Logo
ਪੰਜਾਬੀ
  • ENGLISH
  • شاہ مکھی
  • ਕਵਿਤਾਵਾਂ
  • ਕਿਤਾਬਾਂ
  • ਸ਼ਬਦਕੋਸ਼
  • ਖ਼ਬਰਾਂ
  • ਹੋਰ
    • ਸੱਭਿਆਚਾਰ
      • ਬੋਲੀਆਂ
      • ਮੁਹਾਵਰੇ
      • ਅਖਾਣ
      • ਬੱਚਿਆਂ ਦੇ ਨਾਮ
    • ਸਾਹਿਤ
      • ਲੇਖਕ
      • ਆਡੀਓ ਕਿਤਾਬਾਂ
    • ਬੱਚਿਆਂ ਦਾ ਸੈਕਸ਼ਨ
      • ਖੇਡਾਂ
      • ਬੱਚਿਆਂ ਲਈ ਕਵਿਤਾਵਾਂ
      • ਕਹਾਣੀਆਂ
      • ਲੇਖ
    • ਮਨੋਰੰਜਨ
      • ਰੇਡੀਓ
      • ਚੁਟਕਲੇ
      • ਗੀਤਾਂ ਦੇ ਬੋਲ
    • ਹੋਰ
      • ਸਟੇਟਸ
      • ਅਨਮੋਲ ਵਿਚਾਰ
      • ਮੁਬਾਰਕਾਂ
      • ਰੈਸਿਪੀ
      • ਕੁਇਜ਼
      • ਕੈਲੰਡਰ
  • ਪੰਜਾਬੀ
    • ENGLISH
    • شاہ مکھی
  • Profile
੧੨ ਅੱਸੂ ੫੫੮
  • ਖ਼ਬਰਾਂ
  • ਸੱਭਿਆਚਾਰ
    • ਬੋਲੀਆਂ
    • ਮੁਹਾਵਰੇ
    • ਅਖਾਣ
    • ਬੱਚਿਆਂ ਦੇ ਨਾਮ
  • ਸਾਹਿਤ
    • ਕਵਿਤਾਵਾਂ
    • ਕਿਤਾਬਾਂ
    • ਲੇਖਕ
    • ਆਡੀਓ ਕਿਤਾਬਾਂ
  • ਬੱਚਿਆਂ ਦਾ ਸੈਕਸ਼ਨ
    • ਖੇਡਾਂ
    • ਬੱਚਿਆਂ ਲਈ ਕਵਿਤਾਵਾਂ
    • ਕਹਾਣੀਆਂ
    • ਲੇਖ
  • ਮਨੋਰੰਜਨ
    • ਰੇਡੀਓ
    • ਚੁਟਕਲੇ
    • ਗੀਤਾਂ ਦੇ ਬੋਲ
  • ਹੋਰ
    • ਸਟੇਟਸ
    • ਅਨਮੋਲ ਵਿਚਾਰ
    • ਮੁਬਾਰਕਾਂ
    • ਰੈਸਿਪੀ
    • ਸ਼ਬਦਕੋਸ਼
    • ਕੁਇਜ਼

