ਨਿਤ ਘਰ ਆਂਦਿਆਂ ਉਹ ਗੁੱਸੇ ਨਾਲ ਪੀਤਾ ਭਰਿਆ ਰਹਿੰਦਾ ਸੀ ਤੇ ਮੈਨੂੰ ਰੱਜ ਕੇ ਕੁੱਟਦਾ ਸੀ। ਅੱਜ ਉਹ ਰੁੱਸ ਕੇ ਘਰੋਂ ਹੀ ਚਲਾ ਗਿਆ। ‘ਰੋਸੇ ਭਾਗ ਝਿਕੀ ਦੇ ਖੁਲ੍ਹੇ' ਕੁਝ ਘੜੀਆਂ ਤਾਂ ਅੱਜ ਮੈਂ ਵੀ ਸੁੱਖ ਦੀਆਂ ਕੱਟਾਂਗੀ।
ਸਾਥੀਓ, ਡਟੇ ਰਹੋ । 'ਰੋਇ ਬਿਨਾਂ ਮਾਂ ਵੀ ਦੁੱਧ ਨਹੀਂ ਦੇਂਦੀ'। ਡਟਣ ਨਾਲ ਕੰਮ ਰਾਸ ਹੋ ਜਾਣਾ ਹੈ।
ਭੈਣ ਜੀ, ਮੈਂ ਬੜੀ ਮਿਹਨਤ ਕੀਤੀ, ਨਾ ਦਿਨ ਡਿੱਠਾ ਨਾ ਰਾਤ, ਪਰ ਕੰਮ ਸਿਰੇ ਨਾ ਹੀ ਚੜਿਆ। ਅਖੇ 'ਰੋ ਰੋ ਮੋਈ ਸਹੁਰੇ ਭੀ ਨਾ ਗਈ' ਵਾਲਾ ਮੇਰਾ ਹਾਲ ਜੇ।
ਵਿਚਾਰਾ ਦਿਨ ਰਾਤ ਰੁੱਝਾ ਰਹਿੰਦਾ ਹੈ, ਪਰ ਕੰਮ ਕੀ ਹੈ ? ਮਿੱਟੀ ਤੇ ਛਾਈ। ਮੈਂ ਉਸ ਦੀ ਸ਼ਲਾਘਾ ਕਿਵੇਂ ਕਰਾਂ ? 'ਰੇਤੇ ਵਾਹਾਂ ਤੇ ਬੈਲ ਸਲਾਹਾਂ' ਵਾਲਾ ਕੰਮ ਮੇਰੇ ਪਾਸੋਂ ਨਹੀਂ ਹੁੰਦਾ।
ਬਾਬੇ ਦੀ ਫਕੀਰੀ ਦੀ ਰੇਖ ਵਿੱਚ, ਗ੍ਰਹਿਸਤ ਦੀ ਮੇਖ ਵੱਜ ਗਈ।
ਮਿੱਤ੍ਰ, ਰੂੜੀ ਵੀ ਦੂਜਾ ਰੱਬ ਜੇ। ਜੇ ਵਾਹੀ ਚੰਗੀ ਕਰਕੇ ਰੂੜੀ ਵੀ ਖੇਤਾਂ ਵਿੱਚ ਪਾ ਦਿਓ, ਫਿਰ ਵੇਖੋ ਫਸਲਾਂ ਦੀ ਲਹਿਰ ਬਹਿਰ ਤੇ ਅੰਨ ਦੀ ਭਰਮਾਰ।
ਪਰ ਕੀ ਕਰਾਂ ਜਦ ਜਵਾਨ ਧੀ ਬੂਹੇ ਤੇ ਹੋਵੇ, ਇਸ ਦਾ ਵੀ ਕੋਈ ਫ਼ਿਕਰ ਕਰਨਾ ਹੋਇਆ। ਅਕਸਰ ਰੂੜੀ ਦਾ ਕੂੜਾ ਰੂੜੀ ਤੇ ਹੀ ਸੁੱਟਣਾ ਹੋਇਆ ਨਾ।
ਰੂਪੈ ਕਾਮੇ ਦੋਸਤੀ ਜਗ ਅੰਦਰ ਜਾਣੀ । ਭੁਖੈ ਸਾਦੈ ਗੰਢ ਹੈ ਏਹ ਵਿਰਤੀ ਹਾਣੀ।
ਨਿਹਾਲ ਕੌਰ - ਸ਼ਾਹਣੀ ! ਧਨ ਹੀ ਨਿਰਾ ਡਿੱਠਾ ਸੀ ਕਿ ਸ਼ਕਲ ਵੀ ! ਮੁੰਡਾ ਤਾਂ 'ਰੂਹ ਨਾ ਰੂਹਾ ਜਿਹਾ, ਬਾਹਰਲੀਆਂ ਬਰੂਹਾ' ਜਿਹਾ ਹੈ।
ਪਰ ਇਹ ਵੇਖ ਕੇ ਕਿ ਇਸ ਵੇਲੇ ਗਹਿਣਾ ਸਾਰਾ ਪ੍ਰੇਮ ਦੀ ਜੇਬ ਵਿੱਚ ਹੈ, ਉਸ ਦਾ ਸੇਰ ਪੱਕਾ ਲਹੂ ਵਧ ਗਿਆ। ਉਹ ਸੋਚਣ ਲੱਗਾ, ਚਲੋਂ ਰੁੜ੍ਹਦੀ ਬੇੜੀ ਦੀਆਂ ਹਰੀੜਾਂ ਹੀ ਸਹੀ'। ਮਕਾਨ ਤਾਂ ਗਿਆ ਸੋ ਗਿਆ, ਪਰ ਗਹਿਣਾ ਤਾਂ ਹੁਣ ਕਿਤੇ ਨਹੀਂ ਜਾ ਸਕਦਾ।
ਕੱਲ੍ਹ ਵੱਡੀ ਸਰਹਾਲੀ ਗਏ, ਸ਼ਾਹ ਦਾ ਮੁੰਡਾ ਵੀ ਨਾਲ ਸੀ। ਪਿੰਡ ਵਾਲਿਆਂ ਨੇ ਸ਼ਾਹ ਦੇ ਮੁੰਡੇ ਦੀ ਬੜੀ ਖਾਤਰ ਕੀਤੀ। ਸਾਨੂੰ ਕਿਸੇ ਪੁੱਛਿਆ ਵੀ ਨਾਂਹ । ਠੀਕ ਹੈ ‘ਰੁਪਏ ਦੀ ਵਡਿਆਈ, ਆ ਬਹੁ ਭਾਈ।'
ਭੈਣ-ਵੀਰਨਾ। ਤੈਨੂੰ ਬੜੀਆਂ ਮਿੰਨਤਾਂ ਕਰਕੇ ਮਨਾ ਲਿਆ ਸੀ, ਪਰ ਤੁਸੀਂ ਅੰਮੀ ਨੂੰ ਦੁਖੀ ਕਰਦੇ ਹੋ। ਇਹ ਤਾਂ ਉਹੀ ਲੇਖਾ ਹੋਇਆ ਕਿ 'ਰੁਠਾ ਮੰਨੇ ਤੇ ਪਾਸੇ ਭੰਨੇ।' ਇਹ ਤੁਸਾਨੂੰ ਸੋਭਦਾ ਨਹੀਂ।