Logo
ਪੰਜਾਬੀ
  • ENGLISH
  • شاہ مکھی
  • ਕਵਿਤਾਵਾਂ
  • ਕਿਤਾਬਾਂ
  • ਸ਼ਬਦਕੋਸ਼
  • ਖ਼ਬਰਾਂ
  • ਹੋਰ
    • ਸੱਭਿਆਚਾਰ
      • ਬੋਲੀਆਂ
      • ਮੁਹਾਵਰੇ
      • ਅਖਾਣ
      • ਬੱਚਿਆਂ ਦੇ ਨਾਮ
    • ਸਾਹਿਤ
      • ਲੇਖਕ
      • ਆਡੀਓ ਕਿਤਾਬਾਂ
    • ਬੱਚਿਆਂ ਦਾ ਸੈਕਸ਼ਨ
      • ਖੇਡਾਂ
      • ਬੱਚਿਆਂ ਲਈ ਕਵਿਤਾਵਾਂ
      • ਕਹਾਣੀਆਂ
      • ਲੇਖ
    • ਮਨੋਰੰਜਨ
      • ਰੇਡੀਓ
      • ਚੁਟਕਲੇ
      • ਗੀਤਾਂ ਦੇ ਬੋਲ
    • ਹੋਰ
      • ਸਟੇਟਸ
      • ਅਨਮੋਲ ਵਿਚਾਰ
      • ਮੁਬਾਰਕਾਂ
      • ਰੈਸਿਪੀ
      • ਕੁਇਜ਼
      • ਕੈਲੰਡਰ
  • ਪੰਜਾਬੀ
    • ENGLISH
    • شاہ مکھی
  • Profile
੧੨ ਅੱਸੂ ੫੫੮
  • ਖ਼ਬਰਾਂ
  • ਸੱਭਿਆਚਾਰ
    • ਬੋਲੀਆਂ
    • ਮੁਹਾਵਰੇ
    • ਅਖਾਣ
    • ਬੱਚਿਆਂ ਦੇ ਨਾਮ
  • ਸਾਹਿਤ
    • ਕਵਿਤਾਵਾਂ
    • ਕਿਤਾਬਾਂ
    • ਲੇਖਕ
    • ਆਡੀਓ ਕਿਤਾਬਾਂ
  • ਬੱਚਿਆਂ ਦਾ ਸੈਕਸ਼ਨ
    • ਖੇਡਾਂ
    • ਬੱਚਿਆਂ ਲਈ ਕਵਿਤਾਵਾਂ
    • ਕਹਾਣੀਆਂ
    • ਲੇਖ
  • ਮਨੋਰੰਜਨ
    • ਰੇਡੀਓ
    • ਚੁਟਕਲੇ
    • ਗੀਤਾਂ ਦੇ ਬੋਲ
  • ਹੋਰ
    • ਸਟੇਟਸ
    • ਅਨਮੋਲ ਵਿਚਾਰ
    • ਮੁਬਾਰਕਾਂ
    • ਰੈਸਿਪੀ
    • ਸ਼ਬਦਕੋਸ਼
    • ਕੁਇਜ਼

ਵਰਣਮਾਲਾ ਦੁਆਰਾ ਅਖਾਣ ਲੱਭੋ

ਸਭ ੳ ਅ ੲ ਸ ਹ ਕ ਖ ਗ ਘ ਚ ਛ ਜ ਝ ਟ ਠ ਡ ਢ ਤ ਥ ਦ ਧ ਨ ਪ ਫ ਬ ਭ ਮ ਯ ਰ ਲ ਵ

ਰੋਟੀ ਲੇਖੇ, ਦਾਲ ਭੁਲੇਖੇ-ਜਦ ਕੋਈ ਅਜਿਹੇ ਢੰਗ ਨਾਲ ਕਿਸੇ ਦਾ ਖਰਚ ਵਧੀਕ ਕਰਵਾ ਦੇਵੇ ਜਿਸਦਾ ਪਤਾ ਨਾ ਲੱਗ ਸਕੇ

