Logo
ਪੰਜਾਬੀ
  • ENGLISH
  • شاہ مکھی
  • ਕਵਿਤਾਵਾਂ
  • ਕਿਤਾਬਾਂ
  • ਸ਼ਬਦਕੋਸ਼
  • ਖ਼ਬਰਾਂ
  • ਹੋਰ
    • ਸੱਭਿਆਚਾਰ
      • ਬੋਲੀਆਂ
      • ਮੁਹਾਵਰੇ
      • ਅਖਾਣ
      • ਬੱਚਿਆਂ ਦੇ ਨਾਮ
    • ਸਾਹਿਤ
      • ਲੇਖਕ
      • ਆਡੀਓ ਕਿਤਾਬਾਂ
    • ਬੱਚਿਆਂ ਦਾ ਸੈਕਸ਼ਨ
      • ਖੇਡਾਂ
      • ਬੱਚਿਆਂ ਲਈ ਕਵਿਤਾਵਾਂ
      • ਕਹਾਣੀਆਂ
      • ਲੇਖ
    • ਮਨੋਰੰਜਨ
      • ਰੇਡੀਓ
      • ਚੁਟਕਲੇ
      • ਗੀਤਾਂ ਦੇ ਬੋਲ
    • ਹੋਰ
      • ਸਟੇਟਸ
      • ਅਨਮੋਲ ਵਿਚਾਰ
      • ਮੁਬਾਰਕਾਂ
      • ਰੈਸਿਪੀ
      • ਕੁਇਜ਼
      • ਕੈਲੰਡਰ
  • ਪੰਜਾਬੀ
    • ENGLISH
    • شاہ مکھی
  • Profile
੧੨ ਅੱਸੂ ੫੫੮
  • ਖ਼ਬਰਾਂ
  • ਸੱਭਿਆਚਾਰ
    • ਬੋਲੀਆਂ
    • ਮੁਹਾਵਰੇ
    • ਅਖਾਣ
    • ਬੱਚਿਆਂ ਦੇ ਨਾਮ
  • ਸਾਹਿਤ
    • ਕਵਿਤਾਵਾਂ
    • ਕਿਤਾਬਾਂ
    • ਲੇਖਕ
    • ਆਡੀਓ ਕਿਤਾਬਾਂ
  • ਬੱਚਿਆਂ ਦਾ ਸੈਕਸ਼ਨ
    • ਖੇਡਾਂ
    • ਬੱਚਿਆਂ ਲਈ ਕਵਿਤਾਵਾਂ
    • ਕਹਾਣੀਆਂ
    • ਲੇਖ
  • ਮਨੋਰੰਜਨ
    • ਰੇਡੀਓ
    • ਚੁਟਕਲੇ
    • ਗੀਤਾਂ ਦੇ ਬੋਲ
  • ਹੋਰ
    • ਸਟੇਟਸ
    • ਅਨਮੋਲ ਵਿਚਾਰ
    • ਮੁਬਾਰਕਾਂ
    • ਰੈਸਿਪੀ
    • ਸ਼ਬਦਕੋਸ਼
    • ਕੁਇਜ਼

ਵਰਣਮਾਲਾ ਦੁਆਰਾ ਅਖਾਣ ਲੱਭੋ

ਸਭ ੳ ਅ ੲ ਸ ਹ ਕ ਖ ਗ ਘ ਚ ਛ ਜ ਝ ਟ ਠ ਡ ਢ ਤ ਥ ਦ ਧ ਨ ਪ ਫ ਬ ਭ ਮ ਯ ਰ ਲ ਵ

ਜੰਗਲ ਵਿੱਚ ਮੰਗਲ-ਜਦ ਕੋਈ ਮਮੂਲੀ ਥਾਂ ਜਾਂ ਟਿਕਾਣੇ ਕੋਈ ਬੜੀ ਖੁਸ਼ੀ ਦਾ ਸਮਾਂ ਗੁਜ਼ਾਰ ਰਿਹਾ ਹੋਵੇ

ਮਾਹਾਂ ਸਿੰਘ-ਨਿਹੰਗ ਸਿੰਘ ਜੀ, ਕਿਵੇਂ ਬੀਤਦੀ ਹੈ ? ਨਿਹੰਗ ਸਿੰਘ - 'ਜੰਗਲ ਵਿੱਚ ਮੰਗਲ ਲਗਾ ਪਿਆ ਹੈ । ਗੁਰੂ ਦੀ ਬੜੀ ਕਿਰਪਾ ਹੈ।

ਜੰਜ ਕੁਪੱਤੀ, ਸੁਥਰਾ ਭਲਾਮਾਨਸ-ਜਦ ਆਦਮੀ ਚੰਗਿਆਂ ਦੀ ਨਿੰਦਿਆ ਕਰੇ

ਹਨੇਰ ਹੀ ਚੱਲਿਆ ਏ। ਹੁਣ ਤਾਂ ‘ਜੰਜ ਕੁਪੱਤੀ ਸੁਥਰਾ ਭਲਾ ਮਾਨਸ' ਵਾਲਾ ਹਾਲ ਜਾਪਦਾ ਹੈ । ਮਾੜੇ ਚੰਗੇ ਦਾ ਭੇਦ ਹੀ ਮੁੱਕ ਗਿਆ ਹੈ।

