ਤੂੰ ਸਿਰੇ ਚੜ੍ਹਦਾ ਜਾਨਾ ਏ ? ਤੂੰ ਕੌਣ ਏ ਐਨੀ ਗੱਲ ਕਹਿਣ ਵਾਲਾ ? ਖ਼ਬਰਦਾਰ ! ਮਤਾਂ ਏਹੋ ਜਹੀਆਂ ਵਾਧੀਆਂ ਘਾਟੀਆਂ ਗੱਲਾਂ ਵੱਡਿਆਂ ਦੇ ਸਾਹਮਣੇ ਮੂੰਹੋਂ ਕਰਦਾ ਹੋਵੇ ?
ਅਸੀਂ ਤੁਹਾਨੂੰ ਬੁਲਾਇਆ ਨਹੀਂ, ਕੁਝ ਕਿਹਾ ਨਹੀਂ, ਤੁਸੀਂ ਤੇ ਵਾ ਨਾਲ ਲੜਨ ਵਾਲੀ ਗੱਲ ਪਏ ਕਰਦੇ ਹੋ। ਬਦੋ ਬਦੀ ਸਾਡੇ ਗਲ ਪਏ ਪੈਂਦੇ ਹੋ।
ਸ਼ਾਮ ਨੂੰ ਥੋੜ੍ਹੇ ਸਮੇਂ ਲਈ ਅਸੀਂ ਵਾ ਖਾਣ (ਭੱਖਣ) ਬਾਗ਼ ਵਿੱਚ ਚਲੇ ਜਾਂਦੇ ਹਾਂ।
ਏਸ ਇਸ਼ਕ ਦੀ ਛਿੜੇਗੀ ਵਾਰ ਮਾਹੀਆ ! ਜਿੱਥੇ ਚਾਰ ਬੰਦੇ ਟਲ ਕੇ ਬਹਿਣਗੇ ਵੇ! ਕੜੀਆਂ ਕੁਬਜਾਂ ਦਾ ਕਿਸੇ ਨਹੀਂ ਨਾਉਂ ਲੈਣਾ, 'ਰਾਧਾ' ਆਖ ਪਿੱਛੋਂ ਕ੍ਰਿਸ਼ਨ ਕਹਿਣਗੇ ਵੇ !
ਏਡਾ ਪਰਉਪਕਾਰ ਕਰਦਿਆਂ ਜੇ ਕਾਨੂੰਨ ਵਿਚ ਜ਼ਰਾ ਉੱਨੀ ਇੱਕੀ ਹੋ ਵੀ ਜਾਏ ਤੇ ਕਿਹੜੀ ਆਖਰ ਆ ਜਾਇਗੀ। ਪਰ ਏਸ ਦੁਸ਼ਟ ਦਾ ਵਾਰ ਨਾ ਚਲਣ ਦਿਓ। ਇਹ ਅਨੰਤ ਰਾਮ ਦੀ ਟੈਬੂ ਦੇ ਸਹਾਰੇ ਜਾਨ ਲੈਣਾ ਚਾਹੁੰਦਾ ਹੈ। ਉਸ ਨੂੰ ਬਚਾਉ।
ਖਬਰੇ ਕੀਹ ਹੋ ਗਿਆ ਏ ਉਸ ਨੂੰ, ਦਿਨਾਂ ਵਿੱਚ ਪੀਤੀ ਗਈ ਏ ਜਿਕਣ। ਅੱਗੇ ਆਉਂਦੀ ਸੀ ਤਾਂ ਹੱਸਦੀ ਗੁਟਕਦੀ ਤੇ ਖੱਪ ਪਾਂਦੀ ਕਿਤੇ ਵਾਰਾ ਨਹੀਂ ਸੀ ਲੈਣ ਦੇਂਦੀ, ਪਰ ਹੁਣ ਤੋਂ ਐਉਂ ਹੋ ਗਈ ਏ ਜਿਕਣ ਮੂੰਹ ਵਿੱਚ ਜ਼ਬਾਨ ਈ ਨਹੀਂ ਸੂ ਰਹੀ।
