ਅਮਰੀਕਾ ਵਿੱਚ ਲੋਕਾਂ ਅਤੇ ਸਾਰੇ ਕਾਰੋਬਾਰਾਂ ਨੂੰ ਹਾਲ ਹੀ ਦੇ ਮਹੀਨਿਆਂ ਵਿੱਚ ਕਈ ਨੀਤੀਗਤ ਤਬਦੀਲੀਆਂ ਵਿੱਚ ਬਦਲਾਅ ਦਾ ਸਾਹਮਣਾ ਕਰਨਾ ਪਿਆ ਹੈ, ਪਰ ਅਮਰੀਕੀ ਕੇਂਦਰੀ ਬੈਂਕ ਦੁਆਰਾ ਨਿਰਧਾਰਤ ਵਿਆਜ ਦਰਾਂ ਸਥਿਰ ਰਹੀਆਂ ਹਨ।
ਫੈੱਡਰਲ ਰਿਜ਼ਰਵ ਬੁੱਧਵਾਰ ਨੂੰ ਵੀ ਉਸੇ ਰਣਨੀਤੀ 'ਤੇ ਅੜਿਆ ਰਿਹਾ ਅਤੇ ਆਪਣੀ ਮੁੱਖ ਵਿਆਜ ਦਰ ਨੂੰ ਬਿਨਾਂ ਕਿਸੇ ਬਦਲਾਅ ਦੇ ਬਰਕਰਾਰ ਰੱਖਿਆ। ਇਸ ਨਾਲ ਕਈ ਅਧਿਕਾਰੀਆਂ ਦੀਆਂ ਆਰਥਿਕਤਾ(economy) ਨਾਲ ਸਬੰਧਿਤ ਉਮੀਦਾਂ ਵਿਗੜ ਗਈਆਂ।
ਫੈੱਡ ਨੇ ਲਗਾਤਾਰ ਚੌਥੀ ਵਾਰ ਦਰਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਜਿਸ ਨਾਲ ਬੈਂਕਾਂ ਦੀ ਪ੍ਰਭਾਵਸ਼ਾਲੀ ਵਿਆਜ ਦਰ 4.3% ਦੇ ਆਸ-ਪਾਸ ਰਹੀ। ਇਹ ਦਰ ਦਸੰਬਰ ਤੋਂ ਸਥਿਰ ਖੜ੍ਹੀ ਹੈ।
ਇਹ ਨੀਤੀ ਨਿਰਮਾਤਾਵਾਂ ਦੇ ਪੂਰਵ ਅਨੁਮਾਨਾਂ ਦੇ ਬਾਵਜੂਦ ਆਇਆ ਹੈ ਜੋ ਸੁਝਾਅ ਦਿੰਦੇ ਹਨ ਕਿ ਉਹ ਕੁਝ ਮਹੀਨੇ ਪਹਿਲਾਂ ਨਾਲੋਂ ਹੌਲੀ ਵਿਕਾਸ, ਉੱਚ ਬੇਰੁਜ਼ਗਾਰੀ ਅਤੇ ਤੇਜ਼ ਮਹਿੰਗਾਈ ਦੀ ਉਮੀਦ ਕਰਦੇ ਹਨ।
ਆਮ ਤੌਰ 'ਤੇ, ਫੈੱਡ ਉਧਾਰ ਲੈਣ ਦੀਆਂ ਲਾਗਤਾਂ ਨੂੰ ਘਟਾਉਂਦਾ ਹੈ ਜੇਕਰ ਇਹ ਮੰਨਦਾ ਹੈ ਕਿ ਅਰਥਵਿਵਸਥਾ ਸੰਘਰਸ਼ ਕਰ ਰਹੀ ਹੈ ਅਤੇ ਜੇਕਰ ਮਹਿੰਗਾਈ ਬਹੁਤ ਤੇਜ਼ੀ ਨਾਲ ਵਧਣੀ ਸ਼ੁਰੂ ਹੋ ਜਾਂਦੀ ਹੈ ਤਾਂ ਉਹਨਾਂ ਨੂੰ ਵਧਾਉਂਦਾ ਹੈ।
