Logo
ਪੰਜਾਬੀ
  • ENGLISH
  • شاہ مکھی
  • ਕਵਿਤਾਵਾਂ
  • ਕਿਤਾਬਾਂ
  • ਸ਼ਬਦਕੋਸ਼
  • ਖ਼ਬਰਾਂ
  • ਹੋਰ
    • ਸੱਭਿਆਚਾਰ
      • ਬੋਲੀਆਂ
      • ਮੁਹਾਵਰੇ
      • ਅਖਾਣ
      • ਬੱਚਿਆਂ ਦੇ ਨਾਮ
    • ਸਾਹਿਤ
      • ਲੇਖਕ
      • ਆਡੀਓ ਕਿਤਾਬਾਂ
    • ਬੱਚਿਆਂ ਦਾ ਸੈਕਸ਼ਨ
      • ਖੇਡਾਂ
      • ਬੱਚਿਆਂ ਲਈ ਕਵਿਤਾਵਾਂ
      • ਕਹਾਣੀਆਂ
      • ਲੇਖ
    • ਮਨੋਰੰਜਨ
      • ਰੇਡੀਓ
      • ਚੁਟਕਲੇ
      • ਗੀਤਾਂ ਦੇ ਬੋਲ
    • ਹੋਰ
      • ਸਟੇਟਸ
      • ਅਨਮੋਲ ਵਿਚਾਰ
      • ਮੁਬਾਰਕਾਂ
      • ਰੈਸਿਪੀ
      • ਕੁਇਜ਼
      • ਕੈਲੰਡਰ
  • ਪੰਜਾਬੀ
    • ENGLISH
    • شاہ مکھی
  • Profile
੬ ਭਾਦੋਂ ੫੫੭
  • ਖ਼ਬਰਾਂ
  • ਸੱਭਿਆਚਾਰ
    • ਬੋਲੀਆਂ
    • ਮੁਹਾਵਰੇ
    • ਅਖਾਣ
    • ਬੱਚਿਆਂ ਦੇ ਨਾਮ
  • ਸਾਹਿਤ
    • ਕਵਿਤਾਵਾਂ
    • ਕਿਤਾਬਾਂ
    • ਲੇਖਕ
    • ਆਡੀਓ ਕਿਤਾਬਾਂ
  • ਬੱਚਿਆਂ ਦਾ ਸੈਕਸ਼ਨ
    • ਖੇਡਾਂ
    • ਬੱਚਿਆਂ ਲਈ ਕਵਿਤਾਵਾਂ
    • ਕਹਾਣੀਆਂ
    • ਲੇਖ
  • ਮਨੋਰੰਜਨ
    • ਰੇਡੀਓ
    • ਚੁਟਕਲੇ
    • ਗੀਤਾਂ ਦੇ ਬੋਲ
  • ਹੋਰ
    • ਸਟੇਟਸ
    • ਅਨਮੋਲ ਵਿਚਾਰ
    • ਮੁਬਾਰਕਾਂ
    • ਰੈਸਿਪੀ
    • ਸ਼ਬਦਕੋਸ਼
    • ਕੁਇਜ਼

ਵਰਣਮਾਲਾ ਦੁਆਰਾ ਅਖਾਣ ਲੱਭੋ

ਸਭ ੳ ਅ ੲ ਸ ਹ ਕ ਖ ਗ ਘ ਚ ਛ ਜ ਝ ਟ ਠ ਡ ਢ ਤ ਥ ਦ ਧ ਨ ਪ ਫ ਬ ਭ ਮ ਯ ਰ ਲ ਵ

ਲਛੇ ਸਭ ਨੂੰ ਹਛੇ-ਮਾਲ ਧਨ ਸਭ ਨੂੰ ਪਿਆਰਾ ਹੈ

ਯਾਰ ! 'ਲਛੇ ਸਭ ਨੂੰ ਹੱਛੇ ਹੀ ਲੱਗਣੇ ਹੋਏ।' ਗਰੀਬਾਂ ਦੀ ਕੌਣ ਪੁੱਛ ਕਰਦਾ ਹੈ ?

ਲਜ ਦੀ ਮਾਰੀ ਅੰਦਰ ਵੜੀ, ਮੂਰਖ ਆਖੇ ਮੈਥੋਂ ਡਰੀ-ਜਦ ਕੋਈ ਭਲਾਮਾਣਸ ਝਗੜਾਲੂ ਨਾਲ ਝਗੜਾ ਕਰਨ ਤੋਂ ਸੰਕਚ ਕਰੇ ਪਰ ਝਗੜਾਲੂ ਸਮਝੇ ਕਿ ਮੈਥੋਂ ਡਰ ਗਿਆ ਹੈ

