ਉਸ ਨੇ ਕਿਸੇ ਨੂੰ ਕੀ ਛੱਡਣਾ ਹੈ; ਉਹ ਤਾਂ ਵਾਲ ਬੱਧੀ ਕੌਡੀ ਮਾਰਨ ਸਿੱਖਿਆ ਹੈ। ਪੈਸਾ ਛੋਟ ਨਹੀਂ ਕਰ ਸਕਦਾ।
ਬੜਾ ਖ਼ਤਰਨਾਕ ਐਕਸੀਡੈਂਟ ਹੋਣ ਤੇ ਵੀ ਰਾਮ ਵਾਲ-ਵਾਲ ਬਚ ਗਿਆ।
"ਵਾਹਰ ਆ ਪਹੁੰਚੀ ਜੇ, ਹੁਸ਼ਿਆਰ ਰਹਿਣਾ ਲੋਕੋ" ਹੋਰ ਕਈ ਆਵਾਜ਼ਾਂ ਬਾਹਰੋਂ ਸੁਣਾਈ ਦਿੱਤੀਆਂ, ਤੇ ਇੱਕ ਹੋਰ ਆਵਾਜ਼ ਆਈ-"ਬੂਟੇ ਸ਼ਾਹ ! ਬੂਹਾ ਚੰਗੀ ਤਰ੍ਹਾਂ ਬੰਦ ਰੱਖਣਾ ਅੰਦਰੋਂ। ਫਿਕਰ ਨਾ ਕਰਨਾ, ਸਾਰਾ ਪਿੰਡ ਤੁਹਾਡੀ ਰਾਖੀ ਲਈ ਡਟਿਆ ਖੜਾ ਏ। ਅੱਲਾ ਚਾਹਿਆ ਤਾਂ ਤੁਹਾਡਾ ਵਾਲ ਵਿੰਗਾ ਨਹੀਂ ਹੋਣ ਦਿਆਂਗੇ।"
ਪ੍ਰਭੂ ਤੇ ਭਰੋਸਾ ਰੱਖਣ ਵਾਲੇ ਦਾ ਕੋਈ ਵਾਲ ਵਿੰਗਾ ਨਹੀਂ ਕਰ ਸਕਦਾ।
ਅੱਜ-ਕੱਲ੍ਹ ਵਿਦਿਆਰਥੀਆਂ ਨੂੰ ਅਜਿਹੀ ਵਾ ਵਗ ਗਈ ਹੈ ਕਿ ਉਹ ਵਿਦੇਸ਼ ਜਾਕੇ ਰਹਿਣਾ ਪਸੰਦ ਕਰਦੇ ਹਨ।
ਮੈਂ ਆਪਣੇ ਦੂਜੇ ਫ਼ਿਰਕੇ ਦੇ ਗੁਆਂਢੀਆਂ ਨੂੰ ਕਿਹਾ ਕਿ ਸਾਡੇ ਹੁੰਦਿਆਂ ਕੋਈ ਤੁਹਾਡੀ 'ਵਾ ਵਲ ਵੀ ਨਹੀਂ ਦੇਖ ਸਕਦਾ ।
ਪਰਮਾਂ ਨੰਦ—ਭਾਈਆ ਜੀ ! ਮੈਂ ਇੱਕ ਗੱਲ ਕਰਨਾ ਵਾਂ ਤੁਹਾਡੇ ਨਾਲ, ਜੇ ਮੰਨੋ ਤੇ । ਕਦੋਂ ਦੀ ਮੇਰੇ ਮਨ ਵਿੱਚ ਰੜਕਦੀ ਏ। ਬਿਰਜੂ ਸ਼ਾਹ-ਮੰਨਣ ਵਾਲੀ ਹੋਊ ਤੇ ਕਿਉਂ ਨਾ। ਪਰਮਾ ਨੰਦ- ਹੱਛਾ, ਭਲਾ ਜੇ ਕੋਈ ਵਾਵੀ' ਟੇਢੀ ਮੂੰਹੋਂ ਨਿਕਲ ਜਾਏ, ਤਾਂ ਬੁਰਾ ਨਾ ਮੰਨਣਾ।
