Logo
ਪੰਜਾਬੀ
  • ENGLISH
  • شاہ مکھی
  • ਕਵਿਤਾਵਾਂ
  • ਕਿਤਾਬਾਂ
  • ਸ਼ਬਦਕੋਸ਼
  • ਖ਼ਬਰਾਂ
  • ਹੋਰ
    • ਸੱਭਿਆਚਾਰ
      • ਬੋਲੀਆਂ
      • ਮੁਹਾਵਰੇ
      • ਅਖਾਣ
      • ਬੱਚਿਆਂ ਦੇ ਨਾਮ
    • ਸਾਹਿਤ
      • ਲੇਖਕ
      • ਆਡੀਓ ਕਿਤਾਬਾਂ
    • ਬੱਚਿਆਂ ਦਾ ਸੈਕਸ਼ਨ
      • ਖੇਡਾਂ
      • ਬੱਚਿਆਂ ਲਈ ਕਵਿਤਾਵਾਂ
      • ਕਹਾਣੀਆਂ
      • ਲੇਖ
    • ਮਨੋਰੰਜਨ
      • ਰੇਡੀਓ
      • ਚੁਟਕਲੇ
      • ਗੀਤਾਂ ਦੇ ਬੋਲ
    • ਹੋਰ
      • ਸਟੇਟਸ
      • ਅਨਮੋਲ ਵਿਚਾਰ
      • ਮੁਬਾਰਕਾਂ
      • ਰੈਸਿਪੀ
      • ਕੁਇਜ਼
      • ਕੈਲੰਡਰ
  • ਪੰਜਾਬੀ
    • ENGLISH
    • شاہ مکھی
  • Profile
੧੨ ਅੱਸੂ ੫੫੮
  • ਖ਼ਬਰਾਂ
  • ਸੱਭਿਆਚਾਰ
    • ਬੋਲੀਆਂ
    • ਮੁਹਾਵਰੇ
    • ਅਖਾਣ
    • ਬੱਚਿਆਂ ਦੇ ਨਾਮ
  • ਸਾਹਿਤ
    • ਕਵਿਤਾਵਾਂ
    • ਕਿਤਾਬਾਂ
    • ਲੇਖਕ
    • ਆਡੀਓ ਕਿਤਾਬਾਂ
  • ਬੱਚਿਆਂ ਦਾ ਸੈਕਸ਼ਨ
    • ਖੇਡਾਂ
    • ਬੱਚਿਆਂ ਲਈ ਕਵਿਤਾਵਾਂ
    • ਕਹਾਣੀਆਂ
    • ਲੇਖ
  • ਮਨੋਰੰਜਨ
    • ਰੇਡੀਓ
    • ਚੁਟਕਲੇ
    • ਗੀਤਾਂ ਦੇ ਬੋਲ
  • ਹੋਰ
    • ਸਟੇਟਸ
    • ਅਨਮੋਲ ਵਿਚਾਰ
    • ਮੁਬਾਰਕਾਂ
    • ਰੈਸਿਪੀ
    • ਸ਼ਬਦਕੋਸ਼
    • ਕੁਇਜ਼

