ਸ਼ਾਹ ਜੀ ਸਾਰੀ ਗੱਲ ਤੇ ਤੁਸਾਂ ਸੁਣ ਲਈ ਏ- ਵਿਚਲੀ ਗੱਲ ਇਹ ਹੈ ਕਿ ਸਾਨੂੰ ਰੁਪਯੇ ਦੀ ਲੋੜ ਹੈ ਏਸ ਵੇਲੇ। ਤੁਸੀਂ ਕਿਰਪਾ ਕਰੋ।
ਰਾਮ ਨੇ ਬਿੱਲੇ ਨੂੰ ਗੰਦੀਆਂ ਗਾਲ੍ਹਾਂ ਕੱਢੀਆਂ ਪਰ ਬਿੱਲਾ ਗ਼ੁੱਸੇ ਨੂੰ ਵਿੱਚੇ ਵਿੱਚ ਪੀ ਗਿਆ।
ਮੈਨੂੰ ਗੁੱਸਾ ਤੇ ਬੜਾ ਆਇਆ ਪਰ ਸ਼ਰੀਕਾ ਸੀ, ਕੀ ਕਹਿੰਦਾ। ਮੈਂ ਵਿੱਚੇ ਵਿੱਚ ਪੀ ਗਿਆ।
ਮਾਈ ਵਿਧਵਾ ਨੂੰ ਮਾਂਦੀ ਪਾਸ ਲੈ ਗਈ ਤੇ ਕਿਹਾ, ਇਹ ਅਨਾਥ ਤ੍ਰੀਮਤ ਵਿਧਵਾ ਹੋ ਗਈ ਹੈ, ਆਪ ਦੇ ਚਰਨਾਂ ਵਿੱਚ ਪਤੀ ਮਿਲਣ ਦੀ ਭਾਵਨਾ ਰੱਖ ਕੇ ਨੰਗੀ ਪੈਰੀਂ ਤੁਰ ਕੇ ਆਈ ਹੈ। ਜਿਉਂ ਜਾਣੋਂ ਕਿਰਪਾ ਕਰੋ। ਵਿਛੜੀ ਕੂੰਜ ਨੂੰ ਇੱਕ ਵਾਰ ਦੀਦਾਰੇ ਕਰਾ ਦਿਉ।
ਜਗਤ ਵਿੱਚ ਮੌਤ ਨੇ ਤਾਂ ਮਗਰੋਂ ਲਹਿਣਾ ਹੀ ਨਹੀਂ ਤੇ ਪਿਆਰਿਆਂ ਦੇ ਵਿਛੋੜੇ ਸਦਾ ਤਾਜ਼ੇ ਹਨ। ਸੋ ਇਹ ਉਪਦੇਸ਼ ਤੇ ਦਾਰੂ ਸਦੀਵ ਵਿਛੋੜੇ ਕੁਠਿਆਂ ਦੇ ਕੰਮ ਆਵਣ ਵਾਲੇ ਹਨ।
ਵਿੱਤ ਅੰਦਰ ਰਹਿਣ ਵਾਲਾ ਮਨੁੱਖ ਕਦੀ ਦੁਖੀ ਨਹੀਂ ਹੁੰਦਾ।
ਸੰਗਤ ਵਿੱਚ ਵਿਤਕਰਾ ਕਰਨ ਦਾ ਕੋਈ ਮਤਲਬ ਨਈਂ। ਜਿਸ ਨੇ ਅੱਗੇ ਬਹਿਣਾ ਹੈ, ਪਹਿਲੋਂ ਆਵੇ।
ਮੈਂ ਇਸ ਮੰਤ੍ਰ ਦਾ ਵਿਰਦ ਕਰਨਾ ਚਾਹੁੰਦਾ ਹਾਂ। ਵੇਖੀਏ ਕੀ ਸ਼ਕਤੀ ਪੈਦਾ ਹੁੰਦੀ ਹੈ।
ਇਹ ਕੰਮ ਕੀ ਹੈ ਜੋ ਤੂੰ ਉਸ ਦੇ ਪਿੱਛੇ ਵਿਲੂੰ ਵਿਲੂੰ ਕਰਦਾ ਫਿਰਦਾ ਹੈਂ। ਹਿੰਮਤ ਕਰ ਤੇ ਤਰਲੇ ਨਾ ਕੱਢ।
ਮੈਂ ਜਾਣ ਕੇ ਕਦੀ ਕਿਸੇ ਨਾਲ ਕੌੜਾ ਨਹੀਂ ਬੋਲਿਆ। ਪਰ ਜਦੋਂ ਕੋਈ ਵਿੰਗਾ ਜਾਂਦਾ ਹੋਵੇ ਤਾਂ ਮੇਰੇ ਕੋਲੋਂ ਰਿਹਾ ਵੀ ਨਹੀਂ ਜਾਂਦਾ, ਤੇ ਮੈਂ ਸੱਚੀ ਸੱਚੀ ਮੂੰਹੋਂ ਕੱਢ ਦੇਂਦਾ ਆਂ।
ਮੇਰੀ ਸੱਸ ਤੇ ਹੈ ਗ਼ਰੀਬਣੀ, ਪਰ ਨਿਰਮਲਾ ਨੇ ਸਾਰੇ ਢੱਕ ਢੱਕ ਲਏ ਨੇ। ਵੇਖ ਕੇ ਭੁੱਖ ਲਹਿੰਦੀ ਏ। ਹਰ ਪਾਸਿਉਂ ਗੁਣਾਂ ਦੀ ਗੁਥਲੀ ਏ।
ਮੈਂ ਤੁਹਾਡੀ ਗੱਲ ਵੀ ਸਮਝਨਾ ਆਂ, ਪਰ ਸਾਹਮਣੇ ਵੇਖ ਕੇ ਮੱਖੀ ਨਿਗਲੀ ਨਹੀਂ ਜਾਂਦੀ। ਮੈਂ ਸਾਹਮਣੇ ਜ਼ੁਲਮ ਵੇਖ ਕੇ ਚੁੱਪ ਕਰ ਰਹਾਂ, ਤਾਂ ਧ੍ਰਿਗ ਮੇਰਾ ਜੀਉਣਾ।