Logo
ਪੰਜਾਬੀ
  • ENGLISH
  • شاہ مکھی
  • ਕਵਿਤਾਵਾਂ
  • ਕਿਤਾਬਾਂ
  • ਸ਼ਬਦਕੋਸ਼
  • ਖ਼ਬਰਾਂ
  • ਹੋਰ
    • ਸੱਭਿਆਚਾਰ
      • ਬੋਲੀਆਂ
      • ਮੁਹਾਵਰੇ
      • ਅਖਾਣ
      • ਬੱਚਿਆਂ ਦੇ ਨਾਮ
    • ਸਾਹਿਤ
      • ਲੇਖਕ
      • ਆਡੀਓ ਕਿਤਾਬਾਂ
    • ਬੱਚਿਆਂ ਦਾ ਸੈਕਸ਼ਨ
      • ਖੇਡਾਂ
      • ਬੱਚਿਆਂ ਲਈ ਕਵਿਤਾਵਾਂ
      • ਕਹਾਣੀਆਂ
      • ਲੇਖ
    • ਮਨੋਰੰਜਨ
      • ਰੇਡੀਓ
      • ਚੁਟਕਲੇ
      • ਗੀਤਾਂ ਦੇ ਬੋਲ
    • ਹੋਰ
      • ਸਟੇਟਸ
      • ਅਨਮੋਲ ਵਿਚਾਰ
      • ਮੁਬਾਰਕਾਂ
      • ਰੈਸਿਪੀ
      • ਕੁਇਜ਼
      • ਕੈਲੰਡਰ
  • ਪੰਜਾਬੀ
    • ENGLISH
    • شاہ مکھی
  • Profile
੧੮ ਮਾਘ ੫੫੭
  • ਖ਼ਬਰਾਂ
  • ਸੱਭਿਆਚਾਰ
    • ਬੋਲੀਆਂ
    • ਮੁਹਾਵਰੇ
    • ਅਖਾਣ
    • ਬੱਚਿਆਂ ਦੇ ਨਾਮ
  • ਸਾਹਿਤ
    • ਕਵਿਤਾਵਾਂ
    • ਕਿਤਾਬਾਂ
    • ਲੇਖਕ
    • ਆਡੀਓ ਕਿਤਾਬਾਂ
  • ਬੱਚਿਆਂ ਦਾ ਸੈਕਸ਼ਨ
    • ਖੇਡਾਂ
    • ਬੱਚਿਆਂ ਲਈ ਕਵਿਤਾਵਾਂ
    • ਕਹਾਣੀਆਂ
    • ਲੇਖ
  • ਮਨੋਰੰਜਨ
    • ਰੇਡੀਓ
    • ਚੁਟਕਲੇ
    • ਗੀਤਾਂ ਦੇ ਬੋਲ
  • ਹੋਰ
    • ਸਟੇਟਸ
    • ਅਨਮੋਲ ਵਿਚਾਰ
    • ਮੁਬਾਰਕਾਂ
    • ਰੈਸਿਪੀ
    • ਸ਼ਬਦਕੋਸ਼
    • ਕੁਇਜ਼

ਵਰਣਮਾਲਾ ਦੁਆਰਾ ਅਖਾਣ ਲੱਭੋ

ਸਭ ੳ ਅ ੲ ਸ ਹ ਕ ਖ ਗ ਘ ਚ ਛ ਜ ਝ ਟ ਠ ਡ ਢ ਤ ਥ ਦ ਧ ਨ ਪ ਫ ਬ ਭ ਮ ਯ ਰ ਲ ਵ

ਭੱਠੀ ਦੀ ਅੱਗ ਭਠੀ ਵਿੱਚ ਹੀ ਸਮਾਂਦੀ ਹੈ-ਆਪਣਾ ਦੁੱਖ ਆਪ ਹੀ ਜਰੀਦਾ ਹੈ

ਜਦ ਪ੍ਰਿਤਮਾਂ ਦੇ ਚਿਹਰੇ ਉਤੇ ਪੂਰੀ ਨਿਵਰਤਾ, ਦ੍ਰਿੜਤਾ ਤੇ ਆਪਣੇ ਬਦਨਸੀਬ ਪ੍ਰੇਮੀ ਲਈ ਡੂੰਘੇ ਦਰਦ ਦੇ ਭਾਵ ਉਸ ਨੂੰ ਦਿਸੇ, ਤਾਂ ਭੱਠੀ ਦੀ ਅੱਗ ਹੁਣ ਭਠੀ ਵਿਚ ਸਮਾਣੀ ਅਸੰਭਵ ਹੋ ਗਈ।