ਜੰਜ ਪਰਾਈ, ਅੰਨ੍ਹੇ ਨੂੰ ਵੇਖ ਭੁਆਟੀ ਆਈ-ਖੁਸ਼ੀ ਕਿਸੇ ਦੇ ਘਰ ਹੋਵੇ ਤੇ ਟੱਪਦਾ ਕੋਈ ਫਿਰੇ

ਦੇਖ ਨੀ ਲਛਮੀ, ਮੁੰਡਾ ਤਾਂ ਹੋਇਆ ਸ਼ਾਹਣੀ ਦੇ ਘਰ ਤੇ ਨੰਦ ਖੁਸ਼ੀ ਨਾਲ ਫੁੱਲੀ ਨਹੀਂ ਸਮਾਉਂਦੀ । 'ਜੰਜ ਪਰਾਈ, ਅੰਨ੍ਹੇ ਨੂੰ ਵੇਖ ਭੁਆਟੀ ਆਈ' ਵਾਲਾ ਲੇਖਾ ਹੋਇਆ ਇਹ ਤਾਂ।

ਜੰਦਰੇ ਸਾਧਾਂ ਵਾਸਤੇ, ਕਿ ਚੋਰਾਂ ਵਾਸਤੇ-ਬੰਦਸ਼ਾਂ ਭਲੇ ਮਾਣਸਾਂ ਲਈ ਨਹੀਂ ਸਗੋਂ ਮਾੜਿਆਂ ਲਈ ਹੋਣੀਆਂ ਚਾਹੀਦੀਆਂ ਹਨ

ਸਾਊ ਪੁੱਤਰ ਏ ਤੁਹਾਡਾ ਬਹੁਤਾ ਤਾੜ ਕੇ ਨਾ ਰੱਖਿਆ ਕਰੋ। 'ਜੰਦਰੇ ਸਾਧਾਂ ਵਾਸਤੇ ਨਹੀਂ ਚੋਰਾਂ ਵਾਸਤੇ ਹੁੰਦੇ ਹਨ।

ਜੰਮਦੀਆਂ ਸੂਲਾਂ ਦੇ ਮੂੰਹ ਤਿੱਖੇ-ਕਿਸੇ ਬਾਲਕ ਦੇ ਔਗੁਣ ਜਦ ਮੁੱਢ ਵਿੱਚ ਹੀ ਪ੍ਰਗਟ ਹੋ ਜਾਣ

‘ਜੰਮਦੀਆਂ ਸੂਲਾਂ ਦੇ ਮੂੰਹ ਤਿੱਖੇ' । ਉਮਰ ਨਿੱਕੀ ਜਿਹੀ ਸੂ, ਪਰ ਜ਼ਬਾਨ ਕੈਂਚੀ ਵਾਂਗ ਚਲਦੀ ਸੂ । ਕਿਸੇ ਦਾ ਲਿਹਾਜ਼ ਨਹੀਂ ਕਰਦਾ ।

ਜੰਮੀ ਜਾਈ ਤੇ ਗੜਿਆਂ ਦੀ ਮਾਰ-ਕੋਈ ਕੰਮ ਬੜੀਆਂ ਔਕੜਾਂ ਮਗਰੋਂ ਸਿਰੇ ਚੜ੍ਹਦਾ ਚੜ੍ਹਦਾ ਜਦ ਖਰਾਬ ਹੋ ਜਾਵੇ

ਬੜੀਆਂ ਰੀਝਾਂ ਮਗਰੋਂ ਇਹ ਗੱਲ ਸਿਰੇ ਚੜ੍ਹਨ ਲੱਗੀ ਸੀ, ਪਰ ਤੁਹਾਡੇ ਜਵਾਈ ਨੇ ਲੱਤ ਮਾਰ ਦਿੱਤੀ। ਸਾਡੀ ਤਾਂ ਹੁਣ ਇਹ ਹਾਲਤ ਹੋਈ ਹੋਈ ਹੈ ਅਖੇ ਜੰਮੀ ਜਾਈ ਤੇ ਗੜਿਆਂ ਦੀ ਮਾਰ' ।

ਜੰਮੇ ਨਾ ਜਾਏ ਤੇ ਮਾਂ ਮਾਂ ਕਰੇਂਦੇ ਆਏ-ਜਦ ਕੋਈ ਜੋਰ ਜੋਰੀ ਕਿਸੇ ਦਾ ਨਿਕਟਵਰਤੀ ਬਣਦਾ ਫਿਰੇ

ਜਿੰਨਾਂ ਚਿਰ ਵਿਚਾਰੀ ਅੱਡੇ ਤੇ ਪਈ ਰਹੀ। ਆਹੋ ਜੀ ਵਿਚਾਰੀ ਕਾਹਨੂੰ ਨਾਲੇ ਅਖੇ ਗੰਗਾ ਰਾਮ ਮੇਰਾ ਪਿਉ ਏ। ਜੰਮੇ ਨਾ ਜਾਏ ਤੇ ਮਾਂ ਮਾਂ ਕਰੇਂਦੇ ਆਏ। ਖਬਰੇ ਕਿੱਥੋਂ ਸਹੁਰੀ ਝੱਖਾਂ ਮਾਰਦੀ ਆਈ ਏ।