ਸ਼ਕੁੰਤਲਾ - ਭਰਜਾਈ ਜੀ ! ਛੱਡੋ ਪਰੇ ਰਾਮ ਨਾਥ ਆਪਣਾ ਮਤਲਬ ਕੱਢਣ ਲਈ ਬੜਾ ਸਿਆਣਾ ਜੇ, ਉਸ ਦੀ ਤਾਂ ‘ਰੋਟੀ ਲੇਖੇ ਦਾਲ ਭੁਲੇਖੇ' ਵਾਲੀ ਗੱਲ ਜੇ।

ਰੋਡੇ ਸਿਰ ਨਾ ਜੂੰ ਨਾ ਲੀਖ-ਜਿਸ ਦੇ ਹੱਥ ਪੱਲੇ ਕੁਝ ਨਾ ਹੋਵੇ, ਉਸ ਨੂੰ ਡਰ ਕਾਹਦਾ

ਸ਼ਾਹ ! ਮੈਨੂੰ ਨਾ ਡਰਾ । ਅਖੇ 'ਰੋਡੇ ਸਿਰ ਨਾ ਜੂੰ ਨਾ ਲੀਖ' ਜੋ ਜੀਅ ਆਵੇ ਕਰ ਲੈ । ਮੇਰੇ ਪਾਸ ਕੀ ਹੈ, ਜੋ ਤੂੰ ਕੁਰਕ ਕਰਵਾ ਲਏਂਗਾ ?

ਰੋ ਰੋ ਮੋਈ ਸਹੁਰੇ ਭੀ ਨਾ ਗਈ-ਬੜੀ ਮਿਹਨਤ ਕਰਨ ਤੇ ਵੀ ਜਦ ਕੋਈ ਕਿਸੇ ਕੰਮ ਨੂੰ ਸਿਰੇ ਨਾ ਚਾੜ੍ਹ ਸਕੇ

ਭੈਣ ਜੀ, ਮੈਂ ਬੜੀ ਮਿਹਨਤ ਕੀਤੀ, ਨਾ ਦਿਨ ਡਿੱਠਾ ਨਾ ਰਾਤ, ਪਰ ਕੰਮ ਸਿਰੇ ਨਾ ਹੀ ਚੜਿਆ। ਅਖੇ 'ਰੋ ਰੋ ਮੋਈ ਸਹੁਰੇ ਭੀ ਨਾ ਗਈ' ਵਾਲਾ ਮੇਰਾ ਹਾਲ ਜੇ।

ਰੋਂਦਾ ਕਿਉਂ ਏਂ ? ਥਾਲੀ ਵਿਚ ਕੁਝ ਨਹੀਂ-ਜਦ ਕੋਈ ਭੁੱਖ ਦੇ ਦੁਖੋਂ ਔਖਾ ਹੋਵੇ

ਹੁੰਦੇ ਸੁੰਦੇ ਕੌਣ ਉਦਾਸ ਤੇ ਦੁਖੀ ਹੁੰਦਾ ਹੈ ? ਮੇਰਾ ਤਾਂ ਉਹ ਹਾਲ ਹੈ ਅਖੇ 'ਰੋਂਦਾ ਕਿਉਂ ਏਂ ? ਥਾਲੀ ਵਿੱਚ ਕੁਝ ਨਹੀਂ।'

ਰੋਂਦਾ ਘੋੜੇ ਚੜ੍ਹਾਈਏ, ਹਗ ਪਲਾਣ ਭਰੇ-ਜੇ ਧੱਕੇ ਨਾਲ ਕਿਸੇ ਪਾਸੋਂ ਚੰਗਾ ਕੰਮ ਵੀ ਕਰਾਇਆ ਜਾਵੇ ਤਾਂ ਉਹ ਉਸਨੂੰ ਖਰਾਬ ਕਰ ਦੇਂਦਾ ਹੈ