ਰਾਸ਼ਟਰਪਤੀ ਡੋਨਾਲਡ ਟਰੰਪ ਨੇ ਫੈੱਡ ਨੂੰ ਵਿਆਜ ਦਰਾਂ ਵਿੱਚ ਕਟੌਤੀ ਕਰਨ ਲਈ ਵਾਰ-ਵਾਰ ਕਿਹਾ ਹੈ, ਜਦੋਂ ਟਰੰਪ ਨੇ ਦੁਨੀਆ ਭਰ ਦੀਆਂ ਵਸਤੂਆਂ 'ਤੇ ਟੈਰਿਫ ਵਧਾਉਣ ਸਮੇਤ ਆਰਥਿਕ ਨੀਤੀ ਵਿੱਚ ਵੱਡੇ ਬਦਲਾਅ ਲਿਆਉਣ ਦੀ ਕੋਸ਼ਿਸ਼ ਕੀਤੀ ਹੈ।
ਫੈੱਡ ਅਧਿਕਾਰੀਆਂ ਨੂੰ ਵ੍ਹਾਈਟ ਹਾਊਸ ਤੋਂ ਸੁਤੰਤਰ ਤੌਰ 'ਤੇ ਵਿਆਜ ਦਰਾਂ ਨਿਰਧਾਰਤ ਕਰਨ ਦਾ ਅਧਿਕਾਰ ਹੈ। ਉਨ੍ਹਾਂ ਨੇ ਕਿਹਾ ਹੈ ਕਿ ਉਹ ਚਿੰਤਤ ਹਨ ਕਿਉਂਕਿ ਨਵੇਂ ਟੈਕਸਾਂ ਕਾਰਨ ਕੀਮਤਾਂ ਵਿੱਚ ਇੱਕ ਵਾਰ ਦਾ ਵਾਧਾ, ਹੋਰ ਸਥਾਈ ਸਮੱਸਿਆ ਵਿੱਚ ਬਦਲ ਸਕਦਾ ਹੈ।
ਫੈਡਰਲ ਰਿਜ਼ਰਵ ਦੇ ਚੇਅਰਮੈਨ ਜੇਰੋਮ ਪਾਵੇਲ ਨੇ ਕਿਹਾ ਕਿ ਬੈਂਕ ਆਉਣ ਵਾਲੇ ਮਹੀਨਿਆਂ ਵਿੱਚ ਕੀਮਤਾਂ ਵਿੱਚ ਤੇਜ਼ੀ ਨਾਲ ਵਾਧੇ ਲਈ ਤਿਆਰ ਹੈ ਕਿਉਂਕਿ ਫਰਮਾਂ ਆਪਣੇ ਗਾਹਕਾਂ ਤੋਂ ਆਯਾਤ ਟੈਕਸਾਂ ਦੀ ਲਾਗਤ ਲੈਣਾ ਸ਼ੁਰੂ ਕਰ ਦਿੰਦੀਆਂ ਹਨ।
"ਇਹ ਭਵਿੱਖਬਾਣੀ ਕਰਨਾ ਬਹੁਤ ਮੁਸ਼ਕਲ ਹੈ ਕਿ ਟੈਰਿਫ ਕਿੰਨੇ ਵੱਡੇ ਹਨ ਅਤੇ ਉਹਨਾਂ ਦੀ ਮਿਆਦ ਕਿੰਨਾ ਚਿਰ ਹੈ। ਇਸੇ ਲਈ ਅਸੀਂ ਸੋਚਦੇ ਹਾਂ ਕਿ ਜਿੱਥੇ ਦਰਾਂ ਪਹਿਲਾਂ ਹਨ ਅਸੀਂ ਉੱਥੇ ਹੀ ਰਹਿਣ ਦੇਈਏ।"
ਉਸਨੇ ਕਿਹਾ ਕਿ ਆਰਥਿਕਤਾ ਕੁੱਲ ਮਿਲਾ ਕੇ "ਮਜ਼ਬੂਤ" ਰਹੀ ਅਤੇ ਬੇਰੁਜ਼ਗਾਰੀ ਦਰ 4.2% 'ਤੇ ਘੱਟ ਰਹੀ ਹੈ। ਪਰ ਫੈੱਡ ਦੁਆਰਾ ਜਾਰੀ ਕੀਤੇ ਗਏ ਅਨੁਮਾਨਾਂ ਤੋਂ ਪਤਾ ਚੱਲਿਆ ਹੈ ਕਿ ਨੀਤੀ ਨਿਰਮਾਤਾ, ਇਸ ਸਾਲ ਵਿਕਾਸ ਦਰ 1.4% ਤੱਕ ਘੱਟ ਹੋਣ ਦੀ ਉਮੀਦ ਕਰ ਰਹੇ ਹਨ, ਜੋ ਪਿਛਲੇ ਸਾਲ 2.5% ਅਤੇ ਮਾਰਚ ਵਿੱਚ 1.7% ਦੀ ਭਵਿੱਖਬਾਣੀ ਤੋਂ ਘੱਟ ਹੈ।
