Logo
ਪੰਜਾਬੀ
  • ENGLISH
  • شاہ مکھی
  • ਕਵਿਤਾਵਾਂ
  • ਕਿਤਾਬਾਂ
  • ਸ਼ਬਦਕੋਸ਼
  • ਖ਼ਬਰਾਂ
  • ਹੋਰ
    • ਸੱਭਿਆਚਾਰ
      • ਬੋਲੀਆਂ
      • ਮੁਹਾਵਰੇ
      • ਅਖਾਣ
      • ਬੱਚਿਆਂ ਦੇ ਨਾਮ
    • ਸਾਹਿਤ
      • ਲੇਖਕ
      • ਆਡੀਓ ਕਿਤਾਬਾਂ
    • ਬੱਚਿਆਂ ਦਾ ਸੈਕਸ਼ਨ
      • ਖੇਡਾਂ
      • ਬੱਚਿਆਂ ਲਈ ਕਵਿਤਾਵਾਂ
      • ਕਹਾਣੀਆਂ
      • ਲੇਖ
    • ਮਨੋਰੰਜਨ
      • ਰੇਡੀਓ
      • ਚੁਟਕਲੇ
      • ਗੀਤਾਂ ਦੇ ਬੋਲ
    • ਹੋਰ
      • ਸਟੇਟਸ
      • ਅਨਮੋਲ ਵਿਚਾਰ
      • ਮੁਬਾਰਕਾਂ
      • ਰੈਸਿਪੀ
      • ਕੁਇਜ਼
      • ਕੈਲੰਡਰ
  • ਪੰਜਾਬੀ
    • ENGLISH
    • شاہ مکھی
  • Profile
੧੨ ਅੱਸੂ ੫੫੮
  • ਖ਼ਬਰਾਂ
  • ਸੱਭਿਆਚਾਰ
    • ਬੋਲੀਆਂ
    • ਮੁਹਾਵਰੇ
    • ਅਖਾਣ
    • ਬੱਚਿਆਂ ਦੇ ਨਾਮ
  • ਸਾਹਿਤ
    • ਕਵਿਤਾਵਾਂ
    • ਕਿਤਾਬਾਂ
    • ਲੇਖਕ
    • ਆਡੀਓ ਕਿਤਾਬਾਂ
  • ਬੱਚਿਆਂ ਦਾ ਸੈਕਸ਼ਨ
    • ਖੇਡਾਂ
    • ਬੱਚਿਆਂ ਲਈ ਕਵਿਤਾਵਾਂ
    • ਕਹਾਣੀਆਂ
    • ਲੇਖ
  • ਮਨੋਰੰਜਨ
    • ਰੇਡੀਓ
    • ਚੁਟਕਲੇ
    • ਗੀਤਾਂ ਦੇ ਬੋਲ
  • ਹੋਰ
    • ਸਟੇਟਸ
    • ਅਨਮੋਲ ਵਿਚਾਰ
    • ਮੁਬਾਰਕਾਂ
    • ਰੈਸਿਪੀ
    • ਸ਼ਬਦਕੋਸ਼
    • ਕੁਇਜ਼

ਵਰਣਮਾਲਾ ਦੁਆਰਾ ਅਖਾਣ ਲੱਭੋ

ਸਭ ੳ ਅ ੲ ਸ ਹ ਕ ਖ ਗ ਘ ਚ ਛ ਜ ਝ ਟ ਠ ਡ ਢ ਤ ਥ ਦ ਧ ਨ ਪ ਫ ਬ ਭ ਮ ਯ ਰ ਲ ਵ

ਦਿਲ ਦਾ ਮਹਿਰਮ ਕੋਈ ਨਾ ਮਿਲਿਆ, ਜੋ ਮਿਲਿਆ ਬੇਦਰਦੀ-ਜਦ ਹਮਦਰਦ ਥੋੜੇ ਹੋਣ ਤੇ ਗਰਜ਼ੀ ਵਧੀਕ

ਰਜਨੀ -ਵੀਰ ਜੀ ! ਕੀ ਦੱਸਾਂ ? ਚਿੰਤਾ ਦੇ ਖਾਰੇ ਸਮੁੰਦਰ ਹੋਈ ਹਾਂ। ਦਿਲ ਫੋਲਾਂ ਤਾਂ ਕਿਸ ਅੱਗੇ ਫੋਲਾਂ । ਮਨ ਦੀ ਹਵਾੜ ਕਿਸ ਅੱਗੇ ਕੱਢਾਂ 'ਦਿਲ ਦਾ ਮਹਿਰਮ ਕੋਈ ਨਾ ਮਿਲਿਆ, ਜੋ ਮਿਲਿਆ ਬੇ-ਦਰਦੀ ।'

