ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣੁ ਵੀਆਹੁ । ਭੰਡਹੁ ਹੋਵੇ ਦੋਸਤੀ ਭੰਡਹੁ ਚਲੈ ਰਾਹੁ ॥ ਭੰਡੁ ਮੁਆ ਭੰਡੁ ਭਾਲੀਐ ਭੰਡਿ ਹੋਵੈ ਬਾਨੁ ॥ ਸੋ ਕਿਉ ਮੰਦਾ ਆਖੀਐ ਜਿਤ ਜੰਮਹਿ ਰਾਜਾਨ ॥
ਸੋ ਕਤ ਡਰੈ ਜਿ ਖਸਮੁ ਸਮਾਰੈ ॥ ਡਰਿ ਡਰਿ ਪਚੈ ਮਨਮੁਖ ਵੇਚਾਰੇ ॥
ਕੀ ਇੰਦ੍ਰਪਾਲ ਨੇ ਠੀਕ ਨਹੀਂ ਸੀ ਕਿਹਾ ਕਿ, 'ਸੇਵਾ ਲਈ ਸਰੀਰ ਪੱਥਰ ਦਾ ਤੇ ਦਿਲ ਫ਼ੌਲਾਦ ਦਾ ਹੋਣਾ ਚਾਹੀਦਾ ਹੈ । ਤਾਂ ਫਿਰ ਮੇਰੇ ਵਰਗੀ ਸੁਹਲ ਜਿੰਦੜੀ ਪਾਸੋਂ ਕੀ ਆਸ ਕੀਤੀ ਜਾ ਸਕਦੀ ਹੈ।
ਬਈ ! ਮੌਜਾਂ ਕਿਉਂ ਨਾ ਲਵੋ, 'ਸੇਵਾ ਤਾਂ ਮੇਵਾ ।' ਉਸਦੀ ਸੇਵਾ ਤੂੰ ਰੱਜ ਕੇ ਕੀਤੀ ਹੈ ਤੇ ਹੁਣ ਉਸ ਦੇ ਰਾਜ ਵਿੱਚ ਮੌਜਾਂ ਹੀ ਮੌਜਾਂ।
ਸੇਵਾ ਥੋਰੀ ਮਾਂਗਣੁ ਬਹੁਤਾ ॥ ਮਹਲੁ ਨ ਪਾਵੈ ਕਹਤੋ ਪਹੁਤਾ ॥
ਮੂਰਖਾਂ ਦੀ ਇਹੋ ਨਿਸ਼ਾਨੀ ਹੁੰਦੀ ਹੈ ਕਿ ਉਹ ਯੋਗ ਅਯੋਗ ਦੀ ਪਛਾਣ ਨਹੀਂ ਕਰ ਸਕਦੇ । ‘ਸੇਵਕਾਂ ਨੂੰ ਸਲਾਮਾਂ ਕਰਨਗੇ ਤੇ ਹੋਰਾਂ ਨੂੰ ਦੁਰ ਦੁਰ।'
ਸੇਵਕ ਕਉ ਪ੍ਰਭ ਪਾਲਣਹਾਰਾ ॥ ਸੇਵਕ ਕੀ ਰਾਖੇ ਨਿਰੰਕਾਰਾ ॥
ਦੁਨੀ ਚੰਦ ਮਨ ਵਿਚ ਹੀ ਸੋਚ ਰਿਹਾ ਸੀ ਕਿ ਉਸ ਦੀ ਵਹੁਟੀ ਨੇ ਕਿਹਾ 'ਪਤੀ ਜੀ ! ਕਿਹੜੇ ਖਿਆਲਾਂ ਵਿੱਚ ਗੋਤੇ ਖਾ ਰਹੇ ਹੋ । 'ਸ਼ੇਰਾਂ ਦੇ ਮੂੰਹ ਵਿਚੋਂ ਮਾਸ ਦੀ ਆਸ' ਰੱਖਣੀ ਭੁੱਲ ਹੈ । ਹੁਣ ਜੋ ਗਿਆ ਸੋ ਗਿਆ, ਉਸ ਦੀ ਚਿੰਤਾ ਛੱਡ ਦਿਉ।
'ਨੀ ਸ਼ੇਰਾਂ ਦੇ ਮੂੰਹ ਕਿਨ੍ਹੇ ਧੋਤੇ ਮੇਰਾ ਮੁੰਡਾ ਬਿਨ ਧੋਤੇ ਹੀ ਸੁਹਣਾ, ਉਜਲਾ ਪਿਆ ਰਹਿੰਦਾ ਹੈ।
‘ਸ਼ੇਰਾ ਖਾਹ ਨਾ ਖਾਹ, ਮੂੰਹ ਲਾਲ ।' ਇਕ ਵੇਰ ਅਸੀਂ ਬਦਨਾਮ ਹੋ ਗਏ । ਹੁਣ ਮਾੜੀ ਗੱਲ ਕੋਈ ਹੋਰ ਕਰੇ ਤਦ ਵੀ ਬਦਨਾਮੀ ਸਭੇ ਸਾਡੇ ਸਿਰ ਹੀ ਮੜ੍ਹਦੇ ਹਨ ।
ਪਈ ਜੇਹਾ ਆਪਣਾ ਘਰ ਸੀ ਤੇਹੇ ਹੀ ਤੁਹਾਨੂੰ ਸਹੁਰੇ ਵੀ ਮਿਲੇ। ਠੀਕ ਹੈ 'ਸ਼ੇਰਨੀ ਦਾ ਦੁੱਧ ਸੋਨੇ ਦੇ ਭਾਂਡੇ ਵਿੱਚ ਹੀ ਟਿਕਦਾ ਹੈ।
'ਸ਼ੇਰ ਪੁੱਤ ਇੱਕੋ ਭਲਾ, ਸੌ ਗਿੱਦੜ ਕਿਸ ਕੰਮ। ਸਾਨੂੰ ਬਹੁਤਿਆਂ ਦਾ ਸਾਥ ਨਹੀਂ ਚਾਹੀਦਾ। ਇੱਕੋ ਤਕੜਾ ਸਾਥੀ ਸੱਭੇ ਕੰਮ ਸਾਰ ਦੇਂਦਾ ਹੈ।