ਰੱਜ ਨੂੰ ਚੱਜ ਆ ਹੀ ਜਾਂਦਾ ਹੈ। ਅੱਜ ਦੀਨਾ ਨਾਥ ਸਮਾਜ ਦਾ ਚੌਧਰੀ ਬਣਿਆ ਫਿਰਦਾ ਹੈ । ਪੈਸੇ ਦੀ ਹੀ ਮਿਹਰ ਹੈ, ਕਦੇ ਗੱਲ ਨਹੀਂ ਸੀ ਕਰਨੀ ਆਂਦੀ ਇਸਨੂੰ।
ਰੱਜ ਨ ਕੋਈ ਜੀਵਿਆ ਕੂੜੇ ਭਰਵਾਸੇ । ਪੀਰ ਮੁਰੀਦਾਂ ਪਿਰਹੜੀ ਸੱਚੀ ਰਹਿਰਾਸੇ ।
ਭਾਈ ਵਾਹ, ਇਸ ਖਤਰੇਟੇ ਨੇ ਰਾਜ ਵਿਚ ਅਭਮਾਨ ਜਿੱਤਿਆ ਹੈ। 'ਰੱਜ ਜਾਂ ਤਾਂ ਮੱਝ ਪਚੇਂਦੀਏ ਜਾਂ ਖਤਰੀ' ਵਾਲੀ ਗੱਲ ਸੋਲਾਂ ਆਨੇ ਸੱਚ ਹੈ।
ਵੇਖਾਂ, ਓਹਦੀ ਕੀ ਮਜਾਲ ਹੈ ਗਲ ਪੈਣ ਦੀ । 'ਰੱਜ ਆਣ ਤੇ ਕੁਦ ਆਣ' ਸਾਡਾ ਹੀ ਲਹੂ ਪੀ ਪੀ ਮੋਟਾ ਹੋਇਆ ਏ ਤੇ ਸਾਨੂੰ ਹੀ ਲੱਗਾ ਏ ਅੱਗੋਂ ਆਪਾ ਵਿਖਾਣ ।'
ਥਾਣੇਦਾਰ - ਸਾਹਿਬ ਜੀ ! 'ਰਛਾਂ ਬਿਨਾਂ ਮਛ ਨਹੀਂ ਮਰਦੇ।' ਕਰਤਾਰਾ ਕੋਈ ਮਾੜਾ ਮੋਟਾ ਡਾਕੂ ਸੀ ਜੋ ਉਹ ਫੜਿਆ ਜਾਂਦਾ ।
ਭਲਿਆ ਲੋਕਾ ਆਪਣੇ ਵਿਚ ਰਹਿ। ਰਖੇ ਵੀ ਢਿੱਡ ਤੇ ਉਜਾੜੇ ਵੀ ਢਿੱਡ ।' ਬਹੁਤਾ ਖਰਚ ਕਰਨਾ ਚੰਗਾ ਨਹੀਂ।
ਰੱਖੇ ਰਬ ਤੇ ਮਾਰੇ ਕੌਣ ? ਜਿਸ ਮਸੂਮ ਬੱਚੇ ਨੂੰ ਕੋਈ ਪਾਪੀ ਜਾਣ ਬੁੱਝ ਕੇ ਮੌਤ ਦੀਆਂ ਦਾੜ੍ਹਾਂ ਹੇਠ ਦੇ ਗਿਆ ਸੀ, ਉਸ ਨੇ ਇਹ ਦੁਨੀਆਂ ਵੇਖਣੀ ਸੀ।
ਦੁਪਹਿਰ ਦੇ ਵੇਲੇ ਮੈਂ ਵੀ ਰੱਬ ਸਬੱਬੀ ਹਵੇਲੀ ਚਲਾ ਗਿਆ। ਐਵੇਂ ਗੱਪਾਂ ਸੱਪਾਂ ਮਾਰਨ। ਰੱਖਣ ਵਾਲੇ ਦੇ ਗੁਪਾਲ ਸਿੰਘਾ, ਰਾਹ ਨਿਆਰੇ ਨੇ । ਬੈਠਿਆਂ ਬੈਠਿਆਂ ਮੇਰੀ ਨਜ਼ਰ ਬਾਹਰ ਫਿਰਦੇ ਇਕ ਬੰਦੇ ਤੇ ਪਈ। ਬਸ ਝਟ ਮੈਂ ਸਿਰ ਹੋ ਗਿਆ ਮੈਂ ਆਖਿਆ ਮੇਰੇ ਦੋਸਤ ਤੇ ਇਸ ਦੀ ਅੱਖ ਹੋਣੀ ਏ ।
ਬੱਚਾ ! ਹਰ ਕਿਸੇ ਦਾ ਮਾਣ ਕਰਨਾ ਵੀ ਵੱਡਾ ਗੁਣ ਹੈ, ਅੱਜ ਕਲ ਤਾਂ 'ਰਖ ਪਤ, ਰਖਾ ਪਤਾ ਵਾਲਾ ਸਮਾਂ ਹੈ।
ਅਸਲ ਕਾਮਯਾਬੀ ਮਿਹਨਤ ਵਿੱਚ ਹੀ ਹੈ। ਹੱਡ ਹਰਾਮ ਸਦਾ ਧੋਖਾ ਖਾਂਦੇ ਹਨ। ਸਿਆਣਿਆਂ ਐਵੇਂ ਨਹੀਂ ਜੇ ਆਖਿਆ ਅਖੇ 'ਰਖ ਦੇਹ, ਖਾਹ ਖੇਹ, ਡੋਲ੍ਹ ਰਤ ਖਾਹ ਭੱਤ।'
ਜੀ, ਸਾਰੀ ਭਰੋਸੇ ਦੀ ਗੱਲ ਹੈ । 'ਰਹੇ ਤਾਂ ਆਪਣੇ ਆਪ ਤੇ, ਨਾ ਰਹੇ ਤਾਂ ਸਕੇ ਬਾਪ ਤੇ' ਮੇਰਾ ਭਰੋਸਾ ਟੁੱਟ ਚੁਕਾ ਹੈ।
ਸੁਪਤਨੀ- ਸਰਦਾਰ ਜੀ ! ਭਾਵੇਂ ਕੁਸ਼ ਵੀ ਹੋਵੇ ਪਿੰਡ ਨਹੀਂ ਰਹਿਣਾ, ਸਿਆਣਿਆਂ ਦਾ ਅਖਾਣ ਏ ‘ਰਹੀਏ ਸ਼ਹਿਰ ਭਾਵੇਂ ਹੋਵੇ ਕਹਿਰ।'