ਪੂਰਵ ਅਨੁਮਾਨਾਂ ਵਿੱਚ ਲਗਭਗ 3% ਦੀ ਮੁਦਰਾਸਫੀਤੀ ਦਾ ਸੱਦਾ ਦਿੱਤਾ ਗਿਆ ਹੈ, ਜੋ ਕਿ ਮਾਰਚ ਵਿੱਚ ਅਨੁਮਾਨਿਤ 2.7% ਤੋਂ ਵੱਧ ਹੈ ਅਤੇ ਬੇਰੁਜ਼ਗਾਰੀ ਦਰ ਵਿੱਚ 4.5% ਦਾ ਵਾਧਾ ਹੈ।
ਫੈੱਡ ਦੇ ਫੈਸਲੇ ਤੋਂ ਪਹਿਲਾਂ ਬੁੱਧਵਾਰ ਨੂੰ ਟਿੱਪਣੀਆਂ ਵਿੱਚ, ਟਰੰਪ ਨੇ ਪਾਵੇਲ ਦੀ ਆਲੋਚਨਾ ਕੀਤੀ ਅਤੇ ਉਸਨੂੰ "ਮੂਰਖ" ਕਿਹਾ।
ਯੂਰਪੀਅਨ ਸੈਂਟਰਲ ਬੈਂਕ ਨੇ ਪਿਛਲੇ ਜੂਨ ਤੋਂ ਅੱਠ ਵਾਰ ਵਿਆਜ ਦਰਾਂ ਵਿੱਚ ਕਟੌਤੀ ਕੀਤੀ ਹੈ। ਬੈਂਕ ਆਫ਼ ਇੰਗਲੈਂਡ ਨੇ ਪਿਛਲੇ ਮਹੀਨੇ ਉਧਾਰ ਲੈਣ ਦੀਆਂ ਲਾਗਤਾਂ ਵਿੱਚ ਕਟੌਤੀ ਕੀਤੀ ਸੀ ਪਰ ਇਸ ਹਫ਼ਤੇ ਦਰਾਂ ਸਥਿਰ ਰਹਿਣ ਦੀ ਉਮੀਦ ਹੈ।
ਪਰ ਵੈਲਥ ਕਲੱਬ ਦੇ ਨਿਵੇਸ਼ ਮੈਨੇਜਰ, ਆਈਜ਼ੈਕ ਸਟੈਲ ਨੇ ਕਿਹਾ ਕਿ "ਕੇਂਦਰੀ ਬੈਂਕਰ ਆਪਣੀ ਆਜ਼ਾਦੀ ਦੀ ਰਾਖੀ ਕਰਦੇ ਹਨ, ਜਿਸਦਾ ਮਤਲਬ ਹੈ ਕਿ ਜਦੋਂ ਤੱਕ ਕਟੌਤੀ ਕਰਨ ਦਾ ਕੋਈ ਅਸਲ ਕਾਰਨ ਨਹੀਂ ਹੁੰਦਾ, ਉਹ ਕਟੌਤੀ ਨਹੀਂ ਕਰ ਸਕਦੇ।"
ਫੈੱਡ ਵਿਆਜ ਦਰ ਦੇ ਫੈਸਲੇ ਇਹ ਨਿਰਧਾਰਤ ਕਰਦੇ ਹਨ ਕਿ ਇਹ ਬੈਂਕਾਂ ਤੋਂ ਥੋੜ੍ਹੇ ਸਮੇਂ ਦੇ ਕਰਜ਼ਿਆਂ ਲਈ ਕਿੰਨਾ ਵਿਆਜ ਲਵੇਗਾ। ਇਸ ਦਰ ਦਾ ਅਰਥਵਿਵਸਥਾ ਵਿੱਚ ਉਧਾਰ ਪੈਸੇ ਲੈਣ ਦੀਆਂ ਲਾਗਤਾਂ 'ਤੇ ਮਹੱਤਵਪੂਰਨ ਪ੍ਰਭਾਵ ਪੈਂਦਾ ਹੈ, ਜਿਸ ਨਾਲ ਲੋਨ ਜਿਆਦਾ ਮਹਿੰਗੇ ਜਾਂ ਸਸਤੇ ਹੋ ਜਾਂਦੇ ਹਨ।