ਜਨਾਨੀ ਨੇ ਰਜ਼ਾਈ ਲਾਹੀ ਤੇ ਸੁੱਤੀ ਹੋਈ ਜੁਆਨ ਧੀ ਵਿਖਾ ਕੇ ਆਖਿਆ,-ਮੇਲਿਆ ! ਸਾਡਾ ਸਭ ਕੁਝ ਸੁੱਟ ਕੇ ਲੈ ਤਾਂ ਚੱਲਿਆ ਏਂ, ਪਰ ਇਹਦਾ ਅਗਲੇ ਮਹੀਨੇ ਵਿਆਹ ਹੋਣਾ ਏਂ ਤੇ ਜੋ ਕੁਝ ਜੋੜਿਆ ਸੀ, ਉਹ ਤੂੰ ਲੁੱਟ ਕੇ ਲੈ ਚੱਲਿਆ ਏਂ । ਵਿਆਹ ਕਾਹਦੇ ਨਾਲ ਹੋਵੇਗਾ ? ਜ਼ਬਾਨ ਦੇ ਛੱਡੀ ਏ । ਜੇ ਦਾਜ ਨਾ ਦਿੱਤਾ, ਤਾਂ ਉਂਞ ਨੱਕ ਵੱਢਿਆ ਜਾਇਗਾ । ਜੇ ਵਿਆਹ ਨਾ ਕੀਤਾ, ਤਾਂ ਦੁਨੀਆ ਵੱਢ ਵੱਢ ਕੇ ਖਾਇਗੀ । ਤੂੰ ਹੀ ਦੱਸ ਕੀਕਣ ਵਿਆਹ ਹੋਵੇਗਾ।