ਕਾਮਾ-ਛੱਡ ਓਏ, ਪਰ੍ਹਾਂ ਹੋ, ਹਲ ਦਾ ਕੀ ਵਾਹੁਣਾ ਫੜ ਕੰਘੀ ਵੱਗਾ ਢਾਹੁਣਾ। ਅਸੀਂ ਦੁਕਾਨਦਾਰ ਤਾਂ ਹੱਟੀ ਬੈਠੇ ਬੈਠੇ ਹੀ ਮਰ ਜਾਂਦੇ ਹਾਂ।
ਕਾਹਨ ਚੰਦ- ਨੱਥੂ ! 'ਹੱਲ ਦੇਵੋ ਚਾਰ, ਫਸਲ ਹੋਵੇ ਮਾਰੋ ਮਾਰ'। ਜਿੰਨਾ ਗੁੜ ਪਾਉਗੇ, ਓਨਾ ਮਿੱਠਾ। ਬਿਨਾਂ ਮਿਹਨਤ ਕੁਝ ਨਹੀਂ ਜੇ ਲੱਭਣਾ ।
ਹਰਿ ਬਿਸਰਤ ਸਦਾ ਖੁਆਰੀ ॥ ਤਾਂ ਕਉ ਧੋਖਾ ਕਹਾ ਬਿਆਪੈ, ਜਾ ਕਉ ਓਟ ਤੁਹਾਰੀ ॥
ਹਰਿ ਸਿਮਰਨਿ ਭਏ ਸਿਧ ਜਤੀ ਦਾਤੇ ।। ਹਰਿ ਸਿਮਰਨਿ ਨੀਚ ਚਹੁ ਕੁੰਟ ਜਾਤੇ ॥
ਪੰਚ-ਸੂਬੇਦਾਰ ਜੀ ! ਇਹ ਠੀਕ ਹੈ ਕਿ ਡੋਡੇ ਸ਼ਾਹ ਨੇ ਗ਼ਰੀਬਾਂ ਨੂੰ ਲੁੱਟ ਲੁਟ ਕੇ ਬੜਾ ਧਨ ਇਕੱਠਾ ਕੀਤਾ, ਪਰ 'ਹਰਾਮ ਦੀ ਕਮਾਈ ਹਰਾਮ ਹੀ ਜਾਂਦੀ ਹੈ। ਥੋੜੇ ਦਿਨਾਂ ਵਿਚ ਇਹ ਧਨ ਕੰਜਰਾਂ ਦੇ ਘਰ ਵੜਨ ਲੱਗ ਗਿਆ।
ਜੇ ਉਹ ਸਮਝ ਕੇ ਗੁਜ਼ਾਰਾ ਕਰਦਾ ਤੇ ਕਿਉਂ ਔਖਾ ਹੁੰਦਾ, ਪਰ ਉਹ ਹੰਕਾਰ ਨਾਲ ਪਾਟਣ ਲੱਗਾ ਸੀ। 'ਹਰਖ ਦਾ ਮਾਰਿਆ ਸਦਾ ਨਰਕ ਨੂੰ ਜਾਂਦਾ ਹੈ।'
ਮਾਂ ਜੀ -ਧੰਨ ਦੇਈ ਤਾਂ ਹਰ ਮਸਾਲੇ ਪਿਪਲਾ' ਮੂਲ ਜੇ । ਕੋਈ ਗਲੀ ਮੁਹੱਲੇ ਵਿੱਚ ਹੋਵੇ, ਉਹ ਝਟ ਵਿੱਚ ਆ ਖੜੋਂਦੀ ਹੈ ।
ਗੱਲ ਕੀ ਪੰਜਾਬ ਉਸ ਜ਼ਮਾਨੇ ਵਿੱਚ ਅਸਲ ਪੰਜਾਬ ਸੀ। ਉਸਦਾ ਹਰ ਦਿਨ ਈਦ ਤੇ ਹਰ ਰਾਤ ਸ਼ਬਰਾਤ ਵਾਂਗ ਬੀਤਦੇ ਸਨ।
ਮਾਮੀ- ਧੰਨ ਕੌਰੇ ! ‘ਹਰ ਦਰਖਤ ਆਪਣੇ ਫਲੋਂ ਪਛਾਤਾ ਜਾਂਦਾ ਹੈ। ਰਾਧੋ ਦੀ ਵਰਤੋਂ ਆਪੇ ਉਸਦੀ ਸੋਭਾ ਪਈ ਵਧਾਏਗੀ ।
ਯਾਰਾ ! ਏਥੋਂ ਬਦਲ ਜਾਣ ਪਿਛੋਂ ਕਿਨ੍ਹੇ ਸਾਨੂੰ ਯਾਦ ਕਰਨਾ ਏ । ਨਵਾਂ ਅਫਸਰ ਆਏਗਾ, ਤਾਂ ਲੋਕੀ ਉਸ ਨੂੰ ਪੁਚ ਪੁਚ ਕਰਨ ਲੱਗ ਪੈਣਗੇ । ਹਰ ਕੋਈ ਚੜ੍ਹਦੇ ਸੂਰਜ ਨੂੰ ਹੀ ਤਕਦਾ ਹੈ ।
ਕਮਲੀ- ਇਹ ਕੋਈ ਨਵੀਂ ਗੱਲ ਨਹੀਂ। ਹਰ ਕੋਈ ਆਪਣੀ ਹੱਟੀ ਦਾ ਹੀ ਹੋਕਾ ਦਿੰਦਾ ਹੈ। ਜੇ ਕਰਤਾਰੋ ਆਪਣੇ ਕੰਮ ਦੀ ਵਡਿਆਈ ਕਰਦੀ ਹੈ, ਤਾਂ ਪਈ ਕਰੇ ।
ਅੰਭੀ- ਮੈਂ ਆਪਣਾ ਆਪ ਕਾਤਲ ਹਾਂ । ਕਿਸੇ ਨੂੰ ਕੋਈ ਨਹੀਂ ਮਾਰਦਾ। 'ਹਰ ਕਿਸੇ ਨੂੰ ਉਸਦੇ ਅਮਲ ਮਾਰਦੇ ਹਨ।'