ਵਰਣਮਾਲਾ ਦੁਆਰਾ ਅਖਾਣ ਲੱਭੋ

ਸਭ ੳ ਅ ੲ ਸ ਹ ਕ ਖ ਗ ਘ ਚ ਛ ਜ ਝ ਟ ਠ ਡ ਢ ਤ ਥ ਦ ਧ ਨ ਪ ਫ ਬ ਭ ਮ ਯ ਰ ਲ ਵ

ਚਤਰਾਂ ਦਾ ਝਗੜਾ ਭਲਾ, ਠਿਟ ਮੂਰਖ ਦਾ ਮੇਲ-ਸਿਆਣਿਆਂ ਦਾ ਝਗੜਾ ਮੂਰਖ ਦੀ ਦੋਸਤੀ ਨਾਲੋਂ ਚੰਗਾ ਹੈ

ਏਲਚੀ- ਮਹਾਰਾਜ ! ਮੂਰਖ ਨਾਲ ਦੋਸਤੀ ਦਾ ਕੀ ਲਾਭ ? ਸਿਆਣਿਆਂ ਨੇ ਵੀ ਕਿਹਾ ਹੈ ਕਿ ਚਤਰਾਂ ਦਾ ਝਗੜਾ ਭਲਾ, ਠਿਟ ਮੂਰਖ ਦਾ ਮੇਲ। ਅੱਗੇ ਜਿਵੇਂ ਆਪ ਆਗਿਆ ਕਰੋ ।

ਚਤੁਰਾਈ ਨ ਚਤੁਰਭੁਜ ਪਾਈਐ-ਚਤੁਰਤਾ ਨਾਲ ਵਾਹਿਗੁਰੂ ਨਹੀਂ ਮਿਲਦਾ

ਰੇ ਜਨ ਮਨੁ ਮਾਧਉ ਸਿਉ ਲਾਈਐ ॥
ਚਤੁਰਾਈ ਨ ਚਤਰੁ ਭੁਜੁ ਪਾਈਐ ॥

ਚੱਬਣੇ ਛੋਲੇ ਤੇ ਚੱਟਣਾ ਉਂਗਲੀਆਂ ਨੂੰ-ਮਾਮੂਲੀ ਜਾਂ ਥੋੜ੍ਹੀ ਚੀਜ਼ ਪੱਲੇ ਹੋਵੇ, ਪਰ ਦਿਖਾਵਾ ਬਹੁਤੀ ਚੀਜ਼ ਦਾ ਕਰੇ

ਆਪਣੀ ਹੈਸੀਅਤ ਵਿੱਚ ਰਹੁ, ਚੱਬਣੇ ਛੋਲੇ ਤੇ ਚੱਟਣਾ ਉਂਗਲੀਆਂ ਨੂੰ।

ਚਮਗਿੱਦੜਾਂ ਦੇ ਆਏ ਪਰਾਹੁਣੇ, ਜਿਵੇਂ ਅਸੀਂ ਲਟਕਦੇ ਹਾਂ ਤਿਵੇਂ ਤੁਸੀਂ ਲਟਕੋ-ਨੀਵੇਂ ਨਾਲ ਸਾਬ ਕੀਤਿਆਂ ਨੀਵਾਂ ਹੀ ਹੋਣਾ ਪੈਂਦਾ ਹੈ

ਪ੍ਰਾਹੁਣਾਚਾਰੀ ਕੀ ਹੋਣੀ ਸੀ ਉੱਥੇ । ਭੰਗ ਪਈ ਭੁੱਜਦੀ ਸੀ। ਗੱਲ ਉਹੀਉ ਹੋਈ ਅਖੇ, 'ਚਮਗਿੱਦੜਾਂ ਦੇ ਆਏ ਪਰਾਹੁਣੇ, ਜਿਵੇਂ ਅਸੀਂ ਲਟਕਦੇ ਹਾਂ ਤਿਵੇਂ ਤੁਸੀਂ ਲਟਕੋ।"

