Logo
ਪੰਜਾਬੀ
  • ENGLISH
  • شاہ مکھی
  • ਕਵਿਤਾਵਾਂ
  • ਕਿਤਾਬਾਂ
  • ਸ਼ਬਦਕੋਸ਼
  • ਖ਼ਬਰਾਂ
  • ਹੋਰ
    • ਸੱਭਿਆਚਾਰ
      • ਬੋਲੀਆਂ
      • ਮੁਹਾਵਰੇ
      • ਅਖਾਣ
      • ਬੱਚਿਆਂ ਦੇ ਨਾਮ
    • ਸਾਹਿਤ
      • ਲੇਖਕ
      • ਆਡੀਓ ਕਿਤਾਬਾਂ
    • ਬੱਚਿਆਂ ਦਾ ਸੈਕਸ਼ਨ
      • ਖੇਡਾਂ
      • ਬੱਚਿਆਂ ਲਈ ਕਵਿਤਾਵਾਂ
      • ਕਹਾਣੀਆਂ
      • ਲੇਖ
    • ਮਨੋਰੰਜਨ
      • ਰੇਡੀਓ
      • ਚੁਟਕਲੇ
      • ਗੀਤਾਂ ਦੇ ਬੋਲ
    • ਹੋਰ
      • ਸਟੇਟਸ
      • ਅਨਮੋਲ ਵਿਚਾਰ
      • ਮੁਬਾਰਕਾਂ
      • ਰੈਸਿਪੀ
      • ਕੁਇਜ਼
      • ਕੈਲੰਡਰ
  • ਪੰਜਾਬੀ
    • ENGLISH
    • شاہ مکھی
  • Profile
੨੪ ਵੈਸਾਖ ੫੫੮
  • ਖ਼ਬਰਾਂ
  • ਸੱਭਿਆਚਾਰ
    • ਬੋਲੀਆਂ
    • ਮੁਹਾਵਰੇ
    • ਅਖਾਣ
    • ਬੱਚਿਆਂ ਦੇ ਨਾਮ
  • ਸਾਹਿਤ
    • ਕਵਿਤਾਵਾਂ
    • ਕਿਤਾਬਾਂ
    • ਲੇਖਕ
    • ਆਡੀਓ ਕਿਤਾਬਾਂ
  • ਬੱਚਿਆਂ ਦਾ ਸੈਕਸ਼ਨ
    • ਖੇਡਾਂ
    • ਬੱਚਿਆਂ ਲਈ ਕਵਿਤਾਵਾਂ
    • ਕਹਾਣੀਆਂ
    • ਲੇਖ
  • ਮਨੋਰੰਜਨ
    • ਰੇਡੀਓ
    • ਚੁਟਕਲੇ
    • ਗੀਤਾਂ ਦੇ ਬੋਲ
  • ਹੋਰ
    • ਸਟੇਟਸ
    • ਅਨਮੋਲ ਵਿਚਾਰ
    • ਮੁਬਾਰਕਾਂ
    • ਰੈਸਿਪੀ
    • ਸ਼ਬਦਕੋਸ਼
    • ਕੁਇਜ਼

ਵਰਣਮਾਲਾ ਦੁਆਰਾ ਅਖਾਣ ਲੱਭੋ

ਸਭ ੳ ਅ ੲ ਸ ਹ ਕ ਖ ਗ ਘ ਚ ਛ ਜ ਝ ਟ ਠ ਡ ਢ ਤ ਥ ਦ ਧ ਨ ਪ ਫ ਬ ਭ ਮ ਯ ਰ ਲ ਵ

ਨੰਗਾ ਭਾਵੇਂ ਚੋਰਾਂ ਵਿੱਚ ਖੇਡੇ-ਜਿਸ ਪਾਸ ਕੁਝ ਨਾ ਹੋਵੇ ਉਹ ਬੇਪਰਵਾਹ ਹੁੰਦਾ ਹੈ

ਭਾਈ ਜੀ ! ਜਿਸਦੇ ਪਾਸ ਕੁਝ ਨਹੀਂ ਉਸ ਨੂੰ ਡਰ ਕਾਹਦਾ ? ਅਖੇ 'ਨੰਗਾ ਮੁੰਡਾ ਚੋਰਾਂ ਵਿੱਚ ਖੇਡੇ ।'

ਨੰਗਾ ਰੜੇ ਆਕੀ-ਗ਼ਰੀਬ ਚਾਹੇ ਤਾਂ ਆਕੜ ਕੇ ਬਹਿ ਸਕਦਾ

ਉਸ ਯਤੀਮ ਨਾਲ ਮੱਥਾ ਕਿਉਂ ਲਾਉਂਦੇ ਹੋ ? ਅਖੇ ‘ਨੰਗਾ ਰੜੇ ਆਕੀ' ਉਸ ਨੂੰ ਕੀ ਡਰ ਹੈ ਤੁਹਾਡੀ ਪੱਤ ਹੀ ਲਹੇਗੀ।