ਬਦ-ਸ਼ਕਲ ‘ਸੁਧਾ' ਦੇ ਟਾਕਰੇ ਵਿੱਚ 'ਕੁਸਮ' ਨਿਰੀ ਪੂਰੀ ਚੰਦ ਖੰਡ ਦੀ ਪੁਤਲੀ ਹੋਣ ਕਰਕੇ ਤੇ ਉਹ ਸਾਰੇ ਟੱਬਰ ਨੂੰ ਪਿਆਰੀ ਲੱਗਦੀ ਸੀ। ਜਿਉਂ ਹੀ ਕੋਈ ਕੁਸਮ ਨੂੰ ਕੁੱਛੜ ਲੈਂਦਾ ਕਿ ਉਸ ਦੇ ਸੁਹੱਪਣ ਦੀਆਂ ਵਾਰਾਂ ਗਾਈਆਂ ਜਾਣ ਲੱਗਦੀਆਂ।
ਅੱਜ ਜੇ ਕਿਤੇ ਮਾਲਕਾਂ ਸਾਹਵੇਂ ਚਾਰ ਗੱਲਾਂ ਕਰਨੀਆਂ ਪੈ ਜਾਣ ਤਾਂ ਤੁਹਾਡੇ ਵਿੱਚ ਕੇਹੜਾ ਏ ਜਿਹੜਾ ਉਨ੍ਹਾਂ ਨਾਲ ਵਾਰਾਂ ਵੱਟ ਸਕੇ । ਤੁਹਾਨੂੰ ਸਾਨੂੰ ਤਾਂ ਉਨ੍ਹਾਂ ਛਿੱਬੀਆਂ ਨਾਲ ਉਡਾ ਦੇਣਾ ਏਂ।
ਤੂੰ ਪੜ੍ਹ ਗਿਆ ਏਂ ਚਾਰ ਅੱਖਰ, ਤੇ ਤੈਨੂੰ ਆ ਗਈਆਂ ਨੇ ਗੱਲਾਂ, ਮੈਂ ਤੇਰੇ ਵਾਰੇ ਆ ਸਕਨਾ ਆਂ ?
ਦੇਵਾ ਸਿੰਘ-ਠੀਕ ਮੁੰਡਿਆਂ ਦਾ ਵਰਤਾਰਾ ਭਾਵੇਂ ਇਹੋ ਜਿਹਾ ਹੁੰਦੈ, ਪਰ ਹਰਚਰਨ ਸਿੰਘ ਦਾ ਸੁਭਾ ਏਦਾ ਦਾ ਨਹੀਂ । ਕ੍ਰਿਪਾਲ ਸਿੰਘ--ਘਰੋਂ ਬਾਹਰ ਜਾ ਕੇ ਹਰ ਇਕ ਨੂੰ ਵਾ ਲੱਗ ਜਾਂਦੀ ਏ, ਹਾਣ ਪਿਆਰਾ ਹੋ ਜਾਂਦਾ ਹੈ, ਇਹ ਹਾਣ ਭਾਵੇਂ ਮੁੰਡੇ ਦਾ ਹੋਵੇ ਭਾਵੇਂ ਕੁੜੀ ਦਾ।
ਬਹਿਸ ਵਿੱਚ ਰਾਮ ਦੇ ਕੋਈ ਵਾਰੇ ਨਹੀਂ ਆ ਸਕਦਾ, ਉਹ ਤਾਂ ਵਾਲ ਦੀ ਖੱਲ ਲਾਹੁੰਦਾ ਹੈ ।
ਭਾਈ ਸਾਡੇ ਵਾਲ ਤੁਹਾਡੇ ਪੈਰਾਂ ਹੇਠ ਨੇ, ਅਸੀਂ ਤੁਹਾਡੇ ਅੱਗੇ ਸਿਰ ਚੁੱਕਣ ਜੋਗੇ ਨਹੀਂ, ਅੱਗੇ ਜੋ ਹੋਇਆ ਸੋ ਹੋਇਆ ਪਰ ਹੁਣ ਸਾਨੂੰ ਮੋਇਆਂ ਨੂੰ ਨਾ ਤਪਾ।