ਅੱਜ ਜੇ ਕਿਤੇ ਮਾਲਕਾਂ ਸਾਹਵੇਂ ਚਾਰ ਗੱਲਾਂ ਕਰਨੀਆਂ ਪੈ ਜਾਣ ਤਾਂ ਤੁਹਾਡੇ ਵਿੱਚ ਕੇਹੜਾ ਏ ਜਿਹੜਾ ਉਨ੍ਹਾਂ ਨਾਲ ਵਾਰਾਂ ਵੱਟ ਸਕੇ । ਤੁਹਾਨੂੰ ਸਾਨੂੰ ਤਾਂ ਉਨ੍ਹਾਂ ਛਿੱਬੀਆਂ ਨਾਲ ਉਡਾ ਦੇਣਾ ਏਂ।
ਏਸ ਇਸ਼ਕ ਦੀ ਛਿੜੇਗੀ ਵਾਰ ਮਾਹੀਆ ! ਜਿੱਥੇ ਚਾਰ ਬੰਦੇ ਟਲ ਕੇ ਬਹਿਣਗੇ ਵੇ! ਕੜੀਆਂ ਕੁਬਜਾਂ ਦਾ ਕਿਸੇ ਨਹੀਂ ਨਾਉਂ ਲੈਣਾ, 'ਰਾਧਾ' ਆਖ ਪਿੱਛੋਂ ਕ੍ਰਿਸ਼ਨ ਕਹਿਣਗੇ ਵੇ !
ਏਡਾ ਪਰਉਪਕਾਰ ਕਰਦਿਆਂ ਜੇ ਕਾਨੂੰਨ ਵਿਚ ਜ਼ਰਾ ਉੱਨੀ ਇੱਕੀ ਹੋ ਵੀ ਜਾਏ ਤੇ ਕਿਹੜੀ ਆਖਰ ਆ ਜਾਇਗੀ। ਪਰ ਏਸ ਦੁਸ਼ਟ ਦਾ ਵਾਰ ਨਾ ਚਲਣ ਦਿਓ। ਇਹ ਅਨੰਤ ਰਾਮ ਦੀ ਟੈਬੂ ਦੇ ਸਹਾਰੇ ਜਾਨ ਲੈਣਾ ਚਾਹੁੰਦਾ ਹੈ। ਉਸ ਨੂੰ ਬਚਾਉ।
ਤੂੰ ਸਿਰੇ ਚੜ੍ਹਦਾ ਜਾਨਾ ਏ ? ਤੂੰ ਕੌਣ ਏ ਐਨੀ ਗੱਲ ਕਹਿਣ ਵਾਲਾ ? ਖ਼ਬਰਦਾਰ ! ਮਤਾਂ ਏਹੋ ਜਹੀਆਂ ਵਾਧੀਆਂ ਘਾਟੀਆਂ ਗੱਲਾਂ ਵੱਡਿਆਂ ਦੇ ਸਾਹਮਣੇ ਮੂੰਹੋਂ ਕਰਦਾ ਹੋਵੇ ?
ਤੂੰ ਬੇਬੇ, ਇਹਦੀ ਗੱਲ ਦਾ ਧਿਆਨ ਨਾ ਕਰ। ਏਹਦੀ ਅਕਲ ਅੱਜ ਕੱਲ੍ਹ ਫਿਰੀ ਹੋਈ ਹੈ। ਏਹਨੂੰ ਵਾਧਾ ਘਾਟਾ ਕੁਝ ਨਹੀਂ ਸੁੱਝਦਾ।
ਤੂੰ ਜੁਵਾਨੀਆਂ ਮਾਣੇਂ, ਅੱਲਾ ਦੀ ਮਿਹਰ ਤੇ ਤੁਹਾਡੀ ਬਰਕਤ ਦਾ ਸਦਕਾ ਏ, ਨਹੀਂ ਤੇ ਮੇਰੇ ਵਰਗੀ ਸਿਰੋਂ ਨੰਗੀ ਦੀ ਕਿਸ ਵਾਤ ਪੁੱਛਣੀ ਸੀ।
ਸੁਣਦਿਆਂ ਸੁਣਦਿਆਂ ਸ: ਤਿਲੋਕ ਸਿੰਘ ਹੱਸਣ ਲੱਗ ਪਿਆ। ਉਸ ਦੀਆਂ ਦੋਵੇਂ ਵਾਛਾਂ ਤਣ ਗਈਆਂ ਤੇ ਮੂੰਹ ਬਹੁਤ ਸਾਰਾ ਅੱਡਿਆ ਗਿਆ । ਜਿਸ ਕਰਕੇ ਦੰਦਾਂ ਨਾਲ ਜੁੜੀਆਂ ਹੋਈਆਂ ਸੁਨਹਿਰੀ ਤਾਰਾਂ ਚਮਕਣ ਲੱਗ ਪਈਆਂ।