ਜੰਮੇ ਲਾਲ ਤੇ ਇਹੋ ਹਾਲ-ਜਦ ਸ਼ੁਰੂ ਤੋਂ ਹੀ ਕਿਸੇ ਨੂੰ ਕੋਈ ਮੰਦੀ ਚੇਟਕ ਲਗ ਜਾਵੇ

ਓ ਮਾਸਟਰ, ਤੂੰ ਧਰਮ ਨਾਲ ਨਿਰਾ ਹੀ ਵਹਿਮੀ ਏਂ। ਓਏ, ਇੱਥੇ ਤਾਂ ਕਿਸੇ ਆਖਿਆ ਸੀ, ਅਖੇ 'ਜੰਮਿਆ ਬਾਲ ਤੇ ਇਹੋ ਹਾਲ ।' ਜਦ ਤੂੰ ਚੰਗਾ ਭਲਾ ਜਾਣਦਾ ਏਂ ਕਿ ਇਹ ਸਹੁਰੀ ਇੱਲਤ ਨਹੀਂ ਹਟਦੀ, ਤਾਂ ਦਸ ਹੁਣ ਮੈਂ ਕੀ ਕਰਾਂ?

ਜੰਮੇ ਲਾਲ ਤੇ ਵੰਡੇ ਕੋਲੇ-ਨਿਕੰਮੇ ਜਾਂ ਭੈੜੇ ਮਨੁੱਖ ਲਈ ਵਰਤਦੇ ਹਨ

ਕੁਝ ਨਾ ਪੁੱਛੋ ਜੀ । ਅਖੇ 'ਜੰਮੇ ਲਾਲ ਤੇ ਵੰਡੇ ਕੋਲੇ' ਬੜਾ ਨਿਲੱਜ ਤੇ ਬੇ-ਹਯਾ ਆਦਮੀ ਹੈ ਇਹ।

ਝਟ ਮੰਗਨੀ ਪੱਟ ਵਿਆਹ-ਜਦ ਕੋਈ ਕੰਮ ਝਟ ਪੱਟ ਸਿਰੇ ਚੜ੍ਹ ਜਾਵੇ

ਸਾਨੂੰ ਤਾਂ ਹੁਣ ਤਾਈਂ ਜੋਗ ਦੀ ਸ਼ਕਲ ਭੀ ਨਹੀਂ ਦਿਖਾਈ, ਤੇ ਉਸ ਰਾਣੀ ਖਾਂ ਦੇ ਸਾਲੇ ਦੀ 'ਝਟ ਮੰਗਨੀ ਪਟ ਵਿਆਹ' ਵਾਹ ਗੁਰੂ ਜੀ ਵਾਹ !

ਝਲੀ ਗਈ ਨਾਉਣ ਤੇ ਸੇੜ ਆਈ ਲਾਵਣ-ਮੂਰਖ ਜੇ ਇਕ ਗੱਲ ਚੰਗੀ ਵੀ ਕਰੇ ਤਦ ਦੂਜੀ ਵਿਗਾੜ ਦੇਂਦਾ ਹੈ

ਤੁਲਸਾਂ— ਨੀ ਸ਼ੀਲਾ ! ਤੂੰ ਓਹੀ ਗੱਲ ਕੀਤੀ ਨਾ ਅਖੇ 'ਝਲੀ ਗਈ ਨਾਵਣ ਤੇ ਸੇੜ ਆਈ ' ਲਾਵਣ । ਇਕ ਕੰਮ ਤਾਂ ਕਰ ਆਈ ਏਂ ਪਰ ਦੋਹਾਂ ਉਤੇ ਪਾਣੀ ਵੀ ਪਾ ਆਈ ਏਂ ।

ਝਾੜਿਆ ਝੰਬਿਆ, ਭੂਰਾ ਜਿਉਂ ਕਾ ਤਿਉਂ-ਕਿਸੇ ਨੂੰ ਨਰਮ ਗਰਮ ਆਖਣ ਨਾਲ ਵੀ ਜਦ ਉਹ ਇੱਕੋ ਜਿਹਾ ਰਵੇ

ਇਸ ਨੌਕਰ ਨਾਲ ਨਰਮ ਰਹੋ ਜਾਂ ਗਰਮ । ਇਸ ਨੂੰ ਕੁਝ ਨਹੀਂ ਪੋਂਹਦਾ, ਇਸ ਦਾ ਇਹ ਹਾਲ ਹੈ ਅਖੇ 'ਝਾੜਿਆ ਝੰਬਿਆ ਭੂਰਾ ਜਿਉਂ ਕਾ ਤਿਉਂ ।

  • «
  • 156
  • 157
  • 158
  • 159
  • 160
  • »