ਖੈਰ ! ਇਕ ਬੁਢੜੀ ਜਿਹੀ ਨੇ ਆ ਕੇ ਉਹ ਸੂਲਾਂ ਵਾਲਾ ਬਿਸਤਰਾ ਚੁੱਕ ਦਿੱਤਾ, ਤੇ ਹੋਰ ਵਿਛਾ ਦਿੱਤਾ। ਬਖਸ਼ੀਸ਼ ਸਿੰਘ ਉਸ ਉੱਤੇ ਬਹਿ ਤਾਂ ਗਿਆ, ਪਰ ਸੱਪ ਵਾਂਗ ਵਿੱਚੋ ਵਿੱਚ ਵਿੱਸ ਘੋਲਦਾ ਰਿਹਾ। ਉਹ ਸਕੂਲ ਵਿੱਚ ਜਮਾਤੀਆਂ ਨਾਲ ਚੰਗਾ ਮਖੌਲ ਕਰ ਕਰਵਾ ਲੈਂਦਾ ਸੀ, ਪਰ ਇੱਥੇ ਬੋਲ ਨਹੀਂ ਸੀ ਸਕਦਾ। ਬੈਠਦਿਆਂ ਸਾਰ ਹੀ ਕੁੜੀਆਂ ਦੀ ਇੱਕ ਧਾੜ ਆ ਦੁਆਲੇ ਹੋਈ।
ਜਦੋਂ ਦਾ ਮੈਂ ਗੱਡੀ ਵਿੱਚੋਂ ਆਪਣਾ ਬਿਸਤਰਾ ਗੰਵਾਇਆ ਹੈ, ਮੇਰੇ ਕੰਨ ਹੋ ਗਏ ਹਨ। ਹੁਣ ਮੈਂ ਸਾਮਾਨ ਦਾ ਵਿਸਾਹ ਨਹੀਂ ਖਾਂਦਾ ਤੇ ਗੱਡੀ ਵਿੱਚ ਸੌਂਦਾ ਵੀ ਨਹੀਂ।
ਅਨੰਤ ਰਾਮ ਜੀ ਤੁਹਾਨੂੰ ਰੁਪਏ ਦੀ ਲੋੜ ਏ ; ਮੈਂ ਹਾਜ਼ਰ ਕਰਦਾ ਹਾਂ ਭਾਵੇਂ ਹੁਣ ਤੀਕ ਤੁਸੀਂ ਮੇਰੇ ਵਿਰੋਧੀ ਰਹੇ ਹੋ ਪਰ ਇਸ ਕਰਤੱਵ ਨਾਲ ਮੈਂ ਵਿਗੜੀ ਹੋਈ ਬਣਾ ਲੈਣੀ ਏ ; ਅਸੀਂ ਹੁਣ ਤੋਂ ਮਿੱਤਰ ਹੋ ਜਾਵਾਂਗੇ।
ਤੂੰ ਜੇ ਵਿੱਚ ਹੋਵੇਂ ਖੜਾ, ਅਕਲ ਸਿਖਾਉਣ ਵਾਲਾ, ਜੰਮਿਆ ਕੌਣ ਹੈ ਫਿਰ, ਲੂਤੀਆਂ ਲਾਉਣ ਵਾਲਾ, ਤੂੰ ਹੇ ਪਰ ਹੋਇਓ ਜੋ ਲੋਕ ਲੁੱਕ ਸਤਾਉਣ ਵਾਲਾ ; ਤੇਰੀ ਲਾਈ ਨੂੰ ਉਠੇ ਕੌਣ ਬੁਝਾਉਣ ਵਾਲਾ : ਆ ! ਅਜੇ ਵਕਤ ਹਈ, ਵਿਗੜੀ ਬਣਾ ਲੈ ਆ ਕੇ, ਖੋਟੇ ਖਰਿਆਂ ਦੀ ਤੂੰ ਹੇ ਲਾਜ ਬਚਾ ਲੈ ਆ ਕੇ।
ਵੇਖਣ ਨੂੰ ਤੇ ਉਹ ਮੋਟਾ ਨਜ਼ਰ ਆਉਂਦਾ ਹੈ ਪਰ ਵਿੱਚ ਕੁਝ ਨਹੀਂ ਰਿਹਾ; ਤਾਕਤ ਨਹੀਂ ।