ਸੁਰਸਤੀ - ਸ਼ੀਲਾ ਨੂੰ ਕਾਹਦਾ ਸੋਗ ਹੈ, ਉਸ ਨੇ ਤਾਂ ਸ਼ੁਕਰ ਕੀਤਾ ਕਿ ਉਹਦਾ ਪਤੀ ਮਰ ਗਿਆ, 'ਅੱਖੀਂ ਕੱਜਲਾ ਤੇ ਸੌਹਰੇ ਦਾ ਸੋਗ'। ਜਿਸ ਵੇਲੇ ਵੇਖੋ, ਲਟਾਕੋ ਬਣੀ ਫਿਰਦੀ ਹੈ। ਜੇ ਪੁੱਛੋ ਤਾਂ ਆਖਦੀ ਹੈ, ਪਤੀ ਦੇ ਹਾਵੇ ਨੇ ਮਾਰ ਛੱਡਿਆ ਹੈ।
"ਮਨ ਕਾ ਸੂਤਕੁ ਲੋਭੁ ਹੈ ਜਿਹਵਾ ਸੂਤਕੁ ਕੂੜ ॥ ਅਖੀ ਸੂਤਕੁ ਵੇਖਣਾ ਪਰਤ੍ਰਿਅ ਪਰਧਨ ਰੂਪ ॥"
ਲਾਹੌਰ ਦੇ ਧਨਾਢ ਖਤਰੀ ਹਰਜਸ ਜੀ ਤੇ ਉਨ੍ਹਾਂ ਦੀ ਸੁਪੱਤਨੀ ਮਾਈ ਸਭਰਾਈ, ਪਰਮਾਰਥ ਦੇ ਖੋਜੀ ਨੂੰ ਦਸ਼ਮੇਸ਼ ਜੀ ਦੇ ਦੈਵੀ ਦਰਸ਼ਨਾਂ ਨਾਲ ‘ਅੱਖੀਂ ਸੁਖ, ਕਲੇਜੇ ਠੰਡ ਪੈ ਗਈ।
ਜ਼ੈਨਾ- ਵਾਹ ਵਾਹ ! ਬਰਕਤ ਦੀਆਂ ਕੀ ਗੱਲਾਂ ਨੇ ? ਪੇਕਿਆਂ ਦਾ ਘਰ ਤਾਂ ਅੱਜ ਕੱਲ੍ਹ ਇਸ ਦੀ ਬਰਕਤ ਨਾਲ ਭਰਿਆ ਪਿਆ ਏ ਤੇ ਅਗਲਿਆਂ ਨੂੰ ਜਾ ਕੇ ਰੰਗ ਲਾਏਗੀ। ਅੱਖੀਓਂ ਅੰਨ੍ਹੀ ਤੇ ਨਾਂ ਨੂਰ ਭਰੀ।
ਅੱਖਰ ਲੇਖ ਦੇ ਲਿਖੇ ਨਾ ਮੁੜਨ ਹਰਗਿਜ਼, ਕਿਉਂ ਹੋਨਾ ਏ ਸਮਝ ਗੁਮਰਾਹ ਕਾਜ਼ੀ ।
ਉਹ ਨਿਰਾ ਮਾਧੋ ਏ ਮਾਧੋ । ਨਾ ਤਾਂ ਕੋਈ ਕੰਮ ਕਰ ਸਕਦਾ ਹੈ ਅਤੇ ਨਾ ਕਰਨ ਦੀ ਸਮਰੱਥਾ ਹੈ। ਚੌਧਰਪੁਣਾ ਵੇਖੋ ਤਾਂ ਸਭ ਤੋਂ ਵੱਧ। ਉਸ ਦੀ ਹਾਲਤ ਤਾਂ ਉਹ ਹੈ ਅਖੇ 'ਅੱਖਰ ਇੱਕ ਨਾ ਜਾਣਦਾ ਨਾਉਂ ਇਲਮਦੀਨ'।