ਉਸ ਪਾਸੋਂ ਹੋਰ ਬਦੋ ਬਦੀ ਕੰਮ ਕਰਵਾਓ, ਉਹ ਕੰਮ ਦਾ ਨਾਸ ਮਾਰ ਦੇਵੇਗਾ। ਤੁਸਾਨੂੰ ਪਤਾ ਹੀ ਹੈ ਅਖੇ 'ਰੋਂਦਾ ਘੋੜੇ ਚੜ੍ਹਾਈਏ, ਹਗ ਪਲਾਣ ਭਰੇ।'

ਰੋਂਦੇ ਕਿਉਂ ਹੋ ? ਸ਼ਕਲ ਹੀ ਐਸੀ ਹੈ-ਬਿਨਾ ਕਾਰਨ ਰੋਂਦੂ ਜਾਂ ਸੜੀਅਲ ਸੁਭਾ ਵਾਲੇ ਲਈ ਆਖਦੇ ਹਨ

ਇਸ ਨੂੰ ਕਦੀ ਖੁਸ਼ ਡਿੱਠਾ ਵੀ ਜੇ ? ਹਰ ਵੇਲੇ ਅਖੇ 'ਰੋਂਦੇ ਕਿਉਂ ਹੋ ? ਸ਼ਕਲ ਹੀ ਐਸੀ ਹੈ' ਬਿਨ ਕਾਰਨ ਹੀ ਕੋਈ ਸੜਿਆ ਰਹੇ ਤਾਂ ਉਸ ਦਾ ਕੀ ਇਲਾਜ ?

ਰੰਡਾ ਗਿਆ ਕੁੜਮਾਈ, ਆਪਣੀ ਕਰੇ ਕਿ ਪਰਾਈ-ਜਦ ਲੋੜਵੰਦ ਨੂੰ ਕੋਈ ਚੀਜ਼ ਮਿਲੇ, ਤੇ ਉਹ ਆਪਣੀ ਲੋੜ ਪੂਰੀ ਹੋਏ ਬਿਨਾਂ ਕਿਸੇ ਹੋਰ ਨੂੰ ਨਾ ਦੇਵੇ

ਮਕਾਨ ਤਾਂ ਪਸੰਦ ਹੈ, ਪਰ ਮੈਨੂੰ ਵੀ ਲੋੜ ਹੈ । ਭੋਲਾ ਸਿੰਘ ਨੂੰ ਕੀ ਆਖਾਂਗਾ ? ਮੇਰਾ ਤਾਂ ਇਹ ਹਾਲ ਹੈ ਅਖੇ 'ਰੰਡਾ ਗਿਆ ਕੁੜਮਾਈ, ਆਪਣੀ ਕਰੇ ਕਿ ਪਰਾਈ।'

ਰੰਡੀ ਪਾਵੇ ਭੰਡੀ-ਜਿਸ ਦੇ ਸਿਰ ਤੇ ਖਸਮ ਨਾ ਰਹੇ, ਉਹ ਬੇਮੁਹਾਰੀਆਂ ਕਰਨ ਲਗ ਪੈਂਦਾ ਹੈ

ਇਸਨੂੰ ਕੀਹਦੀ ਲੱਜ ਸ਼ਰਮ ਹੈ ਜੋ ਚੁੱਪ ਕਰਕੇ ਸਹਿ ਜਾਂਦੀ। 'ਰੰਡੀ ਪਾਵੇ ਭੰਡੀ' ਇਸ ਨੇ ਵੀ ਓਹੀ ਕੰਮ ਕੀਤਾ।

