ਵੜੀਐ ਕੱਜਲ ਕੋਠੜੀ ਮੁਹ ਕਾਲਖ-ਭਰੀਐ॥ ਕਲਰ ਖੇਤੀ ਬੀਜੀਐ ਕਿਹੁ ਕਾਜ ਨ ਸਰੀਐ ॥
ਵਲਾਇਤਾਂ ਦੇ ਜੀਵਨ ਦੀ ਗਹਿਮਾ ਗਹਿਮੀ ਤੇ ਮੌਜ ਮੇਲ ਨੂੰ ਵੇਖ ਕੇ ਬੰਦਾ ਬੇ-ਵਸ ਹੋ ਕੇ ਕਹਿ ਉੱਠਦਾ ਹੈ : '‘ਕਲ ਦੇ ਸਿਰ ਭਸ ਅੱਜ ਸੁਖੀ ਹੋ ਕੇ ਵਸ।
ਚੌਧਰੀ-ਮੁਨਸ਼ੀ ਨੇ ਗੁੱਸੇ ਵਿਚ ਆਪ ਆਪਣੇ ਪੈਰੀਂ ਆਪ ਕੁਹਾੜਾ ਮਾਰ ਲਿਆ । ਸੱਚ ਹੈ : 'ਕ੍ਰੋਧੀ ਨਿੱਜ ਧਰੋਹੀ।'
ਕੁਦਰਤ ਕਰਤਾਰ ਦੀ ਇਸ ਸਿਆਲੇ ਦੀ ਜਵਾਨੀ ਨੂੰ ਜੋਬਨ ਚੜ੍ਹਾਉਣ ਲਈ ਬੱਦਲ ਆ ਗਏ, ਬੂੰਦਾ ਬਾਂਦੀ ਲਗ ਪਈ । ਇਸ ਨੇ ਤਾਂ ਉਹ ਗੱਲ ਕੀਤੀ ਜੀਕਰ 'ਕੌੜਾ ਕਰੇਲਾ, ਪਰ ਹੋਵੇ ਅਧਰਿੱਝਿਆ ।'
ਭਰਾਵੋ ਕਰੇ ਵਾਹ, ਤੇ ਲਏ ਗਾਹ ।' ਜਿੰਨੀ ਵਾਹੀ ਚੰਗੀ ਕਰੋਗੇ, ਓਨੀ ਹੀ ਫ਼ਸਲ ਚੰਗੀ ਹੋਵੇਗੀ।
ਪਿਉ ਗਰਿਫ਼ਤਾਰ ਨਾ ਹੋ ਸਕੇ ਤਾਂ ਪੁੱਤਰ ਨੂੰ ਫੜ ਲਉ, ਖ਼ਾਵੰਦ ਦੇ ਵਰੰਟ ਹੋਣ ਤਾਂ ਉਸ ਦੀ ਇਸਤ੍ਰੀ ਨੂੰ ਜੇਹਲ ਵਿੱਚ ਪਾ ਦਿਓ । 'ਕਰੇ ਕੋਈ ਤੇ ਭਰੇ ਕੋਈ' ਦਾ ਰਿਵਾਜ ਜਾਗੀਰਦਾਰੀ ਸਮੇਂ ਆਮ ਹੁੰਦਾ ਸੀ।
ਸੱਸ ਦੇ ਤਾਹਨਿਆਂ ਨਾਲ ਭੈਣਾਂ ਦਾ ਸੀਨਾ ਛੇਕ ਛੇਕ ਹੋਇਆ ਸਾਫ਼ ਦਿਖਾਈ ਦੇਂਦਾ ਹੈ। 'ਕਰੀਰ ਗਿੱਲਾ ਵੀ ਜਲੇ, ਸੱਸ ਗਰੀਬਣੀ ਵੀ ਲੜੇ ।' ਸੱਸ ਹਮੇਸ਼ਾ ਲਾਲ ਝੰਡਾ ਹੀ ਖੜਾ ਰੱਖਦੀ ਹੈ ।
ਉਸਤਤਿ ਮਨ ਮਹਿ ਕਰਿ ਨਿਰੰਕਾਰ ॥ ਕਰਿ ਮਨ ਮੇਰੇ ਸਤਿ ਬਿਉਹਾਰ ।"
ਸਭ ਨਾਲ ਘੁਲ ਮਿਲ ਕੇ ਰਹਿਣਾ ਤੇ ਆਪਣੇ ਨੇੜੇ ਤੇੜੇ ਦੇ ਸਭ ਚੰਗੇ ਲੋਕਾਂ ਨੂੰ ਜਾਨਣਾ ਇਕ ਕਰਾਮਾਤੀ ਗੁਣ ਹੈ। ਜਿੱਥੇ ਕਰਾਮਾਤ ਕੰਮ ਨਹੀਂ ਆਉਂਦੀ, ਉੱਥੇ ਮੁਲਾਕਾਤ ਆਉਂਦੀ ਹੈ ।
ਚੰਗਿਆਈਆਂ ਬੁਰਿਆਈਆਂ ਵਾਚੈ ਧਰਮੁ ਹਦੂਰਿ ॥ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰਿ ।
ਰਾਣੀ ਜੀ, 'ਕਰਮਾਂ ਦੇ ਲੇਖ ਕੌਣ ਮਿਟਾਵੇ' ? ਵਿਚਾਰੀ ਦੇ ਭਾਗਾਂ ਵਿੱਚ ਜੁ ਇਹੋ ਕੁਝ ਲਿਖਿਆ ਸੀ।
ਉਹ ਪੜ੍ਹਿਆ ਹੋਇਆ ਤੇ ਬਥੇਰਾ ਹੈ, ਪਰ ਕਿਸਮਤ ਦਾ ਨਿਰਾ ਬਲੀ ਹੀ ਹੈ। ਵਿਚਾਰੇ ਦਾ ਇਕ ਹੱਥ ਅੱਗੇ ਤੇ ਇਕ ਪਿੱਛੇ ਹੀ ਰਹਿੰਦਾ ਹੈ । ਕਰਮਾਂ ਦੀ ਰਤੀ ਚੰਗੀ ਤੇ ਅਕਲ ਦਾ ਤੇਲਾ ਮੰਦਾ।