ਯਾਰ ! 'ਲਛੇ ਸਭ ਨੂੰ ਹੱਛੇ ਹੀ ਲੱਗਣੇ ਹੋਏ।' ਗਰੀਬਾਂ ਦੀ ਕੌਣ ਪੁੱਛ ਕਰਦਾ ਹੈ ?
ਧਨ ਆਉਣ ਲੱਗੇ ਤਦ ਅੰਨ੍ਹੇ ਵਾਹ ਆਉਂਦਾ ਹੈ । 'ਲੱਛਮੀ ਪੁੱਛ ਕੇ ਨਹੀਂ ਆਉਂਦੀ' ਸਿਆਣਿਆਂ ਸੱਚ ਹੀ ਆਖਿਆ ਹੈ।
ਜੇ ਤੂੰ ਤਖਤ ਹਜ਼ਾਰੇ ਦਾ ਸਾਂਈਂ, ਅਸੀਂ ਸਿਆਲਾਂ ਦੀਆਂ ਕੁੜੀਆਂ । ਕਹੈ ਹੁਸੈਨ ਫਕੀਰ ਰੁਬਾਣਾ, ਲਗੀਆਂ ਮੂਲ ਨਾ ਮੁੜੀਆਂ ।
'ਆਹਾ ! ਲੱਗੀਆਂ ਨੂੰ ਕੌਣ ਜਾਣੇ ? ਇਖ਼ਲਾਕੀ ਜੀਵਨ ਵਾਲੇ, ਆਤਮ ਅਵਸਥਾ ਦੇ ਲਗੇ ਪ੍ਰੇਮ ਦਾ ਹਾਲ ਕੀ ਜਾਣਨ ?
ਜਿਉਂ ਭਾਵੇ ਤਿਉਂ ਕਰੇ ਪਿਆਰਾ, ਇਨ੍ਹਾਂ ਲਗੀਆਂ ਦਾ ਪੰਥ ਨਿਆਰਾ । ਰਾਤਾਂ ਦਿਹੈ ਧਿਆਨ ਤੁਹਾਰਾ, ਜਿਉਂ ਭਾਵੇਂ ਤਿਉਂ ਤਾਰੀਦਾ।
'ਲਗੀ ਭੁੱਖ ਤੇ ਕੁਝ ਨਾ ਪੁੱਛ।' ਖਾਣ ਵੇਲੇ ਸਾਨੂੰ ਗੱਲਾਂ ਦੀ ਵਿਹਲ ਕਿੱਥੇ ?
ਸੱਚ ਹੈ 'ਲਗੀ ਜਾਣਨ ਦੋ ਜਣੇ ਲੋਹਾ ਤੇ ਲੋਹਾਰ' ਜਿਸ ਨੂੰ ਖੇਦ ਹੀ ਨਾ ਪੁੱਜੇ, ਉਹ ਪੀੜਾ ਨੂੰ ਕੀ ਜਾਣੇ ?
ਮਿੱਤ੍ਰਾ 'ਲਗੀ ਕਾੜ ਕਰੇਂਦੀਏ ਦੁਖ ਜੂ ਸਿਰ ਆ ਪਏ।' ਰੋਵਾਂ ਨਾ ਤਾਂ ਕੀ ਕਰਾਂ ?
ਮੀਂਹ ਪਏ ਨਹੀਂ, ਫਸਲਾਂ ਕਿੱਥੋਂ ਹੋਣ। 'ਲਗੀ ਓੜ ਤੇ ਖੇਤੀ ਚੌੜ।' ਸਾਡਾ ਕੀ ਕਸੂਰ ?
ਇਹ ਦਾਓ ਵੀ ਖੇਡ ਵੇਖਣ ਵਿਚ ਕੀ ਹਰਜ ਏ ? 'ਲਗਾ ਤਾਂ ਤੀਰ ਨਹੀਂ ਤੇ ਤੁੱਕਾ ਹੀ ਸਹੀ।' ਸਾਡਾ ਕੀ ਜਾਂਦਾ ਏ ?
ਕਾਂਗੜੇ ਦਾ ਰਾਜਾ ਲੜਨ ਲਈ ਬੜਾ ਉਤਾਵਲਾ ਜਾਪਦਾ ਹੈ, ਪਰ ਉਸ ਨੂੰ ਵਿੱਚੋਂ ਕੀ ਲੱਭੇਗਾ ? ਅਖੇ, 'ਲਗ ਲੜਾਈਏ, ਧੇਲੇ ਦਾ ਗੁੜ ਖਾਈਏ।'
ਪੁੱਤ੍ਰ, ਤੈਨੂੰ ਅੱਜ ਮੈਂ ਜੋ ਨਸੀਹਤ ਦੇਂਦਾ ਹਾਂ, ਸੁਣ ਲੈ। 'ਲਖੀਂ ਹੱਥ ਨਾ ਆਉਂਦੀ ਦਾਨਸ਼ਮੰਦਾਂ ਦੀ ਮਤ' ਕੱਲ੍ਹ ਨੂੰ ਤੈਨੂੰ ਅਜੇਹੀ ਗੱਲ ਲੱਖੀਂ ਤੇ ਕਰੋੜੀਂ ਹੱਥ ਨਹੀਂ ਆਵੇਗੀ।