ਕਿੱਕਰ ਸਿੰਘ-ਸ਼ਾਮ ਸਿੰਘ ! ਸ਼ਾਹੂਕਾਰ ਦਾ ਤਾਂ ਉਹ ਹਾਲ ਹੈ ਪਈ 'ਹਿਨੀ ਧਾੜ ਕਿਰਾੜਾਂ ਵਗੇ। ਕਿਰਪੇ ਸ਼ਾਹ ਦਾ ਕਿਤਨਾ ਟੱਬਰ ਸੀ, ਪਰਸੋਂ ਕਿਧਰੇ ਇਕ ਦੋ ਚੋਰ ਹਵੇਲੀ ਵਿੱਚ ਜਾ ਵੜੇ, ਸਾਰਾ ਟੱਬਰ ਹੀ ਨੱਠ ਤੁਰਿਆ।
ਕਿੱਕਰ ਸਿੰਘ- ਸ਼ਾਮ ਸਿੰਘ ! ਸ਼ਾਹੂਕਾਰ ਦਾ ਤਾਂ ਉਹ ਹਾਲ ਹੈ ਪਈ 'ਹਿਨੀ ਧਾੜ ਕਿਰਾੜਾਂ ਵਗੇ । ਕਿਰਪੇ ਸ਼ਾਹ ਦਾ ਕਿਤਨਾ ਟੱਬਰ ਸੀ, ਪਰਸੋਂ ਕਿਧਰੇ ਇਕ ਦੋ ਚੋਰ ਹਵੇਲੀ ਵਿਚ ਜਾ ਵੜੇ, ਸਾਰਾ ਟੱਬਰ ਹੀ ਨੱਠ ਤੁਰਿਆ ।
ਹਿਕਮਤਿ ਹੁਕਮਿ ਨ ਪਾਇਆ ਜਾਇ॥ ਕਿਉਕਰਿ ਸਾਚਿ ਮਿਲਉ ਮੇਰੀ ਮਾਇ ॥
ਰਾਣੋ- ਮੈਂ ਨਹੀਂ ਆਪਣੀ ਕੁੜੀ ਦੀ ਸਗਾਈ ਕਰਨੀ ਉਨ੍ਹਾਂ ਦੇ। 'ਹਿਕ ਦਮੜੀ ਬੀਬੀ ਦੇ ਪੱਲੇ, ਬੀਬੀ ਹਾਰ ਘਿਨਣ ਚਲੀ।'
ਭਿਆਲੀ ਕਾਹਦੀ ਪਾਈ ਏ, ਨਿਰੀ ਖ਼ੁਆਰੀ ਹੀ ਖ਼ੁਆਰੀ ਏ । 'ਹਿੱਸਾ ਚੌਥਾ ਤੇ ਜੁੱਤੀਆਂ ਵਿੱਚ ਅੱਧ, ਧੰਧਾ ਬਹੁਤਾ ਤੇ ਨਫ਼ਾ ਥੋੜ੍ਹਾ।
ਕੈਲਾਸ਼ ਲਾਲ ਬਿੰਬ ਹੋ ਗਿਆ। ਪਰ ਕੀ ਕਰਦਾ ? 'ਹਾਂਡੀ ਉਬਲੂ ਤੇ ਆਪਣੇ ਕੰਢੇ ਹੀ ਸਾੜੂ'। ਵਿਚਾਰਾ ਮੱਥੇ ਤੇ ਹੱਥ ਰੱਖ ਕੁਰਸੀ ਤੇ ਬੈਠ ਗਿਆ।
ਪਈ ਦੱਸੋ, ਅਸਾਡਾ ਮਿਠਾਈ ਦਾ ਹਿੱਸਾ ਕਿੱਥੇ ਜੇ ? ਇਹ ਤਾਂ 'ਹਾਜ਼ਰ ਕੋ ਮਿਹਰ' ਵਾਲੀ ਗੱਲ ਹੋਈ ਹੈ । ਰਤਾ ਪਛੜ ਕੇ ਪੁਜੇ, ਤਾਂ ਸਭ ਕਾਸੇ ਤੋਂ ਨਾਂਹ ਹੋ ਗਈ ।
ਉਮਰ- ਕਾਹਦਾ ਹਾਲ ਏ ਸੂਬੇਦਾਰਾ। ‘ਹਾੜ ਹਰੇ ਨਾ ਸਾਵਣ ਸੁੱਕੇ । ਰੰਡੀ ਰੌਣਾ ਹੀ ਰਹਿੰਦਾ ਏ ਬਾਰਾਂ ਮਹੀਨੇ।
ਹਰੀ ਸਿੰਘ- ਚਾਚੀ ਜੀ ! ਜੇ 'ਹਾਰੀਏ ਨਾ ਹਿੰਮਤ, ਵਿਸਾਰੀਏ ਨਾ ਰਾਮ, ਤਾਂ ਹਰ ਮੈਦਾਨ ਫਤਿਹ ਹੀ ਫਤਿਹ ਹੁੰਦੀ ਹੈ।
ਜਵਾਨ ਪੁੱਤਰ ਓਹਦਾ। ਪਿੰਡ ਵਿੱਚ ਦੋ ਵੈਰੀਆਂ ਨੇ ਉਸ ਨੂੰ ਮਾਰ ਦਿੱਤਾ। ਮਾਈ ਨੇ ਸੋਚਿਆ, 'ਹਾਰੀ ਦਾ ਨਿਆਂ ਰੱਬ ਦੀ ਕਚਿਹਰੀ ਵਿੱਚ।" ਹੁਣ ਕਿਦ੍ਹੇ ਅੱਗੇ ਜਾ ਕੇ ਰੋਵਾਂ।
ਚੌਧਰੀ ਜੀ ! ਹੁਣ ਝਗੜਾ ਕਾਹਦਾ ਅਖੇ ‘ਹਾਰ ਮੰਨੀ, ਝਗੜਾ ਚੁੱਕਾ’। ਪੰਚਾਂ ਦਾ ਆਖਾ ਮੰਨ ਕੇ ਅਸਾਂ ਮੁਕੱਦਮਾ ਛੱਡ ਦਿੱਤਾ ਹੈ।
ਉਸ ਨੇ ਬੜੇ ਤਰਲਿਆਂ ਨਾਲ ਪਤੀ ਨੂੰ ਕਿਹਾ 'ਹਾਥੀ ਲੰਘ ਗਿਆ ਏ, ਪੂਛ ਰਹਿ ਗਈ ਏ' । ਜਿੱਥੇ ਅੱਗੇ ਸਾਢੇ ਚਾਰ ਵਰ੍ਹੇ ਲੰਘਾਏ ਜੇ, ਛੇ ਮਹੀਨੇ ਹੋਰ ਦੜ ਵੱਟ ਲਵੋ।