ਨੰਗੀ ਨਾਹਵੇ ਕੀ ਤੇ ਨਿਚੋੜੇ ਕੀ-ਜਿਸ ਆਮਦਨ ਵਿੱਚੋਂ ਮਸਾਂ ਗੁਜ਼ਾਰਾ ਵੀ ਨਾ ਹੋਵੇ, ਉਸ ਵਿੱਚੋਂ ਬੱਚਤ ਕਿਵੇਂ ਹੋਵੇ

ਤੁਸੀਂ ਆਪ ਹੀ ਸੋਚੋ ! ਏਨੇ ਥੋੜੇ ਵਿਚ 'ਨੰਗੀ ਨਹਾਏਗੀ ਕੀ ਤੇ ਨਿਚੋੜੇਗੀ ਕੀ ? ਆਪ ਖਾਵਾਂ ਕਿ ਲੋਕਾਂ ਨੂੰ ਵੰਡਾਂ ?

ਨੰਗੀ ਭਲੀ ਕਿ ਬੋਦਲੀ-ਵੱਡੇ ਭੈੜ ਨਾਲੋਂ ਛੋਟਾ ਭੈੜ ਚੰਗਾ ਹੈ

ਕੱਪੜੇ ਫਟੇ ਹੋਏ ਹੀ ਸਹੀ, ਹੋਣ ਤਾਂ ਸਹੀ । 'ਨੰਗੀ ਭਲੀ ਕਿ ਬੋਦਲੀ' ਨੰਗੇਜ ਤਾਂ ਢਕਣਾ ਹੀ ਹੋਇਆ।

ਨ੍ਹਾਤਾ ਕਿਰਾੜ ਤੇ ਭੁੱਖਾ ਬਘਿਆੜ-ਬਾਣੀਆ ਨਹਾ ਧੋ ਕੇ ਭੁੱਖੇ ਬਘਿਆੜ ਵਾਂਗੂ ਖਾਂਦਾ ਹੈ

ਭੁੱਖ ਚਮਕਦੀ ਹੀ ਨਹਾਣ ਨਾਲ ਹੈ। ਅਖੇ 'ਨਹਾਤਾ ਕਿਰਾੜ ਤੇ ਭੁੱਖਾ ਬਘਿਆੜ'।

ਪਈ ਰਹੀ, ਸੋ ਮੂਲੋਂ ਗਈ-ਪਈ ਪਈ ਚੀਜ਼ ਜਦ ਖਰਾਬ ਹੋ ਜਾਵੇ ਜਾਂ ਗੱਲ ਠੰਡੀ ਹੋ ਕੇ ਵਿਸਰ ਜਾਏ

ਗੱਲ ਨੂੰ ਠੰਢਾ ਹੋਣ ਦਿਓ ‘ਪਈ ਰਹੀ ਸੋ ਮੂਲੋਂ ਗਈ' ਹੌਲੀ ਹੌਲੀ ਸਾਰੇ ਭੁੱਲ ਜਾਣਗੇ।

ਪਏਗਾ ਝਗੜਾ ਤਾਂ ਚੁੱਕੇਗਾ ਅੱਧ-ਝਗੜਾ ਪੈ ਜਾਣ ਨਾਲ ਝਗੜਨ ਵਾਲਾ ਕੁਝ ਲੈ ਹੀ ਨਿਕਲਦਾ ਹੈ

ਓੜਕ ਦੀ ਗੱਲ ਹਾਕਮ ਨੇ ਹੁਕਮ ਦਿੱਤਾ ਕਿ ਜਲਾਦ ਨੂੰ ਬੁਲਾਓ ਤੇ ਇਸ ਬਾਲਕ ਨੂੰ ਅੱਧੇ ਅੱਧ ਕਰਕੇ ਦੋਹਾਂ ਦੀ ਝੋਲੀ ਪਾ ਦੇਵੋ ! ਇਹ ਕਹਾਵਤ ਬਹੁਤ ਪੁਰਾਣੀ ਪ੍ਰਸਿੱਧ ਹੈ ਕਿ 'ਪਏਗਾ ਝਗੜਾ ਤਾਂ ਚੁੱਕੇਗਾ ਅੱਧ'।

ਪਹਾੜ ਨਾਲ ਟੱਕਰ ਲਾਇਆਂ ਸਿਰ ਹੀ ਭੱਜਣਾ ਹੈ-ਆਪਣੇ ਨਾਲੋਂ ਤਕੜੇ ਨਾਲ ਮੱਥਾ ਡਾਹਿਆਂ ਨੁਕਸਾਨ ਹੀ ਹੋਣਾ ਹੈ