ਦਿਲ ਦਿਲਾਂ ਦੇ ਸਾਖੀ-ਜਦ ਇੱਕ ਸਾਥੀ ਜਾਂ ਮਿੱਤਰ ਦਾ ਦਿਲ ਦੂਜੇ ਸਾਥੀ ਦੇ ਹਾਵ ਭਾਵ ਨੂੰ ਬਿਨਾਂ ਕੁਝ ਦੱਸੇ ਸਮਝ ਜਾਵੇ

ਜੇ ਸਚਮੁਚ ਦਿਲ ਦਿਲਾਂ ਦੇ ਸਾਖੀ ਹੁੰਦੇ ਨੇ ਤਾਂ ਜ਼ਰੂਰ ਮੇਰੇ ਇਨ੍ਹਾਂ ਕਮਜ਼ੋਰ ਖ਼ਿਆਲਾਂ ਦਾ ਅਸਰ ਉਸ ਤੇ ਪੈਂਦਾ ਹੋਵੇਗਾ ।

ਦਿਲ ਦੀ ਲਗੀ ਬੁਝਾ ਲੈਣ ਦੇਹ-ਮਨ ਦੀ ਇੱਛਿਆ ਪੂਰੀ ਕਰ ਲੈਣ ਦੇਹ

ਰਤਾ ਇੱਕ ਪਾਸੇ ਹੋਣ ਦੀ ਖੇਚਲ ਕਰੀਂ, ਵਿਚਾਰੇ ਖੋਤੇ ਨੂੰ 'ਦਿਲ ਦੀ ਲਗੀ ਬੁਝਾ ਲੈਣ ਦੇਹ' ।

ਦਿਲ ਬਾਦਸ਼ਾਹ ਹੋਣੇ ਚਾਹੀਦੇ ਹਨ-ਪੈਸਾ ਭਾਵੇਂ ਘੱਟ ਹੋਵੇ ਪਰ ਦਿਲ ਵੱਡਾ ਹੋਣਾ ਚਾਹੀਦਾ ਹੈ

ਮਨ- ਵਰਿਆਮ, ਪੈਸੇ ਨਾਲ ਨਹੀਂ ਕੋਈ ਅਮੀਰ ਬਣਦਾ, 'ਦਿਲ ਬਾਦਸ਼ਾਹ ਹੋਣੇ ਚਾਹੀਦੇ ਹਨ'।

ਦਿਲਾਂ ਦੇ ਸਾੜ ਬੁਰੇ-ਦਿਲ ਵਿੱਚ ਵੜਿਆ ਹੋਇਆ ਦੁੱਖ ਬੇਚੈਨੀ ਦੇਂਦਾ ਹੈ

ਕੁਛ ਪਾਗਲ ਹੈ ਜਾਂ ਘੱਟ ਤੋਂ ਘੱਟ ਮੂਰਖ ਹੈ, ਪਰ ਨਹੀਂ 'ਦਿਲਾਂ ਦੇ ਸਾੜ ਬੁਰੇ' ਦਿਲ ਜਦੋਂ ਠੋਕਰ ਖਾ ਜਾਵੇ ਤਦੋਂ ਇਹੀ ਅਖਾਣ ਵਰਤਦੇ ਹਨ।

ਦਿਲਾਂ ਨੂੰ ਹੋਵੇ ਕਰਾਰ, ਤਦੇ ਸੁੱਝੇ ਦਿਨ ਦਿਹਾਰ-ਮਨ ਨੂੰ ਸ਼ਾਂਤੀ ਹੋਵੇ, ਤਦ ਸਾਰੇ ਸੁਖ ਚੰਗੇ ਲਗਦੇ ਹਨ

ਕੀ ਹੋਲੀ ਮਨਾਵਾਂ ? ਕਿੰਨੇ ਚਿਰ ਤੋਂ ਬੱਚੇ ਦੀ ਕੋਈ ਖਬਰ ਨਹੀਂ ਆਈ, 'ਦਿਲ ਨੂੰ ਹੋਵੇ ਕਰਾਰ, ਤਦੇ ਸੁੱਝੇ ਦਿਨ ਦਿਹਾਰ'।

ਦਿਲਾਂ ਨੂੰ ਦਿਲਾਂ ਦਾ ਰਾਹ ਹੁੰਦਾ ਹੈ-ਜਦ ਇੱਕ ਸਾਥੀ ਦੂਜੇ ਦੇ ਭਾਵ ਨੂੰ ਬਿਨਾਂ ਕੁਝ ਦੱਸੇ ਸਮਝ ਜਾਵੇ

ਤੂੰ ਭਾਵੇਂ ਦੱਸ ਭਾਵੇਂ ਨਾ ਦੱਸ ਗੱਲ ਮੈਂ ਤੇਰੀ ਸਮਝ ਲਈ ਹੈ। 'ਦਿਲਾਂ ਨੂੰ ਦਿਲਾਂ ਦਾ ਰਾਹ ਹੁੰਦਾ ਹੈ।'