ਭੱਠੀ ਵਿੱਚ ਤਾਇਆ ਭਾਂਡਾ ਹੈ-ਕਿਸੇ ਅਜ਼ਮਾਏ ਜਾਂ ਪਰਖੇ ਹੋਏ ਮਨੁੱਖ ਸੰਬੰਧੀ ਵਰਤਦੇ ਹਨ

ਗੁਰਦਿਆਲ - ਮੈਨੂੰ ਉਮੀਦ ਨਹੀਂ, ਕਾਹਨ ਸਿੰਘ ਕਦੀ ਮੰਨੇ, ਉਹ ਭੱਠੀ ਵਿੱਚ ਤਾਇਆ ਹੋਇਆ ਖੜਕਵਾਂ ਭਾਂਡਾ ਹੈ । ਉਸ ਦਾ ਕੋਈ ਖਾਸਾ ਇਲਾ ਪਿਲਾ ਨਹੀਂ ।

ਭਰਤ ਬਿਹੂਨ ਕਹਾ ਸੋਹਾਗੁ-ਪਤੀ ਬਿਨਾਂ ਸੁਹਾਗ ਕਿਹਾ ? ਨੀਂਹ ਬਿਨਾਂ ਇਮਾਰਤ ਕਾਹਦੀ

ਨਾਮ ਬਿਨਾ ਨਾਹੀ ਮੁਖਿ ਭਾਗੁ ।
ਭਰਤ ਬਿਹੂਨ ਕਹਾ ਸੋਹਾਗੁ।

ਭਰਮੀ ਦਾ ਦਾਰੂ ਮੌਤ-ਵਹਿਮ ਦਾ ਕੋਈ ਇਲਾਜ ਨਹੀਂ

ਉਸ ਦੀ ਧੀ ਨੂੰ ਕੋਈ ਰੋਗ ਨਹੀਂ, ਨਿਰਾ ਵਹਿਮ ਹੈ। ਭਰਮੀ ਦਾ ਦਾਰੂ ਤਾਂ ਮੌਤ ਹੀ ਹੈ। ਦਵਾਈ ਉੱਥੇ ਕਾਟ ਨਹੀਂ ਕਰਦੀ।

ਭਰਾ ਭਰਾਵਾਂ ਦੇ, ਢੋਡਰ ਕਾਂਵਾ ਦੇ-ਅੰਤ ਨੂੰ ਆਪਣੇ ਆਪਣੇ ਹੀ ਹੁੰਦੇ ਹਨ

ਅਸੀਂ ਇਨ੍ਹਾਂ ਦੀ ਲੜਾਈ ਵਿੱਚ ਪੈਕੇ, ਬੁਰੇ ਕਾਹਨੂੰ ਬਣੀਏ? ਅੰਤ ਨੂੰ ਭਰਾ ਭਰਾਵਾਂ ਦੇ, ਢੋਡਰ ਕਾਵਾਂ ਦੇ ਹੋਣੇ ਹਨ।

ਭਰਿਆ ਹੋਇਆ ਭਾਂਡਾ ਨਹੀਂ ਉਛਲਦਾ-ਗੁਣਵਾਨ ਅਡੋਲ ਰਹਿੰਦਾ ਹੈ

ਹੋਛਾ ਹੈ ਉਹ ਤਾਂ ਹੋਛਾ, ਨਹੀਂ ਕਾਹਨੂੰ ਇੰਨਾਂ ਰੌਲਾ ਪਾਂਦਾ। ਸਿਆਣਿਆਂ ਨੇ ਐਵੇਂ ਨਹੀਂ ਜੇ ਕਿਹਾ :-
'ਭਰਿਆ ਹੋਇਆ ਭਾਂਡਾ ਨਹੀਂ ਉਛਲਦਾ।'

ਭਰਿਆ ਮੇਲਾ ਹੀ ਛੱਡਣਾ ਚੰਗਾ ਹੁੰਦਾ ਹੈ-ਤੁਰਨਾ ਜਾਂ ਮਰਨਾ ਉਸੇ ਵੇਲੇ ਚੰਗਾ ਹੈ, ਜਦ ਬੰਦਾ ਜੋਬਨ ਤੇ ਸੁਖ ਵਿੱਚ ਹੋਵੇ ਤੇ ਕਿਸੇ ਚੀਜ਼ ਦੀ ਥੁੜ ਨਾ ਹੋਇ

ਸਾਰਿਆਂ ਨੇ ਸੋਗ ਬੜਾ ਮਨਾਇਆ, ਪਰ ਇਕ ਗੱਲ ਤੇ ਸਾਰੇ ਰੱਬ ਦਾ ਸ਼ੁਕਰ ਕਰਦੇ ਸਨ ਕਿ ਬਜ਼ੁਰਗ ਭਰਿਆ ਮੇਲਾ ਛੱਡ ਕੇ ਗਿਆ।

ਭਰਿਆਂ ਭਾਂਡਿਆਂ ਦੀਆਂ ਘਰੋੜੀਆਂ ਮਾਣ ਨਹੀਂ-ਵੱਡਿਆਂ ਘਰਾਂ ਤੋਂ ਨਾਂਹ ਨੁਕਰ ਹੁੰਦਿਆਂ ਕੁਝ ਨਾ ਕੁਝ ਮਿਲ ਹੀ ਜਾਂਦਾ ਹੈ