ਚਮੜੀ ਜਾਏ ਪਰ ਦਮੜੀ ਨ ਜਾਏ-ਅਤਿ ਦੀ ਕੰਜੂਸੀ ਕਰਨੀ

ਮੈਂ ਕਹਿ ਬੈਠਾ, ਭਲੀਏ ਲੋਕੇ, ਰੁਪੀਆ ਤੋਰੇ ਕੋਲ ਬਥੇਰਾ ਪਿਆ ਏ । ਦੋ ਚਾਰ ਦਿਨਾਂ ਲਈ ਮੈਨੂੰ ਥੋੜਾ ਜਿਹਾ ਵਰਤ ਲੈਣ ਦੇਹ। ਅੰਦਰ ਪਿਆ ਦੁੱਧ ਤਾਂ ਨਹੀਂ ਦਿੰਦਾ । ਪਰ ਜਨਾਨੀਆਂ ਨੂੰ ਰੱਬ ਦੀ ਮਾਰ ਹੁੰਦੀ ਏ । ਚਮੜੀ ਜਾਏ ਪਰ ਦਮੜੀ ਨਾ ਜਾਏ । ਬਸ ਇਸੇ ਗੱਲ ਤੋਂ ਵਧਦੀ ਦੀ ਵਧਦੀ ਗੱਲ ਵਧ ਗਈ।

ਚਮਿਆਰ ਗਿਆ ਪਰਵਾਰ, ਉਸ ਨੂੰ ਉੱਥੇ ਵੀ ਪਈ ਵਗਾਰ-ਜਦ ਕੋਈ ਕਿਸੇ ਕੰਮ ਤੋਂ ਛੁਟਕਾਰਾ ਪਾਉਣ ਲਈ ਕਿਸੇ ਸੁਖਦਾਈ ਥਾਂ ਜਾਵੇ, ਪਰ ਉਸ ਨੂੰ ਉੱਥੇ ਵੀ ਉਹੋ ਕੰਮ ਕਰਨਾ ਪਏ

ਚੰਦੂ ਨੇ ਘਰ ਬਾਰ ਛੱਡਿਆ ਤਾਂ ਜੋ ਬਾਹਰ ਜਾ ਕੇ ਕੁਝ ਪੈਸਾ ਧੇਲਾ ਕਮਾਏ। ਪਰ ਮੰਡੀ ਵਿੱਚ ਵਿਚਾਰੇ ਨੂੰ ਪੱਲੇਦਾਰੀ ਦਾ ਹੀ ਕੰਮ ਕਰਨਾ ਪਿਆ, ਅਖੇ ਚਮਿਆਰ ਗਿਆ ਪਰਵਾਰ, ਉਸ ਨੂੰ ਉੱਥੇ ਵੀ ਪਈ ਵਗਾਰ।

ਚਮੂਣਾ ਟੱਪੇਗਾ ਤੇ ਪਹਾੜ ਢਾਹ ਲਏਗਾ-ਮਾਮੂਲੀ ਜਿਹਾ ਜਾਂ ਕਮਜ਼ੋਰ ਬੰਦਾ ਕਿਸੇ ਦਾ ਕੀ ਵਿਗਾੜ ਸਕਦਾ ਹੈ

ਨਿਹਾਲਾ ਤਾਂ ਇੱਕ ਮੁੱਕੇ ਦੀ ਮਾਰ ਏ। ਉਹ ਕੀ ਵਿਗਾੜ ਸਕਦਾ ਹੈ ਮੇਰਾ ? ਬੁੜ੍ਹਕ ਲੈਣ ਦਿਉ ਉਹਨੂੰ। ਚਮੂਣਾ ਟੱਪੇਗਾ ਤੇ ਪਹਾੜ ਢਾਹ ਲਏਗਾ ?

ਚਰਖਾ ਰਾਜਾ, ਕਸੀਦਾ ਰਾਣੀ, ਚੱਕੀ ਦੋਜ਼ਕ ਦੀ ਨਿਸ਼ਾਨੀ-ਕੰਮਾਂ ਦੀ ਔਖਿਆਈ ਜਾਂ ਸੁਖਾਲਾ ਦਸਿਆ ਹੈ

ਹੋਰ ਸਭੇ ਕੰਮ ਕਰਦੀ ਹਾਂ, ਚਰਖਾ ਕਰਦੀ ਹਾਂ, ਕਸੀਦਾ ਕਰਦੀ ਹਾਂ; ਪਰ ਚੱਕੀ ਨਹੀਂ ਝੋ ਹੁੰਦੀ ਮੈਥੋਂ। 'ਚਰਖਾ ਰਾਜਾ, ਕਸੀਦਾ ਰਾਣੀ, ਚੱਕੀ ਦੋਜ਼ਖ ਦੀ ਨਿਸ਼ਾਨੀ' ।

