ਪੁਰਾਤਨ ਸਮਿਆਂ ਵਿੱਚ ਰਾਜਧਾਨੀਆਂ ਵਿੱਚ ਵਸਣਾ ਖੋਟਾ ਸੀ। ਕੋਈ ਰਾਜਧਾਨੀ ਨਹੀਂ ਹੋਣੀ ਜਿਸ ਦੀ ਵੈਰੀਆਂ ਹੱਥੋਂ ਕਈ ਵਾਰੀ ਇੱਟ ਨਾਲ ਇੱਟ ਨਾ ਵੱਜੀ ਹੋਵੇ।
ਨਹੀਂ ਭਾਈਆ ਜੀ ! ਮੈਂ ਤੁਹਾਨੂੰ ਪਹਿਲਾਂ ਈ ਕਹਿ ਦਿੱਤਾ ਏ ਮੈਂ ਸੁਭਦਾਂ ਨੂੰ ਮੁੜ ਕੇ ਮਾਸੀ ਦੇ ਵੱਸ ਨਹੀਂ ਪੈਣ ਦੇਣਾ।
ਉਹ ਇਨ੍ਹਾਂ ਹੀ ਲੰਮੇ ਵਹਿਣਾਂ ਵਿੱਚ ਗੋਤੇ ਖਾ ਰਿਹਾ ਸੀ ਕਿ ਬਾਹਰਲਾ ਬੂਹਾ ਫੇਰ ਖੁੱਲ੍ਹਣ ਦੀ ਆਵਾਜ਼ ਆਈ।
ਮੁੰਡਾ ਸਿਆਣਾ ਹੈ ; ਕੰਮ ਵਿੱਚ ਵਹਿ ਨਿਕਲਿਆ ਹੈ। ਪਿਤਾ ਨੂੰ ਹੁਣ ਕੰਮ ਦਾ ਕੋਈ ਫ਼ਿਕਰ ਹੀ ਨਹੀਂ।
ਤੁਹਾਡੀ ਕੀਤੀ ਸਾਰੀ ਉਮਰ ਯਾਦ ਰਹੇਗੀ ਸਾਡਾ ਵਕਤ ਟਪਾ ਦਿੱਤਾ ਜੇ।
ਉਸ ਨੇ ਮਗਰੋਂ ਕਈ ਵਾਰੀ ਮਾਂ ਨੂੰ ਕਿਹਾ ਵੀ, ਪਰ ਲਿਖਾਈ ਨਾ ਹੋਣੀ ਸੀ ਨਾ ਹੋਈ, ਤੇ ਵਿਚਾਰਾ ਕਰਾਏਦਾਰ ਇਸੇ ਤਰ੍ਹਾਂ ਵਕਤ ਨੂੰ ਧੱਕਾ ਦੇਂਦਾ ਗਿਆ।
ਮੈਂ ਅੱਧ ਸੇਰ ਮਾਸ (ਅਨੰਤ ਰਾਮ ਦੀ ਛਾਤੀ ਦਾ) ਬੜੇ ਵਖਤਾਂ ਨਾਲ ਤੇ ਬੜੇ ਵਤਰਾਂ ਨਾਲ ਲਿਆ ਏ। ਇਹ ਮੇਰਾ ਏ ਤੇ ਮੈਂ ਜ਼ਰੂਰ ਲਵਾਂਗਾ।
''ਵੇ ਵੀਰਾ, ਤੇਰਾ ਭਲਾ ਹੋਵੇ, ਇਹ ਕੀ ਕਰਨ ਲੱਗਾ ਏਂ, ਅਸੀਂ ਤੇ ਵਖਤਾਂ ਨੂੰ ਫੜੇ ਹੋਏ ਆਂ" ਪੁਕਾਰਦੀ ਹੋਈ ਸਲੀਮਾਂ ਉਸ ਦੇ ਮਗਰ ਦੌੜੀ। ਪਰ ਉਸ ਦੇ ਪਹੁੰਚਣ ਤੋਂ ਪਹਿਲਾਂ ਹੀ ਬਲਦੇਵ ਨੇ ਇੱਟ ਦੀਆਂ ਦੋ ਤਿੰਨ ਠੋਕਰਾਂ ਨਾਲ ਕੋਠੜੀ ਦਾ ਜਿੰਦਰਾ ਤੋੜ ਸੁੱਟਿਆ।
ਇਸ ਪਿੰਡ ਦਾ ਬਾਬਾ ਆਦਮ ਹੀ ਨਿਰਾਲਾ ਹੈ। ਇੱਥੋਂ ਦੇ ਲੋਕ ਕਦੇ ਆਪੋ ਵਿੱਚ ਰਲ ਕੇ ਇਕ ਸਲਾਹ ਕਰ ਹੀ ਨਹੀਂ ਸਕਦੇ।
ਇਹ ਵਗਦਾ ਰਾਹ ਹੈ। ਹਨੇਰੇ ਸਵੇਰੇ ਹਰ ਵੱਲੇ ਲੋਕੀਂ ਇੱਥੇ ਤੁਰਦੇ ਹੀ ਰਹਿੰਦੇ ਨੇ। ਇਸ ਲਈ ਇਸ ਤੇ ਕੋਈ ਡਰ ਨਹੀਂ।
ਸ਼ਾਹ ਜੀ ! ਤੁਹਾਨੂੰ ਪਤਾ ਏ ਪਈ ਸਰਦਾਰ ਹੋਰਾਂ ਦੇ ਖਾਨਦਾਨ ਦਾ ਬਾਹਰੇ ਵਿੱਚ ਵੱਜ ਬੜਾ ਏ, ਭਾਵੇਂ ਅਸਲੋਂ ਇਨ੍ਹਾਂ ਢੇਰੀ ਖਾ ਮੁਕਾ ਛੱਡੀ ਏ, ਇਸ ਲਈ ਇਨ੍ਹਾਂ ਦੀ ਮਰਜ਼ੀ ਏ ਕਿ ਭਾਵੇਂ ਔਖ ਹੋਵੇ ਭਾਵੇਂ ਸੁੱਖ, ਕਾਰਜ ਵੱਜ ਗੱਜ ਕੇ ਹੋਵੇ। ਕਿਸੇ ਗੱਲੋਂ ਫਿੱਕ ਨਾ ਪਏ ਤੇ ਪੜਦਾ ਬਣਿਆ ਰਹੇ।
ਉਨ੍ਹਾਂ ਦੀ ਵਜਾ ਕਤਾ ਵੇਖ ਕੇ ਕੋਈ ਇਹ ਅਨੁਮਾਨ ਨਹੀਂ ਲਾ ਸਕਦਾ ਕਿ ਕੱਪੜੇ ਨਾਲ ਵਲੇੇਟੇ ਹੋਏ ਏਸ ਬੱਗੇ ਦਾਹੜੇ ਹੇਠ ਵੀ ਹਿਰਸ ਦਾ ਅਣ ਬੁੱਝਿਆ ਕੋਲਾ ਲੁਕਿਆ ਹੋਇਆ ਹੋਵੇਗਾ।