ਭਾਈ, ਜਦੋਂ ਤੱਕ ਕਰਮ ਚੰਗੇ ਨਾ ਹੋਣ, ਸਿੱਧੇ ਕੀਤੇ ਕੰਮ ਭੀ ਪੁੱਠੇ ਹੀ ਹੁੰਦੇ ਹਨ, ਸਿਆਣਿਆਂ ਨੇ ਠੀਕ ਆਖਿਆ ਹੈ :-- 'ਕਰਮ ਫਲ ਤਾਂ ਸਭ ਫਲ, ਭੀਖ ਵਣਜ ਵਿਹਾਰ।'
ਚੰਗੇ ਕੰਮ ਹੀ ਪ੍ਰਵਾਨ ਹੁੰਦੇ ਹਨ। 'ਕਰਨੀ ਪ੍ਰਵਾਨ ਕਿਆ ਹਿੰਦੂ, ਕਿਆ ਮੁਸਲਮਾਨ ।' ਕਰਮ ਹੀਣ ਜੋ ਖੇਤੀ ਕਰੇ, ਗੜੇ ਪੈਣ ਜਾਂ ਬੈਲ ਮਰੇ ।
ਕਰਨੀ ਕੱਖ ਦੀ ਚੰਗੀ, ਗੱਲ ਲੱਖ ਦੀ ਮਾੜੀ । ਨਬੇੜਾ ਤਾਂ ਕਰਨੀ ਉਤੇ ਹੋਣਾ ਹੈ ਗੱਪਾਂ ਉਤੇ ਨਹੀਂ।
ਸਤਿਗੁਰ ਦੀ ਕ੍ਰਿਪਾ ਹੋਵੇ ਤਾਂ- 'ਨੀਚ ਕੀਚ ਨਿਮ੍ਰਤਾ ਘਨੀ, ਕਰਨੀ ਕਮਲ ਕਮਾਲ ।
ਕਰਤੂਤਿ ਪਸੂ ਕੀ ਮਾਨਸ ਜਾਤਿ ॥ ਲੋਕ ਪਚਾਰਾ ਕਰੈ ਦਿਨ ਰਾਤਿ ॥
'ਗੁਰਮੁਖਿ ਸਦਾ ਸਲਾਹੀਐ, ਕਰਤਾ ਕਰੇ ਸੁ ਹੋਈ ॥
'ਸਭਨਾ ਕਾ ਦਰਿ ਲੇਖਾ ਹੋਇ ॥ ਕਰਣੀ ਬਾਝਹੁ ਤਰੈ ਨ ਕੋਇ ॥
ਤੇਰਾ ਕੰਮ ਮੈਨੂੰ ਪਸੰਦ ਨਹੀਂ। ਆਪ ਤਾਂ ਕੁਝ ਤੂੰ ਕਰਨਾ ਨਾ ਹੋਇਆ ਤੇ ਲੋਕਾਂ ਨੂੰ ਮੱਤਾਂ ਦੇਣ ਵਿੱਚ ਸਭ ਤੋਂ ਮੂਹਰੇ। 'ਕਰਣੀ ਨਾ ਕਰਤੂਤ ਚਲ ਮੇਰੇ ਪੂਤ' ਵਾਲਾ ਵਤੀਰਾ ਇੱਥੇ ਸਫਲ ਨਹੀਂ ਹੋਣਾ।
ਹੁਣ ਤਾਂ ਨੌਜਵਾਨ ਖਾਲਸਾ ਤਾਂ ਸੁਖ ਨਾਲ ਕਹਿਣੀ ਦਾ ਸੂਰਾ ਅਤੇ ਕਰਣੀ ਦਾ ਊਰਾ ਹੈ। ਵਾਹਿਗੁਰੂ ਜਾਣੇ ਕੈਸਾ ਹੈ ਪਰ ਕਰਣੀ ਦੇ ਦਮਗਜੇ ਮਾਰਨ ਲਈ ਤਾਂ ਜੰਗ ਬਹਾਦਰ ਹੈਂ ।
ਜੱਟੀ—ਸ਼ਾਹ ਜੀ ! ਸ਼ੁਕਰ ਹੈ ‘ਕਰਜ਼ੇ ਛੁਟੇ, ਗੰਗਾ ਨਹਾਏ । ਤੁਹਾਡਾ ਦੇਣਾ ਦੇ ਕੇ ਸੁਖੀ ਹੋ ਗਏ ਹਾਂ।
ਪਿਆਰਿਓ, ਗੱਪਾਂ ਨਾਲ ਨਬੇੜ ਨਹੀਂ ਹੁੰਦਾ। ‘ਕਰ ਲਿਆ ਸੋ ਕਾਮ, ਭੱਜ ਲਿਆ ਸੋ ਰਾਮ।"
ਵਿਹਲੇ ਰਹੋ, ਦੁੱਲਤੇ ਖਾਉ । 'ਕਰ ਮਜੂਰੀ ਤੇ ਖਾਹ ਚੂਰੀ ।’