Logo
ਪੰਜਾਬੀ
  • ENGLISH
  • شاہ مکھی
  • ਕਵਿਤਾਵਾਂ
  • ਕਿਤਾਬਾਂ
  • ਸ਼ਬਦਕੋਸ਼
  • ਖ਼ਬਰਾਂ
  • ਹੋਰ
    • ਸੱਭਿਆਚਾਰ
      • ਬੋਲੀਆਂ
      • ਮੁਹਾਵਰੇ
      • ਅਖਾਣ
      • ਬੱਚਿਆਂ ਦੇ ਨਾਮ
    • ਸਾਹਿਤ
      • ਲੇਖਕ
      • ਆਡੀਓ ਕਿਤਾਬਾਂ
    • ਬੱਚਿਆਂ ਦਾ ਸੈਕਸ਼ਨ
      • ਖੇਡਾਂ
      • ਬੱਚਿਆਂ ਲਈ ਕਵਿਤਾਵਾਂ
      • ਕਹਾਣੀਆਂ
      • ਲੇਖ
    • ਮਨੋਰੰਜਨ
      • ਰੇਡੀਓ
      • ਚੁਟਕਲੇ
      • ਗੀਤਾਂ ਦੇ ਬੋਲ
    • ਹੋਰ
      • ਸਟੇਟਸ
      • ਅਨਮੋਲ ਵਿਚਾਰ
      • ਮੁਬਾਰਕਾਂ
      • ਰੈਸਿਪੀ
      • ਕੁਇਜ਼
      • ਕੈਲੰਡਰ
  • ਪੰਜਾਬੀ
    • ENGLISH
    • شاہ مکھی
  • Profile
੧੯ ਮਾਘ ੫੫੭
  • ਖ਼ਬਰਾਂ
  • ਸੱਭਿਆਚਾਰ
    • ਬੋਲੀਆਂ
    • ਮੁਹਾਵਰੇ
    • ਅਖਾਣ
    • ਬੱਚਿਆਂ ਦੇ ਨਾਮ
  • ਸਾਹਿਤ
    • ਕਵਿਤਾਵਾਂ
    • ਕਿਤਾਬਾਂ
    • ਲੇਖਕ
    • ਆਡੀਓ ਕਿਤਾਬਾਂ
  • ਬੱਚਿਆਂ ਦਾ ਸੈਕਸ਼ਨ
    • ਖੇਡਾਂ
    • ਬੱਚਿਆਂ ਲਈ ਕਵਿਤਾਵਾਂ
    • ਕਹਾਣੀਆਂ
    • ਲੇਖ
  • ਮਨੋਰੰਜਨ
    • ਰੇਡੀਓ
    • ਚੁਟਕਲੇ
    • ਗੀਤਾਂ ਦੇ ਬੋਲ
  • ਹੋਰ
    • ਸਟੇਟਸ
    • ਅਨਮੋਲ ਵਿਚਾਰ
    • ਮੁਬਾਰਕਾਂ
    • ਰੈਸਿਪੀ
    • ਸ਼ਬਦਕੋਸ਼
    • ਕੁਇਜ਼