ਵਰਣਮਾਲਾ ਦੁਆਰਾ ਅਖਾਣ ਲੱਭੋ

ਸਭ ੳ ਅ ੲ ਸ ਹ ਕ ਖ ਗ ਘ ਚ ਛ ਜ ਝ ਟ ਠ ਡ ਢ ਤ ਥ ਦ ਧ ਨ ਪ ਫ ਬ ਭ ਮ ਯ ਰ ਲ ਵ

ਦੁਨੀਆਂ ਦੋ ਮੂੰਹੀ ਹੈ-ਦੁਨੀਆਂ ਕਿਸੇ ਗੱਲੋਂ ਨਹੀਂ ਛੱਡਦੀ

ਹਾਂ-ਬੱਚੀ ! ਕਿਸੇ ਤੇ ਗਿਲਾ ਨਾ ਕਰ 'ਦੁਨੀਆਂ ਦੋ ਮੂੰਹੀ ਹੈ '। ਇਹ ਕਿਸੇ ਪਾਸੇ ਨਹੀਂ ਛੱਡਦੀ।

ਦੁਨੀਆਂ ਮਤਲਬ ਦੀ-ਸਾਰੇ ਆਪਣੇ ਮਤਲਬ ਨਾਲ ਵਾਸਤਾ ਰੱਖਦੇ ਹਨ

ਬੈਰਿਸਟਰ ਨੇ ਕਿਹਾ ਮੇਰੀ ਅਕਲ ਕੰਮ ਨਹੀਂ ਕਰਦੀ, ਮੈਂ ਅੱਜ ਤੀਕ ਜੋ ਤਜਰਬਾ ਕੀਤਾ ਹੈ ਕਿ 'ਦੁਨੀਆਂ ਮਤਲਬ ਦੀ ਏ'। ਉਹ ਮੈਨੂੰ ਵੀ ਇੱਥੇ ਨਜ਼ਰ ਨਹੀਂ ਪੈਂਦਾ।

ਦੁਨੀਆਂ ਮੁਕਾਮੇ ਫ਼ਾਨੀ, ਤਹਕੀਕ ਦਿਲ ਦਾਨੀ-ਦੁਨੀਆਂ ਨਾਸਵਾਨ ਥਾਂ ਹੈ । ਇਹ ਗੱਲ ਦਿਲ ਵਿੱਚ ਨਿਸਚੇ ਕਰਕੇ ਜਾਣੋ

ਦੁਨੀਆਂ ਮੁਕਾਮੇ ਫਾਨੀ ਤਹਕੀਕ ਦਿਲ ਦਾਨੀ ॥

ਦੁਨੀਆਂ ਮੰਨਦੀ ਜੋਰਾਂ ਨੂੰ, ਲਖ ਲਾਹਨਤ ਕਮਜ਼ੋਰਾਂ ਨੂੰ-ਤਾਕਤਵਰ ਅੱਗੇ ਹਰ ਕੋਈ ਨਿਵਦਾ ਹੈ

‘ਦੁਨੀਆਂ ਮੰਨਦੀ ਏ ਜ਼ੋਰਾਂ ਨੂੰ, ਲਖ ਲਾਹਨਤ ਕਮਜ਼ੋਰਾਂ ਨੂੰ' । ਖਾਲਸਾ ਫ਼ੌਜ ਦੇ ਸਿਪਾਹ ਸਾਲਾਰ ਸ: ਹਰੀ ਸਿੰਘ ਨਲੂਆ ਤੋਂ ਪਠਾਨ ਇਤਨੇ ਡਰੇ ਕਿ ਅਟਕ ਪਾਰ ਜਾ ਵਸੇ ਤੇ ਪਠਾਨਾਂ ਦੀਆਂ ਇਸਤ੍ਰੀਆਂ ਆਪਣੇ ਬੱਚਿਆਂ ਨੂੰ 'ਹਰੀਆ ਰਾਂਗਲੇ' ਕਹਿਕੇ ਡਰਾਉਂਦੀਆਂ ਸਨ।

ਦੁਨੀਆਂ ਵਿੱਚ ਬੀਜ ਨਾਸ ਨਹੀਂ ਕਿਸੇ ਚੀਜ਼ ਦਾ-ਜਦ ਇਹ ਕਹਿਣਾ ਹੋਵੇ ਕਿ ਚੰਗਆਈ ਉੱਕੀ ਮੁੱਕ ਨਹੀਂ ਗਈ ਤਦ ਇਹ ਅਖਾਣ ਵਰਤਦੇ ਹਨ

