ਜਗਦੀਸ਼ ਨਹੀਂ ਯਾਰ, ਉਹਦਾ ਪਿਉ ਨਾਲ ਹੋਣਾ ਏ । ਫੇਰ ਸਹੀ ਕਿਤੇ । 'ਰਾਗ ਮੁਕ ਗਿਆ ਕਿ ਤਾਨ ਟੁੱਟ ਗਈ । ਇੱਥੇ ਈ ਕਿਸੇ ਕਾਲਜ ਵਿੱਚ ਪੜ੍ਹਦੀ ਏ ਕਿ ।
ਮੁਲਕ ਤਰੱਕੀ ਕਰ ਸਕਦਾ ਹੈ ਜੇ ਸਾਡਾ ਅਖਲਾਕ ਉੱਚਾ ਹੋ ਜਾਇ। ਹੁਕਮਰਾਨ ਅਪਣੇ ਆਪ ਨੂੰ ਪਰਜਾ ਦੇ ਸੇਵਕ ਸਮਝਣ । ਪਰ ਜੇ 'ਰਾਖੀ ਕਰ ਬਹਾਲੀਏ ਪੇੜੇ ਲਏ ਚੁਰਾ' ਵਾਲੇ ਲੋਕਾਂ ਹੱਥ ਹਕੂਮਤ ਆ ਜਾਵੇ ਤਦ ਤਾਂ ਰੱਬ ਹੀ ਰਾਖਾ ਹੈ ਉਸ ਮੁਲਕ ਦਾ।
ਇੱਥੇ ਤਾਂ ਇਹੋ ਹਾਲ ਹੋਣਾ ਹੈ ਹੁਣ। 'ਰਾਖਾ ਜਵਾਂ ਦੇ ਢੇਰ ਦਾ ਗਧਾ' ਵਾਲਾ ਹਿਸਾਬ ਚੱਲੇਗਾ । ਰੱਬ ਹੀ ਬਚਾਏ ਤਾਂ ਬਚਾਏ !
ਸ਼ਾਹ ਜੀ ! ਤੁਸਾਡਾ ਪਿਆਰੇ ਲਾਲ ਕਾਬੂ ਨਹੀਂ ਆਵੇਗਾ। ਅਜਿਹੇ ਅੜਬਾਂ ਲਈ ਡੰਡਾ ਹੀ ਦਾਰੂ ਹੈ। ਤੁਸੀਂ ਨਹੀਂ ਸੁਣਿਆ 'ਰਾਕੀ ਨੂੰ ਸੈਨਤ, ਗਧੇ ਨੂੰ ਸੋਟਾ' ਵਾਲਾ ਅਖਾਣ ?
ਬਾਬਾ-ਕਿਸਾਨਾਂ ਦਾ ਜ਼ਿਮੀਂਦਾਰਾਂ ਨਾਲ ਝਗੜਾ ਹੀ ਇਹ ਹੈ ਕਿ 'ਰਾਹਕ ਕਮਾਏ ਤੇ ਸਾਂਈਂ ਖਾਏ।' ਹੋਰ ਤਾਂ ਕੋਈ ਗੱਲ ਨਹੀਂ।
ਨਾਜ਼ਰ- ਮੂਰਖਾ ! ਤੂੰ ਇਹ ਕੀ ਕੀਤਾ ? ਨਾਲੇ 'ਰਾਹ ਵਿਚ ਹੱਗੇਂ, ਨਾਲੇ ਆਨੇ ਟੱਡੇ' ਝਾੜ ਤਾਂ ਪੈਣੀ ਹੀ ਸੀ।
ਸੁੰਦਰੀ ਭੈਣ ! ਤੂੰ ਇਸ ਸਿਆਪੇ ਵਿਚ ਕੀ ਖੱਟਣਾ ਹੈ ? 'ਰਾਹ ਰਹਿਣ ਦੇ ਤੇ ਗਾਹ ਗਹਿਣ ਦੇ' ਸੁੱਖ ਇਸੇ ਵਿੱਚ ਹੈ।
ਤਾਰਾ-ਰਾਹ ਪਿਆ ਜਾਣੀਏ ਜਾਂ ਵਾਹ ਪਿਆ ਜਾਣੀਏ । ਬੱਚੂ, ਪਤਾ ਓਦੋਂ ਲਗੂ ਜਦੋਂ ਮੌਤ ਦੇ ਮੂੰਹ ਪਏਂਗਾ।
ਕਈ ਵਾਰੀ ਉਹ ਬੈਠਾ ਬੈਠਾ ਆਪਣੇ ਆਪ ਉਤੇ ਝੁੰਜਲਾ ਉਠਦਾ 'ਮੈਂ ਇਹ ਕੀ ਮੁਸੀਬਤ ਸਹੇੜ ਲਈ ਹੈ- ਮੁਫਤ ਦੀ ਰਾਹ ਜਾਂਦੀਏ ਬਲਾਏ ਗਲ ਲਗ' ਪਰ ਹੁਣ ਕੀ ਬਣੇਗਾ ?
ਰਾਹ ਹੂੰ ਉਜੜ ਜੇ ਪਵੈ ਮੁੱਸ ਦੇ ਫਾਹ। ਤਿਉਂ ਜਗ ਅੰਦਰ ਬੇਮੁਖਾਂ ਨਿਤ ਉਤੇ ਸਾਹਾ।
ਕਬੀਰ ਅਵਰਹ ਕਉ ਉਪਦੇਸਤੇ ਮੁਖ ਮੈਂ ਪਰਿਹੈ ਰੇਤ । ਰਾਸਿ ਬਿਗਾਨੀ ਰਾਖਤੇ ਖਾਯਾ ਘਰ ਕਾ ਖੇਤ।
ਸਾਹਿਬ- ਐਵੇਂ ਬੁੱਢੀਆਂ ਦੀਆਂ ਅਵਾਈਆਂ । ਨਾ ਕੋਈ ਗੱਲ ਹੋਵੇ ਨਾ ਬਾਤ, ਰਾਈ ਦਾ ਪਹਾੜ ਬਣਾ ਦੇਂਦੀਆਂ ਨੇ।