ਵਿੱਦਿਆ ਵੀਚਾਰੀ ਤਾਂ ਪਰਉਪਕਾਰੀ । ਜਾਂ ਪੰਚ ਰਾਸੀ ਤਾਂ ਤੀਰਥ ਵਾਸੀ ।
ਗੱਲਾਂ ਦਾ ਨਾਮ ਸਿੱਖੀ ਨਹੀਂ, ਗੁਣਾਂ ਦਾ ਧਾਰਨਾ ਤੇ ਰਹਿਣੀ ਦਾ ਨਾਮ ਸਿੱਖੀ ਹੈ। ਗੁਰੂ ਜੀ ਆਪ ਦਸਦੇ ਹਨ 'ਵਿਣੁ ਗੁਣ ਕੀਤੇ ਭਗਤਿ ਨ ਹੋਇ।'
ਸੁਖ ਵਿੱਚ ਕੌਣ ਰੋਂਦਾ ਹੈ ? 'ਵਿਣ ਭੰਨਿਆਂ ਕਾਨਾ ਆਵਾਜ਼ ਨਹੀਂ ਦੇਂਦਾ'।
ਹਾਜੀ ਲੋਕ ਮੱਕੇ ਨੂੰ ਜਾਂਦੇ, ਮੇਰੇ ਘਰ ਵਿਚ ਨੋਸ਼ਾ ਮਕਾ, ਵਿਚੇ ਹਾਜੀ, ਵਿਚੇ ਗਾਜ਼ੀ, ਵਿਚੇ ਚੋਰ ਉਚੱਕਾ।
ਚੌਧਰੀ, ਜਾਨ ਤਾਂ ਉਤਨੀ ਨਹੀਂ ਜਿਤਨਾ ਭਾਰ ਚੁੱਕੀ ਫਿਰਦੇ ਹਾਂ, ਪਰ ਕੀ ਕੀਤਾ ਜਾਵੇ ? 'ਵਿਚ ਸ਼ਰੀਕੇ ਵੱਸੇ, ਅੰਦਰ ਰੋਵੇ ਬਾਹਰ ਹੱਸੇ' ਦਿਖਾਵਾ ਤਾਂ ਖੁਸ਼ੀ ਦਾ ਕਰਨਾ ਹੋਇਆ।
ਇਸਨੂੰ ਧੀਆਂ ਵਾਂਗ ਕੱਜਕੇ ਰੱਖਿਆ ਜੇ । ਉਹ ਨ ਹੋਵੇ ਕਿ ਇਸਦੀਆਂ ਬੇਸਮਝੀਆਂ ਮਗਰ ਪੈ ਕੇ ਇਸਨੂੰ ਨਸ਼ਰ ਪਏ ਕਰੋ ਤੇ ਉਹ ਗੱਲ ਪਈ ਬਣੇ, ‘ਵਿਗੁਚੀ ਪਰਾਈ ਧੀਵੜੀ ਤੇ ਹਸਣ ਹਾਰਾ ਲੋਕ।'
ਮੈਂ ਤਾਂ ਇਸ ਕੋਲੋਂ ਤੰਗ ਆ ਗਿਆ ਹਾਂ ਪਰ ਇਹ ਐਨਾ ਢੀਠ ਹੈ ਕਿ ਪਿੱਛਾ ਹੀ ਨਹੀਂ ਛੱਡਦਾ। 'ਵਿਹੜੇ ਵੜਿਆ ਭਾਵੇ ਨਾ ਤੇ ਕੁਛੜ ਬਹੇ ਨਿਲੱਜ' ਵਾਲੀ ਗੱਲ ਹੈ ਉਸ ਨਾਲ ਤਾਂ। ਕੀਤਾ ਕੀ ਜਾਇ।
ਕੰਮ ਕਾਜ ਕੁਝ ਕਰਦਾ ਨਹੀਂ, ਓ ਬਸ ਦੋਸਤਾਂ ਨਾਲ ਰਲਕੇ ਸੜਕਾਂ ਕੱਢਦਾ ਰਹਿੰਦਾ ਹੈ। 'ਵਿਹਲੀ ਰੰਨ ਪ੍ਰਾਹੁਣਿਆਂ ਜੋਗੀ' ਇਹੀ ਇਸਦਾ ਹਾਲ ਹੈ।
ਕਦੀ ਕਿਸੇ ਵੇਲੇ ਹੀ ਸਹੀ, ਜੇ ਕਿਸੇ ਕੰਮ ਨੂੰ ਹੱਥ ਲਾਵੇਂ, ਤੂੰ ਨਹੀਂ ਸੁਣਿਆ, ਸਿਆਣੇ ਕਹਿੰਦੇ ਨੇ- ਵਿਹਲਾ ਬੰਦਾ ਪਸ਼ੂ ਬਰਾਬਰ, ਤ੍ਰਿਖਾ ਰੋਗੀ ਨਹੀਂ ਤਾਂ ਚੋਰ।
ਬੱਚਿਓ ਵਿਹਲੇ ਨਾ ਫਿਰਾ ਕਰੋ । ਵਿਹਲਾ ਆਦਮੀ ਸ਼ਾਮਤ ਦਾ ਚਰਖਾ । ਉਹ ਕੁਝ ਨਾ ਕੁਝ ਊਟ ਪਟਾਂਗ ਹੀ ਸੋਚਦਾ ਰਹਿੰਦਾ ਹੈ।
ਸੰਤਾਂ ਦੀ ਕਥਾ ਦਾ ਆਨੰਦ ਆ ਰਿਹਾ ਸੀ, ਪਰ ਪਿਆਰਾ ਸਿੰਘ ਨੇ ਵਿਚ ਵਾਧੂ ਚਰਚਾ ਛੇੜਕੇ 'ਵਿਆਹ ਵਿਚ ਬੀ ਦਾ ਲੇਖਾ' ਵਾਲੀ ਗੱਲ ਆ ਕੀਤੀ।
ਬੈਠ ਨੀ ਬੈਠ ਨਿੱਠ ਕੇ, ਵਿਆਹ ਨਾ ਪਹਿਨੀ ਵਾਲੀ ਤੇ ਮੁਕਲਾਵੇ ਘੁੰਘਰਿਆਲੀ' ਆਪਣਾ ਪਿੱਛਾ ਤਾਂ ਵੇਖ।