ਸੁਲੱਖਣੀ--ਭਾਈ ਜੀ ! ਸਾਡਾ ਹੁਣ ਉਹ ਹਾਲ ਨਹੀਂ, ਇਹ ਤੁਸਾਡੀ ਮੰਗ ਬਹੁਤ ਵੱਡੀ ਹੈ । ਭਾਈ ਛੱਡੋ ਵੀ ਵਿਹਲੀਆਂ ਗੱਲਾਂ ਨੂੰ। 'ਭਰਿਆਂ ਭਾਂਡਿਆਂ ਦੀਆਂ ਘਰੋੜੀਆਂ ਮਾਣ ਨਹੀਂ'। ਤੁਸਾਡਾ ਘਰ ਮੈਥੋਂ ਭੁੱਲਿਆ ਹੋਇਆ ਹੈ?

ਭਰੀ ਬੇਰੀ ਨੂੰ ਰਾਹ ਜਾਂਦੇ ਵੀ ਵੱਟੇ ਮਾਰਦੇ ਹਨ-ਪੱਕੇ ਫਲਾਂ ਵਾਂਗ ਜਵਾਨ ਕੁੜੀ ਜਾਂ ਗੁਣਵਾਨ ਦੀ ਸੰਭਾਲ ਜ਼ਰੂਰੀ ਹੈ

ਧੀਆਂ ਪਰਾਇਆ ਧਨ ਨੇ। ਆਪਣੇ ਘਰੀਂ ਚੰਗੀਆਂ ਲਗਦੀਆਂ ਨੇ। ਅੱਗੇ ਜ਼ਮਾਨਾ ਕਿੱਧਰ ਪਿਆ ਜਾਂਦਾ ਈ । ‘ਭਰੀ ਬੇਰੀ ਨੂੰ ਤੇ ਰਾਹ ਜਾਂਦੇ ਵੀ ਵੱਟੇ ਮਾਰਦੇ ਨੇ'।

ਭਰੇ ਸਮੁੰਦਰੋਂ ਘੋਘਾ ਲਾਭ-ਜਦ ਆਸ ਤਾਂ ਕਿਸੇ ਥਾਂ ਤੋਂ ਬਹੁਤੇ ਲਾਭ ਦੀ ਹੋਵੇ, ਪਰ ਮਿਲੇ ਥੋੜਾ

ਇਹ ਸ਼ਾਹੂਕਾਰ ਨੇ ਅੱਜ ਕੱਲ੍ਹ ਦੇ । ਧੀਆਂ ਨੂੰ ਵੀ ਖਾਲੀ ਹੱਥੀਂ ਤੋਰਦੇ ਨੇ । ਅਖੇ 'ਭਰੇ ਸਮੁੰਦਰੋਂ ਘੋਘਾ ਲਾਭ' ਇਹ ਹਾਲ ਹੈ ਇਨ੍ਹਾਂ ਦਾ।

ਭਰੇ ਵਾਤ ਚਉਲ ਤੇ ਬੈਠੀ-ਰੱਜੀ ਪੁੱਜੀ ਹੋਕੇ

ਸੁਣ ਨੀ ਮਾਏ ਚੂਚਕ ਹਾਏ ਤੈਨੂੰ ਕੌਣ ਸਮਝਾਏ। ਭਰੇ ਵਾਤ ਚਉਲ ਤੇ ਬੈਠੀ, ਨਾ ਪੁਣ ਪੁਤਰ ਪਰਾਏ।

ਭਰੋਸਾ ਵੱਡਾ ਤੋਸਾ-ਆਤਮ-ਵਿਸ਼ਵਾਸ ਕਾਇਮ ਰੱਖਣਾ

ਨਵਰੀਤ ਨੇ ਪੀ. ਸੀ. ਐੱਸ ਦੀ ਮੁੱਖ ਪਰੀਖਿਆ ਪਾਸ ਕਰ ਲਈ ਪਰ ਇੰਟਰਵਿਊ 'ਤੇ ਜਾਣ ਸਮੇਂ ਉਹ ਥੋੜ੍ਹਾ ਘਬਰਾ ਰਹੀ ਸੀ ਤਾਂ ਉਸ ਦੇ ਮਾਤਾ ਜੀ ਨੇ ਉਸ ਨੂੰ ਕਿਹਾ, "ਤੂੰ ਬਹੁਤ ਮਿਹਨਤ ਕੀਤੀ ਹੈ, ਤੇਰੀ ਇੰਟਰਵਿਊ ਵੀ ਵਧੀਆ ਹੋਵੇਗੀ ਪਰ ਉੱਥੇ ਤੂੰ ਆਪਣਾ ਆਤਮ-ਵਿਸ਼ਵਾਸ ਕਾਇਮ ਰੱਖੀ ਕਿਉਂਕਿ ਸਿਆਣਿਆ ਨੇ ਕਿਹਾ ਹੈ- ਭਰੋਸਾ ਵੱਡਾ ਤੋਸਾ।"

  • «
  • 226
  • 227
  • 228
  • 229
  • 230
  • »