"ਆਵਾ ਗਉਣ ਹੈ ਸੰਸਾਰਾ। ਮਾਇਆ ਮੋਹੁ ਬਹੁ ਚਿਤੁ ਬਿਕਾਰਾ । ਥਿਰ ਸਾਚਾ ਸਾਲਾਹੀ ਸਦ ਹੀ ਜਿਨਿ ਗੁਰ ਕਾ ਸਬਦੁ ਪਛਾਤਾ ਹੇ।"
“ਆਵਤੁ ਕਿਨੈ ਨਾ ਰਾਖਿਆ ਜਾਵਤੁ ਕਿਉ ਰਾਖਿਆ ਜਾਇ" । ਜਿਸ ਤੇ ਹੋਆ ਸੋਈ ਪਰੁ ਜਾਣੈ ਜਾਂ ਉਸਹੀ ਮਾਹਿ ਸਮਾਇ ॥
ਮੂਰਖ ਆਪਣੇ ਪਿਉ ਦਾਦੇ ਦਾ ਕਿੱਤਾ ਛੱਡ ਕੇ ਮੁਨਸ਼ੀਗਿਰੀ ਕਰਨ ਲੱਗਾ; ਕੀ ਲਭਣਾ ਸੀ ਉਸਨੂੰ ਮੁਨਸ਼ੀ ਬਣ ਕੇ ? ਬਸ 'ਆਬ ਆਬ ਕਰ ਮੋਇਉਂ ਬੱਚਾ, ਫ਼ਾਰਸੀਆਂ ਘਰ ਗਾਲੇ ਵਾਲੀ ਗੱਲ ਹੋਈ । ਨੰਗ ਹੋ ਕੇ ਮੁੜ ਕਿਰਸਾਨੀ ਕਰਨ ਲੱਗਾ ।
ਮੈਂ ਕਿਨ੍ਹਾਂ ਦੁਖਾਂ ਨੂੰ ਫੜੀ ਗਈ ? 'ਆਪ ਵਿਹਾਜੇ ਮਾਮਲੇ ਆਪੇ ਹੱਡ ਪਏ। ਹੇ ਦਿਆ ! ਤੂੰ ਕਸਾਇਣ ਹੋ ਚੁਕੀ । ਮੈਂ ਦਿਆ ਹੀ ਕੀਤੀ ਤਾਂ ਮੈਂ ਫਸੀ।
ਛੱਡ ਤੂੰ ਰੰਨਾਂ ਦੀਆਂ ਗੱਲਾਂ ਨੂੰ ।ਆਪੇ ਰੰਨਾਂ ਮੋਹਰਾ ਦੇਵਨ, ਆਪੇ ਕਰਨ ਸਿਆਪੇ । ਆਪ ਹੀ ਮੈਨੂੰ ਵਹੁਟੀ ਨੇ ਪਰਦੇਸ ਘਲਿਆ, ਅਖੇ ਖੱਟ ਕੇ ਲਿਆ । ਆਪ ਹੀ ਪਿੱਛੋਂ ਰੋਣ ਲਗੀ, ਅਖੇ ਇਕੱਲੀ ਹਾਂ ।
ਆਪੇ ਮਾਰੇ ਤੇ ਆਪ ਜੀਵਾਇ, ਅਤੇ ਅਜਰਾਈਲ ਬਹਾਨੜਾ ਈ ! ਮੈਂ ਕੀ ਜਾਣਾ ਰਮਜ਼ ਯਾਰ ਦੀ ਹੈਦਰ, ਤੇ ਫਿਰਦਾ ਲੋਕ ਦੀਵਾਨੜਾ ਈ।
ਸੱਜਣਾ ਇੱਥੇ ਤਾਂ ਉਹ ਗੱਲ ਹੈ ਭਈ 'ਆਪੇ ਬੀਜਿ ਆਪੇ ਹੀ ਖਾਹੁ', 'ਜੈਸੀ ਕਰਨੀ ਵੈਸੀ ਭਰਨੀ'।
ਭਈ ਤੈਨੂੰ ਕਿਹਨੇ ਕਿਹਾ ਸੀ ਕਿ ਇਸ ਜਿਲਣ ਵਿੱਚ ਫਸ । ਆਪੇ ਫਾਥੜੀਏ ਤੈਨੂੰ ਕੌਣ ਛੁਡਾਏ।
ਭਈ ਇਹ 'ਤਾਂ ਆਪਣੇ ਝਸ ਸਿਖਾਏ ਆਪਣੇ ਅੱਗੇ ਆਏ' ਵਾਲਾ ਲੇਖਾ ਹੈ, ਆਪਣੀਆਂ ਪਾਈਆਂ ਗੰਢਾਂ ਆਪੇ ਖੋਲ੍ਹੋ ।
ਆਪੇ ਜਾਂਞੀ ਆਪੇ ਮਾਂਞੀ ਆਪਿ ਸੁਆਮੀ ਆਪਿ ਦੇਵਾ॥ ਆਪਣਾ ਕਾਰਜੁ ਆਪਿ ਸਵਾਰੇ ਆਪੇ ਧਾਰਨ ਧਾਰੇ ॥ ਕਹੁ ਨਾਨਕ ਸਹੁ ਘਰ ਮਹਿ ਬੈਠਾ ਮੇਰੇ ਬੰਕ ਦੁਆਰੇ ।
ਤੇਰੇ ਵਸਬ ਮਾਲੂਮ ਨੇ ਸਭ ਸਾਨੂੰ, ਲਾਹੜੀ ਵੱਡਾ ਹੈ ਲੱਗ ਲਵੇੜਿਆਂ ਦਾ । ਆਪ ਚੋਰ ਤੇ ਆਪ ਹੀ ਸਾਧ ਹੋਵੇਂ, ਖੋਜ ਤਾੜ ਕੇ ਦੂਰ ਤੇ ਨੇੜਿਆਂ ਦਾ।
ਸਰਦਾਰ ਜੀ । ਤੁਸੀਂ ਚਿੰਤਾ ਨਾ ਕਰੋ, "ਆਪੇ ਹੀ ਮਰ ਜਾਣਗੇ; ਜੋ ਜੇਠ ਪੈਣਗੇ ਰਾਹ" । ਤੁਹਾਡੇ ਨਾਲ ਮੱਥਾ ਲਾਕੇ ਕਿਸੇ ਬਚ ਨਹੀਂ ਨਿਕਲਣਾ ।