'ਅਮੀਰਾਂ ਦੇ ਘਰ ਵਲ ਅਗਾੜੀ, ਗ਼ਰੀਬਾਂ ਦੇ ਘਰ ਵਲ ਪਿਛਾੜੀ' ਇਹ ਅਸੂਲ ਗੁਰ-ਆਸ਼ੇ ਦੇ ਵਿਰੁੱਧ ਹੈ ਅਤੇ ਗੁਰਸਿੱਖ ਨੂੰ ਇਸ ਅਸੂਲ ਦਾ ਖੰਡਨ ਕਰਨਾ ਚਾਹੀਦਾ ਹੈ।
ਨਹੀਂ, ਹਾਲੇ ਸੰਤ ਨਾਲ ਮਿਲੇ ਰਹਿਣ ਵਿਚ ਹੀ ਸੁਖ ਹੈ । ਪਰ ਮਨੋਰਮਾਂ ! 'ਅਮਾਨਤ ਵਿਚ ਖ਼ਿਆਨਤ' ! ਕੀ ਸੰਤ ਇਸ ਨੂੰ ਸਹਾਰ ਸਕੇਗਾ? ਕੋਈ ਹਰਜ ਨਹੀਂ, ਮੈਂ ਸੰਤ ਦੇ ਆਉਣ ਤੋਂ ਪਹਿਲਾਂ ਹੀ ਇਸਦਾ ਕੋਈ ਨਾ ਕੋਈ ਬਾਨਣੂੰ ਬੰਨ ਲਵਾਂਗਾ।
ਕੂੜੀ ਗੱਲੀਂ ਕੁਝ ਨਾ ਵੱਧੇ,ਬਖ਼ਸ਼ ਕਦਾਈਂ ਭੋਰਾ ॥ ਅਮਲਾਂ ਬਾਝੋਂ ਢੋਈ ਨਾਹੀ ਨਾ ਕਰ ਵਧੀ ਜ਼ੋਰਾ ॥
ਸ਼ਹੁ ਨੂੰ ਤੂੰ ਕਿਹੜੇ ਗੁਣ ਲਗੇਂਗੀ ਪਿਆਰੀ । ਕਹੈ ਹੁਸੈਨ ਫਕੀਰ ਅਲਾ ਦਾ, ਅਮਲਾਂ ਬਾਝ ਖ਼ੁਆਰੀ।
ਸੁਣਿ ਸਾਜਨ ਮੇਰੇ ਮੀਤ ਪਿਆਰੇ ।। ਸਤਿ ਬਚਨ ਵਰਤਹਿ ਹਰਿ ਦੁਆਰੇ ॥ ਜੈਸਾ ਕਰੇ ਸੁ ਤੈਸਾ ਪਾਏ ॥
ਇਸ ਅੱਗ ਵਿਚੋਂ ਲੰਘਣਾ ਆਪ ਨੂੰ ਭਾਰੀ ਤੋਂ ਭਾਰੀ ਕਠਨ ਜਾਪਿਆ, ਕੰਢੇ ਤੇ ਖੜੇ ਹੋ ਕੇ ਅਰਦਾਸਾ ਸੋਧਿਆ ਅਤੇ ਆਪਣੇ ਸਾਥੀ ਸੂਰਮਿਆਂ ਨੂੰ ਆਖਿਆ ਕਿ ਅਬ ਤਉ ਜਰੇ ਮਰੇ ਸਿਧਿ ਪਾਈਐ, ਲੀਨੋ ਹਾਥਿ ਸੰਧਉਰਾ'।
ਜੇ ਕਿਤੇ ਰੋਣ ਬੈਠੇ ਤਾਂ ਚੁੱਪ ਨਹੀਂ, ਜੇ ਹੱਸਣ ਬੈਠੇ ਤਾਂ ਬੱਸ ਨਹੀਂ, ਭੰਗੀ ਦੇ ਭੋਜਨ ਦਾ ਅਚਰਜ ਹਾਲ ਹੈ । 'ਅਫੀਮ ਚਬਾਏ ਰੇਵੜੀਆਂ ਤੇ ਪੋਸਤ ਚਬਾਏ ਗੰਨੇ । ਭੰਗ ਵਿਚਾਰੀ ਆਲੀ ਭੋਲੀ ਜੋ ਆਵੇ ਸੋ ਬੰਨੇ' ।
ਅਪਰਾਧੀ ਦੂਣਾ ਨਿਵੈ ਜੋ ਹੰਤਾ ਮਿਰਗਾਹਿ ॥ ਸੀਸ ਨਵਾਇਐ ਕਿਆ ਥੀਐ ਜਾਂ ਰਿਦੈ ਕੁਸੁਧਾ ਜਾਹਿ ॥
ਕਰਮ ਸਿੰਘ- ਕਾਕੇ ਨੂੰ ਹੁਣ ਮੁਆਫ਼ ਕਰ ਦਿਓ, ਉਹ ਬੜਾ ਪਛਤਾਉਂਦਾ ਹੈ । ‘ਅਪਰਾਧ ਦਾ ਮੰਨਣ, ਕਰ ਦੇਵੇ ਚੰਨਣ । ਜਦ ਉਹਨੇ ਤੁਹਾਡੀ ਮੱਤ ਮੰਨ ਲਈ ਹੈ ਤਾਂ ਤੁਸੀਂ ਹੋਰ ਅੜੀ ਨਾ ਕਰੋ ।
ਸਬਰ ਤੇ ਸੰਤੋਖ ਇਨ੍ਹਾਂ ਚੀਜ਼ਾਂ ਵਿੱਚ ਨਹੀਂ। 'ਅਪਣੀ ਖਾਹ, ਨਾ ਤਕ ਪਰਾਈ' ਦੇ ਅਸੂਲ ਤੇ ਚੱਲ ਤੇ ਬਸ ਫੇਰ ਅਨੰਦ ਹੀ ਅਨੰਦ ਹੈ ।
ਅਪਨਾ ਘਰੁ ਮੂਸਤ ਰਾਖਿ ਨਾ ਸਾਕਹਿ ਕੀ ਪਰ ਘਰੁ ਜੋਹਨ ਲਾਗਾ ॥ ਘਰੁ ਦਰੁ ਰਾਖਿਹ ਜੇ ਰਸੁ ਰਾਖਹਿ ਜੋ ਗੁਰਮੁਖਿ ਸੇਵਕੁ ਲਾਗਾ ॥
ਸਿੰਘ ਜੀ ! ਜਦ ਮੈਂ ਪ੍ਰੇਮ ਨਾਥ ਨਾਲ ਵਣਜ ਕਰਨ ਤੋਂ ਰੋਕਿਆ, ਤਦ ਤੁਸੀਂ ਗੁੱਸੇ ਹੋ ਗਏ। ਹੁਣ ਕਿਉਂ ਚੀਕਦੇ ਹੋ ? 'ਅਨਾੜੀ ਦੇ ਸੌਦੇ ਵਿਚ ਸਦਾ ਖਤਾ ਹੀ ਖਤਾ ਹੁੰਦੀ ਹੈ ।