ਇਕ ਵਾਰੀ ਫੇਰ ਪਿਛਾਂਹ ਤੱਕ ਕੇ ਰੁਧੇ ਹੋਇ ਗਲੇ 'ਚੋਂ ਬੋਲਿਆ-ਸਚ ਕਹਿੰਦੇ ਨੇ 'ਦੁਨੀਆਂ ਵਿਚ ਬੀਜ ਨਾਸ ਨਹੀਂ ਕਿਸੇ ਚੀਜ਼ ਦਾ’ ।

ਦੁੰਮ ਨਾਲ ਦੋਸਤੀ, ਪੂਛ ਨਾਲ ਵੈਰ-ਇਕ ਤਾਂ ਕਿਸੇ ਨਾਲ ਮਿੱਤਰਤਾ ਦੱਸੀ ਜਾਵੇ ਤੇ ਦੂਜੇ ਪਾਸੇ ਉਸਦੀ ਨਿੰਦਿਆ ਕੀਤੀ ਜਾਵੇ

ਕਰਮ ਸਿੰਘ ਮੇਰੇ ਪਿਤਾ ਜੀ ਦਾ ਬੜਾ ਗੂੜ੍ਹਾ ਮਿੱਤਰ ਹੈ, ਪਰ ਮੇਰੇ ਨਾਲ ਸਦਾ ਵੈਰ ਰੱਖਦਾ ਹੈ, ਇਹ ਤਾਂ ਉਹੀ ਗੱਲ ਹੋਈ ਅਖੇ 'ਦੁੰਮ ਨਾਲ ਦੋਸਤੀ, ਪੂਛ ਨਾਲ ਵੈਰ।

ਦੂਏ ਦਾ ਮੋਟਾ ਝੋਟਾ ਤੇ ਆਪਣਾ ਨਿਕਾ ਸੁਕਾ-ਦੂਸਰੇ ਦੀ ਚੀਜ਼ ਨੂੰ ਸਾੜੇ ਨਾਲ ਬਹੁਤਾ ਤੇ ਆਪਣੀ ਨੂੰ ਥੋੜਾ ਦਰਸਾਉਣਾ

ਹਰ ਕੋਈ ਦੂਜੇ ਦੀ ਚੀਜ਼ ਨੂੰ ਬਹੁਤਾ ਹੀ ਮਿਥਦਾ ਹੈ ਤੇ ਆਪਣੀ ਨੂੰ ਥੋੜ੍ਹਾ। ‘ਦੂਏ ਦਾ ਮੋਟਾ ਝੋਟਾ ਤੇ ਆਪਣਾ ਨਿਕਾ ਸੁਕਾ' ਇਹ ਵੀ ਤਾਂ ਇਮਾਨਦਾਰੀ ਨਹੀਂ ?

ਦੂਜੇ ਘਰ ਬਸੰਤਰ ਦੇਵਤਾ, ਘਰ ਲਗੈ ਤਾਂ ਜਾਣੇ-ਦੂਜੇ ਦਾ ਨੁਕਸਾਨ ਵੇਖ ਪ੍ਰਸੰਨ ਹੋਣਾ

ਪੰਚਾ ! ਡਾਕਾ ਪੈਣ ਨਾਲ ਰਾਮੂ ਸ਼ਾਹ ਬਰਬਾਦ ਹੋ ਗਿਆ, ਪਰ ਕਈ ਖੁਸ਼ ਹਨ। ਸਿਆਣਿਆਂ ਨੇ ਸਚ ਕਿਹਾ ਕਿ ‘ਦੂਜੇ ਘਰ ਬਸੰਤਰ ਦੇਵਤਾ, ਘਰ ਲਗੈ ਤਾਂ ਜਾਣੇ'।

ਦੂਜੇ ਦੀ ਅੱਖ ਦਾ ਤੀਲਾ ਦਿਸਦਾ ਏ ਤੇ ਆਪਣੀ ਅੱਖ ਦਾ ਸ਼ਤੀਰ ਵੀ ਨਹੀਂ ਦਿਸਦਾ-ਦੂਜੇ ਦੇ ਔਗੁਣ ਦੱਸਣੇ ਪਰ ਆਪਣੀ ਪੀੜ੍ਹੀ ਹੇਠ ਸੋਟਾ ਨਾ ਫੇਰਨਾ