ਗੁਲਾਬ ਸਿੰਘ- ਸਾਡੀ ਲਾਜੋ ਤਾਂ ਐਨੀ ਸੁਹਣੀ ਹੈ ਕਿ ਸ਼ਕਲ ਦੇਖਦੇ ਹੀ ਬੰਦਾ ਕਹਿ ਉਠਦਾ ਹੈ ਅਖੇ ਅੱਖ ਨਾ ਪੂਛ, ਵਹੁਟੀ ਨਗੀਨੇ ਵਰਗੀ। ਅਸੀਂ ਕਦੀ ਢੇਰ ਉਪਰ ਵੀ ਉਸ ਨੂੰ ਬਿਠਾ ਦੇਈਏ ਤਾਂ ਕਾਂ ਚੁੰਜ ਨਹੀਂ ਮਾਰੇਗਾ।
ਅਖੇ 'ਅੱਖ ਟੱਡੀ ਰਹੀ ਤੇ ਕੱਜਲ ਲੈ ਗਿਆ ਕਾਂ।' ਰਾਮ ਸਿੰਘ ਨੇ ਬਿਜਲੀ ਦਾ ਠੇਕਾ ਲੈਣ ਲਈ ਦਿਨ ਰਾਤ ਇੱਕ ਕਰ ਦਿੱਤਾ, ਪਰ ਸਿਫ਼ਾਰਸ਼ ਪੁਆ ਕੇ ਠੇਕਾ ਹਰਕਿਸ਼ਨ ਲਾਲ ਨੇ ਲੈ ਲਿਆ।
ਜੈ ਸਿੰਘ- ਬਲਵੰਤ ਸਿੰਘ ਜੀ ! ਇਹ ਸੱਚ ਜੇ ਕਿ ਅੱਖ ਹੈ ਤਾਂ ਲਖ ਹੈ। ਅੱਖ ਦੀ ਕੀਮਤ ਦਾ ਪਤਾ ਅੱਖ ਵਿਗੜਨ ਨਾਲ ਹੀ ਲਗਦਾ ਹੈ।
ਬੰਸੋ- ਨੀ ਕੋਈ ਚੱਜ ਦੀ ਗੱਲ ਕਰ, ਤੇਰੀ ਤਾਂ ਉਹੀ ਗੱਲ ਹੈ ਅਖੇ ‘ਅੱਖੋਂ ਅੰਨ੍ਹੀ, ਮਮੀਰੇ ਦਾ ਸੁਰਮਾ’ । ਤੈਨੂੰ ਇਨ੍ਹਾਂ ਚੀਜ਼ਾਂ ਦੀ ਲੋੜ ਹੀ ਕੀ ਹੈ ? ਉਂਜ ਵਿਚਾਰੇ ਗੱਭਰੂ ਦਾ ਸਿਰ ਖਾਂਦੀ ਰਹਿੰਦੀ ਹੈਂ।
ਗੁਛਾ ਹੋਇ ਧ੍ਰਿਕੋਨਿਆ ਕਿਉਂ ਵੁੜੀਐ ਦਾਖੈ । ਅੱਕੈ ਕੇਰੀ ਖੱਖੜੀ ਕੋਈ ਅੰਬ ਨਾ ਆਖੈ।
“ਅਕਲਿ ਏਹ ਨਾ ਆਖੀਐ ਅਕਲਿ ਗਵਾਈਐ ਬਾਦਿ ॥ ਅਕਲੀ ਸਾਹਿਬੁ ਸੇਵੀਐ ਅਕਲੀ ਪਾਈਐ ਮਾਨ ॥ ਅਕਲੀ ਪੜਿ ਕੈ ਬੁਝੀਐ ਅਕਲੀ ਕੀਚੈ ਦਾਨੁ ॥ ਨਾਨਕ ਆਖੈ ਰਾਹੁ ਏਹੁ ਹੋਰਿ ਗਲਾਂ ਸੈਤਾਨੁ ।।”