ਦਿਲੀ ਦੇ ਬਾਂਕੇ, ਬਗਲ ਵਿੱਚ ਇੱਟਾਂ-ਹੱਥ ਪੱਲੇ ਕੁਝ ਨਾ ਹੋਣਾ ਤੇ ਕਾ ਸ਼ਾਕੀ ਬਾਹਲੀ ਵਿਖਾਣੀ

ਮੁਨਸ਼ੀ - ਕਾਕਾ, ਤੇਰਾ ਤਾਂ ਇਹ ਹਾਲ ਹੈ ਕਿ 'ਦਿੱਲੀ ਦੇ ਬਾਂਕੇ, ਬਗਲ ਵਿੱਚ ਇੱਟਾਂ’, ਖੱਟਦਾ ਕਮਾਦਾਂ ਤਾਂ ਤੂੰ ਕੁਝ ਨਹੀਂ, ਪਰ ਨਖਰਾ ਬੜਾ ਕਰਦਾ ਹੈਂ।

ਦੀਵਾ ਬਲਿਆ, ਹਨੇਰਾ ਟਲਿਆ-ਖ਼ੁਸ਼ੀ ਆਉਣ ਤੇ ਗਮੀ ਹਟ ਜਾਵੇ

ਮੇਰੇ ਘਰ ਅੱਜ ਪੁੱਤਰ ਜੰਮਿਆ ਹੈ। ਅੱਜ ਜਨਮ ਜਨਮਾਤਰਾਂ ਦਾ ਹਨੇਰਾ ਦੂਰ ਹੋਇਆ ਹੈ । 'ਦੀਵਾ ਬਲਿਆ ਹਨੇਰਾ ਟਲਿਆ।'

ਦੀਵੇ ਹੇਠ ਹਨੇਰਾ-ਜਦੋਂ ਪੜ੍ਹਿਆ ਲਿਖਿਆ ਆਦਮੀ ਭੁੱਲ ਕਰੇ ਤਾਂ ਆਖਦੇ ਹਨ

ਉਹ ਤੇ ਬੜਾ ਗਿਆਨ ਘੋਟਦਾ ਹੈ ਪਰ ਕਰਤੂਤ ਇਹ! ਦੀਵੇ ਥੱਲੇ ਹਨੇਰਾ ਹੀ ਤਾਂ ਹੁੰਦਾ ਹੈ।

ਦੀਵੇ ਨਾਲ ਦੀਵਾ ਬਲਦਾ ਹੈ-ਜਦ ਇੱਕ ਦੂਜੇ ਦੀ ਮਦਦ ਨਾਲ ਕੰਮ ਫੱਬੇ

ਜੀਤ ਸਿੰਘ- ਆਹੋ ਸਰਦਾਰ ਜੀ, ਤੁਹਾਡੇ ਕਹਿਣ ਦੀ ਲੋੜ ਨਹੀਂ, ਮੈਨੂੰ ਜਿਵੇਂ ਆਖੋਗੇ ਉਦਾਂ ਹੀ ਕਰਾਂਗੇ। ਅਕਸਰ ‘ਦੀਵੇ ਨਾਲ ਹੀ ਦੀਵਾ ਬਲਦਾ ਹੈ' ਤੁਸੀਂ ਮੇਰਾ ਭਾਰ ਵੰਡਾਉਗੇ ਤਾਂ ਮੈਂ ਤੁਹਾਡਾ।

ਦੁਖ ਆਉਂਦਾ ਘੋੜੇ ਦੀ ਦੌੜ ਏ, ਜਾਂਦਾ ਜੂੰ ਦੀ ਤੋਰ ਏ-ਦੁਖ ਆਉਂਦੇ ਬੜੀ ਛੇਤੀ ਛੇਤੀ ਹਨ, ਪਰ ਜਾਂਦੇ ਬੜੇ ਹੌਲੀ ਹੌਲੀ ਹਨ

ਸਾਹਿਬਾਂ- ਪਤੀ ਜੀ ! ਕਿਉਂ ਹਾਏ ਹਾਏ ਕਰਦੇ ਹੋ ? ਕਿੱਥੇ ਪੀੜ ਏ ? ਦੁਖ ਸੁਖ ਸਰੀਰ ਦਾ ਭੋਗ ਏ । ਤੁਹਾਡਾ ਹੌਸਲਾ ਤਾਂ ਨਿਆਣਿਆਂ ਨਾਲੋਂ ਵੀ ਘੱਟ ਏ । ਤੁਸੀਂ ਜਾਣਦੇ ਓ 'ਦੁੱਖ ਆਉਂਦਾ ਘੋੜੇ ਦੀ ਦੌੜ ਏ, ਜਾਂਦਾ ਜੂੰ ਦੀ ਤੋਰ ਏ' ਕੁਝ ਸਬਰ ਕਰੋ।

  • «
  • 175
  • 176
  • 177
  • 178
  • 179
  • »