ਵਰਣਮਾਲਾ ਦੁਆਰਾ ਮੁਹਾਵਰੇ ਲੱਭੋ

ਸਭ ੳ ਅ ੲ ਸ ਹ ਕ ਖ ਗ ਘ ਚ ਛ ਜ ਝ ਟ ਠ ਡ ਢ ਤ ਥ ਦ ਧ ਨ ਪ ਫ ਬ ਭ ਮ ਯ ਰ ਲ ਵ

ਅਣਿਆਈ ਮੌਤ ਮਰਨਾ-ਕਿਸੇ ਹਾਦਸੇ ਵਿੱਚ ਮਰਨਾ

ਅੱਜ ਕੱਲ੍ਹ ਸੜਕ ਦੁਰਘਟਨਾਵਾਂ ਵਿੱਚ ਬਹੁਤ ਸਾਰੇ ਲੋਕ ਅਣਿਆਈ ਮੌਤ ਮਰ ਜਾਂਦੇ ਹਨ।

ਅੱਥਰੂ ਛਲਕ ਆਉਣੇ-ਅੱਥਰੂ ਵਗ ਤੁਰਨੇ

ਜਦੋਂ ਰੋਹਨ ਨੇ ਆਪਣੇ ਪਿਤਾ ਦੀ ਮੌਤ ਦੀ ਖਬਰ ਸੁਣੀ ਤਾਂ ਉਸਦੇ ਅੱਥਰੂ ਛਲਕ ਆਏ।

ਅੱਥਰੂ ਨਾ ਠੱਲ੍ਹੇ ਜਾਣੇ-ਰੋਣਾ ਬੰਦ ਨਾ ਕਰਨਾ, ਆਪਣੇ ਆਪ ਅੱਥਰੂ ਨਿਕਲਦੇ ਜਾਣੇ

ਇੱਕ ਵਾਰੀ ਜਹਾਨਾ ਜਿਮੀਂਦਾਰ ਨਾਲ ਸ਼ਿਕਾਰ ਕਰਨ ਗਿਆ। ਉਨ੍ਹਾਂ ਨੇ ਹਿਰਨੀ ਦਾ ਸ਼ਿਕਾਰ ਕੀਤਾ। ਗੋਲੀ ਖਾ ਕੇ ਜਹਾਨੇ ਦੀਆਂ ਅੱਖਾਂ ਸਾਹਵੇਂ ਜਦੋਂ ਹਿਰਨੀ ਮੋਈ ਤਾਂ ਉਸਦੀਆਂ ਅੱਖਾਂ ਵਿੱਚੋਂ ਅੱਥਰੂ ਹੀ ਨਾ ਠੱਲ੍ਹੇ ਜਾਣ।

ਅਨਘੜਿਆ ਡੰਡਾ ਹੋਣਾ-ਬੇਵਕੂਫ, ਕੁਚੱਜਾ

ਜੇ ਬਰਕਤ ਸਿਆਣੀ ਤੇ ਸੁਚੱਜੀ ਹੁੰਦੀ, ਤਾਂ ਖਬਰੇ ਕੁਝ ਦਿਹਾੜੇ ਸੌਖੇ ਨਿਕਲਦੇ ਪਰ ਉਹ ਨਿਰਾ ਡੰਗਰ ਦਾ ਡੰਗਰ, ਅਨਘੜਿਆ ਡੰਡਾ, ਆਪਣਾ ਆਪ ਦੱਸਣ ਲੱਗੀ।

ਅਨੰਦ ਦੇ ਹੁਲਾਰੇ-ਬਹੁਤ ਖ਼ੁਸ਼ੀ

ਉਹਦਾ ਆਉਣਾ ਸੁਣ ਕੇ ਦਿਲ ਆਨੰਦ ਦੇ ਹੁਲਾਰੇ ਲੈਣ ਲੱਗ ਪਿਆ। ਪਰ ਉਡੀਕ ਨੇ ਮੇਰਾ ਲੱਕ ਤੋੜ ਦਿੱਤਾ।

ਅਨ੍ਹੇਰ ਮਾਰਨਾ-ਧੱਕਾ ਕਰਨਾ, ਅੱਤ ਕਰਨੀ

ਇਹ ਕਾਰਾ ਵਰਤਾ ਕੇ ਤੂੰ ਅਨ੍ਹੇਰ ਮਾਰਿਆ ਹੈ, ਹੁਣ ਫਲ ਲਈ ਤਿਆਰ ਹੋ ਜਾ...

ਅਫਰੇਵਾਂ ਨਾ ਲੱਥਣਾ-ਸ਼ਾਂਤੀ ਨਾ ਆਣੀ

ਅੱਗੇ ਜਾ ਕੇ ਉਮਰੇ ਨੇ ਦੂਜਾ ਪੈਰ ਏਦਾਂ ਹੀ ਵਟਾ ਲਿਆ ਤੇ ਮੈਨੂੰ ਬਾਹੋਂ ਫੜ ਕੇ ਭੀੜ ਤੋਂ ਇਕਲਵਾਜੇ ਘਸੀਟਦਾ ਹੋਇਆ ਆਖਣ ਲੱਗਾ- "ਲੈ ਫੜ, ਜ਼ਰੀ ਦੀ ਜੁੱਤੀ ਬਾਝੋਂ ਤੇਰਾ ਅਫਰੇਵਾਂ ਨਹੀਂ ਲੱਥਦਾ ਤਾਂ।"