ਪੰਡਤ ਜੀ ! ਤੁਸੀਂ ਦੂਜਿਆਂ ਦੇ ਔਗੁਣ ਦੱਸਨ ਵਿੱਚ ਸ਼ੇਰ ਹੋ, ਤੁਹਾਨੂੰ 'ਦੂਜੇ ਦੀ ਅੱਖ ਦਾ ਤੀਲਾ ਦਿਸਦਾ ਹੈ, ਪਰ ਆਪਣਾ ਸ਼ਤੀਰ ਵੀ ਨਹੀਂ ਦਿਸਦਾ'। ਕਦੀ ਆਪਣੇ ਔਗੁਣਾਂ ਵੱਲ ਵੀ ਵੇਖਿਆ ਕਰੋ।

ਦੂਜੇ ਦੇ ਥਾਲ ਵਿੱਚ ਲੱਡੂ ਵੱਡਾ ਹੀ ਜਾਪਦਾ ਹੈ-ਹਰ ਇੱਕ ਨੂੰ ਦੂਜੇ ਦੀ ਚੀਜ਼ ਵੱਡੀ ਲਗਦੀ ਹੈ ਤੇ ਆਪਣੀ ਛੋਟੀ

ਆਹੋ ਜੀ ਦੂਜੇ ਦੇ ਥਾਲ ਵਿੱਚ ਲੱਡੂ ਵੱਡਾ ਹੀ ਜਾਪਦਾ ਹੈ, ਤੁਹਾਨੂੰ ਆਪਣਾ ਕਸੂਰ ਤਾਂ ਨਜ਼ਰ ਨਹੀਂ ਆਉਂਦਾ ਪਰ ਉਸ ਵੱਲ ਉਂਗਲਾਂ ਕਰ ਕਰ ਨਹੀਂ ਥੱਕਦੇ।

ਦੂਜੇ ਦੇ ਦਿਲ ਦੀ ਸ਼ਾਹਦੀ ਨਹੀਂ ਦਿੱਤੀ ਜਾਂਦੀ-ਦੂਜੇ ਦੇ ਦਿਲ ਦਾ ਪਤਾ ਕਰਨਾ ਔਖਾ ਹੁੰਦਾ ਹੈ

ਨਹੁੰਆਂ ਨਾਲੋਂ ਮਾਸ ਨਹੀਂ ਟੁੱਟਦਾ। ਉਹ ਫੇਰ ਵੀ ਬਿਗਾਨੇ । ਪਤਾ ਨਹੀਂ ਕਦੋਂ ਇਕ ਹੋ ਜਾਣ। ‘ਦੂਜੇ ਦੇ ਦਿਲ ਦੀ ਸ਼ਾਹਦੀ ਨਹੀਂ ਦਿੱਤੀ ਜਾਂਦੀ'।

ਦੂਰ ਸੁਣੀਦੇ ਨੇੜੇ ਆਏ-ਚਿਰ ਨੂੰ ਹੋਣ ਵਾਲੀ ਗੱਲ ਛੇਤੀ ਹੀ ਵਾਪਰਦੀ ਜਾਪੇ

ਸ਼ਕੁੰਤਲਾ ਸਮਝ ਗਈ ਕਿ ਬਸ ਹੁਣ ‘ਦੂਰ ਸੁਣੀਂਦੇ ਨੇੜੇ ਆਏ'। ਜਿਸਦਾ ਡਰ ਚਿਰਾਂ ਤੋਂ ਸੀ, ਉਹ ਹੋ ਕੇ ਹੀ ਰਹੇ ਹਨ।

  • «
  • 177
  • 178
  • 179
  • 180
  • 181
  • »