ਉਹ ਸਰਲਾ ਦੀ ਪ੍ਰੇਮ-ਪ੍ਰਾਪਤੀ ਤੋਂ ਲਗ ਪਗ ਨਿਰਾਸ਼ ਹੋ ਚੁੱਕਾ ਸੀ, ਪਰ ਅਜੇ ਕੋਈ ਛੇਕੜਲੀ ਵਾਹ ਲਾਉਣੀ ਉਸ ਦੇ ਖਿਆਲ ਵਿੱਚ ਬਾਕੀ ਸੀ, ਜਿਸ ਦਾ ਮੁੱਢ ਉਹ ਅੱਜ ਤੋਂ ਹੀ ਬੰਨਣਾ ਚਾਹੁੰਦੀ ਸੀ।
ਕੌੜੀ—ਜਾਹ...ਜਾਹ ਲੱਭ ਦੇਹ ਇਹਨੂੰ ਖਸਮ ਹੋਰ। ਫੇਰ ਅਰਾਮ ਵਿਚ ਰਹੂ ਏਹ ਫੂਲਾਂ ਰਾਣੀ । ਪਰਮਾਨੰਦ-ਮਾਸੀ ! ਏਹ ਬੋਲੀ ਤੈਨੂੰ ਫੱਬਦੀ ਨਹੀਂ ਸੀ, ਹੱਛਾ ! ਜੇ ਮੇਰੀ ਵਾਹ ਲੱਗੀ ਤਾਂ ਸੁਭੱਦਰਾਂ ਨੂੰ ਮੁੜ ਤੇਰੇ ਵੱਸ ਨਾ ਪੈਣ ਦਊਂ।
ਜਿਊਣੇ ਨੇ ਠੰਡੇ ਹੋ ਜਾਣ ਪਿੱਛੋਂ ਬਚਨੋ ਦੀ ਖਾਤਰ ਕਾਫ਼ੀ ਘਰ ਗਵਾਇਆ ਸੀ। ਜਾਨ ਹੀਲ ਕੇ ਆਪਣੇ ਕਾਰਜ ਵਿੱਚ ਸਫਲ ਹੋਇਆ ਸੀ । ਬਚਨੋ, ਤੇ ਜਿਊਣੇ ਦੀਆਂ ਅਗਵਾੜ ਵਿਚ ਗੁੱਝੀਆਂ ਕਾਫ਼ੀ ਗੱਲਾਂ ਹੋ ਚੁਕੀਆਂ ਸਨ । ਜਦ ਮਨੁੱਖ ਦਾ ਤਲਖ ਹਕੀਕਤਾਂ ਨਾਲ ਵਾਹ ਪੈਂਦਾ ਹੈ ਤਾਂ ਉਸ ਵਿਚ ਥੋੜ੍ਹੀ ਬਹੁਤ ਸੂਝ ਜਾਗ ਪੈਂਦੀ ਹੈ। ਜਵਾਨੀ ਦਾ ਉਬਾਲ ਲਹਿ ਜਾਣ ਅਤੇ ਘਰ ਗਵਾ ਲੈਣ ਤੇ ਜਿਊਣੇ ਨੂੰ ਵੀ ਹੋਸ਼ ਆ ਗਈ ਸੀ।
ਮੈਂ ਪਰਮਾਤਮਾ ਦਾ ਸ਼ੁਕਰ ਕਰ ਰਹੀ ਸਾਂ, ਕਿ ਉਸ ਨੇ ਨਾ ਕੇਵਲ ਮੈਨੂੰ ਕਿਸੇ ਜ਼ਾਲਮ ਦੇ ਕਬਜ਼ੇ ਵਿੱਚ ਜਾਣ ਤੋਂ ਬਚਾ ਲਿਆ, ਬਲਕਿ ਇੱਕ ਨੇਕ ਦਿਲ ਆਦਮੀ ਨਾਲ ਵਾਹ ਪਾ ਦਿੱਤਾ ਸੀ।