ਚਰਾਂਦ ਚਾਹੇ ਨ ਚਾਹੇ ਤਿਰਨੀ ਭਰੇ-ਜਦ ਬਿਨਾਂ ਲੋੜ ਦੇ ਕਿਸੇ ਉੱਤੇ ਕੋਈ ਚੀਜ਼ ਬਦੋ ਬਦੀ ਠੋਸੀ ਜਾਵੇ

ਇਹਦੀ ਚੱਟੀ ਸਾਡੇ ਸਿਰ ਹੀ ਪਈ । ਚਰਾਂਦ ਚਾਹੇ ਨਾ ਚਾਹੇ, ਤਿਰਨੀ ਭਰੇ ।

ਚਲਣ ਚਿਤ ਸਹੇਲੀਆਂ ਤੇ ਗੁਹੜੇ ਦਿਤੇ ਵੰਡ-ਤਨ ਜਾਂ ਮਨ ਵਿੱਚ ਕੋਈ ਟੋਟ ਹੋਣੀ

ਚਲਣ ਚਿਤ ਸਹੇਲੀਆਂ ਤੇ ਗੁਹੜੇ ਦਿੱਤੇ ਵੰਡ, ਸੁੰਦਰੀ ਭਾਵੇਂ ਜ਼ਖਮਾਂ ਤੋਂ ਰਾਜ਼ੀ ਹੋ ਗਈ, ਪਰ ਆਪਣੇ ਅਸਲੀ ਰੂਪ ਤੇ ਨਾ ਆਈ, ਅਰ ਤਾਪ ਨੇ ਵਿਚਾਰੀ ਦਾ ਪਿੱਛਾ ਨਾ ਛੱਡਿਆ।

ਚਲਦੀ ਦਾ ਨਾਂ ਗੱਡੀ-ਤੁਰਦੇ ਕਾਰ ਵਿਹਾਰ ਜਾਂ ਦਿਸਦੀ ਸਫਲਤਾ ਦੀ ਹੀ ਹਰ ਕੋਈ ਸ਼ਲਾਘਾ ਕਰਦਾ ਹੈ

ਪਰਸੂ—ਸ਼ਾਹ ਜੀ, ਚਲਦੀ ਦਾ ਨਾਂ ਗੱਡੀ ਏ । ਸਭ ਪੈਸੇ ਦੀ ਖੇਡ ਹੈ। ਪੈਸੇ ਹੋਣ ਤਾਂ ਕਮਲੇ ਵੀ ਸਿਆਣੇ ਗਿਣੇ ਜਾਂਦੇ ਨੇ।

ਚਲੀ ਗਈ ਦਾਤ, ਰਹਿ ਗਈ ਕਮਜ਼ਾਤ-ਧਨ ਪਿੱਛੇ ਮਾੜਾ ਬੰਦਾ ਨਹੀਂ ਵਿਹਾਜਣਾ ਚਾਹੀਦਾ

ਦਿੱਤ ਦਾਜ ਨੂੰ ਮੈਂ ਕੀ ਕਰਾਂ ? ਮੈਂ ਤਾਂ ਵਹੁਟੀ ਨਾਲ ਕੱਟਣੀ ਹੈ। ‘ਚਲੀ ਗਈ ਦਾਤ ਰਹਿ ਗਈ ਕਮਜ਼ਾਤ'। ਰੁਪਿਆ ਤਾਂ ਮੁੱਕ ਜਾਏਗਾ, ਪਰ ਵਹੁਟੀ ਨਾ ਮਰੇਗੀ ਨਾ ਪਿੱਛੋਂ ਲਹੇਗੀ।

  • «
  • 122
  • 123
  • 124
  • 125
  • 126
  • »