ਰੰਨ ਗਈ ਸਿਆਪੇ, ਦੁਖ ਰੋਵੇ ਆਪੋ ਆਪੇ-ਹਰ ਕੋਈ ਆਪਣੇ ਹੀ ਦੁੱਖੋਂ ਦੁਖੀ ਹੁੰਦਾ ਹੈ ਦੂਜੇ ਤੋਂ ਨਹੀਂ

ਕੌਣ ਜਾਣੇ ਪੀੜ ਪਰਾਈ ? ਹਰ ਕਿਸੇ ਨੂੰ ਆਪੋ ਆਪਣੀ ਪਈ ਹੈ । ਅਖੇ 'ਰੰਨ ਗਈ ਸਿਆਪੇ ਦੁਖ ਰੋਵੇ ਆਪੋ ਆਪੇ।'

ਰੰਨ ਗਿਆਨਣ, ਭੇਡ ਇਸਨਾਨਣ, ਲੋਈ ਖੁੰਬ ਨਾ ਹੋਈ-ਕਿਸੇ ਮਾੜੇ ਸੁਭਾ ਦੀ ਇਸਤ੍ਰੀ ਨੂੰ ਆਖਦੇ ਹਨ ਜਿਹੜੀ ਬਾਹਰਮੁਖੀ ਬੜੀ ਧਾਰਮਿਕ ਬਣੀ ਰਹਿਣ ਦਾ ਦਿਖਲਾਵਾ ਕਰੇ

ਸ਼ੀਲਾ, ਉਸ ਦੰਭੀ ਗਿਆਨਣ ਦੀ ਕਥਾ ਬੰਦ ਕਰ। ਉਸ ਦਾ ਹੀ ਦਿਖਾਵਾ ਹੈ ਤੇ ਅੰਦਰ ਮੈਲ ਹੀ ਮੈਲ ਹੈ। 'ਰੰਨ ਗਿਆਨਣ, ਭੇਡ ਇਸਨਾਨਣ, ਲੋਈ ਖੁੰਬ ਨਾ ਹੋਈ' ਕਦੀ ਇਹੋ ਜਿਹੀਆਂ ਕਮਜ਼ਾਤਾਂ ਵੀ ਪਾਠ ਪੂਜਾ ਨਾਲ ਭਰੀਆਂ ਹਨ ?

ਰੰਨ ਜੱਟੀ ਹੋਰ ਸਭ ਚੱਟੀ-ਤੀਵੀਂ ਦੀ ਸੋਭਾ ਕੀਤੀ ਹੈ। ਜਦ ਕੋਈ ਤਕੜੀ ਇਸਤ੍ਰੀ ਘਰ ਨੂੰ ਬੜੀ ਮਿਹਨਤ ਨਾਲ ਸੰਵਾਰ ਕੇ ਰਖੇ

ਜਿਸ ਘਰ ਨੂੰ ਤ੍ਰੀਮਤ ਨੇ ਬੜੀ ਸੁਘੜਤਾ ਨਾਲ ਸੰਭਾਲਿਆ ਹੋਵੇ, ਉਸ ਨੂੰ ਮਰਦ ਕਹੀ ਨਾਲ ਭੀ ਢਾਹ ਨਹੀਂ ਸਕਦਾ। ਇਸ ਉੱਤੇ ਪੰਜਾਬੀ ਦਾ ਅਖਾਣ ਹੈ, 'ਰੰਨ ਜੱਟੀ ਹੋਰ ਸਭ ਚੱਟੀ।'

ਰੰਨ ਨੂੰ ਰੰਨ ਛਲੇ, ਉਹਦੇ ਕੋਲੋਂ ਖੁਦਾ ਡਰੇ-ਜਦੋਂ ਇੱਕੋ ਨਸਲ ਦੇ ਇੱਕ ਦੂਜੇ ਨੂੰ ਧੋਖਾ ਦੇਣ

ਹੀਰੇ ਨੂੰ ਹੀਰਾ ਕਟਦਾ ਹੈ, ਲੋਹੇ ਨੂੰ ਲੋਹਾ। “ਰੰਨ ਨੂੰ ਰੰਨ ਛਲੇ, ਉਹਦੇ ਕੋਲੋਂ ਖੁਦਾ ਡਰੇ।"

  • «
  • 258
  • 259
  • 260
  • 261
  • 262
  • »