ਉਹ ਸਮਝਦਾ ਹੈ ਮੈਂ ਡਰ ਗਿਆ ਹਾਂ । ਮੈਨੂੰ ਤਾਂ ਆਪਣੀ ਇੱਜ਼ਤ ਦੀ ਪਰਵਾਹ ਹੈ । ਅਖੇ 'ਲਜ ਦੀ ਮਾਰੀ ਅੰਦਰ ਵੜੀ, ਮੂਰਖ ਆਖੇ ਮੈਥੋਂ ਡਰੀਂ।'

ਲੱਜ ਲਈ ਲਾਹ, ਫੇਰ ਪੰਜਾਂ ਦੀ ਕੀ ਪਰਵਾਹ-ਜਦ ਸ਼ਰਮ ਹਯਾ ਲਾਹ ਦਿੱਤੀ, ਤਾਂ ਸਮਾਜ ਦਾ ਕੀ ਡਰ

ਮੈਂ ਤਾਂ ਵੇਖ ਰਿਹਾ ਵਾਂ ਸ਼ਾਇਦ ਇਹਨਾਂ ਦੇ ਮਨ ਵਿੱਚ ਕਿਤੇ ਇਨਸਾਫ ਆ ਜਾਇ। ਨਹੀਂ ਤਾਂ ਫੇਰ ਤੁਹਾਨੂੰ ਪਤਾ ਹੀ ਹੈ ਕਿ ਆਪਣਾ ਰਸਤਾ ਸਿੱਧਾ ਹੈ। 'ਲੱਜ ਲਈ ਲਾਹ, ਫੇਰ ਪੰਜਾਂ ਦੀ ਕੀ ਪਰਵਾਹ'।

ਲੱਡੂ ਮੁਕ ਗਏ ਯਰਾਨੇ ਟੁੱਟ ਗਏ-ਮਾਇਆ ਦੇ ਕਾਰਨ ਲਾਈ ਹੋਈ ਪ੍ਰੀਤ ਜਦ ਗ਼ਰੀਬੀ ਵਿੱਚ ਆਕੇ ਟੁੱਟ ਜਾਵੇ

ਲੱਡੂ ਮੁਕ ਗਏ, ਯਰਾਨੇ ਟੁੱਟ ਗਏ, ਕੱਚੀ ਯਾਰੀ ਲੱਡੂਆਂ ਦੀ।

ਲੱਤ ਦਾ ਉੱਤਰ ਲੱਤ, ਤੇ ਮੁਕੇ ਦਾ ਮੁਕਾ-ਜਿਹੋ ਜਿਹਾ ਕੋਈ ਵਰਤੇ ਉਹੋ ਜਿਹਾ ਉਸ ਨਾਲ ਵਰਤਣਾ

ਤੂੰ ਵੀ ‘ਲੱਤ ਦਾ ਉੱਤਰ ਲੱਤ ਤੇ ਮੁਕੇ ਦਾ ਮੁਕਾ' ਦੇਣਾ ਸੀ । ਤੇਰੇ ਕੋਲੋਂ ਤਾਂ ਕੁਝ ਹੋਇਆ ਨਹੀਂ ਤੇ ਮੇਰਾ ਸਿਰ ਖਾਈ ਜਾਨਾ ਏਂ।

ਲੱਤਾਂ ਜੰਡ ਦੀਆਂ, ਧੜ ਤੂਤ ਦਾ ਤੇ ਸਿਰ ਧਰੇਕ ਦਾ-ਕੋਈ ਅਜੇਹੀ ਚੀਜ਼ ਹੋਣੀ ਜਿਹੜੀ ਮਿਲਗੋਭਾ ਹੋਵੇ

ਇਹ ਅਜੀਬ ਖਿਚੜੀ ਪਕਾਈ ਜੇ। ਲੱਤਾਂ ਜੰਡ ਦੀਆਂ, ਧੜ ਤੂਤ ਦਾ ਤੇ ਸਿਰ ਧਰੇਕ ਦਾ, ਮੈਨੂੰ ਤਾਂ ਇਸ ਦਾ ਸਿਰ ਪੈਰ ਪਤਾ ਨਹੀਂ ਲਗਦਾ।

ਲੱਤਾਂ ਦੇ ਭੂਤ ਹੱਥਾਂ ਨਾਲ ਨਹੀਂ ਮੰਨਦੇ-ਡੰਡੇ ਦੇ ਯਾਰ, ਬਿਨਾਂ ਜ਼ੋਰ ਜ਼ਬਰ ਕੀਤੇ ਠੀਕ ਨਹੀਂ ਹੁੰਦੇ