ਰਾਣੀ- ਮਹਾਰਾਜ, ਸ਼ੇਰਿ ਪੰਜਾਬ ਦੀ ਈਨ ਮੰਨ ਲੈਣ ਵਿਚ ਹੀ ਲਾਹਾ ਹੈ। 'ਪਹਾੜ ਨਾਲ ਟੱਕਰ ਲਾਇਆਂ ਸਿਰ ਹੀ ਭੱਜਦਾ ਹੈ' ਜੇ ਲੜਾਈ ਕਰੋਗੇ, ਤਦ ਤਬਾਹੀ ਹੀ ਹੋਵੇਗੀ।

ਪਹਾੜੀ ਯਾਰ ਕਿਸਕੇ, ਭਤ ਖਾਧਾ ਖਿਸਕੇ-ਆਪਣਾ ਮਤਲਬ ਕੱਢਕੇ ਖਿਸਕਣ ਦੀ ਕਰਨੀ

ਇਹੋ ਕਾਰਨ ਹੈ, ਕਿ ਇਹਨਾਂ ਕੁਝ ਵਰ੍ਹਿਆਂ ਵਿੱਚ ਸਭ ਪਹਾੜੀਆਂ ਦੇ ਦਿਲਾਂ ਨੂੰ ਉਸਨੇ ਜਿੱਤ ਲਿਆ ਹੈ । ਪਹਾੜੀਏ ਜਿਨ੍ਹਾਂ ਬਾਬਤ ਕਹਾਵਤ ਹੈ । 'ਪਹਾੜੀ ਯਾਰ ਕਿਸਕੇ ਭਤ ਖਾਧਾ ਖਿਸਕੇ' ਬਾਬੂ ਸੁੰਦਰ ਦਾਸ ਦੇ ਇੱਕ ਇਸ਼ਾਰੇ ਉੱਤੇ ਜਾਨਾਂ ਲੜਾ ਦੇਣ ਨੂੰ ਤਿਆਰ ਹੋ ਜਾਂਦੇ ਹਨ।

ਪਹਿਨੀ ਤੇ ਸੱਠਾਂ ਦੀ ਜੋੜੀ, ਨਹੀਂ ਤੇ ਨੱਕੋਂ ਵੀ ਥੋੜੀ-ਲੈਣੀ ਤਾਂ ਬਹੁਮੁੱਲੀ ਚੀਜ਼ ਲੈਣੀ, ਨਹੀਂ ਤਾਂ ਨਹੀਂ ਲੈਣੀ

ਭੈਣ- ਰਾਧਾ ਦਾ ਤਾਂ ਇਹੀ ਹਾਲ ਏ, ਅਖੇ 'ਪਹਿਨੀ ਤੇ ਸੱਠਾਂ ਦੀ ਜੋੜੀ, ਨਹੀਂ ਤਾਂ ਨੱਕੋਂ ਵੀ ਥੋੜੀ। ਉਹ ਮਾੜੀ ਮੋਟੀ ਚੀਜ਼ ਨੂੰ ਕਦੋਂ ਪਸਿੰਦ ਕਰਦੀ ਏ ?

ਪਹਿਲਾਂ ਆਇਆ ਸੋ ਪਾਇਆ-ਪਹਿਲਾਂ ਪੁੱਜਣ ਵਾਲੇ ਦੀ ਸੇਵਾ ਪਹਿਲਾਂ ਹੁੰਦੀ ਹੈ

ਕੰਡਕਟਰ ਸਾਹਿਬ ! ਤੁਸੀਂ ਪਿੱਛੋਂ ਆਇਆਂ ਨੂੰ ਪਹਿਲਾਂ ਥਾਂ ਦੇ ਰਹੇ ਹੋ। ਇਹ ਚੰਗੀ ਗੱਲ ਨਹੀਂ। ਚਾਹੀਦਾ ਤਾਂ ਇਹ ਹੈ ਕਿ 'ਪਹਿਲਾਂ ਆਇਆ ਸੋ ਪਾਇਆ' ਲਿਹਾਜ਼ ਵਾਲੀ ਗੱਲ ਨਹੀਂ ਚਾਹੀਦੀ।

ਪਹਿਲਾਂ ਆਪ, ਪਿਛੋਂ ਬਾਪ-ਪਹਿਲਾਂ ਆਪਣੇ ਸੁੱਖ ਦਾ ਖਿਆਲ ਰਖੋ ਤੇ ਫਿਰ ਦੂਜਿਆਂ ਦਾ

ਕਿਸੇ ਤਰ੍ਹਾਂ ਪੈਸਾ ਬਣਾਇਆ ਜਾਵੇ ਝਟਾ ਪਟ ਆਪਣੇ ਲਈ ਤੇ ਸਾਰੇ ਕੰਗਾਲ ਸਮਾਜ ਨੂੰ ਧਨਾਢ ਕਰਨ ਦਿਆਂ। ਜੰਤਰਾਂ ਦਾ ਖਿਆਲ ਕੱਢ ਦਿਤਾ ਜਾਵੇ। 'ਪਹਿਲਾਂ ਆਪ ਤੇ ਪਿੱਛੋਂ ਬਾਪ।'

  • «
  • 197
  • 198
  • 199
  • 200
  • 201
  • »