂਜਾ ਪੈਰ ਏਦਾਂ ਹੀ ਵਟਾ ਲਿਆ ਤੇ ਮੈਨੂੰ ਬਾਹੋਂ ਫੜ ਕੇ ਭੀੜ ਤੋਂ ਇਕਲਵਾਜੇ ਘਸੀਟਦਾ ਹੋਇਆ ਆਖਣ ਲੱਗਾ- "ਲੈ ਫੜ, ਜ਼ਰੀ ਦੀ ਜੁੱਤੀ ਬਾਝੋਂ ਤੇਰਾ ਅਫਰੇਵਾਂ ਨਹੀਂ ਲੱਥਦਾ ਤਾਂ।"
ਉਹਦਾ ਆਉਣਾ ਸੁਣ ਕੇ ਦਿਲ ਆਨੰਦ ਦੇ ਹੁਲਾਰੇ ਲੈਣ ਲੱਗ ਪਿਆ। ਪਰ ਉਡੀਕ ਨੇ ਮੇਰਾ ਲੱਕ ਤੋੜ ਦਿੱਤਾ।
ਇਹ ਕਾਰਾ ਵਰਤਾ ਕੇ ਤੂੰ ਅਨ੍ਹੇਰ ਮਾਰਿਆ ਹੈ, ਹੁਣ ਫਲ ਲਈ ਤਿਆਰ ਹੋ ਜਾ...
ਜੇ ਬਰਕਤ ਸਿਆਣੀ ਤੇ ਸੁਚੱਜੀ ਹੁੰਦੀ, ਤਾਂ ਖਬਰੇ ਕੁਝ ਦਿਹਾੜੇ ਸੌਖੇ ਨਿਕਲਦੇ ਪਰ ਉਹ ਨਿਰਾ ਡੰਗਰ ਦਾ ਡੰਗਰ, ਅਨਘੜਿਆ ਡੰਡਾ, ਆਪਣਾ ਆਪ ਦੱਸਣ ਲੱਗੀ।
ਇੱਕ ਵਾਰੀ ਜਹਾਨਾ ਜਿਮੀਂਦਾਰ ਨਾਲ ਸ਼ਿਕਾਰ ਕਰਨ ਗਿਆ। ਉਨ੍ਹਾਂ ਨੇ ਹਿਰਨੀ ਦਾ ਸ਼ਿਕਾਰ ਕੀਤਾ। ਗੋਲੀ ਖਾ ਕੇ ਜਹਾਨੇ ਦੀਆਂ ਅੱਖਾਂ ਸਾਹਵੇਂ ਜਦੋਂ ਹਿਰਨੀ ਮੋਈ ਤਾਂ ਉਸਦੀਆਂ ਅੱਖਾਂ ਵਿੱਚੋਂ ਅੱਥਰੂ ਹੀ ਨਾ ਠੱਲ੍ਹੇ ਜਾਣ।