ਉਸ ਵੱਲ ਜਿਤਨੀ ਜੀ ਕਰੇ ਤਨਖਾਹ ਲਾ ਕੇ ਛੱਡਣਾ। ਇਹ ਲੱਤਾਂ ਦੇ ਭੂਤ ਹੱਥਾਂ ਨਾਲ ਨਹੀਂ ਮੰਨਦੇ ।

ਲੱਤੋਂ ਲੰਙਾਂ ਨਾਂ ਸੁਚਾਲਾ-ਕਿਸੇ ਕੰਮ ਕਾਜ ਜੋਗਾ ਹੋਵੇ ਨਾ ਤੇ ਨਾਂ ਵੱਡਾ ਰਖਾਵੇ

ਸ਼ੇਰ ਸਿੰਘ ਹੋਰੀਂ ਤਾਂ ਉਥੋਂ ਇਉਂ ਨੱਸੇ ਜਿਉਂ ਬਿੱਲੀ ਸ਼ਿਕਾਰੀ ਕੁੱਤੇ ਨੂੰ ਵੇਖ ਕੇ ਨਸਦੀ ਹੈ। ਬਸ ਫੇਰ ਲੜਨਾ ਕਿਸ ਨੇ ਸੀ ? ਪਰ ਸ਼ੇਰ ਸਿੰਘ ਦੀ ਬਹਾਦਰੀ ਤਾਂ ਅਸੀਂ ਪਹਿਲੀ ਵਾਰ ਵੇਖੀ। ਓਹੀ ਗੱਲ ਹੋਈ ਅਖੇ 'ਲੱਤੋਂ ਲੰਙਾਂ ਨਾਂ ਸੁਚਾਲਾ'।

ਲੱਤੋਂ ਲੰਙੀ ਤੇ ਲਾਹੌਰ ਦਾ ਦਾਈਆ-ਹਿੰਮਤ ਕੁਝ ਨਾ ਹੋਵੇ ਤੇ ਫੜਾਂ ਬੜੀਆਂ ਮਾਰੇ

ਇਹ ਤਾਂ ਉਸ ਦੀਆਂ ਫੜਾਂ ਹੀ ਹਨ। ਜਿੰਨਾਂ ਕੁਝ ਕਰਨ ਜੋਗਾ ਹੈ ਉਹ ਤਾਂ ਸਾਨੂੰ ਪਤਾ ਹੀ ਹੈ। 'ਲੱਤੋਂ ਲੰਙਾਂ ਤੇ ਲਾਹੌਰ ਦਾ ਦਾਈਆ' ਵਾਲੀ ਗੱਲ ਹੈ ਉਸ ਦੀ ਤਾਂ।

ਲੱਦਿਆ ਕਹਾਰ ਤੇ ਸੱਖਣਾ ਘੁਮਿਆਰ-ਜਦ ਇਕ ਦਾ ਸੌਖ ਦੂਜੇ ਲਈ ਔਕੜ ਬਣ ਜਾਵੇ

ਵੇਲੇ ਵੇਲੇ ਦੀ ਗੱਲ ਹੈ। ਅੱਜ ਮੇਰੇ ਸਿਰ ਭਾਰ ਕੱਲ੍ਹ ਤੇਰੇ ਸਿਰ। ਅਖੇ 'ਲੱਦਿਆ ਕਹਾਰ ਤੇ ਸੱਖਣਾ ਘੁਮਿਆਰ'। ਤੂੰ ਹੁਣ ਖਲਾਸ ਹੋ ਗਿਆ ਹੈਂ, ਮੇਰੇ ਸਿਰ ਜ਼ਿੰਮੇਵਾਰੀ ਸੁੱਟ ਕੇ।

ਲਬ ਲਾਨ੍ਹਤ ਤੇ ਤਮਾਂ ਖਰਾਬ-ਲਾਲਚ ਬੁਰੀ ਬਲਾ ਹੈ

ਉਹ ਵਿਚਾਰੀ ਗ਼ਰੀਬ ਸੀ। ਲਾਲਚ ਵਿੱਚ ਫਸ ਸਰਦਾਰਾਂ ਦੀ ਨੌਕਰਾਣੀ ਬਣ ਗਈ, ਉਸ ਨੂੰ ਕੀ ਪਤਾ ਸੀ ਕਿ ਉਸ ਨਾਲ ਕੀ ਬੀਤੇਗੀ ? 'ਲਬ ਲਾਨ੍ਹਤ ਤੇ ਤਮਾਂ ਖਰਾਬ' ਅੰਤ ਖੁਆਰ ਹੋਈ।

ਲਬ ਵਿਣਾਹੇ ਮਾਣਸਾ ਜਿਉਂ ਪਾਣੀ ਬੂਰ-ਲੋਭ, ਲੋਭੀ ਪੁਰਸ਼ ਦਾ ਨਾਸ ਕਰ ਦੇਂਦਾ ਹੈ

ਮਿੱਤ੍ਰ ਜੀ ! ਲਾਲਚ ਬੁਰੀ ਬਲਾ ਜੇ। ਸਿਆਣਿਆਂ ਦਾ ਕਿਹਾ ਹੈ, ਲਬ ਵਿਣਾਹੇ ਮਾਣਸਾ ਜਿਉਂ ਪਾਣੀ ਬੂਰ।

  • «
  • 261
  • 262
  • 263
  • 264
  • 265
  • »