'ਸ਼ਰੀਕ ਹੋਰ ਸਭ ਕੁਝ ਕਰਦਾ ਹੈ, ਇਕ ਸਿਹਰਾ ਬੰਨ੍ਹ ਨਹੀਂ ਢੁਕਦਾ ।" ਬਦਨਾਮੀ ਜਿੰਨੀ ਚਾਹੋ, ਉਹਦੇ ਤੋਂ ਕਰਵਾ ਲਉ। ਕੰਮ ਪਿਆ ਨਹੀਂ ਤੇ ਨੱਸੇ ਨਹੀਂ ।
'ਸ਼ਰੀਕ ਉਜੜਿਆ, ਵਿਹੜਾ ਮੋਕਲਾ ।' ਉਸਦੀ ਕੀ ਹਮਦਰਦੀ ਹੈ ਮੇਰੇ ਨਾਲ ਸਗੋਂ ਉਹ ਤਾਂ ਖੁਸ਼ ਹੁੰਦਾ ਹੋਵੇਗਾ, ਬਈ ਇੱਕ ਹੋਰ ਸੰਬੰਧੀ ਥੱਲੇ ਲੱਥਾ ਤੇ ਉਹਦੀ ਚੜ੍ਹ ਮੱਚੀ ।
ਕੀ ਇਹ ਸ਼ਰਾਬ ਖ਼ਾਨਾ ਖ਼ਰਾਬ ਤੈਨੂੰ ਵੀ ਆਪਣੀ ਘੁੰਮਰ ਘੇਰੀ ਵਿੱਚ ਫਸਾ ਕੇ ਕਲਾ ਪਾਏਗੀ।
ਦੱਸੋ ਜੀ, ਮੱਝ ਦੇ ਕਿੰਨੇ ਰੁਪਏ ਲਵੋਂਗੇ ? ਸਾਫ਼ ਸਾਫ਼ ਗੱਲ ਕਹਿ ਦਿਉ। 'ਸ਼ਰ੍ਹਾ ਵਿੱਚ ਸ਼ਰਮ ਕਾਹਦੀ ?
ਗੁਲੋ- ਅਡੀਓ ! 'ਸਰ੍ਹੋਂ ਜਿਡੇ ਪੱਠੇ ਨਹੀਂ ਹੁੰਦੇ। ਆਪਣਾ ਆਪਣਾ ਤੇ ਬਿਗਾਨਾ ਬਿਗਾਨਾ।
'ਸਰਬ ਰੋਗ ਕਾ ਅਉਖਦੁ ਨਾਮੁ' । ਕਲਿਆਨ ਰੂਪ ਮੰਗਲ ਗੁਣ ਗਾਮ ।
ਸਰਬ ਦੂਖ ਜਬ ਬਿਸਰਹਿ ਸੁਆਮੀ । ਈਹਾ ਊਹਾ ਕਾਮਿ ਨ ਪ੍ਰਾਨੀ !!
ਪੰਚ- ਗੋਕਲ ਚੰਦ ਨੇ ਧਨ ਤਾਂ ਬੜਾ ਇਕੱਠਾ ਕੀਤਾ, ਪਰ ਐਤਕੀ ਅਜਿਹਾ ਵਪਾਰ ਕੀਤਾ ਕਿ ਸਾਰਾ ਧਨ ਚਲਾ ਗਿਆ। ਉਸ ਵਿਚਾਰੇ ਨਾਲ ਤਾਂ ਇਹ ਗੱਲ ਆ ਬਣੀ ਹੈ ਕਿ 'ਸਰਫਾ ਕਰ ਕੇ ਸੁੱਤੀ ਤੇ ਆਟਾ ਖਾ ਗਈ ਕੁੱਤੀ'।
ਉਦੋਂ ਦੀਆਂ ਕੀ ਗੱਲਾਂ ਕਰਦੇ ਹੋ, ‘ਸਰਕਾਰ ਵਿਚ ਅੰਧਾਰ, ਸਾਧੂ ਕੂੜਾ, ਚੋਰ ਸਚਿਆਰ' ਵਾਲੀ ਅਵਸਥਾ ਸੀ, ਪਰ ਰਣਜੀਤ ਸਿੰਘ ਨੇ ਆ ਕੇ ਇਨਸਾਫ਼ ਦਾ ਉਹ ਮਿਆਰ ਕਾਇਮ ਕੀਤਾ ਕਿ ਦੁਨੀਆਂ ਹਮੇਸ਼ਾਂ ਯਾਦ ਕਰੇਗੀ ।
ਨੰਬਰਦਾਰ-ਸਰਦਾਰ ਜੀ ! ਜੋ ਜੀ ਆਉਂਦਾ ਜੇ ਜਤਨ ਕਰ ਵੇਖੋ, ਲੇਖਾ ਉਥੇ ਹੀ ਆਉਣਾ ਹੈ, 'ਸਰਹਾਂਦੀ ਸੌਂ, ਪਵਾਂਦੀ ਸੌਂ ਲਕ ਵਿਚਕਾਰੇ ਹੀ ਆਊ । ਅੰਤ ਦੇਣਾ ਤੁਹਾਨੂੰ ਹੀ ਪਵੇਗਾ।
‘ਸਮਾਂ ਕਿਸੇ ਦਾ ਰਾਹ ਨਹੀਂ ਉਡੀਕਦਾ'। ਲੋਕਾਂ ਲਈ ਦਿਨ ਚੜ੍ਹਿਆ, ਪਰ ਸੁਭੱਦਰਾ ਲਈ ਸ਼ਾਇਦ ਇਹ ਕਦੇ ਨਾ ਖਤਮ ਹੋਣ ਵਾਲੀ ਮੱਸਿਆ ਦੀ ਰਾਤ ਸੀ।
ਅਯਾਲੀ -ਮਹਾਰਾਜ ! ਅਸੀਂ ਆਜੜੀ 'ਸਮੁੰਦਰ ਵੀ ਪੀ ਜਾਈਏ, ਤਾਂ ਵੀ ਸਾਡੇ ਹੋਠ ਸੁੱਕੇ ਹੀ ਰਹਿਣ । ਤੁਹਾਡੀ ਗੱਲ ਮੇਰੀ ਜਿੰਦ ਜਾਨ ਨਾਲ ਨਿਭੇਗੀ।