ਉਦੋਂ ਤੇ ਤੂੰ ਵਾਸਤੇ ਪਾਉਂਦਾ ਸੈਂ, ਅੱਜ ਸਾਡੇ ਨਾਲ ਸਿੱਧੀ ਤਰ੍ਹਾਂ ਬੋਲਦਾ ਵੀ ਨਹੀਂ।
ਦੇਵਾ ਸਿੰਘ-ਠੀਕ ਮੁੰਡਿਆਂ ਦਾ ਵਰਤਾਰਾ ਭਾਵੇਂ ਇਹੋ ਜਿਹਾ ਹੁੰਦੈ, ਪਰ ਹਰਚਰਨ ਸਿੰਘ ਦਾ ਸੁਭਾ ਏਦਾ ਦਾ ਨਹੀਂ । ਕ੍ਰਿਪਾਲ ਸਿੰਘ--ਘਰੋਂ ਬਾਹਰ ਜਾ ਕੇ ਹਰ ਇਕ ਨੂੰ ਵਾ ਲੱਗ ਜਾਂਦੀ ਏ, ਹਾਣ ਪਿਆਰਾ ਹੋ ਜਾਂਦਾ ਹੈ, ਇਹ ਹਾਣ ਭਾਵੇਂ ਮੁੰਡੇ ਦਾ ਹੋਵੇ ਭਾਵੇਂ ਕੁੜੀ ਦਾ।
ਅਸੀਂ ਤੁਹਾਨੂੰ ਬੁਲਾਇਆ ਨਹੀਂ, ਕੁਝ ਕਿਹਾ ਨਹੀਂ, ਤੁਸੀਂ ਤੇ ਵਾ ਨਾਲ ਲੜਨ ਵਾਲੀ ਗੱਲ ਪਏ ਕਰਦੇ ਹੋ। ਬਦੋ ਬਦੀ ਸਾਡੇ ਗਲ ਪਏ ਪੈਂਦੇ ਹੋ।
ਚਾਰ ਪੈਸੇ ਵੀ ਹੋ ਗਏ, ਪੁੱਤਰ ਵੀ ਤਸੀਲਦਾਰ ਹੋ ਗਿਆ, ਉਸ ਨੇ ਵਾ ਦੇ ਘੋੜੇ ਤੇ ਆਪੇ ਚੜ੍ਹਨਾ ਹੋਇਆ।
ਆਪਣੀ ਹਰ ਇੱਕ ਗੱਲ ਨਹੀਂ ਮੰਨਾਈ ਜਾ ਸਕਦੀ, ਵਾ ਦਾ ਰੁਖ ਵੇਖਣਾ ਪੈਂਦਾ ਹੈ। ਸਮੇਂ ਦੇ ਨਾਲ ਰਿਵਾਜ ਬਦਲਦੇ ਰਹਿੰਦੇ ਹਨ।
ਹਲਾ ! ਹਲਾ ! ਚੁੱਪ ਕਰ। ਬਹੁਤੀ ਜੀਭ ਨਾ ਮਾਰ, ਖੌਰੇ ਕਿਹੋ ਜਿਹੀ ਵਾ ਚਲੀ ਏ-ਸਭਨਾਂ ਛੋਟਿਆਂ ਵੱਡਿਆਂ ਦਾ ਸਿਰ ਫਿਰ ਗਿਆ ਏ। ਸਾਰੇ ਇਸ ਗੱਲ ਪਿੱਛੇ ਲਗ ਗਏ ਹਨ ਕਿ ਅਸੀਂ ਮੋਘਾ ਖੁਲ੍ਹਾ ਕੇ ਛੱਡਣਾ ਏ।
ਸ਼ਾਮ ਨੂੰ ਥੋੜ੍ਹੇ ਸਮੇਂ ਲਈ ਅਸੀਂ ਵਾ ਖਾਣ (ਭੱਖਣ) ਬਾਗ਼ ਵਿੱਚ ਚਲੇ ਜਾਂਦੇ ਹਾਂ।
ਪੁੱਤਰ, ਸਦਾ ਤੇਰੀ ਠੰਢੀ ਵਾ ਆਉਂਦੀ ਰਹੇ; ਸਾਡੀ ਤਾਂ ਇਹ ਬੇਨਤੀ ਹੈ।