ਅਬਰੋ ਦਾ ਖੂਨ ਕਰਨਾ-ਬੇਇੱਜ਼ਤ ਕਰਨਾ

ਚੋਰੀ ਦੇ ਇਲਜ਼ਾਮ ਨਾਲ ਉਸ ਦੀ ਅਬਰੋ ਦਾ ਖੂਨ ਹੋ ਗਿਆ।

ਅਬਾ ਤਬਾ ਬੋਲਣਾ-ਮੰਦਾ ਬੋਲਣਾ

ਸਾਨੂੰ ਕਿਸੇ ਨੂੰ ਵੀ ਅਬਾ ਤਬਾ ਨਹੀਂ ਬੋਲਣਾ ਚਾਹੀਦਾ।

ਅਰਸ਼ ਦੇ ਕਿੰਗਰੇ ਚੜ੍ਹਨਾ-ਬਹੁਤ ਉੱਚੀ ਪਦਵੀ ਤੇ ਪੁੱਜ ਜਾਣਾ, ਉੱਚਾ ਉੱਠਣਾ

ਉਸ ਦੀ ਕਾਮਯਾਬੀ ਨੇ ਉਸ ਨੂੰ ਅਰਸ਼ ਦੇ ਕਿੰਗਰੇ ਚੜ੍ਹਾ ਦਿੱਤਾ।

ਅਰਮਾਨ ਰਹਿ ਜਾਣਾ-ਦਿਲ ਦੀ ਇੱਛਾ ਦਿਲ ਵਿੱਚ ਰਹਿ ਜਾਣੀ

ਸ਼ਿਮਲੇ ਵੀ ਰੱਜ ਕੇ ਰਹਿ ਲਿਆ ਹੈ ਤੇ ਹਰ ਮੌਜ ਵੇਖ ਲਈ ਹੈ। ਕੋਈ ਅਰਮਾਨ ਨਹੀਂ ਰਹਿ ਗਿਆ। ਹੁਣ ਜਦੋਂ ਮਰਜ਼ੀ ਲੈ ਚਲੋ।

ਅਰਮਾਨ ਲਾਹਣੇ-ਮਨ ਦਾ ਉਬਾਲ ਕੱਢਣਾ

ਜੁੱਮਾ ਕਿਸੇ ਦੇ ਹੱਥ ਨਾ ਆਉਂਦਾ। ਇਕ ਦਿਨ ਪੰਜ ਸੱਤ ਕੁੜੀਆਂ ਨੇ ਮਤਾ ਪਕਾਇਆ ਤੇ ਜਦੋਂ ਦੁਪਹਿਰੀਂ ਜੁੰਮਾਂ ਉਹਨਾਂ ਦੀ ਡਿਉਢੀ ਦੇ ਅੱਗੋਂ ਲੰਘ ਰਿਹਾ ਸੀ, ਉਹਨੂੰ ਘੇਰ ਕੇ ਜ਼ੋਰੀ ਜ਼ੋਰੀ ਖਿੱਚ ਕੇ ਲੈ ਆਈਆਂ ਤੇ ਅੰਦਰੋਂ ਉਨ੍ਹਾਂ ਨੇ ਕੁੰਡੀ ਮਾਰ ਲਈ। ਜੁੰਮੇ ਨੇ ਬਥੇਰੇ ਹੱਥ ਪੈਰ ਮਾਰੇ ਪਰ ਦੋ ਕੁੜੀਆਂ ਨੇ ਉਹਦੇ ਮੂੰਹ ਤੇ ਫੰਬਾ ਦਿੱਤੀ ਰੱਖਿਆ ਤੇ ਬਾਕੀਆਂ ਨੇ ਜੀਅ ਭਰ ਕੇ ਅਰਮਾਨ ਲਾਹੇ ਤੇ ਰਾਜਪੂਤਾਂ ਦੀਆਂ ਕੁੜੀਆਂ ਦੇ ਉਹਨੂੰ ਤਾਹਨੇ ਦਿੱਤੇ।

  • «
  • 24
  • 25
  • 26
  • 27
  • 28
  • »