ਉਦੋਂ ਤੋਂ ਤਾਂ ਰਾਇ ਸਾਹਿਬ ਲਈ ਕਿਆਮਤ ਆ ਗਈ, ਜਦ ਉਨ੍ਹਾਂ ਦਾ ਹੀ ਲੜਕਾ ਇਸ ਵੇਲੇ ਨਾ ਕੇਵਲ ਹੜਤਾਲੀਆਂ ਦਾ ਮੋਹਰੀ ਜਾ ਬਣਿਆ ਹੈ, ਬਲਕਿ ਉਸ ਨੇ ਲਾਹੌਰ ਦੇ ਦਸ ਬਾਹਰਾਂ ਹਜ਼ਾਰ ਮਜ਼ਦੂਰਾਂ ਦੀ ਜੱਥੇਬੰਦੀ ਕਾਇਮ ਕਰ ਕੇ ਉਸਦੀ ਕੁਲ ਵਾਗ ਡੋਰ ਆਪਣੇ ਹੱਥਾਂ ਵਿਚ ਲੈ ਲਈ ਹੈ।
ਥਾਣੇਦਾਰ ਨੂੰ ਪਿੰਡ ਆਇਆ ਦੇਖ ਕੇ, ਉਹ ਵਾਹੋ ਦਾਹੀ ਮੇਰੇ ਵੱਲ ਭੱਜਦਾ ਆਇਆ। ਪਰ ਮੈਂ ਉਸ ਨੂੰ ਕਿਵੇਂ ਬਚਾ ਸਕਦਾ ਸਾਂ।
ਦੁਨੀਆਂ ਦੀ ਵਾਹ ਵਾਹ ਖੱਟਣ ਲਈ ਸਰਕਾਰ ਵਿਰੁੱਧ ਵਾਹੀ ਤਬਾਹੀ ਬੋਲਣ ਵਾਲਾ ਆਗੂ ਜਦੋਂ ਸਾਰੀ ਦਿਹਾੜੀ ਮਿੱਟੀ ਛਕਣ ਪਿੱਛੋਂ ਸ਼ਾਮ ਨੂੰ ਘਰ ਆਵੇ ਤੇ ਘਰ ਵਿੱਚ ਨਾਹ ਚੁਲ੍ਹੇ ਅੱਗ ਤੇ ਨਾਹ ਘੜੇ ਪਾਣੀ ਹੋਵੇ, ਗੁਆਂਢੀਆਂ ਦੇ ਘਰੋਂ ਦੋ ਮਿੱਠੇ (ਬੇਹੇ) ਪਰਸ਼ਾਦੇ ਮੰਗ ਕੇ ਰੁੱਖੇ (ਗੰਢੇ) ਖਾਣ ਹੀ ਲੱਗਾ ਹੋਵੇ ਕਿ ਬਾਹਰੋਂ ਥਾਣੇਦਾਰ ਵਾਰੰਟ ਲੈ ਕੇ ਗਰਿਫਤਾਰ ਕਰਨ ਆ ਜਾਏ ਤਾਂ ਉਸ ਵੇਲੇ ਆਦਮੀ ਲੰਮੇ ਗੋਤੇ ਵਿੱਚ ਚਲਿਆ ਜਾਂਦਾ ਹੈ ਤੇ ਉਸ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਹੈ।
ਉਸ ਨੂੰ ਆਪਣੇ ਘਰ ਵਾਲੇ ਦੀ ਚਿੰਤਾ ਟਿਕਣ ਨਹੀਂ ਸੀ ਦੇਂਦੀ। ਬਸ ਮੁੜ ਮੁੜ ਇਹੋ ਕਹੀ ਜਾਵੇ-ਉਹ ਵਿਚਾਰਾ ਅਮਲੀ ਏ । ਉਸ ਦੀ ਵਾਹਲ ਹੋਰ ਕਿਸੇ ਤੋਂ ਨਹੀਂ ਚੁੱਕੀ ਜਾਣੀ। ਕੁੜੀਆਂ ਨੂੰ ਪਿਆ ਵੱਢੂੰ ਖਾਊਂ ਕਰੇਗਾ।
ਜੋ ਕੰਮ ਕਰੇਗਾ ਉਹ ਹੀ ਜੱਸ ਦਾ ਟਿੱਕਾ ਲਵੇਗਾ । ਹੁਣ ਲੋਕ ਬੜੇ ਸਿਆਣੇ ਹੋ ਗਏ ਹਨ ਤੇ ਐਵੇਂ ਕਿਸੇ ਦੀ ਵਾਹ ਵਾਹ ਨਹੀਂ ਹੋ ਸਕਦੀ।