ਸ਼ਾਹ— ‘ਹੁਦਾਰ ਦਿੱਤਾ ਨਹੀਂ, ਕਿ ਗਾਹਕ ਪਸਿੱਤਾ ਨਹੀਂ ਹੋਇਆ !" ਇੱਕ ਪਲਿਉਂ ਦਿਉ, ਫਿਰ ਜਦ ਮੰਗਣ ਜਾਓ ਤਾਂ ਕਹਿਣਗੇ, ''ਲਾਲਾ ਹੁਰੀਂ ਘਰ ਨਹੀਂ।'
ਚੌਧਰੀ- ਕਰਮਦੀਨਾ ! ਜੋ ਹੋਣਾ ਸੀ ਸੋ ਹੋ ਗਿਆ । ‘ਹੁਣ ਪਛਤਾਏ ਕੀ ਬਣੇ, ਜਦ ਚਿੜੀਆਂ ਚੁਗਿਆ ਖੇਤ।'
ਮੁਨਸ਼ੀ -ਕਾਕਾ ਜੀ ! 'ਹੁਣ ਦਾ ਹੁਣ, ਫੇਰ ਦਾ ਫੇਰ' ਕਰਨ ਵਿੱਚ ਲਾਹਾ ਜੇ। ਅੱਜ ਦਾ ਕੰਮ ਅੱਜ ਹੀ ਕਰਨਾ ਚਾਹੀਦਾ ਹੈ।
ਕਰਤਾਰੋ-ਨੀ ਬਸ ! ਤੂੰ ਵੀ ਹਿੰਮਤ ਕਰ, 'ਹੁਣ ਤਾਂ ਭੇਡਾਂ ਵੀ ਮੱਕੇ ਚੱਲੀਆਂ ਨੇ ' ਵੇਖਦੀ ਨਹੀਂ, ਝੱਲੀ ਤਾਬੋ ਵੀ ਹੁਣ ਤਾਂ ਚੌਧਰਾਣੀ ਬਣੀ ਫਿਰਦੀ ਏ ।
ਨੱਥੂ ਮੱਲ- ਕਿਹਰ ਸਿੰਘ ! ਹੁਣ ਤਾਂ ਤੁਹਾਡਾ ਘਿਉ ਵਿਚ ਰੰਬਾ ਹੈ' ! ਹੁਣ ਤਾਂ ਕੋਈ ਰੋਕਣ ਵਾਲਾ ਨਹੀਂ । ਚਾਚਾ ਵੀ ਤੁਰ ਗਿਆ । ਹੁਣ ਜੋ ਮਨ ਆਵੇ ਕਰੋ ।
ਕਰਮ ਦੇਈ- ਨੀ ਤਾਰੋ ! 'ਹੁਣ ਤਾਂ ਟਿੱਡੀਆਂ ਨੂੰ ਵੀ ਥਣ ਲਗ ਪਏ ਨੇ। ਰਾਮ ਸਿੰਘ ਨੂੰ ਵੀ ਪੁਲ ਦਾ ਕੰਮ ਮਿਲ ਗਿਆ ਏ।'
ਅੱਜ ਕੱਲ੍ਹ ਲੋਕ-ਰਾਜ ਦੇ ਸਮੇਂ ਵਿੱਚ 'ਹੁਕਮ ਨਾਦਰੀ, ਤਕਦੀਰ ਕਾਦਰੀ ਵਾਲੀ ਗੱਲ ਨਹੀਂ ਚਲਦੀ। ਹੁਣ ਤਾਂ ਹਰ ਕਿਸੇ ਦੀ ਰਾਏ ਨਾਲ ਤੁਰਨਾ ਪੈਂਦਾ ਹੈ।
ਨੰਬਰਦਾਰ :- ਸਰਦਾਰ ਜੀ ! ਨਿਸਚੇ ਜਾਣੋ ਕਿ ਬੜੇ ਜਤਨ ਕੀਤੇ ਹਨ, ਪਰ ਕੰਮ ਦੇ ਸਿਰੇ ਚੜ੍ਹਨ ਦਾ ਕੋਈ ਰੰਗ ਨਹੀਂ ਦਿਸਦਾ। ‘ਹੁਸ਼ ਹੁਸ਼ ਕਰੇ, ਪਰ ਊਠ ਨਾ ਬਹੇ' ਵਾਲਾ ਹੀ ਲੇਖਾ ਜਾਪਦਾ ਹੈ ।
ਸਾਵਣ ਭਾਦੋਂ ਦੇ ਹੁੱਸੜ ਤੋਂ ਘਬਰਾ ਕੇ ਹੀ ਜੱਟ ਫ਼ਕੀਰ ਬਣਦਾ ਹੈ । ਉਹ ਜੇਠ ਹਾੜ ਦੀਆਂ ਦੁਪਹਿਰਾਂ ਤੋਂ ਨਹੀਂ ਡਰਦਾ। 'ਹੁੱਸੜ ਨਾਲੋਂ ਭੁੱਸੜ ਚੰਗਾ ਹੁੰਦਾ ਹੈ।
ਕਾਕਾ ਜੀ ! ਹੀਲੇ ਰਿਜ਼ਕ ਮਿਲਦਾ ਹੈ ਤੇ ਬਹਾਨੇ ਮੌਤ । ਕੰਮ ਕਰੋਗੇ ਤਾਂ ਖਾਓਗੇ । ਬਹਾਨੇ ਬਣਾਉਂਗੇ, ਤਾਂ ਪਛਤਾਉਂਗੇ।
ਰਾਮ ਪਾਸੋਂ ਮਾਸੂਮ ਬੱਚੇ ਦੀ ਦੁਰਦਸ਼ਾ ਵੇਖੀ ਨਾ ਗਈ। ਉਸ ਨੇ ਹੀਲ ਕੀਤੀ ਨਾ ਦਲੀਲ ਉਵੇਂ ਹੀ ਕੱਪੜੇ ਸਮੇਤ ਬਾਲ ਨੂੰ ਚੁੱਕ ਲੈ ਆਇਆ ਤੇ ਮੁੜ ਆਪਣੀ ਥਾਂ ਤੇ ਹੀ ਆ ਗਿਆ।
ਨਵਾਂ ਅਫ਼ਸਰ ਤੇ ਬੜਾ ਹੀ ਸਖ਼ਤ ਆਇਆ ਹੈ। ਬਸ ਕੋਈ ਹਿਲਿਆ ਨਹੀਂ ਤੇ ਸਲਿਆ ਨਹੀਂ । ਕਿੰਨੇ ਹੀ ਨੌਕਰ ਉਸ ਨੇ ਕੱਢ ਦਿੱਤੇ ਹਨ।